ਪੋਪ ਫਰਾਂਸਿਸ ਨੂੰ ਕੈਥੋਲਿਕਾਂ ਦੇ ਕਿਸ 'ਮਹਾਂਪਾਪ'ਤੋਂ ਆਈ ਸ਼ਰਮ

ਪੋਪ ਫਰਾਂਸਿਸ ਨੇ ਕਿਹਾ ਹੈ ਕਿ ਉਹ ਪਾਦਰੀਆਂ ਅਤੇ ਚਰਚ ਦੇ ਹੋਰ ਅਧਿਕਾਰੀਆਂ ਵੱਲੋਂ ਸਰੀਰਕ ਸ਼ੋਸ਼ਣ ਦੇ "ਘਿਨਾਉਣੇ ਅਪਰਾਧਾਂ' ਨਾਲ ਨਜਿੱਠਣ ਲਈ ਕੈਥੋਲਿਕ ਚਰਚ ਦੀ ਨਾਕਾਮੀ ਕਾਰਨ ਸ਼ਰਮਿੰਦਾ ਹਾਂ।

ਇਸ ਤੋਂ ਪਹਿਲਾਂ ਆਇਰਲੈਂਡ ਦੇ ਪ੍ਰਧਾਨ ਮੰਤਰੀ ਨੇ ਪੋਪ ਨੂੰ ਬਾਲ ਸ਼ੋਸ਼ਣ ਤੇ ਇਸ ਨੂੰ ਲੁਕਾਏ ਰੱਖਣ ਲਈ ਪਾਦਰੀਆਂ ਖ਼ਿਲਾਫ਼ ਕਰਨ ਲਈ ਸਖ਼ਤ ਚਿਤਾਵਨੀ ਦਿੱਤੀ ਸੀ।

ਪੋਪ ਨੇ ਸਰੀਰਕ ਜਿਨਸੀ ਸ਼ੋਸ਼ਣ ਦੇ ਪੀੜਤਾਂ ਨਾਲ 90 ਮਿੰਟ ਬਿਤਾਏ ਅਤੇ ਦੱਸਿਆ ਕਿ ਉਹ ਪਾਦਰੀਆਂ ਦੇ ਇਸ ਇਸ ਕਾਰੇ ਨੂੰ "ਗੰਦਗੀ" ਵਜੋਂ ਦੇਖਦੇ ਹਨ।

39 ਸਾਲਾਂ ਵਿੱਚ ਪਹਿਲੀ ਵਾਰ ਪੋਪ ਆਇਰਲੈਂਡ ਆਏ ਅਤੇ ਉਹ ਵੀ ਇਤਫ਼ਾਕ ਨਾਲ 'ਵਰਲਡ ਮੀਟਿੰਗ ਆਫ ਫੈਮਿਲੀਜ਼' ਦੌਰਾਨ, ਇਸ ਪ੍ਰੋਗਰਾਮ ਵਿੱਚ ਪੂਰੀ ਦੁਨੀਆਂ ਦੇ ਕੈਥੋਲਿਕ ਹਰ ਤਿੰਨ ਸਾਲਾਂ ਵਿੱਚ ਇਕੱਠੇ ਹੁੰਦੇ ਹਨ।

ਮੂਲ ਤੌਰ 'ਤੇ ਅਰਜਨਟੀਨਾ ਦੇ ਪੋਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਉਹ ਚਿੱਠੀ ਪੜ੍ਹੀ ਜੋ ਉਨ੍ਹਾਂ ਨੇ ਇਸ ਹਫ਼ਤੇ ਦੁਨੀਆਂ ਦੇ 120 ਕਰੋੜ ਰੋਮਨ ਕੈਥੋਲਿਕਾਂ ਨੂੰ ਭੇਜੀ ਸੀ।

ਇਹ ਵੀ ਪੜ੍ਹੋ:

ਇਸ ਚਿੱਠੀ ਵਿੱਚ ਉਨ੍ਹਾਂ ਨੇ ਬਾਲ ਸ਼ੋਸ਼ਣ ਅਤੇ ਪਾਦਰੀਆਂ ਵੱਲੋਂ ਇਸ ਨੂੰ ਲੁਕਾਏ ਜਾਣ ਦੇ 'ਮਹਾਂਪਾਪ' ਦੀ ਨਿੰਦਾ ਕੀਤੀ ਹੈ।

ਪੋਪ ਨੇ ਕੀ ਕਿਹਾ

ਡਬਲਿਨ ਕਾਸਲ ਵਿੱਚ ਰਾਜਨੇਤਾਵਾਂ ਅਤੇ ਪ੍ਰਤੀਨਿਧੀਆਂ ਨਾਲ ਪੋਪ ਨੇ ਕਿਹਾ, "ਆਇਰਲੈਂਡ ਵਿੱਚ ਚਰਚ ਦੇ ਮੈਂਬਰ ਵੱਲੋਂ ਘੱਟ ਉਮਰ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਗਿਆ ਹੈ, ਜਿਨ੍ਹਾਂ ਦੀ ਸੁਰੱਖਿਆ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਉੱਪਰ ਸੀ। ਮੈਂ ਅਜਿਹਾ ਨਹੀਂ ਕਰ ਸਕਦਾ ਕਿ ਇਸ ਗੰਭੀਰ ਕਲੰਕ ਨੂੰ ਅਸਵੀਕਾਰ ਕਰ ਦੇਵਾਂ।"

ਉਨ੍ਹਾਂ ਨੇ ਕਿਹਾ, "ਚਰਚ ਪ੍ਰਸ਼ਾਸਨ , ਬਿਸ਼ਪ, ਪਾਦਰੀਆਂ ਅਤੇ ਹੋਰਨਾਂ ਦੇ ਅਜਿਹੇ ਕਾਰਿਆਂ ਨੂੰ ਨਿਪਟਣ 'ਚ ਨਾਕਾਮੀ ਕਾਰਨ ਨਾਰਾਜ਼ਗੀ ਪੈਦਾ ਹੋਣਾ ਸੁਭਾਵਿਕ ਹੈ। ਪੂਰੇ ਕੈਥੋਲਿਕ ਭਾਈਚਾਰੇ ਨੂੰ ਇਸ ਨਾਲ ਤਕਲੀਫ਼ ਅਤੇ ਸ਼ਰਮ ਦਾ ਅਨੁਭਵ ਹੋ ਰਿਹਾ ਹੈ। ਮੈਂ ਵੀ ਅਜਿਹਾ ਹੀ ਮਹਿਸੂਸ ਕਰ ਰਿਹਾ ਹੈ।"

ਸ਼ੋਸ਼ਣ ਬਾਰੇ ਗੱਲ ਕਰਦਿਆਂ ਹੋਇਆ ਪੋਪ ਨੇ ਕਿਹਾ, "ਮੈਂ ਚਰਚ ਨਾਲ ਇਸ ਕਲੰਕ ਨੂੰ ਕਿਸੇ ਵੀ ਕੀਮਤ 'ਤੇ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਹਨ।"

ਆਇਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ

ਪੋਪ ਨਾਲ ਪਹਿਲਾਂ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਕਿਹਾ ਕਿ ਚਰਚ, ਸਰਕਾਰ ਅਤੇ ਪੂਰੇ ਸਮਾਜ ਦੀ ਨਾਕਾਮੀ ਨੇ ਕਈ ਲੋਕਾਂ ਲਈ ਕੌੜੀ ਅਤੇ ਖਿਲਰੀ ਹੋਈ ਵਿਰਾਸਤ ਅਤੇ ਦਰਦ ਤੇ ਤਕਲੀਫ਼ ਨਾਲ ਭਰੀ ਪਰੰਪਰਾ ਛੱਡੀ ਹੈ।

ਆਇਰਲੈਂਡ ਦੇ ਚਰਚ ਨਾਲ ਜੁੜੇ ਕਈ ਘੁਟਾਲਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਮੈਗਦਲੀਨ ਲੌਂਡਰੀਜ਼, ਬਾਲ ਅਤੇ ਮਾਵਾਂ ਦੇ ਘਰ, ਇੰਡਸਟਰੀ ਸਕੂਲ, ਗ਼ੈਰਕਾਨੂੰਨੀ ਢੰਗ ਨਾਲ ਗੋਦ ਲੈਣ ਅਤੇ ਪਾਦਰੀਆਂ ਵੱਲੋਂ ਬੱਚਿਆਂ ਦੇ ਸ਼ੋਸ਼ਣ ਦੇ ਦਾਗ਼ ਸਾਡੇ ਦੇਸ, ਸਮਾਜ ਅਤੇ ਕੈਥੋਲਿਕ ਚਰਚ 'ਤੇ ਲੱਗੇ ਹਨ।"

ਇਹ ਵੀ ਪੜ੍ਹੋ:

"ਲੋਕਾਂ ਨੂੰ ਹਨੇਰੇ ਕੋਨੇ ਵਿੱਚ ਰੱਖਿਆ, ਕਮਰਿਆਂ 'ਚ ਬੰਦ ਰੱਖਿਆ ਗਿਆ, ਮਦਦ ਦੀਆਂ ਗੁਹਾਰਾਂ ਅਣਸੁਣੀਆਂ ਰਹਿ ਗਈਆਂ..... ਹੇ, ਪਰਮਾਤਮਾ, ਮੈਂ ਤੈਨੂੰ ਫਰਿਆਦ ਕਰਦਾ ਹਾਂ ਕਿ ਪੀੜਤਾਂ ਅਤੇ ਇਨ੍ਹਾਂ ਮੁਸ਼ਕਲਾਂ ਨਾਲ ਜੂਝ ਰਹੇ ਬਚੇ ਹੋਏ ਲੋਕਾਂ ਦੀ ਪੁਕਾਰ ਸੁਣ ਲੈ।"

ਵਰਾਡਕਰ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਅਤੇ ਇਸ ਨੂੰ ਹਮਾਇਤ ਦੇਣ ਵਾਲਿਆਂ ਪ੍ਰਤੀ ਜ਼ੀਰੋ ਟੋਲਰੈਂਸ ਆਪਣਾਉਣਾ ਹੋਵੇਗਾ ਅਤੇ ਇਸ ਤਰ੍ਹਾਂ ਸ਼ਬਦਾਂ ਤੋਂ ਕਾਰਵਾਈ ਤੱਕ ਸਫ਼ਰ ਹੋਵੇਗਾ।

ਉਨ੍ਹਾਂ ਨੇ ਅਮਰੀਕੀ ਸੂਬੇ ਪੈਨਸਲਿਵੇਨੀਆ 'ਚ ਹੋਈ ਇੱਕ ਜਾਂਚ ਦਾ ਹਵਾਲਾ ਦਿੱਤਾ, ਜਿਸ ਵਿੱਚ 300 ਪਾਦਰੀਆਂ ਵੱਲੋਂ ਇੱਕ ਹਜ਼ਾਰ ਨਾਬਾਲਗਾਂ ਦਾ ਸ਼ੋਸ਼ਣ ਕਰਨ ਦੀ ਗੱਲ ਸਾਹਮਣੇ ਆਈ ਸੀ।

ਪੋਪ ਦੇ ਬਿਆਨ 'ਤੇ ਪ੍ਰਤੀਕਿਰਿਆ

ਐਮਨੈਸਟੀ ਇੰਟਰਨੈਸ਼ਨਲ ਆਇਰਲੈਂਡ ਦੇ ਕੋਮ ਓਗਾਰਮਨ ਦੇ ਇੱਕ ਪਾਦਰੀ ਨੇ ਕਿਸ਼ੋਰ ਵਿਵਸਥਾ 'ਚ ਦੋ ਸਾਲ ਤੱਕ ਜਿਨਸੀ ਸ਼ੋਸ਼ਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪੋਪ ਨੇ ਇਸ ਮਾਮਲੇ 'ਤੇ ਕੁਝ ਖ਼ਾਸ ਜਾਂ ਅਸਰਦਾਰ ਟਿੱਪਣੀ ਨਹੀਂ ਕੀਤੀ।

"ਉਨ੍ਹਾਂ ਨੂੰ ਸਾਡੇ ਨਾਲ ਬੇਬਾਕੀ ਅਤੇ ਸਪੱਸ਼ਟ ਗੱਲ ਕਰਨੀ ਚਾਹੀਦੀ ਹੈ, ਖੁੱਲ੍ਹ ਅਤੇ ਮਨੁੱਖੀ ਢੰਗ ਨਾਲ ਗੱਲ ਕਰਨੀ ਚਾਹੀਦੀ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)