You’re viewing a text-only version of this website that uses less data. View the main version of the website including all images and videos.
ਮਲੇਸ਼ੀਆ ਵਿੱਚ ਸਮਲਿੰਗੀ ਸੈਕਸ ਦੀ ਕੋਸ਼ਿਸ਼ ਲਈ ਦੋ ਔਰਤਾਂ ਨੂੰ ਕੋੜਿਆਂ ਦੀ ਸਜ਼ਾ
ਮਲੇਸ਼ੀਆ ਦੀਆਂ ਦੋ ਔਰਤਾਂ ਨੂੰ ਕਾਰ ਵਿੱਚ ਸਮਲਿੰਗੀ ਸੈਕਸ ਦੀ ਕੋਸ਼ਿਸ਼ ਕਰਨ ਲਈ ਧਾਰਮਿਕ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕੋੜਿਆਂ ਦੀ ਸਜ਼ਾ ਦਿੱਤੀ ਗਈ।
ਤ੍ਰਿੰਗਾਨੂ ਵਿੱਚ ਸ਼ਰੀਆ ਅਦਾਲਤ ਨੇ ਸਮਲਿੰਗੀ ਸੈਕਸ ਨੂੰ ਲੈ ਕੇ ਪਹਿਲੀ ਵਾਰ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਜਨਤਕ ਤੌਰ 'ਤੇ ਕੋੜਿਆਂ ਦੀ ਸਜ਼ਾ ਦਿੱਤੀ ਗਈ।
ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਮਲੇਸ਼ੀਆ 'ਚ ਸਮਲਿੰਗੀ ਗਤੀਵਿਧੀਆਂ ਧਰਮ ਨਿਰਪੱਖ ਅਤੇ ਧਾਰਮਿਕ ਕਾਨੂੰਨ ਦੋਹਾਂ 'ਚ ਹੀ ਗੈ਼ਰ-ਕੈਨੂੰਨੀ ਹਨ।
ਸਥਾਨਕ ਮੀਡੀਆ ਦਿ ਸਟਾਰ ਮੁਤਾਬਕ ਇਸ ਕੋੜਿਆਂ ਦੀ ਸਜ਼ਾ ਦੇਣ ਵੇਲੇ 100 ਤੋਂ ਵੱਧ ਲੋਕ ਉੱਥੇ ਮੌਜੂਦ ਸਨ।
ਇਹ ਵੀ ਪੜ੍ਹੋ:
'ਦਰਦ ਜਾਂ ਤਕਲੀਫ਼ ਦੇਣਾ ਮਕਸਦ ਨਹੀਂ'
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਮਲੇਸ਼ੀਆ 'ਚ ਅਧਿਕਾਰਾਂ ਬਾਰੇ ਗਰੁੱਪ ਵੂਮੈੱਨਜ਼ ਏਡ ਆਰਗਨਾਈਜੇਸ਼ਨ ਨੇ "ਮਨੁੱਖੀ ਅਧਿਕਾਰਾਂ ਦੀ ਅਜਿਹੀ ਉਲੰਘਣਾ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ।"
ਤ੍ਰਿੰਗਾਨੂ ਸੂਬਾ ਕਾਰਜਕਾਰਨੀ ਪਰੀਸ਼ਦ ਦੇ ਮੈਂਬਰ ਮਤੀਫੁਲ ਬਾਹਰੀ ਮਮਟ ਇਸ ਸਜ਼ਾ ਦਾ ਪੱਖ ਪੂਰਦਿਆਂ ਕਿਹਾ ਹੈ, "ਇਸ ਨਾਲ ਤਕਲੀਫ਼ ਜਾਂ ਜਖ਼ਮੀ ਕਰਨ ਦੀ ਕੋਈ ਮਨਸ਼ਾ ਨਹੀਂ ਸੀ ਅਤੇ ਜਨਤਕ ਤੌਰ 'ਤੇ ਵੀ ਇਸ ਨੂੰ ਦੇਣ ਦਾ ਸਿਰਫ਼ ਇਹੀ ਉਦੇਸ਼ ਸੀ ਕਿ ਸਮਾਜ ਨੂੰ ਸਬਕ ਮਿਲ ਸਕੇ।"
22 ਅਤੇ 32 ਸਾਲ ਦੀਆਂ ਇਨ੍ਹਾਂ ਮੁਸਲਮਾਨ ਔਰਤਾਂ ਨੂੰ ਇਸੇ ਸਾਲ ਅਪ੍ਰੈਲ ਵਿੱਚ ਤ੍ਰਿੰਗਾਨੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਹੀ ਇਨ੍ਹਾਂ ਨੂੰ ਕਾਰ ਵਿੱਚ ਸਮਲਿੰਗੀ ਸੈਕਸ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ ਸੀ।
ਹਾਲਾਂਕਿ ਇਨ੍ਹਾਂ ਦੋਵਾਂ ਔਰਤਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਪਿਟਾਈ ਦੇ ਨਾਲ ਨਾਲ ਜੁਰਮਾਨਾ ਵੀ ਲਗਾਇਆ ਗਿਆ ਹੈ।
ਵੂਮੈੱਨਜ਼ ਏਡ ਆਰਗਨਾਈਜੇਸ਼ਨ ਮੁਤਾਬਕ "ਦੋ ਬਾਲਗਾਂ 'ਚ ਹੋਣ ਵਾਲੀਆਂ ਜਿਣਸੀ ਗਤੀਵਿਧੀਆਂ ਨੂੰ ਅਪਰਾਧ ਦੇ ਦਾਇਰੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ।"
ਇਹ ਵੀ ਪੜ੍ਹੋ:
ਦਿ ਸਟਾਰ ਮੁਤਾਬਕ ਕੋੜੇ ਇਸਲਾਮਿਕ ਕਾਨੂੰਨ ਦੇ ਤਹਿਤ ਲਗਾਏ ਗਏ ਹਨ, ਅਜਿਹਾ ਹੋਈ ਪ੍ਰਬੰਧ ਉਨ੍ਹਾਂ ਦੇ ਨਾਗਰਿਕ ਕਾਨੂੰਨ ਦੇ ਤਹਿਤ ਨਹੀਂ ਆਉਂਦਾ। ਇਸ ਦਾ ਮਕਸਦ ਤਕਲੀਫ਼ ਦੇਣਾ ਨਹੀਂ ਸੀ।
ਮਲੇਸ਼ੀਆ ਨੂੰ ਉਦਾਰਵਾਦੀ ਮੁਸਲਮਾਨ ਬਹੁ-ਗਿਣਤੀ ਵਾਲਾ ਦੇਸ ਮੰਨਿਆ ਜਾਂਦਾ ਹੈ ਪਰ ਹਾਲ ਹੀ ਦੇ ਦਿਨਾਂ 'ਚ ਇੱਥੇ ਧਾਰਮਿਕ ਭਾਵਨਾਵਾਂ ਵਧੀਆਂ ਹਨ।
ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਮੰਤਰੀ ਨੇ ਜਨਤਕ ਪ੍ਰਦਰਸ਼ਨੀ 'ਚੋਂ ਐਲਜੀਬੀਟੀ ਸੰਬੰਧੀ ਕਲਾਕ੍ਰਿਤਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।
ਮਲੇਸ਼ੀਆ 'ਚ ਦੋ ਤਰ੍ਹਾਂ ਦੀ ਕਾਨੂੰਨੀ ਪ੍ਰਣਾਲੀ ਹੈ, ਜਿਸ ਦੇ ਤਹਿਤ ਮੁਸਲਮਾਨ ਸ਼ਰੀਆ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਦੂਜੇ ਲੋਕ ਨਾਗਰਿਕ ਕਾਨੂੰਨ ਦੇ ਤਹਿਤ ਚੱਲਦੇ ਹਨ।