ਬਲਾਗ: ਭਾਰਤ ਦੇ ਨੇਤਾ ਫੈਸਲਾ ਕਰਨ ਪਾਕਿਸਤਾਨ ਦਾ ਅਸਲ ਯਾਰ ਕੌਣ ਹੈ?

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪੱਤਰਕਾਰ ਤੇ ਵਿਸ਼ਲੇਸ਼ਕ, ਪਾਕਿਸਤਾਨ
ਗੱਲ ਇੰਨੀ ਪੁਰਾਣੀ ਨਹੀਂ ਹੈ ਪਰ 24 ਘੰਟੇ ਵਾਲੇ ਮੀਡੀਆ ਅਤੇ ਉਸ ਤੋਂ ਵੀ ਜ਼ਿਆਦਾ ਰਫ਼ਤਾਰ ਨਾਲ ਚੱਲਣ ਵਾਲੇ ਸੋਸ਼ਲ ਮੀਡੀਆ ਨੇ ਸਾਡੀ ਇਸ ਯਾਦ ਰੱਖਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਲਈ ਯਾਦ ਦਵਾ ਦਈਏ ਕਿ ਇੱਕ ਜ਼ਮਾਨਾ ਸੀ ਪਾਕਿਸਤਾਨ ਦੇ ਇੱਕ ਬਹੁਤ ਲਾਇਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੋਇਆ ਕਰਦੇ ਸਨ।
ਵਿਦੇਸ਼ ਮੰਤਰੀ ਵੀ ਉਹੀ ਸਨ। ਉਨ੍ਹਾਂ ਪਿੱਛੇ ਬਹੁਤ ਵੱਡਾ ਜਨਮਤ ਸੀ।
ਇੱਕ ਦਿਨ ਖ਼ਬਰ ਮਿਲੀ ਕਿ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਘਰ ਇੱਕ ਸਮਾਗਮ 'ਚ ਪਹੁੰਚ ਗਏ।
ਸਾੜੀਆਂ ਤੇ ਚੁੰਨੀਆਂ ਦਾ ਲੈਣ-ਦੇਣ ਹੋਇਆ। ਇੱਕ ਸ਼ਾਮ ਲੱਗਿਆ ਕਿ ਕੁਝ ਕੂਟਨੀਤੀ ਜਿਹੀਆਂ ਚੀਜ਼ਾ ਸ਼ੁਰੂ ਹੋਣ ਜਾ ਰਹੀਆਂ ਹਨ।

ਤਸਵੀਰ ਸਰੋਤ, LUDOVIC MARIN/Getty Images
ਸ਼ਾਮ ਹਾਲੇ ਢਲੀ ਵੀ ਨਹੀਂ ਸੀ ਕਿ ਇੱਕ ਟੀਵੀ ਚੈਨਲ 'ਤੇ ਇੱਕ ਲਾਹੌਰੀ ਰਿਪੋਰਟਰ ਆਇਆ।
ਉਹ ਕੰਨਾਂ ਨੂੰ ਹੱਥ ਲਾ ਕੇ ਰੱਬ ਤੋਂ ਮੁਆਫ਼ੀ ਮੰਗਦਾ ਜਾਂਦਾ ਸੀ ਅਤੇ ਸਾਨੂੰ ਦੱਸਦਾ ਜਾਂਦਾ ਸੀ ਕਿ ਦੇਖੋ ਇੰਨੇ ਹਿੰਦੁਸਤਾਨੀ ਲਾਹੌਰ ਏਅਰਪੋਰਟ 'ਤੇ ਉੱਤਰ ਗਏ।
ਉਨ੍ਹਾਂ ਨੂੰ ਵੀਜ਼ਾ ਕਿਸ ਨੇ ਦਿੱਤਾ ਤੇ ਉਨ੍ਹਾਂ ਦਾ ਕਸਟਮ ਕਿਸ ਨੇ ਕੀਤਾ?
ਰਿਪੋਰਟਰ ਦੀ ਬੇਤਾਬੀ ਦੇਖ ਕੇ ਇੰਝ ਲੱਗਿਆ ਜਿਵੇਂ ਇੱਕ ਗੁਆਂਢੀ ਮੁਲਕ ਦਾ ਪ੍ਰਧਾਨ ਮੰਤਰੀ ਇੱਥੇ ਦਾਵਤ 'ਤੇ ਨਹੀਂ ਆਇਆ ਸਗੋਂ ਮੰਗਲ ਤੋਂ ਕਿਸੇ ਪ੍ਰਜਾਤੀ ਨੇ ਲਾਹੌਰ 'ਤੇ ਹਮਲਾ ਕਰ ਦਿੱਤਾ ਹੈ।
ਲਾਹੌਰ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਸ਼ਾਹੀ ਕਿਲੇ 'ਚ ਬੰਦ ਕਰ ਦੇਣ ਜਾਂ ਫੂਡ ਸਟ੍ਰੀਟ ਦੇ ਚੱਕਰ ਲਗਵਾਉਣ।

ਤਸਵੀਰ ਸਰੋਤ, Getty Images
56 ਇੰਚ ਦੀ ਛਾਤੀ
ਉਸ ਦਿਨ ਦੇ ਬਾਅਦ ਤੋਂ ਸਾਡੇ ਮੀਡੀਆ 'ਚ, ਸਾਡੇ ਧਰਮਾਂ 'ਚ ਅਤੇ ਸਾਡੇ ਰਾਸ਼ਟਰਵਾਦੀ ਵਿਸ਼ਲੇਸ਼ਣਾਂ 'ਚ ਨਵਾਜ਼ ਸ਼ਰੀਫ਼ ਨੂੰ ਮੋਦੀ ਦਾ ਯਾਰ ਕਿਹਾ ਜਾਣ ਲੱਗਾ।
ਦੇਖੋ, ਨਵਾਜ਼ ਸ਼ਰੀਫ਼ ਦੇ ਖ਼ਿਲਾਫ਼ ਜਦੋਂ ਵੀ ਕੋਈ ਅੰਦੋਲਣ ਖੜਾ ਹੋਣ ਲੱਗਦਾ ਹੈ ਜਾਂ ਕੋਈ ਕੇਸ ਬਣਨ ਲੱਗਦਾ ਹੈ ਤਾਂ ਮੋਦੀ ਸਰਹੱਦ ਪਾਰ ਤੋਂ ਇੱਕ ਨਵਾਂ ਫਰੰਟ ਖੋਲ ਦਿੰਦੇ ਹਨ।
ਨਵਾਜ਼ ਸ਼ਰੀਫ਼ ਨੂੰ ਘਰ ਪਹੁੰਚਾਉਣ ਲਈ ਮੋਦੀ ਦੀ ਯਾਰੀ ਦੇ ਇਲਜ਼ਾਮ ਦੀ ਜ਼ਰੂਰਤ ਨਹੀਂ ਸੀ, ਇਸ ਦੇ ਲਈ ਉਨ੍ਹਾਂ ਆਪਣੇ ਅਕਾਉਂਟੇਂਟ ਅਤੇ ਵਕੀਲ ਹੀ ਕਾਫ਼ੀ ਸਨ।

ਤਸਵੀਰ ਸਰੋਤ, Reuters
ਮੋਦੀ ਨੇ ਕਦੇ ਪਿੱਛੇ ਮੁੜ ਕੇ ਆਪਣੀ ਜਾਤੀ ਉਮਰਾ ਦੇ ਮੇਜ਼ਬਾਨਾਂ ਵੱਲ ਨਹੀਂ ਤੱਕਿਆ ਅਤੇ ਪੂਰੀ ਦੁਨੀਆਂ 'ਚ ਨਵੇਂ ਯਾਰ ਬਣਾਉਣ ਚੱਲ ਪਏ।
ਦੁਨੀਆਂ ਦਾ ਕਿਹੜਾ ਅਜਿਹਾ ਵੱਡਾ ਨੇਤਾ ਹੈ ਜਿਹੜੀ ਉਨ੍ਹਾਂ ਦੀ 56 ਇੰਚ ਦੀ ਛਾਤੀ ਵਾਲੀ ਜੱਫੀ 'ਚ ਨਾ ਆਇਆ ਹੋਵੇ।
ਕਾਸ਼, ਦੁਨੀਆਂ 'ਚ ਨੇਤਾਵਾਂ ਨੇ ਫ਼ਿਲਮ ਮੁੰਨਾ ਭਾਈ ਐਮਬੀਬੀਐਸ ਦੇਖੀ ਹੁੰਦੀ ਤਾਂ ਉਨ੍ਹਾਂ ਨੂੰ ਸਮਝ ਆਉਂਦਾ ਕਿ ਮੋਦੀ ਜਾਦੂ ਦੀ ਜੱਫੀ ਪਾ ਕੇ ਦੁਨੀਆਂ ਦੇ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਤਸਵੀਰ ਸਰੋਤ, Getty Images
ਇੱਥੇ ਪਾਕਿਸਤਾਨ 'ਚ ਨਵਾਜ਼ ਸ਼ਰੀਫ਼ ਪਹਿਲੇ ਨੇਤਾ ਨਹੀਂ ਜਿੰਨ੍ਹਾਂ 'ਤੇ ਦੁਸ਼ਮਨ ਨਾਲ ਯਾਰੀ ਦਾ ਇਲਜ਼ਾਮ ਲੱਗਿਆ ਹੋਵੇ।
ਬੇਨਜ਼ੀਰ ਭੁੱਟੋ ਤਾਂ ਬਚਪਨ ਤੋਂ ਹੀ ਸੁਰੱਖਿਆ ਲਈ ਖ਼ਤਰਾ ਸੀ।
ਪਖ਼ਤੂਨਖ਼ਵਾ, ਸਿੰਧ ਤੇ ਬਲੂਚੀਸਤਾਨ 'ਚ ਸਾਰੇ ਰਾਸ਼ਟਰਵਾਦੀਆਂ ਦੀ ਸ਼ੁਰੂ ਤੋਂ ਪਰਵਰਿਸ਼ ਕਰਦੀ ਰਹੀ।
ਹੁਣ ਇਮਰਾਨ ਖ਼ਾਨ ਦੇ ਆਲੋਚਕ ਵੀ ਉਨ੍ਹਾਂ ਦੇ ਪੁਰਾਣੇ ਸਹੁਰਾ ਘਰ ਦੇ ਰਾਹੀਂ ਯਹੂਦੀ ਲਿੰਕ ਤਲਾਸ਼ਦੇ ਹਨ।
ਏਜੰਟ ਹੋਣ ਦਾ ਇਲਜ਼ਾਮ
ਸਾਡੇ ਧਾਰਮਿਕ ਨੇਤਾਵਾਂ 'ਤੇ ਕਦੀ ਸਾਉਦੀ ਅਰਬ ਤਾਂ ਕਦੇ ਇਰਾਨ ਅਤੇ ਕਦੇ ਆਪਣੇ ਤਾਲਿਬਾਨ ਭਰਾਵਾਂ ਦੇ ਏਜੰਟ ਹੋਣ ਦਾ ਇਲਜ਼ਾਮ ਲੱਗਦਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਲੱਗਦਾ ਹੈ ਸਿਰਫ਼ ਕੁਝ ਘੰਟਿਆਂ ਦੀ ਲਾਹੌਰੀ ਮਹਿਮਾਨ ਨਵਾਜ਼ੀ ਤੋਂ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਮੁਲਕ ਦਾ ਗੱਦਾਰ ਬਣਾਉਣ ਦਾ ਹੁਨਰ ਸਿੱਖ ਗਏ ਹਨ।
ਜਿਸ ਸੂਬੇ ਗੁਜਰਾਤ ਨੂੰ ਲੈਬ ਬਣਾਕੇ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰਨ ਦਾ ਗੁਰ ਉਨ੍ਹਾਂ ਸਿੱਖਿਆ ਸੀ, ਉੱਥੇ ਉਨ੍ਹਾਂ ਨੂੰ ਔਖੀਆਂ ਚੋਣਾਂ ਦਾ ਸਾਹਮਣਾ ਕਰਨਾ ਪਿਆ ਤਾਂ ਇਲਜ਼ਾਮ ਲਗਾ ਦਿੱਤਾ ਕਿ ਕਾਂਗਰਸ ਅਤੇ ਭਾਰਤ ਦੇ ਸਾਬਕਾ ਫੌਜ ਮੁਖੀ ਪਾਕਿਸਤਾਨ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਚੋਣਾਂ 'ਚ ਹਰਾਉਣ ਦੀ ਸਾਜ਼ਿਸ਼ ਕਰ ਰਹੇ ਹਨ।
ਨਰਿੰਦਰ ਮੋਦੀ ਪਹਿਲਾਂ ਵੀ ਆਪਣੇ ਸਿਆਸੀ ਵਿਰੋਧੀਆਂ ਦੇ ਲਈ ਕਾਫ਼ੀ ਰੰਗ ਬਿਰੰਗੀ ਭਾਸ਼ਾ ਦਾ ਇਸਤੇਮਾਲ ਕਰਦੇ ਰਹੇ ਹਨ।
ਰਾਹੁਲ ਗਾਂਧੀ ਨੂੰ ਵਲਾਇਤੀ ਬਛੜਾ ਤੇ ਉਨ੍ਹਾਂ ਦੀ ਮਾਂ ਨੂੰ ਨਾ ਛਾਪਣ ਵਾਲੇ ਨਾਵਾਂ ਨਾਲ ਯਾਦ ਕਰਦੇ ਰਹੇ ਹਨ।

ਤਸਵੀਰ ਸਰੋਤ, AFP
ਜ਼ੁਬਾਨ ਦੇ ਚਟਕਾਰੇ ਦੇ ਮਾਮਲੇ 'ਚ ਉਹ ਕਦੀ-ਕਦੀ ਪਾਕਿਸਤਾਨ 'ਚ ਮੁਜਾਹਿਦਾਂ ਦੇ ਨੇਤਾ ਖ਼ਾਦਿਮ ਰਿਜ਼ਵੀ ਦੀ ਤਰ੍ਹਾਂ ਲੱਗਦੇ ਹਨ।
ਪਰ, ਲੱਗਦਾ ਹੈ ਇੱਥੇ ਵੀ ਭਾਰਤ ਸਾਥੋਂ ਬਾਜ਼ੀ ਮਾਰ ਗਿਆ ਹੈ।
ਸਾਡੇ ਨੇਤਾ ਤਾਂ ਇੱਕ ਅਸਤੀਫ਼ੇ 'ਤੇ ਅਤੇ ਇੱਕ ਹਜ਼ਾਰ ਦੇ ਨੋਟ ਵਾਲੇ ਲਿਫਾਫੇ 'ਤੇ ਰਾਜ਼ੀ ਹੋ ਗਏ ਸਨ।
ਮੋਦੀ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਤਾਂ ਕਦੋਂ ਤੋਂ ਦਫ਼ਨ ਕਰ ਚੁੱਕੇ ਹਨ। ਹੁਣ ਇੰਦਰਾ ਗਾਂਧੀ ਦੀ ਆਉਣ ਵਾਲੀਆਂ ਨਸਲਾਂ ਨੂੰ ਵੀ ਘਰ ਤਕ ਪਹੁੰਚਾਉਣ 'ਤੇ ਅੜੇ ਹਨ।
ਦਾਵਤ ਉੜਾਉਣ ਕੌਣ ਆਇਆ ਸੀ?
ਇੱਕ ਵਾਰ ਗੱਦਾਰ ਕਹਿਣ ਦੀ ਬਿਮਾਰੀ ਸ਼ੁਰੂ ਹੋ ਜਾਵੇ ਤਾਂ ਇਹ ਇਸ ਰਫ਼ਤਾਰ ਨਾਲ ਫੈਲਦੀ ਹੈ ਜਿਵੇਂ ਮੁਰਗੀਆਂ 'ਚ ਕੋਈ ਮਹਾਮਾਰੀ ਫੈਲਦੀ ਹੋਵੇ।
ਮੋਦੀ ਦੇ ਇਲਜ਼ਾਮ ਦੀ ਗੂੰਜ ਹਾਲੇ ਖ਼ਤਮ ਨਹੀਂ ਹੋਈ ਸੀ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਹ ਬਿਆਨ ਦਿੱਤਾ ਕਿ ਇਹ ਦੱਸੋ ਕਿ ਨਵਾਜ਼ ਸ਼ਰੀਫ਼ ਦੇ ਘਰ ਦਾਵਤ ਉੜਾਉਣ ਕੌਣ ਗਿਆ ਸੀ?
ਪਠਾਨਕੋਟ 'ਚ ਪਾਕਿਸਤਾਨੀ ਖੂਫ਼ੀਆ ਸੰਸਥਾਨਾਂ ਨੂੰ ਕਿਸ ਨੇ ਰਾਹ ਦਿੱਤਾ ਸੀ?

ਤਸਵੀਰ ਸਰੋਤ, MEA INDIA
ਯਾਨਿ ਅਸਲੀ ਪਾਕਿਸਤਾਨੀ ਏਜੰਟ ਤਾਂ ਮੋਦੀ ਬਣੇ। ਮੋਦੀ ਨੇ ਆਪਣੇ ਦੋਸ਼ਾਂ 'ਚ ਕਿਸੇ ਸਾਬਕਾ ਫੌਜੀ ਦੇ ਫੇਸਬੁੱਕ ਪੋਸਟ ਦਾ ਹਵਾਲਾ ਵੀ ਦਿੱਤਾ ਸੀ।
ਉਨ੍ਹਾਂ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਜੇ ਰਾਸ਼ਟਰ ਦੀ ਤਕਦੀਰ ਦੇ ਫੈਸਲੇ ਰਿਟਾਇਰ ਫੌਜੀਆਂ ਦੀ ਫੇਸਬੁੱਕ 'ਤੇ ਲਿਖੀ ਪੋਸਟ ਤੋਂ ਹੋਣ ਤਾਂ ਮੁਸ਼ਕਿਲ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਮੁਤਾਬਕ ਲਾਲ ਕਿਲਾ ਅੱਜ ਫਤਿਹ ਹੋਇਆ ਜਾਂ ਕੱਲ ਹੋਇਆ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਬਿਆਨ ਦੇ ਦਿੱਤਾ ਕਿ ਭਾਰਤ ਪਾਕਿਸਤਾਨ ਨੂੰ ਆਪਣੇ ਅੰਦਰੂਨੀ ਮਾਮਲਿਆਂ 'ਚ ਨਾ ਘਸੀਟੇ, ਸਾਡੇ ਤੋਂ ਆਪਣੇ ਮਾਮਲੇ ਹੀ ਨਹੀ ਸਾਂਭੇ ਜਾਂਦੇ।
ਕਾਸ਼, ਬਿਆਨ 'ਚ ਇਹ ਵੀ ਕਹਿ ਦਿੰਦੇ ਕਿ ਹਿੰਦੁਸਤਾਨੀ ਨੇਤਾ ਆਪਸ 'ਚ ਫੈਸਲਾ ਕਰ ਲੈਣ ਕਿ ਪਾਕਿਸਤਾਨ ਦਾ ਅਸਲੀ ਯਾਰ ਕੌਣ ਹੈ ਤਾਂ ਜੋ ਅਗਲੀ ਵਾਰ ਗ਼ਲਤ ਬੰਦੇ ਨੂੰ ਦਾਵਤ 'ਤੇ ਨਾ ਬੁਲਾਇਆ ਜਾਵੇ।












