ਫਲਿਨ ਦੀਆਂ ਕਾਰਵਾਈਆਂ ਜਾਇਜ਼: ਟਰੰਪ

ਅਮਰੀਕੀ ਰਾਸ਼ਟਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਦੀਆਂ ਕਾਰਵਾਈਆਂ ਉਨ੍ਹਾਂ ਦੇ ਤਬਦੀਲੀ-ਟੀਮ ਦੇ ਮੈਂਬਰ ਦੇ ਰੂਪ ਵਿੱਚ "ਜਾਇਜ਼" ਸਨ।

ਫਲਿਨ ਨੇ ਰਾਸ਼ਟਰਪਤੀ ਦੀਆਂ ਚੋਣਾ ਦੌਰਾਨ ਰੂਸ ਨਾਲ ਕਥਿਤ ਰੂਪ ਵਿਚ ਮਿਲੀਭੁਗਤ ਵਾਲੇ ਮਾਮਲੇ ਦੀ ਜਾਂਚ ਕਰ ਕਹੀ ਕਮੇਟੀ ਦੇ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਹ ਗਵਾਹ ਬਣ ਗਏ ਹਨ।

ਉਸ ਨਾਲ ਫਲਿਨ ਤੇ ਲੱਗੇ ਇਲਜ਼ਾਮ ਘੱਟ ਸਕਦੇ ਹਨ। ਇਹ ਵੀ ਕਿਆਸ ਲਏ ਜਾ ਰਹੇ ਹਨ ਕਿ ਉਨ੍ਹਾਂ ਕੋਲ ਕੋਈ ਠੋਸ ਸਬੂਤ ਹਨ।

ਰਾਸ਼ਟਰਪਤੀ ਨੇ ਟਵਿੱਟਰ 'ਤੇ ਲਿਖਿਆ ਕਿ ਫਲਿਨ ਕੋਲ "ਲੁਕਾਉਣ ਲਈ ਕੁਝ ਨਹੀਂ" ਸੀ।

ਫਲਿਨ ਵਿਸ਼ੇਸ਼ ਸਲਾਹਕਾਰ ਰੌਬਰਟ ਮੁਲਰ ਨਾਲ ਸਹਿਯੋਗ ਕਰ ਰਹੇ ਹਨ, ਜੋ 2016 ਦੀਆਂ ਚੋਣਾਂ ਤੋਂ ਪਹਿਲਾਂ ਟਰੰਪ ਮੁਹਿੰਮ ਅਤੇ ਰੂਸ ਵਿਚਕਾਰ ਕਥਿਤ ਸਬੰਧਾਂ ਦੀ ਜਾਂਚ ਕਰ ਰਹੇ ਹਨ।

ਫਲਿਨ ਤੇ ਦੋਸ਼ ਲਾਏ ਜਾਣ ਤੋਂ ਇਕ ਦਿਨ ਬਾਅਦ ਇਹ ਸਾਹਮਣੇ ਆਇਆ ਕਿ ਐੱਫਬੀਆਈ ਏਜੰਟ ਨੂੰ ਮੁਲਰ ਦੀ ਟੀਮ ਤੋਂ ਖਾਰਜ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਟਰੰਪ ਦੇ ਖ਼ਿਲਾਫ ਸੁਨੇਹੇ (ਮੈਸਿਜ) ਭੇਜੇ ਸਨ।

ਅਪੀਲ ਸਮਝੌਤਾ ਕੀ ਹੈ।

ਮੁਲਰ ਨਾਲ ਸਮਝੌਤਾ ਕਰਦੇ ਫਲਿਨ ਨੇ ਇਹ ਕਿਹਾ ਕਿ ਉਨ੍ਹਾਂ ਨੇ ਐੱਫਬੀਆਈ ਨੂੰ ਝੂਠਾ ਬਿਆਨ ਦਿੱਤਾ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਮਝੌਤੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਾਬਕਾ ਜਨਰਲ ਨੇ ਟਰੰਪ ਪ੍ਰਸ਼ਾਸਨ ਦੇ ਇੱਕ ਜਾਂ ਵੱਧ ਸੀਨੀਅਰ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਹੈ।

ਫਲਿਨ ਨੇ ਦਸੰਬਰ 2016 ਵਿਚ ਰੂਸੀ ਰਾਜਦੂਤ ਸਰਗਈ ਕਿਸਲਕ ਨਾਲ ਆਪਣੇ ਸੰਪਰਕ ਬਾਰੇ ਝੂਠ ਬੋਲਣਾ ਮੰਨਿਆ।

ਫਲਿਨ ਦੇ ਵਿਰੁੱਧ ਇਲਜ਼ਾਮ ਦਸਤਾਵੇਜ਼ ਇਹ ਦੱਸਦੇ ਹਨ ਕਿ ਉਸ ਨੂੰ ਟਰੰਪ ਤਬਦੀਲੀ-ਟੀਮ ਦੇ "ਬਹੁਤ ਸੀਨੀਅਰ ਮੈਂਬਰ" ਦੁਆਰਾ ਰੂਸੀ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਅਮਰੀਕੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਦੇ ਹੱਕ ਵਿੱਚ ਚੋਣ ਕਰਨ ਲਈ ਯਤਨਾਂ ਦਾ ਨਿਰਦੇਸ਼ ਦਿੱਤਾ।

ਟਰੰਪ ਨੇ ਵਾਰ-ਵਾਰ ਇਨਕਾਰ ਕੀਤਾ ਹੈ ਕਿ ਉਸ ਦੀ ਮੁਹਿੰਮ ਜਾਂ ਤਬਦੀਲੀ ਟੀਮ ਦਾ ਰੂਸੀ ਕਾਰਵਾਈਆਂ ਨਾਲ ਕੇਈ ਸੰਬੰਧ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ "ਜੋ ਕੁਝ ਦਿਖਾਇਆ ਗਿਆ ਹੈ ਉਸ ਦਾ ਕੋਈ ਮੇਲ-ਜੋਲ ਨਹੀਂ ਹੈ।

ਫਲਿਨ ਨੇ ਕੀ ਗਲਤ ਕੀਤਾ?

ਐੱਫਬੀਆਈ ਦੀ ਫਲਿਨ ਦੁਆਰਾ ਦਸਤਖਤ ਕੀਤੇ ਗਏ ਅਪਰਾਧ ਦੇ ਬਿਆਨ ਅਨੁਸਾਰ, ਉਸ ਨੇ ਟਰੰਪ ਟੀਮ ਦੇ ਨਿਰਦੇਸ਼ਾਂ 'ਤੇ ਅਮਰੀਕਾ ਦੀਆਂ ਇਜ਼ਰਾਈਲ 'ਤੇ ਪਾਬੰਦੀਆਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਉੱਤੇ ਰੂਸ ਦੀ ਪ੍ਰਤੀਕਿਰਿਆ ਬਾਰੇ ਚਰਚਾ ਕੀਤੀ।

ਲੋਗਨ ਐਕਟ ਦੇ ਤਹਿਤ ਇੱਕ ਪ੍ਰਾਈਵੇਟ ਅਮਰੀਕੀ ਨਾਗਰਿਕ ਲਈ ਗੈਰ ਕਾਨੂੰਨੀ ਹੈ ਕਿ ਉਹ ਅਮਰੀਕੀ ਸਰਕਾਰ ਦੀ ਇਜਾਜ਼ਤ ਜਾਂ ਸ਼ਮੂਲੀਅਤ ਤੋਂ ਬਿਨਾਂ ਵਿਦੇਸ਼ੀ ਮਾਮਲਿਆਂ ਨੂੰ ਲਾਗੂ ਕਰੇ, ਜਿਸ ਤਰ੍ਹਾਂ ਫਲਿਨ ਨੇ ਤਬਦੀਲੀ ਦੌਰਾਨ ਕੀਤਾ।

ਝੂਠਾ ਬਿਆਨ ਦੇਣ ਦਾ ਦੋਸ਼ ਆਮ ਤੌਰ 'ਤੇ ਪੰਜ ਸਾਲ ਦੀ ਕੈਦ ਤੱਕ ਹੁੰਦਾ ਹੈ, ਪਰ ਅਪੀਲ-ਸਮਝੋਤੇ ਦੇ ਤਹਿਤ ਫਲਿਨ ਸਿਰਫ ਛੇ ਮਹੀਨਿਆਂ ਦੀ ਇੱਕ ਹਲਕੀ ਸਜ਼ਾ ਦਾ ਸਾਹਮਣਾ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)