You’re viewing a text-only version of this website that uses less data. View the main version of the website including all images and videos.
ਕੀ ਹੈ ਟਰੰਪ 'ਤੇ ਰੂਸ ਦੇ 'ਰਿਸ਼ਤੇ' ਤੇ ਵਿਵਾਦ?
ਰੂਸ ਨਾਲ ਕਥਿਤ ਸੰਬੰਧਾਂ 'ਤੇ ਬੋਲਦੇ ਹੋਏ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐੱਫਬੀਆਈ ਨੂੰ ਝਾੜਦੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਸਾਬਕਾ ਨਿਰਦੇਸ਼ਕ ਜੇਮਜ਼ ਕੋਮੀ ਨੂੰ ਆਪਣੇ ਪ੍ਰਮੁੱਖ ਸਹਿਯੋਗੀ ਮਾਈਕਲ ਫਲਿਨ 'ਤੇ ਚੱਲ ਰਹੀ ਜਾਂਚ ਬੰਦ ਕਰਨ ਲਈ ਕਿਹਾ ਸੀ।
ਟਵਿੱਟਰ 'ਤੇ ਅਮਰੀਕੀ ਰਾਸ਼ਟਰਪਤੀ ਨੇ ਲਿਖਿਆ ਕਿ ਐੱਫਬੀਆਈ ਦੀ ਸਾਖ ਨੂੰ ਧੱਕਾ ਲੱਗਾ ਸੀ।
ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਵਿਸ਼ੇਸ਼ ਸਲਾਹਕਾਰ ਰਾਬਰਟ ਮੁਲਰ ਤੇ ਰੂਸ ਦੀ ਕਥਿਤ ਦਖਲ-ਅੰਦਾਜ਼ੀ ਦੀ ਜਾਂਚ ਜ਼ੋਰਾਂ 'ਤੇ ਸੀ।
ਆਖ਼ਰ ਕੀ ਹੈ ਇਹ ਮਾਮਲਾ?
ਅਮਰੀਕੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਰੂਸ ਨੇ ਚੋਣਾ ਦੌਰਾਨ ਟਰੰਪ ਦੇ ਪੱਖ ਵਿੱਚ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ।
ਇੱਕ ਖ਼ਾਸ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਟਰੰਪ ਚੋਣ ਮੁਹਿੰਮ ਟੀਮ ਚੋਣਾ ਤੋਂ ਪਹਿਲਾਂ ਰੂਸ ਨਾਲ ਮਿਲੇ ਸੀ।
ਕੀ ਕੋਈ ਸਬੂਤ ਹੈ?
ਟਰੰਪ ਦੀ ਟੀਮ ਦੇ ਸੀਨੀਅਰ ਮੈਂਬਰ ਰੂਸੀ ਅਧਿਕਾਰੀਆਂ ਨਾਲ ਮਿਲੇ। ਇਹਨਾਂ ਵਿੱਚੋਂ ਬਹੁਤ ਸਾਰੀਆਂ ਮੀਟਿੰਗਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।
ਕਿਹੜੀਆਂ ਮੀਟਿੰਗਾਂ?
ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੇ ਐੱਫਬੀਆਈ ਨੂੰ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਅਮਰੀਕਾ ਵਿੱਚ ਰੂਸੀ ਰਾਜਦੂਤ ਨਾਲ ਮੁਲਾਕਾਤ ਕਰਨ ਬਾਰੇ ਝੂਠ ਬੋਲਿਆ।
ਫਲਿਨ ਨੇ ਇਕ ਸਮਝੌਤਾ ਕੀਤਾ ਹੈ, ਜਿਸ ਨਾਲ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਕੋਲ ਠੋਸ ਸਬੂਤ ਹਨ।
ਰਾਸ਼ਟਰਪਤੀ ਦੇ ਪੁੱਤਰ, ਡੌਨਲਡ ਜੂਨੀਅਰ, ਇੱਕ ਮੁਹਿੰਮ ਦੌਰਾਨ ਇੱਕ ਰੂਸੀ ਵਕੀਲ ਨੂੰ ਮਿਲੇ, ਜੋ ਕਿ ਹਿਲੇਰੀ ਕਲਿੰਟਨ ਬਾਰੇ ਗੰਦਾ ਬੋਲੇ ਸਨ ਅਤੇ ਸਲਾਹਕਾਰ ਜਾਰਜ ਪਾਪਡੋਪੌਲੋਸ ਨੇ ਮੰਨਿਆ ਹੈ ਕਿ ਉਹ ਐੱਫਬੀਆਈ ਨੂੰ ਰੂਸ ਨਾਲ ਮੁਲਾਕਾਤਾਂ ਬਾਰੇ ਝੂਠ ਬੋਲੇ।
ਹੋਰ ਕੌਣ ਸ਼ਾਮਲ ਹੈ?
ਰਾਸ਼ਟਰਪਤੀ ਦੇ ਜਵਾਈ ਜੈਰੇਡ ਕੁਸ਼ਨਰ ਦੀ ਪੜਤਾਲ ਕੀਤੀ ਜਾ ਰਹੀ ਹੈ, ਅਤੇ ਚੋਣ ਮੁਹਿੰਮ ਦੇ ਸਾਬਕਾ ਮੁਖੀ ਪੌਲ ਮਾਨਫੋਰਟ 'ਤੇ ਜਾਂਚਕਰਤਾਵਾਂ ਨੇ ਮਨੀ ਲਾਂਡਰਿੰਗ, ਜਿਸ ਨਾਲ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ, ਦਾ ਦੋਸ਼ ਲਾਇਆ ਹੈ।
ਰਾਸ਼ਟਰਪਤੀ ਦੀ ਕੀ ਭੂਮਿਕਾ?
ਉਨਾਂ ਨੇ ਇੱਕ ਮੋਹਰੀ ਜਾਂਚਕਰਤਾ, ਸਾਬਕਾ ਐੱਫਬੀਆਈ ਡਾਇਰੈਕਟਰ ਜੇਮਜ਼ ਕੋਮੀ ਨੂੰ ਹਟਾ ਦਿੱਤਾ ਸੀ। ਇਸ ਲਈ ਰਾਸ਼ਟਰਪਤੀ ਸ਼ੱਕ ਦੇ ਘੇਰੇ ਵਿੱਚ ਹਨ ਕਿ ਕੀ ਉਨ੍ਹਾਂ ਨਿਆ ਵਿੱਚ ਰੁਕਾਵਟ ਪਾਈ। ਹਾਲਾਂਕਿ ਕਾਨੂੰਨੀ ਮਾਹਰਾਂ ਦੀ ਇਸ 'ਤੇ ਅਲਗ ਰਾਏ ਹੈ।