BBC News,
ਪੰਜਾਬੀ
ਸਮੱਗਰੀ 'ਤੇ ਜਾਓ
ਸੈਕਸ਼ਨਜ਼
ਖ਼ਬਰਾਂ
ਵੀਡੀਓ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਖ਼ਬਰਾਂ
ਵੀਡੀਓ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਨਹਿਰੂ ਨੂੰ ਭਰਾ ਕਿਉਂ ਮੰਨਦੇ ਸੀ ਵਿਗਿਆਨੀ ਹੋਮੀ ਭਾਭਾ?
30 ਅਕਤੂਬਰ 2017
ਕਿਹੋ-ਜਿਹੀ ਸੀ, ਵਿਗਿਆਨੀ ਹੋਮੀ ਭਾਭਾ ਦੀ ਸ਼ਖਸ਼ੀਅਤ ? ਜਨਮ ਦਿਹਾੜੇ 'ਤੇ ਵਿਸ਼ੇਸ਼।
ਤਸਵੀਰ ਕੈਪਸ਼ਨ,
ਭਾਭਾ ਨੂੰ ਪੰਜ ਵਾਰ ਨੋਬਲ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ। ਭਾਭਾ ਦੇ ਜੀਵਨ ਦੀ ਕਹਾਣੀ ਆਧੁਨਿਕ ਭਾਰਤ ਦੇ ਨਿਰਮਾਣ ਦੀ ਵੀ ਕਹਾਣੀ ਹੈ।
ਤਸਵੀਰ ਕੈਪਸ਼ਨ,
ਉਨ੍ਹਾਂ ਨੇ ਕਦੇ ਵੀ ਆਪਣੇ ਚਪੜਾਸੀ ਨੂੰ ਆਪਣਾ ਬ੍ਰੀਫਕੇਸ ਨਹੀਂ ਚੁੱਕਣ ਦਿੱਤਾ। ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਹੁੰਦੇ ਹੋਏ ਵੀ। ਉਹ ਹਮੇਸ਼ਾ ਕਹਿੰਦੇ ਸਨ ਕਿ ਪਹਿਲਾਂ ਮੈਂ ਇੱਕ ਵਿਗਿਆਨਕ ਹਾਂ ਅਤੇ ਉਸ ਤੋਂ ਬਾਅਦ ਪਰਮਾਣੂ ਊਰਜਾ ਕਮਿਸ਼ਨ ਦਾ ਪ੍ਰਧਾਨ।
ਤਸਵੀਰ ਕੈਪਸ਼ਨ,
ਇੱਕ ਸੈਮੀਨਾਰ ਵਿੱਚ ਭਾਸ਼ਣ ਦਿੰਦੇ ਹੋਏ, ਕਿਸੇ ਜੂਨੀਅਰ ਸਾਇੰਸਦਾਨ ਨੇ ਉਨ੍ਹਾਂ ਨੂੰ ਕੋਈ ਔਖਾ ਸਵਾਲ ਪੁੱਛਿਆ। ਭਾਭਾ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਇਸ ਸਵਾਲ ਦਾ ਜਵਾਬ ਨਹੀਂ ਹੈ। ਮੈਂ ਕੁੱਝ ਦਿਨ ਸੋਚ ਕੇ ਇਸਦਾ ਜਵਾਬ ਦੇਵਾਂਗਾ।
ਤਸਵੀਰ ਕੈਪਸ਼ਨ,
ਹਰ ਵਿਅਕਤੀ ਸੰਪੂਰਨ ਨਹੀਂ ਹੁੰਦਾ ਭਾਭਾ ਵੀ ਕੋਈ ਅਪਵਾਦ ਨਹੀਂ ਸਨ। ਉਨ੍ਹਾਂ ਦੀ ਇੱਕੋ ਇੱਕ ਘਾਟ ਸੀ ਕਿ ਉਹ ਸਮੇਂ ਦੇ ਪਾਬੰਦ ਨਹੀਂ ਸਨ। ਅੰਤਰਰਾਸ਼ਟਰੀ ਪਰਮਾਣੂ ਏਜੰਸੀ, ਵਿਆਨਾ ਦੀਆਂ ਬੈਠਕਾਂ ਵਿੱਚ ਵੀ ਉਹ ਦੇਰੀ ਨਾਲ ਆਉਂਦੇ ਸਨ। ਇਲਾਜ ਇਹ ਕੀਤਾ ਗਿਆ ਕਿ ਭਾਭਾ ਦੇ ਆਉਣ ਦਾ ਐਲਾਨ ਬੈਠਕ ਤੋਂ ਅੱਧਾ ਘੰਟਾ ਪਹਿਲਾਂ ਹੀ ਕਰ ਦਿੱਤਾ ਜਾਂਦਾ ਤਾਂ ਕਿ ਭਾਭਾ ਨੂੰ ਦੇਰ ਨਾਲ ਆਉਣ ਦਾ ਬਹਾਨਾ ਨਾ ਮਿਲੇ।
ਤਸਵੀਰ ਕੈਪਸ਼ਨ,
ਨਹਿਰੂ ਨੂੰ ਸਿਰਫ ਦੋ ਲੋਕ ਭਰਾ ਕਹਿੰਦੇ ਸਨ ... ਇੱਕ ਜੈਪ੍ਰਕਾਸ਼ ਨਾਰਾਇਣ ਅਤੇ ਦੂਜੇ ਹੋਮੀ ਭਾਭਾ। ਨਹਿਰੂ ਨੂੰ ਬੁੱਧੀਜੀਵੀਆਂ ਦਾ ਸਾਥ ਪਸੰਦ ਸੀ ਜੋ ਉਨ੍ਹਾਂ ਨੂੰ ਹੋਮੀ ਭਾਭਾ ਤੋਂ ਮਿਲਦਾ ਸੀ।
ਤਸਵੀਰ ਕੈਪਸ਼ਨ,
ਭਾਭਾ ਨੇ ਵੱਡੇ- ਵੱਡੇ ਦਰੱਖਤਾਂ ਨੂੰ ਪੱਟ ਕੇ ਇਧਰੋਂ-ਉਧਰ ਕੀਤਾ। ਪਹਿਲਾਂ ਦਰੱਖਤ ਲਗਾਏ ਗਏ ਫੇਰ ਇਮਾਰਤ ਬਣਾਈ ਗਈ ਸੀ ਫੇਰ ਵੀ ਇੱਕ ਵੀ ਦਰਖ਼ਤ ਕੱਟਣ ਨਾ ਦਿੱਤਾ।
ਤਸਵੀਰ ਕੈਪਸ਼ਨ,
ਹੋਮੀ ਭਾਭਾ ਦੀ ਵਿਗਿਆਨ ਦੇ ਇਲਾਵਾ ਸੰਗੀਤ, ਨਾਚ, ਕਿਤਾਬਾਂ, ਖਾਣੇ ਅਤੇ ਚਿੱਤਰਕਾਰੀ ਵਿੱਚ ਵੀ ਬਰਾਬਰ ਰੁਚੀ ਸੀ।
ਤਸਵੀਰ ਕੈਪਸ਼ਨ,
ਐਮ.ਐਫ. ਹੁਸੈਨ ਦੀ ਮੁੰਬਈ 'ਚ ਪਹਿਲੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਭਾਭਾ ਨੇ ਹੀ ਕੀਤਾ ਸੀ। ਹੁਸੈਨ ਦਾ ਇੱਕ ਚਿੱਤਰ ਵੀ ਭਾਭਾ ਨੇ ਬਣਾਇਆ ਸੀ।
ਤਸਵੀਰ ਕੈਪਸ਼ਨ,
ਭਾਭਾ ਹਰ ਗੱਲ ਗਹਿਰਾਈ ਨਾਲ ਵਿਚਾਰਦੇ ਸਨ। ਇੱਥੋਂ ਤੱਕ ਕਿ ਕਿਹੜੀ ਤਸਵੀਰ ਕਿੱਥੇ ਟੰਗੀ ਜਾਵੇ।
ਤਸਵੀਰ ਕੈਪਸ਼ਨ,
ਭਾਭਾ ਦਾ ਇੱਕ ਲੰਬੇ ਕੰਨਾਂ ਵਾਲਾ ਕੁੱਤਾ ਹੁੰਦਾ ਸੀ, ਕਿਊਪਿਡ। ਜਿਵੇਂ ਹੀ ਭਾਭਾ ਘਰ ਵਾਪਸ ਆਉਂਦੇ ਕਿਊਪਿਡ ਦੌੜ ਕੇ ਉਨ੍ਹਾਂ ਕੋਲ ਜਾਂਦਾ। ਜਦੋਂ ਭਾਭਾ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਤਾਂ ਉਸ ਨੇ ਪੂਰਾ ਮਹੀਨਾ ਖਾਣਾ ਨਹੀਂ ਖਾਧਾ। (ਤਸਵੀਰਾਂ ਅਤੇ ਗ੍ਰਾਫਿਕਸ ਬੀਬੀਸੀ ਦੇ ਪੁਨੀਤ ਬਰਨਾਲਾ ਨੇ ਤਿਆਰ ਕੀਤੇ ਹਨ)
You might also like:
news
|
sport
|
weather
|
worklife
|
travel
|
future
|
culture
|
world
|
business
|
technology