ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਟਰੈਵਲ ਬੈਨ ਨੂੰ ਦੱਸਿਆ ਜਾਇਜ਼

ਕਈ ਮੁਸਲਿਮ ਦੇਸਾਂ ਦੇ ਲੋਕਾਂ ਵੱਲੋਂ ਅਮਰੀਕਾ ਆਉਣ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਾਬੰਦੀ ਦੇ ਫੈਸਲੇ ਉੱਤੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ।

ਹੇਠਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ, ਪਰ ਉੱਚ ਅਦਾਲਤ ਨੇ ਮੰਗਲਵਾਰ ਨੂੰ ਇਸ ਫੈਸਲੇ ਨੂੰ ਪਲਟ ਦਿੱਤਾ।

ਟਰੰਪ ਦਾ ਫੈਸਲਾ ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਦੇ ਲੋਕਾ ਨੂੰ ਅਮਰੀਕਾ ਦੀ ਯਾਤਰਾਂ ਤੋਂ ਰੋਕਦਾ ਹੈ।

ਚੀਫ ਜਸਟਿਸ ਜੌਨ ਗੌਬਰਟਜ ਨੇ ਆਪਣੇ ਫੈਸਲੇ ਵਿੱਚ ਕਿਹਾ ਇਹ ਫੈਸਲਾ "ਰਾਸ਼ਟਰਪਤੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ"

"ਸਰਕਾਰ ਨੇ ਕੌਮੀ ਸੁਰੱਖਿਆ ਦੇ ਲਿਹਾਜ ਨਾਲ ਆਪਣੀ ਦਲੀਲ ਪੇਸ਼ ਕੀਤੀ ਹੈ। ਇਸ ਪਾਲਿਸੀ ਉੱਤੇ ਸਾਡੀ ਕੋਈ ਰਾਇ ਨਹੀਂ ਹੈ"

ਇਸ ਫੈਸਲੇ ਦੀ ਰਫਿਊਜੀ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਆਲੋਚਨਾ ਹੁੰਦੀ ਹੈ।

ਅਮਰੀਕਾ ਵਿੱਚ ਪਰਵਾਸੀਆਂ ਹਿੱਤਾਂ ਲਈ ਕੰਮ ਕਰਨ ਵਾਲੇ ਉਮਰ ਜਡਵਾਤ ਨੇ ਅਦਾਲਤ ਦਾ ਇਹ ਫੈਸਲਾ ਇੱਕ "ਵੱਡੀ ਅਸਫਲਤਾ ਹੈ"

ਅਮਰੀਕੀ ਰਾਸ਼ਟਰਪਟੀ ਡੌਨਲਡ ਟਰੰਪ ਨੇ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਖੁਸ਼ੀ ਜ਼ਾਹਿਰ ਕੀਤੀ ਹੈ।

ਟਰੰਪ ਪ੍ਰਸ਼ਾਸਨ ਨੇ ਟਰੈਵਲ ਬੈਨ ਵਿੱਚ ਕਈ ਸੋਧਾਂ ਕੀਤੀਆਂ ਸਨ।

ਪਹਿਲਾਂ ਇਸ ਵਿੱਚ ਇਰਾਕ ਅਤੇ ਚਾਡ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਨ੍ਹਾਂ ਦੇਸਾਂ ਨੂੰ ਲਿਸਟ ਵਿੱਚੋਂ ਕੱਢ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)