UNESCO ਵੱਲੋਂ ਐਲਾਨੀਆਂ ਗਈਆਂ 7 ਵਿਸ਼ਵ ਵਿਰਾਸਤਾਂ

ਓਮਾਨ ਦੇ ਕਲਹਾਟ ਵਿੱਚ ਮੁਕਾਮੀ ਬੀਬੀ ਮਰੀਅਮ ਮਾਓਸੋਲਿਅਮ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਓਮਾਨ ਦੇ ਕਲਹਾਟ ਵਿੱਚ ਮੁਕਾਮੀ ਬੀਬੀ ਮਰੀਅਮ ਮਾਓਸੋਲਿਅਮ

ਇਸ ਸਾਲ ਮੁੰਬਈ ਦੀ ਆਰਟ ਡੈਕੋ, ਦੱਖਣੀ ਕੋਰੀਆ ਵਿਚਲੇ ਪਹਾੜੀ ਮੱਠ ਅਤੇ ਸਾਊਦੀ ਦੇ ਨਖ਼ਲਿਸਤਾਨ ਸਮੇਤ ਸੰਯੁਕਤ ਰਾਸ਼ਟਰ ਵੱਲੋਂ ਐਲਾਨੀਆਂ ਗਈਆਂ ਵਿਸ਼ਵ ਵਿਰਾਸਤਾਂ ਵਿੱਚੋਂ ਇੱਕ ਬਣ ਗਈ ਹੈ।

ਇਸ ਸੂਚੀ ਵਿੱਚ ਦਰਜ ਇਮਾਰਤਾਂ ਨੂੰ ਕੌਮਾਂਤਰੀ ਸੰਧੀਆਂ ਤਹਿਤ ਸੁਰੱਖਿਆ ਹਾਸਲ ਹੁੰਦੀ ਹੈ।

ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਗਠਨ ਦੀ ਬਹਿਰੀਨ ਵਿੱਚ ਬੈਠਕ ਹੋਈ।

ਜਿਸ ਵਿੱਚ ਸਮੁੱਚੀ ਦੁਨੀਆਂ ਤੋਂ ਦੇਖਭਾਲ ਮੰਗਦੀਆਂ ਸੱਭਿਆਚਾਰਕ, ਇਤਿਹਾਸਕ ਅਤੇ ਵਿਗਿਆਨਕ ਮੱਹਤਵ ਵਾਲੀਆਂ ਇਮਾਰਤਾਂ ਦੀ ਇਸ ਸੂਚੀ ਉੱਪਰ ਸਹਿਮਤੀ ਬਣਾਈ ਗਈ।

ਇਹ ਵੀ ਪੜ੍ਹੋ-

ਓਮਾਨ ਦਾ ਪ੍ਰਾਚੀਨ ਬੰਦਰਗਾਹ ਸ਼ਹਿਰ-ਕਲਹਾਟ

ਓਮਾਨ ਦੇ ਪੂਰਬ ਵਿੱਚ ਬਣਿਆ ਸ਼ਹਿਰ ਕਲਹਾਟ 11ਵੀਂ ਅਤੇ 15ਵੀਂ ਸਦੀ ਦੌਰਾਨ ਇੱਕ ਗਹਿਮਾ-ਗਹਿਮੀ ਵਾਲੀ ਬੰਦਰਗਾਹ ਹੁੰਦਾ ਸੀ।

ਕਲਹਾਟ ਤਿੰਨ ਪਾਸਿਆਂ ਤੋਂ ਸੁਰੱਖਿਆ ਲਈ ਫਸੀਲ ਨਾਲ ਘਿਰਿਆ ਹੋਇਆ ਸੀ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਹ "ਇਮਾਰਤਸਾਜ਼ੀ ਦੀ ਇੱਕ ਵਿਲੱਖਣ ਗਵਾਹੀ ਹੈ" ਜੋ ਪੂਰਬੀ ਅਰਬ ਨੂੰ ਬਾਕੀ ਸੰਸਾਰ ਨਾਲ ਜੋੜਨ ਵਾਲੀ ਇੱਕ ਕੜੀ ਸੀ।

ਨਾਗਾਸਾਕੀ ਦਾ ਨੋਕੂਬੀ ਗਿਰਜਾ ਘਰ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਨਾਗਾਸਾਕੀ ਦਾ ਨੋਕੂਬੀ ਗਿਰਜਾ ਘਰ।

ਜਾਪਾਨ ਦੇ ਨਾਗਾਸਾਕੀ ਵਿੱਚ ਲੁਕਵੀਆਂ ਈਸਾਈ ਇਮਾਰਤਾਂ

ਜਾਪਾਨ ਦੇ ਕਿਊਸ਼ੂ ਦੀਪ ਉੱਪਰ ਦਸ ਪਿੰਡ ਵਸੇ ਹੋਏ ਹਨ। 18ਵੀਂ ਅਤੇ 19ਵੀਂ ਸਦੀ ਦੌਰਾਨ ਬਣਿਆ ਇੱਕ ਕਿਲਾ ਅਤੇ ਇੱਕ ਗਿਰਜਾ ਘਰ ਹੈ। ਉਸ ਸਮੇਂ ਜਾਪਾਨ ਵਿੱਚ ਈਸਾਈਅਤ ਇੱਕ ਪਾਬੰਦੀਸ਼ੁਦਾ ਵਿਸ਼ਵਾਸ਼ ਸੀ।

ਇਹ ਯਾਦਗਾਰਾਂ ਜਾਪਾਨ ਵਿੱਚ ਈਸਾਈ ਪ੍ਰਚਾਰਕਾਂ ਦੀਆਂ ਸ਼ੁਰੂਆਤੀ ਗਤੀਵਿਧੀਆਂ ਦੇ ਗਵਾਹ ਹਨ। ਯੂਨੈਸਕੋ ਮੁਤਾਬਕ ਇਹ ਇਮਾਰਤਾਂ ਲੁਕਵੇਂ ਈਸਾਈਆਂ ਦੀਆਂ ਸਭਿਆਚਾਰਕ ਰਵਾਇਤਾਂ ਦੀਆਂ ਵਿਲਖੱਣ ਗਵਾਹੀਆਂ ਹਨ।

ਮੁੰਬਈ ਦੇ ਮਰੀਨ ਡਰਾਈਵ ਨਾਲ ਲਗਦੀਆਂ ਗੋਥਿਕ ਐਂਡ ਆਰਟ ਡੈਕੋ ਇਮਾਰਤਾਂ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮੁੰਬਈ ਦੇ ਮਰੀਨ ਡਰਾਈਵ ਨਾਲ ਲਗਦੀਆਂ ਗੋਥਿਕ ਐਂਡ ਆਰਟ ਡੈਕੋ ਇਮਾਰਤਾਂ।

ਭਾਰਤ ਦੇ ਮੁੰਬਈ ਵਿਚਲਾ ਗੋਥਿਕ ਐਂਡ ਆਰਟ ਡੈਕੋ ਆਰਕੀਟੈਕਚਰ

ਮੁੰਬਈ, 19ਵੀਂ ਸਦੀ ਦੇ ਅਖ਼ੀਰ ਵਿੱਚ ਵਿਸ਼ਵ ਵਪਾਰ ਦੇ ਕੇਂਦਰ ਵਜੋਂ ਉਭਰੀ। ਸ਼ਹਿਰ ਵਿੱਚ ਸ਼ਹਿਰੀ ਯੋਜਨਾਬੰਦੀ ਦੇ ਹਿੱਸੇ ਵਜੋਂ ਖ਼ੂਬਸੂਰਤ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਦੀ ਉਸਾਰੀ ਕਰਵਾਈ ਗਈ।

ਵਿਕਟੋਰੀਆ ਕਾਲ ਦੀਆਂ ਇਮਾਰਤਾਂ ਬਾਲਕੋਨੀਆਂ ਅਤੇ ਵਰਾਂਢਿਆਂ ਵਾਲੀਆਂ ਆਧੁਨਿਕ ਕਿਸਮ ਦੀਆਂ ਇਮਾਰਤਾਂ ਹਨ। ਜਦਕਿ ਗੋਥਿਕ ਐਂਡ ਆਰਟ ਡੈਕੋ ਇਮਾਰਤਾਂ ਵਿੱਚ ਸਿਨੇਮਾ ਘਰ, ਫਲੈਟ ਅਤੇ ਹਸਪਤਾਲ ਸ਼ਾਮਲ ਹਨ।

ਯੂਨੈਸਕੋ ਮੁਤਾਬਕ ਇਹ ਦੋਵੇਂ ਸਮੂਹ ਸ਼ਹਿਰ ਦੇ ਉਨੀਵੀਂ ਅਤੇ ਵੀਹਵੀਂ ਸਦੀ ਦੇ ਆਧੁਨਿਕੀਕਰਨ ਦੇ ਉਨ੍ਹਾਂ ਪੜਾਵਾਂ ਦੀਆਂ ਗਵਾਹ ਹਨ ਜਿਨ੍ਹਾਂ ਵਿੱਚੋਂ ਸ਼ਹਿਰ ਲੰਘਿਆ।

ਅਲ-ਅਹਾਸਾ ਨਖ਼ਲਿਸਤਾਨ ਦਾ ਦਾਅਵਾ ਹੈ ਕਿ ਇਸ ਵਿੱਚ ਵੀਹ ਲੱਖ ਤੋਂ ਵੱਧ ਪਾਮ ਦੇ ਦਰਖ਼ਤ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਲ-ਅਹਾਸਾ ਨਖ਼ਲਿਸਤਾਨ ਦਾ ਦਾਅਵਾ ਹੈ ਕਿ ਇਸ ਵਿੱਚ ਵੀਹ ਲੱਖ ਤੋਂ ਵੱਧ ਪਾਮ ਦੇ ਦਰਖ਼ਤ ਹਨ।

ਸਾਊਦੀ ਦੇ ਅਲ-ਅਹਾਸਾ ਨਖ਼ਲਿਸਤਾਨ

ਅਲ-ਅਹਾਸਾ ਨਖ਼ਲਿਸਤਾਨ ਪੂਰਬੀ ਅਰਬੀ ਪ੍ਰਇਦੀਪ ਵਿੱਚ ਹੈ। ਇਹ ਪੱਚੀ ਲੱਖ ਪਾਮ ਦੇ ਦਰਖਤਾਂ ਦਾ ਦਾਅਵਾ ਵੀ ਕਰਦਾ ਹੈ।

ਇਸ ਤੋਂ ਇਲਾਵਾ ਇਸ ਵਿੱਚ ਨਹਿਰਾਂ, ਬਗੀਚੇ, ਝਰਨੇ, ਖੂਹ ਅਤੇ ਡਰੇਨੇਜ ਲੇਕ ਤੋਂ ਇਲਾਵਾ ਇਤਿਹਾਸਕ ਇਮਾਰਤਾਂ ਅਤੇ ਪੁਰਾਤੱਤਵ ਇਮਾਰਤਾਂ ਹਨ।

ਯੂਨੈਸਕੋ ਨੇ ਇਸ ਨੂੰ ਮਨੁੱਖੀ ਦੀ ਵਾਤਾਵਰਨ ਨਾਲ ਅੰਤਰਕਿਰਿਆ ਦੀ ਮਿਸਾਲ ਕਿਹਾ।

ਗੋਂਜੂ ਦਾ ਮਾਗਾਕੋਸਾ ਮੰਦਿਰ ਸੱਤ ਪ੍ਰਾਚੀਨ ਮੰਦਿਰਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਗੋਂਜੂ ਦਾ ਮਾਗਾਕੋਸਾ ਮੰਦਿਰ ਸੱਤ ਪ੍ਰਾਚੀਨ ਮੰਦਿਰਾਂ ਵਿੱਚੋਂ ਇੱਕ ਹੈ।

ਦੱਖਣੀ ਕੋਰੀਆ ਦੇ ਪਹਾੜੀ ਮੱਠ

ਦੱਖਣੀ ਕੋਰੀਆ ਦੇ ਦੱਖਣ ਵਿੱਚ ਸਾਂਸਾ ਪਹਾੜਾਂ ਵਿੱਚ ਬਣੇ ਮੱਠ ਸੱਤਵੀਂ ਸਦੀ ਤੋਂ ਅਧਿਆਤਮਿਕ ਗਤੀਵਿਧੀਆਂ ਦੇ ਕੇਂਦਰ ਰਹੇ ਹਨ।

ਸੱਤ ਮੰਦਿਰਾਂ ਦੇ ਖੁੱਲ੍ਹੇ ਵਿਹੜੇ ਹਨ ਲੈਕਚਰ ਹਾਲ, ਮੰਡਪ, ਅਤੇ ਬੁੱਧ ਦੀਆਂ ਮੂਰਤੀਆਂ ਵਾਲੇ ਹਾਲ ਹਨ।

ਯੂਨੈਸਕੋ ਨੇ ਇਨ੍ਹਾਂ ਮੱਠਾਂ ਨੂੰ ਉਹ ਪਵਿੱਤਰ ਸਥਾਨ ਕਿਹਾ ਹੈ ਜੋ ਵਿਸ਼ਵਾਸ਼ ਅਤੇ ਰੋਜ਼ਾਨਾ ਧਾਰਮਿਕ ਅਭਿਆਸ ਦੇ ਸਜੀਵ ਕੇਂਦਰ, ਵਜੋਂ ਹੁਣ ਤੱਕ ਬਚੇ ਹੋਏ ਹਨ।

ਇਹ ਵੀ ਪੜ੍ਹੋ-

ਫਾਰਸ ਦਾ ਕਲੇ'ਹ ਦੋਖਤਰ ਕਿਲਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਫਾਰਸ ਦਾ ਕਲੇ'ਹ ਦੋਖਤਰ ਕਿਲਾ

ਈਰਾਨ ਦੇ ਫਾਰਸ ਖੇਤਰ ਸੈਸਨੀਦ ਆਰਿਕਿਓਲੋਜਿਕਲ ਲੈਂਡ ਸਕੇਪ

ਈਰਾਨ ਦੇ ਫਾਰਸ ਸੂਬੇ ਵਿੱਚ ਫੈਲੀਆਂ ਗੜੀਆਂ, ਮਹਿਲਾਂ ਅਤੇ ਸ਼ਹਿਰੀ ਯੋਜਨਾਵਾਂ ਦੀਆਂ ਅੱਠ ਪੁਰਾਤਤਵ ਮਹੱਤਵ ਦੇ ਸਥਾਨ ਤੀਜੀ ਤੋਂ ਪੰਜਵੀਂ ਸਦੀ ਦੌਰਾਨ ਸਸਾਨੀਅਨ ਸਾਮਰਾਜ ਵਿੱਚ ਬਣੇ ਸਨ।

ਯੂਨੈਸਕੋ ਮੁਤਾਬਕ ਇਹ ਸਥਾਨ ਨਾ ਸਿਰਫ ਕੁਦਰਤੀ ਟੋਪੋਗ੍ਰਾਫੀ ਦੇ ਸੁਯੋਗ ਵਰਤੋਂ ਸਗੋਂ ਰੋਮਨ ਕਲਾ ਅਥੇ ਅਕੇਮੇਨੀਡ ਅਤੇ ਪਾਰਥੀਅਨ ਸਭਿਆਚਾਰਕ ਰਵਾਇਤਾਂ ਦੇ ਪ੍ਰਭਾਵ ਦੀਆਂ ਵੀ ਗਵਾਹ ਹਨ।

ਟਿਮਲਿਖ ਓਹਿੰਗਾ ਵਿੱਚ ਬਣੀ ਸੁੱਕੇ ਪੱਥਰਾਂ ਵਾਲੀ ਰਹਾਇਸ਼ ਦੀ ਦਰਵਾਜ਼ਾ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਟਿਮਲਿਖ ਓਹਿੰਗਾ ਵਿੱਚ ਬਣੀ ਸੁੱਕੇ ਪੱਥਰਾਂ ਵਾਲੀ ਰਹਾਇਸ਼ ਦੀ ਦਰਵਾਜ਼ਾ।

ਕੀਨੀਆ ਦੀ ਸੁੱਕੇ ਪੱਥਰਾਂ ਵਾਲੀ ਰਹਾਇਸ਼

ਟਿਮਲਿਖ ਓਹਿੰਗਾ, ਕੀਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਧੀਆ ਸੰਭਾਲੀ ਹੋਈ ਲੇਕ ਵਿਕਟੋਰੀਅਆ ਖੇਤਰ ਦੀਆਂ ਰਹਾਇਸ਼ਾਂ ਦੀ ਠੇਠ ਮਿਸਾਲ ਹੈ।

ਇਹ ਰਿਹਾਇਸ਼ ਮਿਗੋਰੀ ਟਾਊਨ ਦੇ ਉੱਤਰ-ਪੂਰਬ ਵਿੱਚ ਸਥਿੱਤ ਹੈ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਹ ਸੋਲਵੀਂ ਸਦੀ ਵਿੱਚ ਬਣਾਈ ਗਈ ਅਤੇ ਇਹ ਲੋਕਾਂ ਅਤੇ ਪਸ਼ੂਆਂ ਲਈ ਪਨਾਹਗਾਹ ਦਾ ਕੰਮ ਕਰਦੀ ਸੀ।

ਯੂਨੈਸਕੋ ਨੇ ਇਸ ਨੂੰ ਲੇਕ ਵਿਕਟੋਰੀਅਆ ਖੇਤਰ ਦੀਆਂ ਮੁੱਢਲੀਆਂ ਆਜੜੀ ਬਿਰਾਦਰੀਆਂ ਦੀ ਇੱਕ ਮਿਸਾਲ ਕਿਹਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)