ਕੈਨੇਡਾ ਦੇ ਵਿਗਿਆਨੀ ਦਾ ਕੈਂਸਰ ਬਾਰੇ ਵੱਡੇ ਖੁਲਾਸੇ ਦਾ ਵੀਡੀਓ

ਕੈਨੇਡਾ ਦੇ ਵਿਗਿਆਨੀ ਦੀ ਕੈਂਸਰ ਦੇ ਕੁਦਰਤੀ ਇਲਾਜ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ।

ਇਸ ਵੀਡੀਓ ਦੇ ਅੱਧ ਵਿੱਚ ਇੱਕ ਪੇਂਚ ਹੈ ਕਿ ਇਸ ਵਿੱਚ ਕੀਤਾ ਗਿਆ ਕਾਈ ਰਾਹੀਂ ਕੈਂਸਰ ਦੇ ਇਲਾਜ ਦਾ ਦਾਅਵਾ ਝੂਠਾ ਹੈ।

ਇਹ ਵੀਡੀਓ ਜਾਨਥਨ ਜੈਰੀ ਨੇ ਬਣਾਈ ਹੈ। ਉਨ੍ਹਾਂ ਦਾ ਕੰਮ ਹੀ ਅਜਿਹੀਆਂ ਹੀ ਹੋਰ ਗਲਤ ਜਾਣਕਾਰੀਆਂ ਦਾ ਪਾਜ ਉਘਾੜਨਾ ਹੈ।

ਇਹ ਵੀਡੀਓ ਯੂ-ਟਿਊਬ ਉੱਪਰ ਨੱਬੇ ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ꞉

ਜੈਰੀ ਕੈਨੇਡਾ ਦੇ ਮੌਂਟਰੀਆਲ ਸੂਬੇ ਦੀ ਮੈਕਗਿਲ ਯੂਨੀਵਰਸਿਟੀ ਦੇ ਆਫਿਸ ਫਾਰ ਸਾਇੰਸ ਐਂਡ ਸੋਸਾਈਟੀ (ਓਐਸਐਸ) ਲਈ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਵੀਡੀਓ ਬਣਾਉਣ ਦਾ ਵਿਚਾਰ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੇ ਇੱਕ ਸਹਿਕਰਮੀ ਨੇ ਰੇਡੀਓ ਤਰੰਗਾਂ ਨਾਲ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੀ ਇੱਕ ਫੇਸਬੁੱਕ ਪੋਸਟ ਭੇਜੀ।

ਇਹ ਵੀਡੀਓ ਅਸਪੱਸ਼ਟਤਾਵਾਂ ਅਤੇ ਤਰੁੱਟੀਆਂ ਨਾਲ ਭਰੀ ਹੋਈ ਸੀ, ਜਿਸ ਨੂੰ ਇੰਟਰਨੈੱਟ ਉੱਪਰ 60 ਲੱਖ ਦਰਸ਼ਕ ਦੇਖ ਚੁੱਕੇ ਹਨ।

ਓਐਸਐਸ ਵੀ ਇਸ ਦਿਸ਼ਾ ਵਿੱਚ ਸਬੂਤ ਆਧਾਰਿਤ ਯਤਨ ਕਰਦੀ ਹੈ। ਉਸ ਨੇ ਰੇਡੀਓ ਤਰੰਗਾਂ ਨਾਲ ਕੈਂਸਰ ਦੇ ਇਲਾਜ ਵਰਗੇ ਦਾਅਵਿਆਂ ਨੂੰ ਰੱਦ ਕਰਨ ਲਈ ਅਤੇ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਵਿਗਿਆਨਕ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓਜ਼ ਬਣਾਈਆਂ। ਜਿਨ੍ਹਾਂ ਉੱਪਰ ਇਸ ਤੋਂ ਕਿਤੇ ਥੋੜੇ ਦਰਸ਼ਕ ਆਉਂਦੇ ਹਨ।

ਜੈਰੀ ਨੇ ਬੀਬੀਸੀ ਨੂੰ ਦੱਸਿਆ, "ਮੇਰਾ ਵਿਚਾਰ ਇਹ ਸੀ ਕਿ ਚਲੋ ਦੇਖਿਆਂ ਜਾਵੇ ਕੀ ਅਸੀਂ ਟਰੋਜਨ ਹੌਰਸ (ਵਾਇਰਸ) ਵਰਗੀ ਚੀਜ਼ ਬਣਾ ਸਕਦੇ ਹਾਂ।"

"ਅਤੇ ਇੱਕ ਅਜਿਹੀ ਵੀਡੀਓ ਬਣਾਉਣਾ ਚਾਹੁੰਦਾ ਸੀ ਜੋ ਉੱਪਰੋਂ-ਉੱਪਰੋਂ ਸ਼ੇਅਰ ਕੀਤੀਆਂ ਜਾਂਦੀਆਂ ਆਮ ਵੀਡੀਓਜ਼ ਵਰਗੀ ਲੱਗੇ।"

ਚੇਤਾਵਨੀ- ਇਹ ਵੀਡੀਓ ਤੀਜੀ ਧਿਰ ਦੀ ਸਮੱਗਰੀ ਹੈ ਇਸ ਵਿੱਚ ਇਸ਼ਤਿਹਾਰ ਹੋ ਸਕਦੇ ਹਨ।

ਫਿਰ ਉਨ੍ਹਾਂ ਨੇ ਕਿਸੇ ਡਾ਼ ਜੌਹਨ ਆਰ ਟਾਰਜਨੀ ਵੱਲੋਂ 1800ਵਿਆਂ ਵਿੱਚ ਲੱਭੇ ਗਏ ਕੈਂਸਰ ਦੇ ਚਮਤਕਾਰੀ ਇਲਾਜ ਬਾਰੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਜਿਸ ਨੂੰ ਦਵਾਈਆਂ ਦੀ ਸਨਅਤ ਨੇ ਦੱਬੀ ਰੱਖਿਆ। ਇੱਕ ਅਨੋਖੀ ਕਾਈ ਬਾਰੇ ਸੀ ਜਿਸ ਜੋ ਕੈਂਸਰ ਦੇ ਡੀਐਨਏ ਨੂੰ ਬਦਲ ਸਕਦੀ ਹੈ।

ਵਧੀਆ ਸੰਗੀਤ, ਚੁਸਤ ਸੰਪਾਦਨ ਅਤੇ ਵਿਗਿਆਨਕ ਆਧਾਰ ਹੋਣ ਦਾ ਝਾਂਸਾ ਦਿੰਦੇ ਦਾਅਵਿਆਂ ਦਾ ਜੋੜ ਕਰਕੇ ਉਨ੍ਹਾਂ ਨੇ ਇੱਕ ਅਜਿਹੀ ਵਾਇਰਲ ਵੀਡੀਓ ਬਣਾਈ ਜੋ ਦੇਖਣ ਨੂੰ ਹੋਰ ਆਨਲਾਈਨ ਵੀਡੀਓਜ਼ ਵਰਗੀ ਹੀ ਸੀ ਜੋ ਆਨਲਾਈਨ ਝੂਠੀ ਜਾਣਕਾਰੀ ਫੈਲਾਅ ਰਹੀਆਂ ਹਨ।

ਜੈਰੀ ਦੀ ਵੀਡੀਓ ਦੇ ਅੱਧ ਵਿੱਚ ਜਾ ਕੇ ਇੱਕ ਵੱਡਾ ਖੁਲਾਸਾ ਹੁੰਦਾ ਹੈ ਕਿ ਨਾ ਤਾਂ ਕੋਈ ਡਾ਼ ਜੌਹਨ ਆਰ ਟਾਰਜਨੀ ਹੈ ਅਤੇ ਨਾ ਹੀ ਕੋਈ ਅਜਿਹੀ ਕੈਂਸਰ ਠੀਕ ਕਰਨ ਵਾਲੀ ਚਮਤਕਾਰੀ ਕਾਈ ਹੈ।

ਇਸ ਤੋਂ ਬਾਅਦ ਦਰਸ਼ਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਅਜਿਹੇ ਝੂਠੇ ਦਾਅਵਿਆਂ ਉੱਪਰ ਯਕੀਨ ਕਰ ਲੈਣਾ ਕਿੰਨਾ ਸੌਖਾ ਹੈ।

ਇਹ ਵੀ ਪੜ੍ਹੋ꞉

ਫਿਰ ਚੇਤਾਵਨੀ ਦਿੱਤੀ ਗਈ ਹੈ, "ਮੁੱਦਾ ਇਹ ਹੈ ਕਿ ਥੋੜ੍ਹਾ ਹੋਰ ਚੌਕਸ ਹੋਇਆ ਜਾਵੇ"

ਸਹਿਤ ਬਾਰੇ ਫੈਲਦੀਆਂ ਅਫਵਾਹਾਂ ਦੁਨੀਆਂ ਭਰ ਦੀਆਂ ਸਿਹਤ ਏਜੰਸੀਆਂ ਲਈ ਚਿੰਤਾ ਦਾ ਕਾਰਨ ਹਨ।

ਅਪ੍ਰੈਲ ਵਿੱਚ ਕੈਂਸਰ ਰਿਸਰਚ ਯੂਕੇ ਨੇ ਚੇਤਾਵਨੀ ਦਿੱਤੀ ਸੀ ਕਿ ਲੋਕਾਂ ਵਿੱਚ ਕੈਂਸਰ ਦੇ ਝੂਠੇ ਕਾਰਨ ਵਧ ਰਹੇ ਹਨ।

ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਗਾਹਕਾਂ ਨੂੰ ਕੈਂਸਰ ਦੇ ਇਲਾਜ ਦੇ ਨਾਂ ਉੱਪਰ ਵਿਕਣ ਵਾਲੇ ਉਤਪਾਦਾਂ ਬਾਰੇ ਔਨਲਾਈਨ ਜਾਣਕਾਰੀ ਦਿੰਦੀ ਹੈ।

ਜੈਰੀ ਨੇ ਦੇਖਿਆ ਕਿ ਇਸ ਵੀਡੀਓ ਵਰਗੀਆਂ ਕਈ ਵੀਡੀਓਜ਼ ਇੰਟਰਨੈੱਟ ਰਾਹੀਂ ਸਿਹਤ ਬਾਰੇ ਝੂਠ ਫੈਲਾਅ ਰਹੀਆਂ ਹਨ ਅਤੇ ਅੱਗ ਵਾਂਗ ਫੈਲ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਬੁਰੇ ਤਰਕਾਂ ਨੂੰ ਪਛਾਨਣਾ ਸਿੱਖਣਾ ਚਾਹੀਦਾ ਹੈ।

ਉੱਪਰੋਂ ਉਹ ਸਾਡੀਆਂ ਭਾਵਨਾਵਾਂ ਨੂੰ ਅਪੀਲ ਕਰਦੇ ਹਨ ਪਰ ਅੰਦਰੋਂ ਖਾਲੀ ਹੁੰਦੇ ਹਨ।

ਉਨ੍ਹਾਂ ਮੁਤਾਬਕ ਲੋਕਾਂ ਵੱਲੋਂ ਇਲਾਜ ਵਿੱਚ ਵਰਤੀ ਜਾਂਦੀ ਢਿੱਲ ਬਦਲਵੇਂ ਇਲਾਜਾਂ ਦੇ ਹੱਕ ਵਿੱਚ ਭੁਗਤਦੀ ਹੈ ਕਿ ਉਹ ਆਧੁਨਿਕ ਦਵਾਈਆਂ ਨਾਲੋਂ ਵਧੀਆ ਕੰਮ ਕਰਨਗੇ। ਜਿਸ ਕਰਕੇ ਮਰੀਜ਼ ਗੈਰਲਾਭਕਾਰੀ ਇਲਾਜਾਂ ਉੱਪਰ ਪੈਸਾ ਖਰਚਦੇ ਹਨ।

ਉਨ੍ਹਾਂ ਨੂੰ ਇਸ ਵੀਡੀਓ ਦੀ ਐਨੀ ਪ੍ਰਸਿੱਧੀ ਤੋਂ ਹੈਰਾਨ ਹਨ ਉਨ੍ਹਾਂ ਨੇ ਤਾਂ ਬਾਮੁਸ਼ਕਿਲ 1000 ਸ਼ੇਅਰਾਂ ਦੀ ਉਮੀਦ ਕੀਤੀ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)