ਤਸਵੀਰਾਂ꞉ ਕੈਮਰੇ ਦੀ ਅੱਖ ਤੋਂ ਦੁਨੀਆਂ ਇਸ ਹਫ਼ਤੇ

ਮੁੰਬਈ ਵਿੱਚ ਪ੍ਰੀ ਮਾਨਸੂਨ ਦੀ ਫੁਹਾਰ

ਤਸਵੀਰ ਸਰੋਤ, HINDUSTAN TIMES/GETTY IMAGES

ਮੁੰਬਈ ਵਿੱਚ ਪ੍ਰੀ ਮਾਨਸੂਨ ਦੀ ਫੁਹਾਰ ਨੇ ਨਾਗਰਿਕਾਂ ਲਈ ਜਿੱਥੇ ਖੁਸ਼ੀ ਲਿਆਂਦੀ ਉੱਥੇ ਮੁਸ਼ਕਿਲਾਂ ਵੀ ਖੜੀਆਂ ਕਰ ਦਿੱਤੀਆਂ।

ਭਾਰਤ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਹਵਾਈ ਆਵਾ-ਜਾਈ ਪ੍ਰਭਾਵਿਤ ਹੋਈ ਅਤੇ ਸੜਕੀ ਮੁਸਾਫਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਨਾਰਦਨ ਗੈਨਟ ਪੰਛੀ

ਤਸਵੀਰ ਸਰੋਤ, JANE BARLOW/PA

ਇੱਕ ਨਾਰਦਨ ਗੈਨਟ ਪੰਛੀ ਸਕਾਟਲੈਂਡ ਵਿੱਚ ਸਮੁੰਦਰੀ ਘਾਹ ਚੁੱਕੀ ਖੜ੍ਹਾ ਹੈ। ਆ ਰਹੀ ਪ੍ਰਜਨਣ ਰੁੱਤ ਕਰਕੇ ਹਜ਼ਾਰਾਂ ਸਮੁੰਦਰੀ ਪੰਛੀ ਆਹਲਣਿਆਂ ਲਈ ਸਮੱਗਰੀ ਇੱਕਠੀ ਕਰ ਰਹੇ ਹਨ।

ਇਹ ਸਮੁੰਦਰੀ ਬਗਲਿਆਂ ਦੀ ਦੁਨੀਆਂ ਵਿੱਚ ਸਭ ਤੋਂ ਵੱਡੀ ਬਸਤੀ ਹੈ।

ਗੁਆਟੇਮਾਲਾ

ਤਸਵੀਰ ਸਰੋਤ, MARIA DEL ROCIO LAZO/AFP/GETTY IMAGES

ਗੁਆਟੇਮਾਲਾ ਵਿੱਚ ਜਵਾਲਾਮੁੱਖੀ ਦੇ ਫਟਣ ਤੋਂ ਬਾਅਦ ਦਾ ਦ੍ਰਿਸ਼। ਜਵਾਲਾਮੁੱਖੀ ਦੇ ਫਟਣ ਕਾਰਨ ਲਗਭਗ 17 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਦਰਜਨਾਂ ਲੋਕਾਂ ਨੇ ਜਾਨਾਂ ਗਵਾਈਆਂ ਹਨ।

ਮਹਾਰਾਣੀ ਐਲੀਜ਼ਾਬੈਥ ਦੂਸਰੇ

ਤਸਵੀਰ ਸਰੋਤ, PETER NICHOLLS/ REUTERS

ਸਰੀ ਰੇਸ ਕੋਰਸ ਵਿੱਚ ਮਹਾਰਾਣੀ ਐਲੀਜ਼ਾਬੇਥ ਨੇ ਬਰਤਾਨੀਆਂ ਦੇ ਐਪਸਮ ਡਰਬੀ ਵਿੱਚ ਸ਼ਿਰਕਤ ਕੀਤੀ।

ਮਹਾਰਾਣੀ ਨੇ ਆਪਣੇ ਸਮੁੱਚੇ ਰਾਜਕਾਲ ਦੌਰਾਨ ਘੋੜਿਆਂ ਦਾ ਪ੍ਰਜਨਣ ਕਰਵਾਇਆ ਹੈ ਅਤੇ ਇਸ ਸੰਬੰਧ ਵਿੱਚ ਉਹ ਆਪਣੀ ਮਹਾਰਤ ਲਈ ਜਾਣੇ ਜਾਂਦੇ ਹਨ।

ਅਮਰੀਕੀ ਕਾਰਕੁਨ

ਤਸਵੀਰ ਸਰੋਤ, HERIKA MARTINEZ/AFP

ਅਮਰੀਕੀ ਕਾਰਕੁਨ ਸੈਂਟਾ ਟੈਰਿਸਾ ਅਤੇ ਨਿਊ ਮੈਕਸੀਕੋ ਅਤੇ ਚਿਉਹਾਹੁਆ ਵਿੱਚ ਇਜੀਡੋ ਸੈਨ ਜਿਰੋਨਿਮੋ ਅਮਰੀਕਾ-ਮੈਕਸੀਕੋ ਬਾਰਡਰ ਉੱਪਰ ਬਣਨ ਵਾਲੀ ਸਟੀਲ ਦੀ ਕੰਧ ਦਾ ਵਿਰੋਧ ਕਰ ਰਹੇ ਹਨ।

ਸੋਊਜ਼ ਐਮਐਸ-09 ਸਪੇਸ ਕਰਾਫ਼ਟ

ਤਸਵੀਰ ਸਰੋਤ, SHAMIL ZHUMATOV/REUTERS

ਸੋਊਜ਼ ਐਮਐਸ-09 ਸਪੇਸ ਕਰਾਫ਼ਟ, ਕਜ਼ਾਕਿਤਸਤਾਨ ਦੇ ਬਾਇਕੋਨੂਰ ਕੋਸਮੋਡਰੋਮ ਦੀ ਰਾਕਟ ਲਾਂਚ ਪੱਟੀ ਤੋਂ ਉਡਾਣ ਭਰਦਾ ਹੋਇਆ।

ਇਸ ਸਪੇਸ ਮਿਸ਼ਨ ਵਿੱਚ ਅਮਰੀਕਾ ਤੋਂ ਅਉਨੂਨ-ਚਾਂਸਲਰ, ਜਰਮਨੀ ਤੋਂ ਐਲਗਜ਼ੈਂਡਰ ਗਰੈਸਟ ਅਤੇ ਰੂਸ ਦੇ ਸਰਜੀ ਪਰੋਕੋਪੀਵ ਸ਼ਾਮਲ ਹਨ।

ਬੁੜੀਗੰਗਾ ਨਦੀ ਦੇ ਕਿਨਾਰੇ ਇੱਕ ਪਾਲਸਟਿਕ ਫੈਕਟਰੀ ਦੇ ਬਾਹਰ ਖੜ੍ਹੀ ਇੱਕ ਲੜਕੀ।

ਤਸਵੀਰ ਸਰੋਤ, ALLISON JOYCE/GETTY IMAGES

ਢਾਕਾ, ਬੰਗਲਾਦੇਸ਼ ਦੀ ਬੁੜ੍ਹੀਗੰਗਾ ਨਦੀ ਦੇ ਕਿਨਾਰੇ ਇੱਕ ਪਾਲਸਟਿਕ ਫੈਕਟਰੀ ਦੇ ਬਾਹਰ ਖੜ੍ਹੀ ਇੱਕ ਲੜਕੀ।

ਸਮੁੰਦਰ ਕਿਨਾਰੇ ਦਿ II ਮੇਰ ਵਾਇਲਿਨ ਵਜਾਉਂਦੇ ਹੋਏ ਸੰਗੀਤਕਾਰ ਥੋਰੇਨ ਫੇਰਗੂਸਨ

ਤਸਵੀਰ ਸਰੋਤ, JANE BARLOW/PA

ਸੰਗੀਤਕਾਰ ਥੋਰੇਨ ਫੇਰਗੂਸਨ ਸਾਕਟਲੈਂਡ ਦੇ ਈਸਟ ਲੋਥਿਆਨ ਵਿਖੇ ਯੈਲੋਵਿਕਰਾਗਸ ਦੇ ਸਮੁੰਦਰ ਕਿਨਾਰੇ ਦਿ II ਮੇਰ ਵਾਇਲਿਨ ਵਜਾਉਂਦੇ ਹੋਏ। ਡਰਿਫਟਵੁੱਡ ਤੋਂ ਬਣਿਆ ਇਹ ਸਾਜ਼ ਵਿਸ਼ਵ ਮਹਾਂਸਾਗਰ ਦਿਵਸ (8 ਜੂਨ) ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ।

ਇੱਕ ਮੁਜਾਹਰੇ ਦੌਰਾਨ ਵਿਖਾਵਾਕਾਰੀ ਪੁਲਿਸ ਦੀ ਕਾਰ ਨੂੰ ਨੱਚਦੇ ਹੋਏ ਘੇਰਾਂ ਪਾਉਂਦੀਆਂ ਹੋਈਆਂ।

ਤਸਵੀਰ ਸਰੋਤ, IVAN ALVARADO/REUTERS

ਸੈਂਟੀਗੋ, ਚਿਲੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀਆਂ ਅਤੇ ਸਕੂਲਾਂ ਵਿਚਲੇ ਜਿਣਸੀ ਸ਼ੋਸ਼ਣ ਅਤੇ ਲਿੰਗਭੇਦ ਖਿਲਾਫ਼ ਮੁਜਾਹਰੇ ਕੀਤੇ।

ਅਜਿਹੇ ਹੀ ਇੱਕ ਮੁਜਾਹਰੇ ਦੌਰਾਨ ਵਿਖਾਵਾਕਾਰੀ ਪੁਲਿਸ ਦੀ ਕਾਰ ਨੂੰ ਨੱਚਦੇ ਹੋਏ ਘੇਰਾਂ ਪਾਉਂਦੀਆਂ ਹੋਈਆਂ।

ਲੜਾਕੂ ਜਹਾਜ਼ ਐਫ-16

ਤਸਵੀਰ ਸਰੋਤ, INTS KALNINS/REUTERS

ਅਮਰੀਕੀ ਹਵਾਈ ਫੌਜ ਦਾ ਲੜਾਕੂ ਜਹਾਜ਼ ਐਫ-16 ਐਸਟੋਨੀਆ ਉੱਪਰ ਕੀਤੀ ਗਈ ਇੱਕ ਹਵਾਈ ਮਸ਼ਕ ਦੌਰਾਨ ਤੇਲ ਭਰਾਉਂਦਾ ਹੋਇਆ।

ਸਾਡੇ ਤਸਵੀਰਾਂ ਵਾਲੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਨੂੰ ਦਿਲਚਸਪੀ ਹੋ ਸਕਦੀ ਹੈ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)