ਰਾਮ ਰਹੀਮ ਤੇ ਸੁਖਬੀਰ ਦੀ ਬੈਠਕ ਕਰਵਾਉਣ ਦੇ ਦਾਅਵੇ ਨੂੰ ਅਕਸ਼ੈ ਨੇ ਰੱਦ ਕੀਤਾ-ਪ੍ਰੈਸ ਰਿਵੀਊ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਬਰਗਾੜੀ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਲਗਾਤਾਰ ਮੁੱਕਰਦੇ ਗਵਾਹਾਂ ਦੇ ਆਧਾਰ 'ਤੇ ਇਹ ਗੱਲ ਸਾਬਤ ਹੁੰਦੀ ਹੈ ਕਿ ਇਹ ਰਿਪੋਰਟ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਣੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਰਿਪੋਰਟ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਦਲ 'ਤੇ ਇਲਜ਼ਾਮ ਨਹੀਂ ਲਗਾ ਸਕਦੀ।

ਖ਼ਬਰ 'ਚ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਅਕਾਲੀ ਆਗੂਆਂ ਦੇ ਕਹਿਣ 'ਤੇ ਪੰਜ ਜੱਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕੀਤਾ ਸੀ।

ਇਸ ਦੇ ਨਾਲ ਹੀ ਸਾਬਕਾ ਐਮਐਲਏ ਹਰਬੰਸ ਸਿੰਘ ਜਲਾਲ ਜੋ ਲਗਤਾਰ ਆਪਣੇ ਬਿਆਨਾਂ ਤੋਂ ਪਲਟ ਰਹੇ ਹਨ ਪਰ ਰਿਪੋਰਟ ਮੁਤਾਬਕ ਉਹ ਹੁਣ ਕਮਿਸ਼ਨ ਨੂੰ ਦਿੱਤੇ ਇਸ ਬਿਆਨ ਦੇ ਕਾਇਮ ਹਨ ਕਿ ਅਕਸ਼ੈ ਕੁਮਾਰ ਗੁਰਮੀਤ ਰਾਮ ਰਹੀਮ ਨਾਲ ਅਕਾਲੀ ਦਲ ਮੀਟਿੰਗ ਤੈਅ ਕਰਵਾਈ ਸੀ, ਹਾਲਾਂਕਿ ਅਕਾਲੀ ਦਲ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੀ ਕੋਈ ਨਹੀਂ ਮੀਟਿੰਗ ਹੋਈ।

ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਅਖ਼ਬਾਰ ਦੀ ਖ਼ਬਰ ਮੁਤਾਬਕ ਅਕਸ਼ੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਫ਼ਿਲਮ ਦੇ ਰਿਲੀਜ਼ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਡੇਰਾ ਮੁਖੀ ਤੇ ਸੁਖਬੀਰ ਬਾਦਲ ਦੀ ਬੈਠਕ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:

'84 ਦੇ ਦੰਗਿਆਂ 'ਤੇ ਸੁਖਬੀਰ ਦਾ ਰਾਹੁਲ ਗਾਂਧੀ 'ਤੇ ਪਲਟਵਾਰ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੁਖਬੀਰ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਅਜਿਹੇ ਬਿਆਨ ਦੇਣਾ ਕਿ 1984 ਦੇ ਦੰਗਿਆਂ ਵਿੱਚ ਕਾਂਗਰਸ ਸ਼ਾਮਿਲ ਨਹੀਂ ਸੀ, ਬੇਹੱਦ ਸ਼ਰਮਿੰਦਗੀ ਵਾਲੇ ਹਨ ਅਤੇ ਇਸ ਤਰ੍ਹਾਂ ਕਰਕੇ ਉਹ ਅਣਮਨੁੱਖੀ ਅਤੇ ਡਰਪੋਕਾਂ ਵਾਲਾ ਵਤੀਰਾ ਕਰ ਰਹੇ ਹਨ।

ਦਰਅਸਲ ਰਾਹੁਲ ਗਾਂਧੀ ਨੇ ਆਪਣੇ ਲੰਡਨ ਫੇਰੀ ਦੌਰਾ ਉੱਥੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਾਂਗਰਸ ਜ਼ਿੰਮੇਵਾਰ ਨਹੀਂ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ, "ਹੁਣ ਰਾਹੁਲ ਨੂੰ ਇਹ ਦੱਸਣਾ ਲਾਜ਼ਮੀ ਹੈ ਕਿ 1984 ਦੇ ਦੰਗਿਆਂ ਦੇ ਮੁਲਜ਼ਮਾਂ ਨੇ ਉਨ੍ਹਾਂ 'ਤੇ ਕੀ ਜ਼ੋਰ ਪਾਇਆ ਹੈ।"

ਉਨ੍ਹਾਂ ਨੇ ਕਿਹਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 1984 ਦੇ ਦੰਗਿਆਂ ਲਈ ਮੁਆਫ਼ੀ ਮੰਗਣ ਤੋਂ ਬਾਅਦ ਬਚਾਅ ਦਾ ਕੋਈ ਰਾਹ ਨਹੀਂ ਹੈ ਅਤੇ ਸੋਨੀਆ ਗਾਂਧੀ ਨੇ ਵੀ ਇਸੇ ਲਈ ਪਛਤਾਵਾ ਜ਼ਾਹਿਰ ਕੀਤਾ ਸੀ।

ਇਹ ਵੀ ਪੜ੍ਹੋ:

ਖਹਿਰਾ ਧੜਾ ਪਾਰਟੀ 'ਚੋਂ ਜਲਦ ਹੋਵੇਗਾ ਬਾਹਰ-ਭਗਵੰਤ ਮਾਨ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਆਉਣ ਵਾਲੇ ਦਿਨਾਂ 'ਚ ਖਹਿਰਾ ਧੜੇ ਨੂੰ ਪਾਰਟੀ 'ਤੋਂ ਕੱਢਿਆ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਧੜੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਵੀ ਬੈਨਰਾਂ 'ਤੇ ਲਾਉਣੀਆਂ ਛੱਡ ਦਿੱਤੀਆਂ ਹਨ ਅਤੇ ਆਪਣੀਆਂ ਪੱਗਾਂ ਦੇ ਰੰਗ ਬਦਲ ਲਏ ਹਨ।

ਉਨ੍ਹਾਂ ਨੇ ਕਿਹਾ ਛੇਤੀ ਹੀ ਅਨੁਸ਼ਾਸਨੀ ਬੈਠਕ ਵਿੱਚ ਇਸ ਸੰਬੰਧੀ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਭਗਵੰਤ ਖਹਿਰਾ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਕੋਈ ਬਿਆਨ ਨਾ ਦੇਣ ਕਰਕੇ ਵੀ ਚਰਚਾ 'ਚ ਘਿਰੇ ਰਹੇ ਸਨ।

ਰੱਖਿਆ ਮੰਤਰਾਲੇ ਵੱਲੋਂ 46 ਹਜ਼ਾਰ ਕਰੋੜ ਨੇ ਫੌਜ ਖਰੀਦ ਨੂੰ ਮਨਜ਼ੂਰੀ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰੱਖਿਆ ਮੰਤਰਾਲ ਨੇ 46 ਹਜ਼ਾਰ ਕਰੋੜ ਰੁਪਏ ਦੇ ਸੈਨਿਕ ਸਮੱਗਰੀ ਲਈ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰ ਦੇ ਬੁਲਾਰੇ ਮੁਤਾਬਕ ਜਿਸ ਵਿੱਚ ਮਲਟੀ-ਰੋਲ ਹੈਲੀਕਾਪਟਰ (MRH), ਜਲ ਸੈਨਾ ਦੀ ਲਾਹੇਵੰਦ ਹੈਲੀਕੈਪਟਰਾਂ ਨੂੰ ਹੀਸਿਲ ਕਰਨ ਲਈ ਰਣਨੀਤਕ ਸਾਝੇਦਾਰੀ ਅਤੇ ਇੱਥੇ ਤਿਆਰ ਕੀਤੀਆਂ ਗਈਆਂ ਬੰਦੂਕਾਂ ਆਦਿ ਲਈ ਸ਼ਾਮਿਲ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)