You’re viewing a text-only version of this website that uses less data. View the main version of the website including all images and videos.
ਨਜ਼ਰੀਆ: ਕੀ ਕਦੇ ਪਾਕਿਸਤਾਨ ਵਿੱਚ ਕੱਟੜਵਾਦ ਖ਼ਤਮ ਹੋਏਗਾ?
ਪਾਕਿਸਤਾਨ ਵੱਲੋਂ ਮੁੰਬਈ ਹਮਲੇ ਦੇ ਕਥਿਤ ਮਾਸਟਰ ਮਾਈਂਡ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਅਹਿਮਦ ਰਾਸ਼ਿਦ ਨੇ ਦਲੀਲ ਦਿੱਤੀ ਕਿ ਜੇ ਪਾਕਿਸਤਾਨ ਵਾਕਈ ਕੱਟੜਵਾਦ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਬਿਹਤਰ ਤਾਲਮੇਲ ਵਾਲੀ ਰਣਨੀਤੀ ਦੀ ਜ਼ਰੂਰਤ ਹੈ।
ਪਾਕਿਸਤਾਨ ਇਸਲਾਮਿਕ ਕੱਟੜਵਾਦ, ਚੌਕਸੀ, ਘੱਟ ਗਿਣਤੀਆਂ 'ਤੇ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਵੀ ਵਿਰੋਧ ਕਰ ਰਿਹਾ ਕਿ ਇਹ ਖਤਰੇ ਬਾਹਰਲੇ ਨਹੀਂ ਸਗੋਂ ਅੰਦਰੂਨੀ ਹਨ।
ਅਤਿਵਾਦ ਵਿਰੋਧੀ ਤੇ ਕੱਟੜਵਾਦ ਵਿਰੋਧੀ ਕੋਈ ਠੋਸ ਨੀਤੀ ਬਣਾਉਣ 'ਚ ਨਾਕਾਮਯਾਬ ਰਹਿਣ 'ਤੇ ਕੁਝ ਕੱਟੜਪੰਥੀ ਸੰਗਠਨ ਸਰਗਰਮ ਹੋ ਗਏ ਹਨ।
16 ਦਸੰਬਰ, 2014 ਨੂੰ ਪੇਸ਼ਾਵਰ ਵਿੱਚ ਫੌਜ ਵੱਲੋਂ ਚਲਾਏ ਜਾਂਦੇ ਸਕੂਲ ਵਿੱਚ ਹੋਏ ਹਮਲੇ 'ਚ 150 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਸਨ।
ਇਸ ਵਾਰਦਾਤ ਨੇ ਸਰਕਾਰ, ਵਿਰੋਧੀ ਪਾਰਟੀਆਂ ਤੇ ਫੌਜ ਨੂੰ ਅਤਿਵਾਦ ਵਿਰੋਧੀ ਕੋਈ ਠੋਸ ਯੋਜਨਾ ਬਣਾਉਣ ਲਈ ਜ਼ੋਰ ਦਿੱਤਾ।
ਪਹਿਲੀ ਵਾਰੀ 20 ਪੁਆਇੰਟ ਦੀ ਕੌਮੀ ਐਕਸ਼ਨ ਯੋਜਨਾ ਬਣਾਈ ਗਈ, ਜਿਸ ਵਿੱਚ ਜ਼ਿਕਰ ਸੀ ਕਿ ਕੀ ਕਰਨਾ ਚਾਹੀਦਾ ਹੈ।
ਹਾਲਾਂਕਿ ਇਹ ਯੋਜਨਾ ਕਦੇ ਵੀ ਪੂਰੀ ਤਰ੍ਹਾਂ ਕਾਮਯਾਬ ਨਾ ਹੋ ਸਕੀ ਤੇ ਕੱਟੜਵਾਦ ਵਿਰੁੱਧ ਲੜਾਈ ਮੱਠੀ ਪੈ ਗਈ।
ਫੌਜ ਨੇ ਬਣਾਈ ਯੋਜਨਾ
6 ਮਹੀਨੇ ਪਹਿਲਾਂ ਫੌਜ ਵੱਲੋਂ ਸ਼ੁਰੂ ਕੀਤੇ ਅਪਰੇਸ਼ਨ ਜ਼ਰਬ-ਏ-ਅਜ਼ਬ ਨੇ ਉੱਤਰੀ ਵਜ਼ੀਰਿਸਤਾਨ 'ਚੋਂ ਦਹਿਸ਼ਤਗਰਦੀ ਨੂੰ ਖ਼ਤਮ ਕਰ ਦਿੱਤਾ। ਇਹ ਕਈ ਦਹਿਸ਼ਤਗਰਦੀ ਜਥੇਬੰਦੀਆਂ ਦਾ ਗੜ੍ਹ ਸੀ। ਇੰਨ੍ਹਾਂ 'ਚੋਂ ਜ਼ਿਆਦਾਤਰ ਵਿਦੇਸ਼ੀ ਸਨ।
ਦੇਸ ਭਰ ਵਿੱਚ ਅਤਿਵਾਦ ਨੂੰ ਖ਼ਤਮ ਕਰਨ ਲਈ ਕਈ ਹੋਰ ਵੀ ਫੌਜੀ ਕਾਰਵਾਈਆਂ ਹੋਈਆਂ, ਪਰ ਪੂਰੇ ਖਾਤਮੇ ਲਈ ਸਰਕਾਰ ਵੱਲੋਂ ਇੱਕ ਰਣਨੀਤਕ ਯੋਜਨਾ ਦੀ ਲੋੜ ਹੈ।
ਇਹ ਸਰਕਾਰ ਦਾ ਕੰਮ ਹੈ ਕਿ ਉਹ ਸਿੱਖਿਆ ਚ ਬਦਲਾਅ ਲਿਆਉਣ, ਨੌਕਰੀਆਂ ਪੈਦਾ ਕਰਨ। ਇੰਟੈਲੀਜੈਂਸ ਏਜੰਸੀਆਂ ਵਿਚਾਲੇ ਤਾਲਮੇਲ ਬਿਠਾਉਣਾ ਤੇ ਨਸਲੀ ਭਾਸ਼ਨ 'ਤੇ ਪਾਬੰਦੀ ਲਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਯੋਜਨਾ ਵਿੱਚ ਇਹ ਸਾਰੇ ਤੱਥ ਨਹੀਂ ਸਨ ਕਿਉਂਕਿ ਸਰਕਾਰ ਢਿੱਲੀ ਤੇ ਅਪਾਹਜ ਹੋ ਗਈ ਹੈ।
ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਉਨ੍ਹਾਂ ਕੱਟੜਪੰਥੀ ਸੰਗਠਨਾਂ ਨੂੰ ਥਾਂ ਦੇ ਦਿੱਤੀ ਹੈ ਜੋ ਕਿ ਇਸਲਾਮਾਬਾਦ ਦੀ ਭਾਰਤ ਤੇ ਅਫ਼ਗਾਨਿਸਤਾਨ ਲਈ ਵਿਦੇਸ਼ ਨੀਤੀ ਦੇ ਸਮਰਥਕ ਸਨ।
ਪਿਛਲੇ ਕੁਝ ਹਫ਼ਤਿਆਂ ਤੋਂ 5 ਬਲਾਗਰ ਗਾਇਬ ਹੋ ਗਏ ਹਨ (ਵਾਪਸ ਆਏ ਸਲਮਾਨ ਹੈਦਰ ਸਣੇ ਤਿੰਨ ਅਜ਼ਾਦ ਕਾਰਕੁੰਨ)। ਕੁਝ ਧਮਕਾ ਦਿੱਤੇ ਗਏ ਪੱਤਰਕਾਰ ਤੇ ਸਮਾਜਿਕ ਕਾਰਕੁੰਨ ਵਿਦੇਸ਼ ਭੱਜ ਗਏ ਹਨ।
ਗੈਰ-ਸਰਕਾਰੀ ਸੰਸਥਾਵਾਂ ਤੇ ਦੇਸਦਰੋਹੀ ਹੋਣ ਦੇ ਇਲਜ਼ਾਮ ਲੱਗ ਰਹੇ ਹਨ। ਅਹਿਮਦੀ ਭਾਈਚਾਰੇ 'ਤੇ ਹਮਲਾ ਕੀਤਾ ਗਿਆ ਹੈ ਤੇ ਘੱਟ ਗਿਣਤੀ ਸ਼ਿਆ ਮੁਸਲਮਾਨਾਂ ਦਾ ਵੀ ਕਤਲੇਆਮ ਕੀਤਾ ਗਿਆ ਹੈ।
ਨਸਲੀ ਭਾਸ਼ਨ
ਨਸਲੀ ਭਾਸ਼ਨ ਮੀਡੀਆ 'ਚ ਇੱਕ ਵਰਤਾਰਾ ਬਣ ਗਿਆ ਹੈ, ਖਾਸ ਕਰਕੇ ਟੀਵੀ ਤੇ। ਪੱਤਰਕਾਰਾਂ ਤੇ ਕੁਫ਼ਰ ਦੇ ਇਲਜ਼ਾਮ ਵੱਧਦੇ ਜਾ ਰਹੇ ਹਨ, ਪਰ ਬਚਾਅ ਲਈ ਕਾਨੂੰਨ ਵੀ ਕੋਈ ਨਹੀਂ ਹੈ। ਮਾਸੂਮ ਜ਼ਿੰਦਗੀਆਂ ਖ਼ਤਰੇ ਵਿੱਚ ਹਨ।
ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਹਾਲ ਹੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਕੱਟੜਵਾਦ ਵੱਧਣ ਦੀ ਵਜ੍ਹਾ ਕੀ?
ਕੱਟੜਵਾਦੀਆਂ ਦੀਆਂ ਧਮਕੀਆਂ ਵਧਣ ਦਾ ਇੱਕ ਵੱਡਾ ਕਾਰਨ ਹੈ ਪਾਕਿਸਤਾਨ ਵੱਲੋਂ ਗੁਆਂਢੀਆਂ 'ਤੇ ਅਤਿਵਾਦੀ ਗਤੀਵਿਧੀਆਂ ਦੇ ਇਲਜ਼ਾਮ ਲਾਉਣਾ।
ਪਾਕਿਸਤਾਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਿ ਇਹ ਆਪਣੇ ਹੀ ਦੇਸ ਵਿੱਚ ਵਧੀ ਹੋਈ ਮੁਸ਼ਕਿਲ ਹੈ।
ਸਾਬਕਾ ਫੌਜ ਮੁਖੀ ਰਾਹੀਲ ਸ਼ਰੀਫ਼ ਨੇ ਅਹੁਦਾ ਸੰਭਾਲਦਿਆਂ ਹੀ ਕਿਹਾ ਸੀ ਕਿ ਦੇਸ ਨੂੰ ਅਤਿਵਾਦ ਦੇ ਖਾਤਮੇ ਲਈ ਦੇਸ ਅੰਦਰਲੀਆਂ ਕਾਰਵਾਈਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਵਿਦੇਸ਼ੀ ਤਾਕਤਾਂ 'ਤੇ।
ਫਿਰ ਲੋਕਾਂ ਨੂੰ ਵੀ ਉਮੀਦ ਜਗੀ ਕਿ ਪਾਕਿਸਤਾਨ ਬਾਹਰਲੀਆਂ ਤਾਕਤਾਂ 'ਤੇ ਇਲਜ਼ਾਮ ਲਾਉਣ ਦੀ ਬਜਾਏ ਦੇਸ ਅੰਦਰ ਪਣਪ ਰਏ ਅਤਿਵਾਦ ਨੂੰ ਖ਼ਤਮ ਕਰਨ ਲਈ ਕੋਈ ਕਾਰਵਾਈ ਕਰੇਗਾ।
ਹਾਲਾਂਕਿ ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਇਲਜ਼ਾਮ ਲਾ ਰਿਹਾ ਹੈ ਕਿ ਭਾਰਤ ਤੇ ਅਫ਼ਗਾਨਿਸਤਾਨ ਹੀ ਅਤਿਵਾਦ ਫੈਲਾਉਣ ਲਈ ਜ਼ਿੰਮੇਵਾਰ ਹਨ।
ਸਿਵਿਲ ਸਰਕਾਰ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਕੱਟੜਵਾਦੀ ਜਥੇਬੰਦੀਆਂ ਦੇ ਪਸਾਰ ਨੂੰ ਮਨਜ਼ੂਰੀ ਦੇ ਰਹੀ ਹੈ।
ਭਾਰਤ-ਅਫ਼ਗਾਨੀਸਤਾਨ ਵਿਚਾਲੇ ਸਬੰਧ
ਇਸ ਵਿਚਾਲੇ ਭਾਰਤ ਤੇ ਅਫ਼ਗਾਨੀਤਸਾਨ ਨਾਲ ਪਾਕਿਸਤਾਨ ਦੇ ਸਬੰਧ ਵਿਗੜ ਗਏ ਹਨ ਤੇ ਹੋਰਨਾਂ ਗੁਆਂਢੀਆਂ ਨੇ ਵੀ ਪਾਕਿਸਤਾਨ ਤੋਂ ਦੂਰੀ ਬਣਾ ਲਈ ਹੈ।
ਜੇ ਪਾਕਿਸਤਾਨ ਕੱਟੜਵਾਦ ਦਾ ਖਾਤਮਾ ਚਾਹੁੰਦਾ ਹੈ ਤਾਂ ਇੱਕ ਠੋਸ ਯੋਜਨਾ ਦੀ ਲੋੜ ਹੈ ਜੋ ਕਿ ਫੌਜ ਤੇ ਸਿਆਸਤਦਾਨਾਂ ਦੋਹਾਂ ਨੂੰ ਮਨਜ਼ੂਰ ਹੋਵੇ। ਦੋਹਾਂ ਧਿਰਾਂ ਨੂੰ ਤੈਅ ਕਰਨ ਦੀ ਲੋੜ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ।
ਸਰਕਾਰੀ ਏਜੰਸੀਆਂ ਦੀ ਯੋਜਨਾ ਵੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ ਤੇ ਸਮਾਜਿਕ ਬਦਲਾਅ ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਜ਼ੋਰ ਦੇਣਾ ਚਾਹੀਦਾ ਹੈ।
ਪਾਕਿਸਤਾਨ ਨੂੰ ਇੱਕ ਇਕਲੌਤੀ, ਪ੍ਰੇਰਿਤ, ਵਿਹਾਰਕ ਅਤੇ ਸੰਮਲਿਤ ਯੋਜਨਾ ਦੀ ਲੋੜ ਹੈ ਜਿਸ ਦਾ ਸਖ਼ਤਾਈ ਨਾਲ ਪਾਲਣ ਕੀਤਾ ਜਾਵੇ ਤੇ ਆਮ ਲੋਕਾਂ ਤੇ ਮਨੋਬਲ ਵਧਾਏ।
ਅਹਿਮਦ ਰਾਸ਼ਿਦ
- ਅਹਿਮਦ ਰਾਸ਼ਿਦ ਪਾਕਿਸਤਾਨੀ ਪੱਤਰਕਾਰ ਤੇ ਲਹੌਰ ਸਥਿਤ ਲੇਖਕ ਹਨ।
- ਉਨ੍ਹਾਂ ਦੀ ਤਾਜ਼ਾ ਕਿਤਾਬ ਹੈ-ਪਾਕਿਸਤਾਨ ਆਨ ਦਾ ਬ੍ਰਿੰਕ-ਦ ਫਿਊਚਰ ਆਫ਼ ਅਮਰੀਕਾ, ਪਾਕਿਸਤਾਨ ਐਂਡ ਅਫ਼ਗਾਨਿਸਤਾਨ।