ਇੱਕ ਅਜਿਹਾ ਜੀਵ ਜੋ ਹਮੇਸ਼ਾ 'ਅਮਰ' ਰਹਿੰਦਾ ਹੈ

ਸੈਲਫਿਸ਼

ਤਸਵੀਰ ਸਰੋਤ, ZAFERKIZILKAYA/SHUTTERSTOCK

ਤਸਵੀਰ ਕੈਪਸ਼ਨ, ਸੈਲਫਿਸ਼ ਕਿਸੇ ਵੀ ਉਮਰ ਵਿੱਚ ਆਪਣਾ ਆਕਾਰ -ਪ੍ਰਕਾਰ ਬਦਲ ਕੇ ਉਹ ਮੁੜ ਤੋਂ ਬਜ਼ੁਰਗ ਅਵਸਥਾ ਤੋਂ ਬਚਪਨ ਵਿੱਚ ਆ ਸਕਦੀ ਹੈ
    • ਲੇਖਕ, ਕ੍ਰਿਸ ਬਾਰਾਨਿਯੁਕ
    • ਰੋਲ, ਬੀਬੀਸੀ ਪੱਤਰਕਾਰ

ਭੂ-ਮੱਧ ਸਾਗਰ ਵਿੱਚ ਮਿਲਣ ਵਾਲੀ ਜੈਲੀਫਿਸ਼ ਕੋਲ ਇੱਕ ਹੈਰਾਨੀਜਨਕ ਅਤੇ ਅਨੋਖੀ ਤਾਕਤ ਹੈ- ਉਹ ਆਪਣੇ ਜੀਵਨ ਨੂੰ ਮੁੜ ਤੋਂ ਸ਼ੁਰੂ ਕਰ ਸਕਦੀ ਹੈ।

ਇੱਕ ਤਰੀਕੇ ਨਾਲ ਅਮਰ ਦੱਸੀ ਜਾਣ ਵਾਲੀ ਜੈਲੀਫਿਸ਼ ਜਾਂ ਟੁਰੀਟੋਪਸਿਸ ਡੋਹਰਨੀ ਕੋਲ ਇੱਕ ਅਜਿਹੀ ਤਾਕਤ ਹੈ ਕਿ ਉਹ ਆਪਣੇ ਹੀ ਸੈਲਸ ਦੀ ਪਛਾਣ ਨੂੰ ਬਦਲ ਕੇ ਮੁੜ ਤੋਂ ਜਵਾਨ ਹੋ ਸਕਦੀ ਹੈ।

ਦੂਜੇ ਸ਼ਬਦਾਂ ਵਿੱਚ ਜੇ ਸਮਝੀਏ ਤਾਂ ਕਿਸੇ ਵੀ ਉਮਰ ਵਿੱਚ ਆਪਣਾ ਆਕਾਰ -ਪ੍ਰਕਾਰ ਬਦਲ ਕੇ ਉਹ ਮੁੜ ਤੋਂ ਬਜ਼ੁਰਗ ਅਵਸਥਾ ਤੋਂ ਬਚਪਨ ਵਿੱਚ ਆ ਸਕਦੀ ਹੈ।

ਕਾਲਪਨਿਕ ਵਿਗਿਆਨ ਤੇ ਆਧਾਰਿਤ 'ਡਾਕਟਰ ਹੂ' ਨਾਂ ਦੀ ਟੈਲੀਵਿਜ਼ਨ ਸੀਰੀਜ਼ ਵਿੱਚ ਪ੍ਰੋਗਰਾਮ ਦਾ ਹੀਰੋ ਆਪਣੇ ਆਪ ਨੂੰ ਪੂਰੇ ਤਰੀਕੇ ਨਾਲ ਇੱਕ ਨਵੇਂ ਰੂਪ ਵਿੱਚ ਬਦਲ ਲੈਂਦਾ ਹੈ ਠੀਕ ਜੈਲੀ ਫਿਸ਼ ਵਾਂਗ।

ਇਹ ਵੀ ਪੜ੍ਹੋ:

ਟੀਵੀ ਸੀਰੀਅਲ ਵਿੱਚ ਡਾਕਟਰ ਉਸ ਵੇਲੇ ਅਜਿਹਾ ਕਰਦਾ ਹੈ ਜਦੋਂ ਉਹ ਬੁਰੇ ਤਰੀਕੇ ਨਾਲ ਜ਼ਖ਼ਮੀ ਹੁੰਦਾ ਸੀ ਜਾਂ ਫਿਰ ਮੌਤ ਦੇ ਕਰੀਬ ਹੁੰਦਾ ਸੀ।

ਪੂਰੇ ਤਰੀਕੇ ਨਾਲ ਅਮਰ ਨਹੀਂ

ਜੈਲੀਫਿਸ਼ ਲਈ ਖੁਦ ਨੂੰ ਕਦੇ ਵੀ ਨੌਜਵਾਨ ਬਣਾਉਣ ਦੀ ਇਹ ਤਾਕਤ ਜ਼ਿੰਦਾ ਰਹਿਣ ਦਾ ਇੱਕ ਸ਼ਾਨਦਾਰ ਸਿਸਟਮ ਹੈ, ਜੋ ਬਜ਼ੁਰਗ ਹੋ ਜਾਣ, ਬਿਮਾਰ ਪੈਣ ਜਾਂ ਫਿਰ ਕਿਸੇ ਖ਼ਤਰੇ ਨਾਲ ਸਾਹਮਣਾ ਹੋ ਜਾਣ ਵੇਲੇ ਕੰਮ ਆਉਂਦੀ ਹੈ।

ਇੱਕ ਵਾਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਜੈਲੀਫਿਸ਼ ਦੀ 'ਬੇਲ ਅਤੇ ਟੈਂਟਿਕਲਸ' ਬਦਲ ਕੇ ਮੁੜ ਤੋਂ 'ਪੋਲਿਪ' ਬਣ ਜਾਂਦੇ ਹਨ। ਯਾਨੀ ਇੱਕ ਅਜਿਹੇ ਪੌਦੇ ਦੀ ਸ਼ਕਲ ਦਾ ਆਕਾਰ ਜੋ ਪਾਣੀ ਦੇ ਥੱਲੇ ਖੁਦ ਨੂੰ ਜ਼ਮੀਨ ਨਾਲ ਜੋੜ ਕੇ ਰੱਖਦਾ ਹੈ।

ਜੈਲੀਫਿਸ਼ ਲਈ ਖੁਦ ਨੂੰ ਕਦੇ ਵੀ ਨੌਜਵਾਨ ਬਣਾਉਣ ਦੀ ਇਹ ਤਾਕਤ ਜ਼ਿੰਦਾ ਰਹਿਣ ਦਾ ਇੱਕ ਸ਼ਾਨਦਾਰ ਸਿਸਟਮ ਹੈ

ਤਸਵੀਰ ਸਰੋਤ, A PEARSON

ਤਸਵੀਰ ਕੈਪਸ਼ਨ, ਜੈਲੀਫਿਸ਼ ਲਈ ਖੁਦ ਨੂੰ ਕਦੇ ਵੀ ਨੌਜਵਾਨ ਬਣਾਉਣ ਦੀ ਇਹ ਤਾਕਤ ਜ਼ਿੰਦਾ ਰਹਿਣ ਦਾ ਇੱਕ ਸ਼ਾਨਦਾਰ ਸਿਸਟਮ ਹੈ

ਇਹ ਅਜਿਹਾ ਇੱਕ ਪ੍ਰਕਿਰਿਆ ਤਹਿਤ ਕਰਦੀ ਹੈ ਜੋ ਸੈਲੁਲਰ ਟਰਾਂਸ-ਡਿਫਰੈਂਸੀਏਸ਼ਨ ਕਹਿਲਾਉਂਦੀ ਹੈ। ਜਿਸ ਵਿੱਚ ਸੈੱਲ ਸਿੱਧੇ ਤੌਰ 'ਤੇ ਇੱਕ ਪ੍ਰਕਾਰ ਨਾਲ ਦੂਜੇ ਪ੍ਰਕਾਰ ਵਿੱਚ ਬਦਲ ਕੇ ਇੱਕ ਨਵੇਂ ਸਰੀਰ ਵਿੱਚ ਬਦਲ ਜਾਂਦੇ ਹਨ ਅਤੇ ਇਹ ਪ੍ਰਕਿਰਿਆ ਵਾਰ-ਵਾਰ ਕੀਤੀ ਜਾ ਸਕਦੀ ਹੈ।

ਵਿਗਿਆਨੀਆਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਜੈਲੀਫਿਸ਼ ਦੇ ਡੀਐਨਏ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਸੀਕਵੈਂਸ ਕੀਤਾ।

ਇਟਲੀ ਦੇ ਸੇਲੈਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੋਫਾਨੋ ਪਿਰਾਈਨੋ ਇਸ ਕੰਮ ਵਿੱਚ ਸ਼ਾਮਿਲ ਸਨ। ਹੁਣ ਉਹ ਫੀਨਿਕਸ ਨਾਂ ਦੀ ਇੱਕ ਬਹੁਤ ਵੱਡੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਟੁੱਰੀਟੋਪਿਸਸ ਡੋਹਰਨੀ ਦੇ ਸੈਲਜ਼ ਦਾ ਆਪਸੀ ਸੰਵਾਦ ਆਸਾਨੀ ਨਾਲ ਸਮਝਿਆ ਜਾ ਸਕੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਲਾਈਫ ਰਿਵਰਸਲ ਦਾ ਪੂਰਾ ਸੱਚ ਉਸੇ ਵੇਲੇ ਸਮਝਿਆ ਜਾ ਸਕਦਾ ਹੈ ਜਦੋਂ ਇਸ ਜੀਵ ਦਾ ਜਿਨੋਮ ਪੂਰੇ ਤਰੀਕੇ ਨਾਲ ਸੁਲਝਾਇਆ ਜਾ ਸਕੇ। ਪ੍ਰੋਫੈਸਰ ਪਿਰਾਈਨੋ ਨੇ ਲੈਬ ਵਿੱਚ ਜੈਲੀਫਿਸ਼ ਦੀ ਮੌਤ ਨੂੰ ਵੀ ਦੇਖਿਆ ਹੈ, ਜੋ ਕਿ ਦੁਖਦ ਹੈ, ਯਾਨੀ ਕਿ ਇਹ ਪੂਰੇ ਤਰੀਕੇ ਨਾਲ ਅਮਰ ਨਹੀਂ ਹੈ।

ਪਰ ਫਿਰ ਵੀ ਇਸ ਦਾ ਖੁਦ ਨੂੰ ਕਿਸੇ ਵੀ ਪ੍ਰਕਾਰ ਵਿੱਚ ਢਾਲ ਲੈਣ ਸ਼ਾਨਦਾਰ ਹੈ। ਨਾਲ ਹੀ ਦੋ ਹੋਰ ਜੈਲੀਫਿਸ਼ ਦਾ ਵੀ ਪਤਾ ਲੱਗਿਆ ਹੈ ਜਿਨ੍ਹਾਂ ਵਿੱਚੋਂ ਇਹ ਸਭ ਹੈ ਅਤੇ ਇਸ ਵਿੱਚ ਔਰਲਿਆ ਐਸਪੀ 1 ਵੀ ਸ਼ਾਮਿਲ ਹੈ ਜੋ ਪੂਰਬੀ ਚੀਨੀ ਸਮੁੰਦਰ ਵਿੱਚ ਰਹਿਣ ਵਾਲੀ ਹੈ।

ਜੀਵਨ ਦਾ ਇੱਕ ਹੋਰ ਮੌਕਾ

ਜੇ ਇਨਸਾਨ ਨੂੰ ਲੈ ਕੇ ਇਸ ਪ੍ਰਕਿਰਿਆ ਨੂੰ ਦੇਖੋ ਤਾਂ ਕੀ ਅਸੀਂ ਮੁੜ ਜਨਮ ਲੈ ਸਕਦੇ ਹਾਂ? ਕੁਝ ਹੱਦ ਤੱਕ ਅਸੀਂ ਇਹ ਕਰ ਪਾ ਰਹੇ ਹਾਂ ਜਿਵੇਂ ਸੜਨ 'ਤੇ, ਸੱਟ ਦੇ ਨਿਸ਼ਾਨ ਅਤੇ ਧੁੱਪ ਵਿੱਚ ਜਲੀ ਚਮੜੀ ਨੂੰ ਠੀਕ ਕਰ ਲੈਣ ਇਸੇ ਦੇ ਸੰਕੇਤ ਹਨ। ਅਸੀਂ ਆਪਣੇ ਹੱਥਾਂ -ਪੈਰਾਂ ਦੇ ਉੱਪਰੀ ਸਿਰੇ ਮੁੜ ਤੋਂ ਪੈਦਾ ਕਰ ਸਕਦੇ ਹਾਂ।

ਪਹਿਲਾਂ ਇਹ ਮਸ਼ਹੂਰ ਵਿਚਾਰ ਹੁੰਦਾ ਸੀ ਕਿ ਅਸੀਂ ਹਰ ਸੱਤ ਜਾਂ ਦਸ ਸਾਲਾਂ ਬਾਅਦ ਇੱਕ ਨਵਾਂ ਇਨਸਾਨ ਬਣ ਜਾਂਦੇ ਹਾਂ ਕਿਉਂਕਿ ਇਸ ਕਾਲ ਵਿੱਚ ਸਾਡੇ ਸਰੀਰ ਦੇ ਸਾਰੇ ਸੈਲਜ਼ ਮਰ ਜਾਂਦੇ ਹਨ ਅਤੇ ਨਵੇਂ ਸੈਲਜ਼ ਉਨ੍ਹਾਂ ਦੀ ਥਾਂ ਲੈਂਦੇ ਹਨ।

ਇੱਕ ਵਾਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਜੈਲੀਫਿਸ਼ ਦੀ 'ਬੇਲ ਅਤੇ ਟੈਂਟਿਕਲਸ' ਬਦਲ ਕੇ ਮੁੜ ਤੋਂ 'ਪੋਲਿਪ' ਬਣ ਜਾਂਦੇ ਹਨ।

ਤਸਵੀਰ ਸਰੋਤ, ANDREA MARSHALL / WPOTY 2016

ਤਸਵੀਰ ਕੈਪਸ਼ਨ, ਇੱਕ ਵਾਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਜੈਲੀਫਿਸ਼ ਦੀ 'ਬੇਲ ਅਤੇ ਟੈਂਟਿਕਲਸ' ਬਦਲ ਕੇ ਮੁੜ ਤੋਂ 'ਪੋਲਿਪ' ਬਣ ਜਾਂਦੇ ਹਨ

ਭਾਵੇਂ ਇਹ ਇੱਕ ਕਾਲਪਨਿਕ ਵਿਚਾਰ ਹੀ ਸੀ ਪਰ ਇਹ ਗੱਲ ਸਹੀ ਹੈ ਕਿ ਸਾਡੇ ਸੈਲਜ਼ ਲਗਾਤਾਰ ਮਰ ਰਹੇ ਹਨ ਅਤੇ ਬਦਲੇ ਵੀ ਜਾ ਰਹੇ ਹਨ।

ਪਰ ਜਿਵੇਂ-ਜਿਵੇਂ ਵਕਤ ਬਦਲਿਆ ਡਾਕਟਰ ਪੂਰੇ ਬਦਲਾਅ ਦੀ ਪ੍ਰਕਿਰਿਆ ਵਿੱਚ ਤਰੱਕੀ ਕਰਦੇ ਗਏ। ਭਾਵੇਂ ਇਸ ਤਰੀਕੇ ਦੇ ਮੁੜ ਜਨਮ ਬਾਕੀ ਜਾਨਵਰਾਂ ਵਿੱਚ ਵੀ ਹੁੰਦੇ ਹਨ ਪਰ ਇਹ ਆਮਤੌਰ 'ਤੇ ਇਸ ਨੂੰ ਸਰੀਰ ਦੇ ਕਿਸੇ ਇੱਕ ਹਿੱਸੇ ਤੱਕ ਸੀਮਤ ਰਹਿਣਾ ਹੁੰਦਾ ਹੈ। ਉਦਾਹਰਨ ਵਜੋਂ ਸਾਲਾਮੈਂਡਰ।

ਲੰਡਨ ਤੋਂ ਯੂਨੀਵਰਸਿਟੀ ਕਾਲਜ ਦੀ ਡਾਕਟਰ ਮੈਕਸੀਮਿਨਾ ਯੁਨ ਦਾ ਕਹਿਣਾ ਹੈ, "ਸਾਲਾਮੈਂਡਰ ਮੁੜ ਜਨਮ ਦੇ ਚੈਂਪੀਅਨ ਹਨ। ਕੁਝ ਤਾਂ ਆਪਣੇ ਦਿਲ, ਜਬੜੇ, ਪੂਰੇ ਹੱਥ-ਪੈਰ ਅਤੇ ਪੂੰਛ ਜਿਸ ਵਿੱਚ ਰੀੜ ਦੀ ਹੱਡੀ ਵੀ ਸ਼ਾਮਿਲ ਹੈ- ਨੂੰ ਵੀ ਮੁੜ ਜੀਵਤ ਕਰ ਲੈਂਦੇ ਹਨ।

ਕਈ ਪ੍ਰਯੋਗ ਕੀਤੇ ਜਾ ਰਹੇ ਹਨ

ਉਹ ਖਾਸ ਪ੍ਰਕਿਰਿਆ ਜਿਸ ਨਾਲ ਸਾਲਾਮੈਂਡਰ ਅਜਿਹਾ ਕਰ ਸਕਦੇ ਹਨ ਉਹ ਹੁਣ ਮਾਲੂਮ ਨਹੀਂ ਹੈ ਪਰ ਡਾਕਟਰ ਯੁਨ ਪ੍ਰਯੋਗ ਕਰ ਰਹੇ ਹਨ। ਪ੍ਰਯੋਗ ਤਹਿਤ ਬਲਾਸਟਿਮਸ ਦੇ ਨਾਲ ਯਾਨੀ ਸਾਲਾਮੈਂਡਰ ਦੇ ਵੱਢੇ ਹੋਏ ਹਿੱਸੇ ਵਿੱਚ ਮੁੜ ਸ਼ੁਰੂ ਹੋਣ 'ਤੇ ਉਸ ਥਾਂ ਬਣਨ ਵਾਲੇ ਸੈਲਸ ਦਾ ਇੱਕ ਗੁੱਛਾ।

ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਹਾਲ ਹੀ ਵਿੱਚ ਕੁਝ ਸਬੂਤ ਲੱਭੇ ਹਨ ਕਿ ਸਾਲਾਮੈਂਡਰ ਕੁਝ ਖਾਸ ਤਰੀਕੇ ਦੇ ਪ੍ਰੋਟੀਨ ਪੀ53 ਨੂੰ ਰੋਕਦੇ ਹਨ ਜਿਸਦੇ ਕਾਰਨ ਸੈਲਸ ਨੂੰ ਨਵਾਂ ਰੂਪ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ:

ਉਦਾਹਰਨ ਵਜੋਂ ਇਸਦੇ ਸੈਲਸ ਨੂੰ ਪੈਰ ਦੇ ਮੁੜ ਜਨਮ ਲਈ ਜ਼ਰੂਰੀ ਮਾਂਸਪੇਸ਼ੀਆਂ. ਨਸਾਂ ਅਤੇ ਹੱਡੀਆਂ ਲਈ ਟਿਸ਼ੂ ਬਣਾਉਣ ਵਿੱਚ ਮਦਦ ਮਿਲਦੀ ਹੈ।

ਵਿਗਿਆਨੀਆਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਜੈਲੀਫਿਸ਼ ਦੇ ਡੀਐਨਏ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਸੀਕਵੈਂਸ ਕੀਤਾ

ਤਸਵੀਰ ਸਰੋਤ, CARL HANSEN

ਤਸਵੀਰ ਕੈਪਸ਼ਨ, ਵਿਗਿਆਨੀਆਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਜੈਲੀਫਿਸ਼ ਦੇ ਡੀਐਨਏ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਸੀਕਵੈਂਸ ਕੀਤਾ

ਉਮੀਦ ਹੈ ਕਿ ਇਨਸਾਨ ਵੀ ਭਵਿੱਖ ਵਿੱਚ ਆਪਣੇ ਫਾਇਦੇ ਲਈ ਇਸ ਪ੍ਰਕਿਰਿਆ ਨੂੰ ਹਾਸਿਲ ਕਰ ਸਕੇਗਾ।

ਡਾਕਟਰ ਯੁਨ ਦੀ ਟੀਮ ਇਸ ਵਿੱਚ ਇਮਯੂਨ ਸਿਸਟਮ ਦੀ ਭੂਮਿਕਾ ਦੀ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਅਨੁਸਾਰ ਪਹਿਲਾਂ ਮੁੜ ਜਨਮ ਲੈਣ ਵਿਚਾਲੇ ਰੁਕਾਵਟ ਲਈ ਇਮਿਊਨ ਸਿਸਟਮ ਸੈਲਸ ਮੈਕਰੋਫੇਗਸ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਹੁਣ ਪਤਾ ਲੱਗਿਆ ਕਿ ਉਹ ਹੁਣ ਮੁੜ ਜਨਮ ਲਈ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਮੁੱਖ ਭੂਮਿਕਾ ਵਿੱਚ ਹੋਣ।

ਇਹ ਧਿਆਨ ਦੇਣ ਦੀ ਗੱਲ ਹੈ ਕਿ ਵੱਖ-ਵੱਖ ਤਰ੍ਹਾਂ ਦੇ ਸਾਲਾਮੈਂਡਰ ਕੋਲ ਮੁੜ ਜਨਮ ਦੇ ਵੱਖ-ਵੱਖ ਤਰੀਕੇ ਦੇ ਹਨ। ਉਦਾਹਰਨ ਵਜੋਂ ਐਕਸੋਲੋਟਲਸ, ਸਟੇਮ ਸੈਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ ਜੋ ਕਿਸੇ ਵੀ ਤਰ੍ਹਾਂ ਦੇ ਸੈਲ ਵਿੱਚ ਤਬਦੀਲ ਹੋ ਸਕਦੇ ਹਨ ਜਿੱਥੇ ਮੁੜ ਜਨਮ ਦੀ ਲੋੜ ਹੈ।

ਪਰ ਨਿਊਟਸ ਮਾਂਸਪੇਸ਼ੀਆਂ ਦੇ ਟਿਸ਼ੂ ਦੇ ਮੁੜ ਜਨਮ ਲਈ ਡੀਡਿਫਰੈਂਸਿਏਸ਼ਨ ਪ੍ਰਕਿਰਿਆ ਦਾ ਸਹਾਰਾ ਲੈਂਦੇ ਹਨ ਜਿਸ ਵਿੱਚ ਇੱਕ ਖਾਸ ਤਰੀਕੇ ਦੇ ਸੈਲ ਨੂੰ ਵਧਾਇਆ ਜਾਂਦਾ ਹੈ।

ਇੱਕ ਹਿੱਸੇ ਦੀ ਖਾਸੀਅਤ

ਜਦੋਂ ਡਾਕਟਰ ਉਸ ਨੂੰ ਮੁੜ ਜੀਵਤ ਕਰਦੇ ਹਨ ਤਾਂ ਉਹ ਇੱਕਦਮ ਵੱਖਰਾ ਹੀ ਬਣ ਜਾਂਦਾ ਹੈ, ਜਿਸਦਾ ਆਕਾਰ-ਪ੍ਰਕਾਰ ਵੱਖ ਹੁੰਦਾ ਹੈ ਅਤੇ ਸ਼ਾਇਦ ਲਿੰਗ ਵੀ ਵੱਖ ਹੁੰਦਾ ਹੈ। ਉਹ ਜਾਨਵਰ ਵੀ ਇੱਕ ਪਲ ਵਿੱਚ ਆਪਣੇ ਅਕਸ ਬਦਲ ਲੈਂਦੇ ਹਨ, ਉਹ ਕਾਫੀ ਘੱਟ ਹਨ ਪਰ ਹਰ ਵੇਲੇ ਅਜਿਹੇ ਨਵੇਂ ਉਦਾਹਰਨ ਲੱਭੇ ਜਾ ਰਹੇ ਹਨ।

ਦੋ ਸਾਲ ਪਹਿਲਾਂ ਹੀ ਇਕਵਾਡੋਰ ਦੇ ਜੰਗਲਾਂ ਵਿੱਚ ਵਿਗਿਆਨੀਆਂ ਨੇ ਇਹ ਮਹਿਸੂਸ ਕੀਤਾ ਕਿ ਡੱਡੂਆਂ ਦੀ ਕੁਝ ਪ੍ਰਜਾਤੀਆਂ ਕੁਝ ਪਲਾਂ ਵਿੱਚ ਆਪਣੀ ਖੁਰਦਰੀ ਅਤੇ ਕੰਡਿਆਂ ਨਾਲ ਭਰੀ ਚਮੜੀ ਨੂੰ ਬੇਹੱਦ ਮੁਲਾਇਮ ਚਮੜੀ ਵਿੱਚ ਬਦਲ ਸਕਦੇ ਹਨ।

ਵਿਗਿਆਨੀਆਂ ਅਨੁਸਾਰ ਲਾਈਫ ਰਿਵਰਸਲ ਦਾ ਪੂਰਾ ਸੱਚ ਉਸੇ ਵੇਲੇ ਸਮਝਿਆ ਜਾ ਸਕਦਾ ਹੈ ਜਦੋਂ ਇਸ ਜੀਵ ਦਾ ਜਿਨੋਮ ਪੂਰੇ ਤਰੀਕੇ ਨਾਲ ਸੁਲਝਾਇਆ ਜਾ ਸਕੇ

ਤਸਵੀਰ ਸਰੋਤ, JEFF COWIE

ਤਸਵੀਰ ਕੈਪਸ਼ਨ, ਵਿਗਿਆਨੀਆਂ ਅਨੁਸਾਰ ਲਾਈਫ ਰਿਵਰਸਲ ਦਾ ਪੂਰਾ ਸੱਚ ਉਸੇ ਵੇਲੇ ਸਮਝਿਆ ਜਾ ਸਕਦਾ ਹੈ ਜਦੋਂ ਇਸ ਜੀਵ ਦਾ ਜਿਨੋਮ ਪੂਰੇ ਤਰੀਕੇ ਨਾਲ ਸੁਲਝਾਇਆ ਜਾ ਸਕੇ

ਇਹ ਡੱਡੂ ਕਰੀਬ ਦਸ ਸਾਲਾਂ ਵਿੱਚ ਵਿਗਿਆਨ ਦੀਆਂ ਨਜ਼ਰਾਂ ਵਿੱਚ ਹਨ ਪਰ ਇਹ ਆਕਾਰ ਬਦਲਣ ਦੀ ਤਾਕਤ ਭਾਵੇਂ ਹੀ ਉਸ ਨੂੰ ਵਾਤਾਵਰਨ ਵਿੱਚ ਘੁੱਲਣ-ਮਿਲਣ ਵਿੱਚ ਮਦਦ ਕਰਦੀ ਹੈ ਪਰ ਪਹਿਲਾਂ ਇਸ ਦਾ ਪਤਾ ਕਿਸੇ ਨੂੰ ਨਹੀਂ ਸੀ।

ਨੌਂਟਿੰਘਮ ਟਰੈਂਟ ਯੂਨੀਵਰਸਿਟੀ ਦੇ ਡਾਕਟਰ ਲੁਈਸ ਜੈਂਟਲ ਦਾ ਕਹਿਣਾ ਹੈ, "ਇਹ ਇਨ੍ਹਾਂ ਜਲਦੀ ਹੁੰਦਾ ਹੈ ਕਿ ਸ਼ਾਇਦ ਇਸ ਲਈ ਹੀ ਪਹਿਲਾਂ ਇਸ 'ਤੇ ਕਿਸੇ ਦਾ ਧਿਆਨ ਨਹੀਂ ਗਿਆ। ਇਹ ਸਾਰਿਆਂ ਨੂੰ ਮੂਰਖ ਬਣਾ ਰਿਹਾ ਸੀ।''

ਕਈ ਜੀਵਾਂ ਬਾਰੇ ਹੁਣ ਹੋ ਰਹੀਆਂ ਹਨ ਖੋਜਾਂ

ਬਾਕੀ ਕਈ ਜੀਵ ਇਸ ਤਰ੍ਹਾਂ ਦੇ ਛਲਾਵੇ ਲਈ ਹੀ ਜਾਣੇ ਜਾਂਦੇ ਹਨ। ਇਸ ਵਿੱਚ ਆਕਟੋਪਸ ਦੀ ਵੀ ਕਈ ਪ੍ਰਜਾਤੀਆਂ ਵੀ ਸ਼ਾਮਿਲ ਹਨ ਜੋ ਆਪਣੇ ਰੰਗ ਅਤੇ ਬਨਾਵਟ ਨੂੰ ਆਏ-ਆਲੇ-ਦੁਆਲੇ ਦੇ ਵਾਤਾਵਰਨ ਅਨੁਸਾਰ ਢਾਲ ਲੈਂਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪ੍ਰਕਿਰਿਆ ਕਿਵੇਂ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ:

ਡਾਕਟਰ ਜੈਂਟਲ ਅਨੁਸਾਰ ਇਹ ਸਭ ਤਾਪਮਾਨ ਘੱਟ ਹੋਣ 'ਤੇ ਮਨੁੱਖੀ ਚਮੜੀ 'ਤੇ ਰੋਂਗਟੇ ਖੜ੍ਹੇ ਹੋਣ ਵਰਗਾ ਹੈ ਜੋ ਕਿ ਇੱਕ ਆਪਣੇ ਆਪ ਹੋਣ ਵਾਲਾ ਬਦਲਾਅ ਹੈ।

ਉਨ੍ਹਾਂ ਦਾ ਕਹਿਣਾ ਹੈ, "ਅਜਿਹਾ ਸ਼ਾਇਦ ਇਸ ਲਈ ਹੁੰਦਾ ਹੈ ਤਾਂ ਜੋ ਆਪਣੇ ਆਲੇ-ਦੁਆਲੇ ਦੇ ਸਤਹ ਨੂੰ ਪਛਾਣੇ ਜਾਂਦੇ ਹਨ ਅਤੇ ਜਾਣ ਬੁੱਝ ਕੇ ਅਜਿਹਾ ਕਰਦੇ ਹਨ।

ਸੈਲਫਿਸ਼

ਤਸਵੀਰ ਸਰੋਤ, TIM GRAY

ਭਾਵੇਂ ਕੁਝ ਜੀਵ ਮੈਟਾਮੌਫੌਰਸਿਸ ਦੇ ਜ਼ਰੀਏ ਇੱਕ ਨਵਾਂ ਆਕਾਰ ਲੈਂਦੇ ਹਨ। ਇਸ ਦਾ ਸਭ ਤੋਂ ਸਟੀਕ ਉਦਾਹਰਨ ਹੈ ਕਿ ਅਜਿਹੇ ਬਹੁਤ ਸਾਰੇ ਕੈਟਰਪਿਲਰਜ਼ ਹਨ ਜੋ ਕ੍ਰਿਸਾਲਿਸ ਬਣਾਉਂਦੇ ਹਨ ਅਤੇ ਬਾਅਦ ਵਿੱਚ ਤਿਤਲੀ ਬਣ ਜਾਂਦੇ ਹਨ।

ਇਸਦੇ ਕੁਝ ਹੈਰਾਨ ਕਰਨ ਵਾਲੇ ਉਦਾਹਰਨ ਵੀ ਹਨ। ਬਹੁਤੇ ਸਿੰਗਲ ਸੈਲ ਅਮੀਬਾ ਇੱਕੋ ਨਾਲ ਮਿਲ ਕੇ ਬਹੁਤ ਸਾਰੇ ਸੈਲਸ ਵਾਲੇ ਆਕਾਰ ਬਣਾਉਂਦੇ ਹਨ, ਦੂਜੇ ਸ਼ਬਦਾਂ ਵਿੱਚ ਉਹ ਬਦਲਾਅ ਦੇ ਨਾਲ ਇੱਕੋ ਨਾਲ ਮਿਲਦੇ ਹਨ।

ਅਜਿਹੇ ਉਦਾਹਰਨਾਂ ਦੇ ਸਾਹਮਣੇ ਆਉਣ 'ਤੇ ਡਾਕਟਰ ਯੁਨ ਦਾ ਕਹਿਣਾ ਹੈ- "ਵਿਗਿਆਨ ਹੌਲੀ-ਹੌਲੀ ਕਾਲਪਨਿਕ ਵਿਗਿਆਨ ਵੱਲ ਵਧ ਰਿਹਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)