ਮਹਿਲਾ ਕ੍ਰਿਕਟਰਾਂ ਨੂੰ 'ਦੀਵਾਲੀ ਦਾ ਤੋਹਫ਼ਾ', ਪੁਰਸ਼ਾਂ ਦੇ ਬਰਾਬਰ ਮਿਲੇਗੀ ਤਨਖ਼ਾਹ, ਪਰ ਕੀ ਇਹ ਕਾਫ਼ੀ ਹੈ

ਮਹਿਲਾ ਕ੍ਰਿਕਟ ਖਿਡਾਰਣਾਂ

ਤਸਵੀਰ ਸਰੋਤ, Getty Images

    • ਲੇਖਕ, ਜਾਨ੍ਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਮਹਿਲਾ ਕ੍ਰਿਕਟ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਬੀਤੇ ਵੀਰਵਾਰ (27 ਅਕਤੂਬਰ, 2022) ਨੂੰ ਬੀਸੀਸੀਆਈ ਸਕੱਤਰ ਜਯ ਸ਼ਾਹ ਨੇ ਪੁਰਸ਼ ਕ੍ਰਿਕਟ ਦੇ ਬਰਾਬਰ ਮੈਚ ਫੀਸ ਦੇਣ ਦਾ ਐਲਾਨ ਕੀਤਾ।

ਟਵੀਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਜਯ ਸ਼ਾਹ ਨੇ ਐਲਾਨ ਕੀਤਾ ਕਿ ਬੀਸੀਸੀਆਈ "ਕੰਟਰੈਕਟਡ ਮਹਿਲਾ ਕ੍ਰਿਕਟਰਾਂ ਲਈ ਤਨਖ਼ਾਹ ਇਕੁਇਟੀ ਨੀਤੀ ਨੂੰ ਲਾਗੂ ਕਰ ਰਿਹਾ ਹੈ।"

ਉਨ੍ਹਾਂ ਨੇ ਇਸ ਨੂੰ ਵਿਤਕਰੇ ਨਾਲ ਨਜਿੱਠਣ ਵੱਲ ਪਹਿਲਾ ਕਦਮ' ਦੱਸਿਆ ਅਤੇ ਕਿਹਾ, "ਜਿਵੇਂ ਕਿ ਅਸੀਂ ਭਾਰਤੀ ਕ੍ਰਿਕਟ ਵਿੱਚ ਲਿੰਗ ਸਮਾਨਤਾ ਦੇ ਇੱਕ ਨਵੇਂ ਯੁੱਗ ਵੱਲ ਕਦਮ ਵਧਾ ਰਹੇ ਹਾਂ, ਅਜਿਹੇ ਵਿੱਚ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਮੈਚ ਫੀਸ ਬਰਾਬਰ ਹੋਵੇਗੀ।"

ਹੁਣ ਤੋਂ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਭਾਰਤੀ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਮੈਚ ਫੀਸ ਅਦਾ ਕੀਤੀ ਜਾਵੇਗੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਹ ਬਿਆਨ ਬੀਸੀਸੀਆਈ ਦੇ ਅਗਲੇ ਸੀਜ਼ਨ ਵਿੱਚ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਡਬਲਿਊਆਈਪੀਐੱਲ) ਕਰਵਾਉਣ ਦੀ ਯੋਜਨਾ ਬਣਾਉਣ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ।

ਮੌਜੂਦਾ ਮੈਚ ਫੀਸ ਢਾਂਚੇ ਮੁਤਾਬਕ, ਭਾਰਤੀ ਮਹਿਲਾ ਖਿਡਾਰੀਆਂ ਨੂੰ ਪ੍ਰਤੀ ਵਨਡੇ/ਟੀ-20 ਮੈਚ ਇੱਕ ਲੱਖ ਰੁਪਏ ਅਤੇ ਪ੍ਰਤੀ ਟੈਸਟ ਮੈਚ ਚਾਰ ਲੱਖ ਰੁਪਏ ਮਿਲ ਰਹੇ ਹਨ।

ਪਰ ਹੁਣ ਉਨ੍ਹਾਂ ਨੂੰ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਰਕਮ ਮਿਲੇਗੀ, ਜਿਸ ਵਿੱਚ 15 ਲੱਖ ਪ੍ਰਤੀ ਟੈਸਟ ਮੈਚ, 6 ਲੱਖ ਪ੍ਰਤੀ ਵਨਡੇ ਅਤੇ 3 ਲੱਖ ਪ੍ਰਤੀ T20 ਮੈਚ ਲਈ ਬਕਾਇਦਾ ਫੀਸ ਵਜੋਂ ਦਿੱਤੇ ਜਾਣਗੇ।

ਇਸ ਦੇ ਤਹਿਤ ਮਹਿਲਾ ਕ੍ਰਿਕੇਟਰਾਂ ਨੂੰ ਮਿਲਣ ਵਾਲੇ ਪੈਸੇ ਦੀ ਮਾਤਰਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।

'ਇਤਿਹਾਸਕ ਫ਼ੈਸਲਾ'

ਸਾਬਕਾ ਅਤੇ ਮੌਜੂਦਾ ਮਹਿਲਾ ਕ੍ਰਿਕਟਰਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਐਡੁਲਜੀ ਜੋ ਬੀਸੀਸੀਆਈ ਦੀ ਪ੍ਰਬੰਧਕ ਕਮੇਟੀ ਦੀ ਮੈਂਬਰ ਵੀ ਰਹੀ ਸੀ, ਨੇ ਇਸ ਐਲਾਨ ਨੂੰ ਮਹਿਲਾ ਕ੍ਰਿਕਟਰਾਂ ਲਈ 'ਦੀਵਾਲੀ ਦਾ ਤੋਹਫ਼ਾ' ਕਰਾਰ ਦਿੱਤਾ ਹੈ।

"ਮੈਂ ਬੀਸੀਸੀਆਈ ਵੱਲੋਂ ਕੀਤੇ ਗਏ ਐਲਾਨ ਤੋਂ ਪੂਰੀ ਤਰ੍ਹਾਂ ਖੁਸ਼ ਹਾਂ ਅਤੇ ਮੈਂ ਇਸ ਇਤਿਹਾਸਕ ਫ਼ੈਸਲੇ ਲਈ ਜਯ ਸ਼ਾਹ, ਰੋਜਰ ਬਿੰਨੀ ਅਤੇ ਮੋਹਰੀ ਕੌਂਸਲ ਦਾ ਧੰਨਵਾਦ ਕਰਨਾ ਚਾਹਾਂਗੀ।"

ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਐਡੁਲਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਐਡੁਲਜੀ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਮਹਿਲਾ ਕ੍ਰਿਕਟਰਾਂ ਨੂੰ ਦੀਵਾਲੀ ਦਾ ਇੱਕ ਮਹਾਨ ਤੋਹਫ਼ਾ ਦਿੱਤਾ ਹੈ ਅਤੇ ਸੱਚਮੁੱਚ ਇਸ ਗੱਲ ਦੀ ਸ਼ਲਾਘਾ ਕਰਦੀ ਹਾਂ ਕਿ ਉਹ ਮਹਿਲਾ ਕ੍ਰਿਕਟਰਾਂ ਬਾਰੇ ਸੋਚ ਰਹੇ ਹਨ।"

"ਅਗਲੇ ਸਾਲ ਹੋਣ ਵਾਲੇ ਮਹਿਲਾ ਆਈਪੀਐੱਲ ਦੇ ਨਾਲ, ਮਹਿਲਾ ਕ੍ਰਿਕਟਰ ਅੱਗੇ ਵਧ ਰਹੀਆਂ ਹਨ।"

"ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। ਮੈਨੂੰ ਸੱਚਮੁੱਚ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਔਰਤਾਂ ਬੀਸੀਸੀਆਈ ਨੂੰ ਵਧੀਆ ਪ੍ਰਦਰਸ਼ਨ ਕਰ ਕੇ ਦਿਖਾਉਣ ਅਤੇ ਇੱਕ ਚੰਗੀ ਆਈਸੀਸੀ ਟਰਾਫੀ ਜਿੱਤਣ।"

ਇਸ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ।

ਉਨ੍ਹਾਂ ਵੀਡੀਓ ਜਾਰੀ ਕਰ ਕੇ ਕਿਹਾ ਹੈ, "ਮੈਂ ਖੁਸ਼ ਹਾਂ ਕਿ ਬੀਸੀਸੀਆਈ ਨੇ ਇਹ ਫ਼ੈਸਲਾ ਲਿਆ ਹੈ। ਅਸੀਂ ਹਮੇਸ਼ਾ ਬਰਾਬਰ ਤਨਖ਼ਾਹ ਬਾਰੇ ਗੱਲ ਕੀਤੀ ਹੈ ਅਤੇ ਹੁਣ ਮਹਿਲਾ ਕ੍ਰਿਕਟਰਾਂ ਨੂੰ ਓਨੀ ਹੀ ਰਾਸ਼ੀ ਮਿਲੇਗੀ ਜਿੰਨੀ ਪੁਰਸ਼ ਕ੍ਰਿਕਟਰਾਂ ਨੂੰ ਮਿਲਦੀ ਹੈ।"

"ਮੈਨੂੰ ਵਿਸ਼ਵਾਸ਼ ਹੈ ਕਿ ਭਾਰਤ ਵਿੱਚ ਹੁਣ ਬਹੁਤ ਸਾਰੀਆਂ ਕੁੜੀਆਂ ਕ੍ਰਿਕਟ ਨੂੰ ਇੱਕ ਪੇਸ਼ੇ ਵਜੋਂ ਅਪਨਾਉਣਗੀਆਂ। ਮੈਂ ਬਹੁਤ ਖੁਸ਼ ਹਾਂ ਅਤੇ ਇਸ ਲਈ ਮੈਂ ਬੀਸੀਸੀਆਈ ਦਾ ਧੰਨਵਾਦ ਕਰਦੀ ਹਾਂ।"

ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟਵਿੱਟਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਉਹ ਕਹਿੰਦੀ ਹੈ, "ਭਾਰਤ ਵਿੱਚ ਮਹਿਲਾ ਕ੍ਰਿਕਟ ਲਈ ਇਹ ਇੱਕ ਇਤਿਹਾਸਕ ਫ਼ੈਸਲਾ ਹੈ! ਅਗਲੇ ਸਾਲ ਵੂਮੈਨ ਆਈਪੀਐੱਲ ਦੇ ਨਾਲ ਪੇਅ ਇਕੁਇਟੀ ਨੀਤੀ, ਅਸੀਂ ਭਾਰਤ ਵਿੱਚ ਮਹਿਲਾ ਕ੍ਰਿਕਟ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ।"'

"ਅਜਿਹਾ ਕਰਨ ਲਈ ਜਯ ਸ਼ਾਹ ਅਤੇ ਬੀਸੀਸੀਆਈ ਦਾ ਧੰਨਵਾਦ। ਅੱਜ ਸੱਚਮੁੱਚ ਖੁਸ਼ ਹਾਂ। "

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸਾਬਕਾ ਕ੍ਰਿਕਟਰ ਯਸਤਿਕਾ ਭਾਟੀਆ ਨੇ ਵੀ ਟਵਿੱਟਰ 'ਤੇ ਧੰਨਵਾਦ ਪ੍ਰਗਟਾਇਆ ਹੈ।

ਜੋ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਰਹੀ ਸੀ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਬੀਬੀਸੀ
  • ਬੀਸੀਸੀਆਈ ਸਕੱਤਰ ਜਯ ਸ਼ਾਹ ਨੇ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ ਕ੍ਰਿਕਟ ਦੇ ਬਰਾਬਰ ਮੈਚ ਫੀਸ ਦੇਣ ਦਾ ਐਲਾਨ ਕੀਤਾ।
  • ਡਬਲਿਊਆਈਪੀਐੱਲ ਕਰਵਾਉਣ ਦੀ ਯੋਜਨਾ ਬਣਾਉਣ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ।
  • ਸਾਬਕਾ ਅਤੇ ਮੌਜੂਦਾ ਮਹਿਲਾ ਕ੍ਰਿਕਟਰਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।
  • ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਐਡੁਲਜੀ ਨੇ ਇਸ ਐਲਾਨ ਨੂੰ 'ਦੀਵਾਲੀ ਦਾ ਤੋਹਫ਼ਾ' ਕਰਾਰ ਦਿੱਤਾ ਹੈ।
  • ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟਵਿਟਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
  • ਇਸ ਨੂੰ ਦੇਸ਼ ਦੀਆਂ ਖਿਡਾਰਣਾਂ ਲਈ ਚੰਗੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਬੀਬੀਸੀ

'ਪਿਕਚਰ ਅਜੇ ਬਾਕੀ ਹੈ'

ਬੀਸੀਸੀਆਈ ਵੱਲੋਂ ਐਲਾਨੀ ਗਈ ਨਵੀਂ ਬਰਾਬਰ ਤਨਖ਼ਾਹ ਨੀਤੀ ਉਨ੍ਹਾਂ ਖਿਡਾਰੀਆਂ ਨੂੰ ਹੀ ਮਿਲੇਗੀ ਹੈ, ਜਿਨ੍ਹਾਂ ਨੂੰ ਬੋਰਡ ਨਾਲ ਸਾਲਾਨਾ ਰਿਟੇਨਰ ਇਕਰਾਰਨਾਮਾ ਮਿਲਿਆ ਹੈ।

ਜਦੋਂ ਇਨ੍ਹਾਂ ਕਰਾਰਾਂ ਦੀ ਗੱਲ ਆਉਂਦੀ ਹੈ, ਤਾਂ ਮਹਿਲਾ ਕ੍ਰਿਕਟਰਾਂ ਨੂੰ ਅਜੇ ਵੀ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਮੁਕਾਬਲੇ ਬਹੁਤ ਘੱਟ ਮਿਲਦਾ ਹੈ।

ਹੁਣ ਤੱਕ, ਰਿਟੇਨਰ ਖਿਡਾਰਨਾਂ ਵਿੱਚ 50 ਲੱਖ ਰੁਪਏ, ਗ੍ਰੇਡ B ਵਿੱਚ 30 ਲੱਖ ਅਤੇ ਗ੍ਰੇਡ C ਵਾਲੇ ਨੂੰ 10 ਲੱਖ ਮਿਲਦੇ ਹਨ।

ਦੂਜੇ ਪਾਸੇ, ਪੁਰਸ਼ ਕ੍ਰਿਕਟਰਾਂ ਨੂੰ ਚਾਰ ਗ੍ਰੇਡਾਂ ਵਿੱਚ ਵੰਡਿਆ ਗਿਆ ਹੈ - ਗ੍ਰੇਡ A+ ਖਿਡਾਰੀ 7 ਕਰੋੜ ਰੁਪਏ ਘਰ ਲੈ ਜਾਂਦੇ ਹਨ, ਉਹ ਗ੍ਰੇਡ A, B ਅਤੇ C ਕ੍ਰਮਵਾਰ ਪੰਜ ਕਰੋੜ, ਤਿੰਨ ਕਰੋੜ ਅਤੇ ਇੱਕ ਕਰੋੜ ਰੁਪਏ ਲੈਂਦੇ ਹਨ।

ਡਾਇਨਾ ਐਡੁਲਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਇਨਾ ਐਡੁਲਜੀ ਬੀਸੀਸੀਆਈ ਦੀ ਪ੍ਰਬੰਧਕ ਕਮੇਟੀ ਦੀ ਮੈਂਬਰ ਵੀ ਰਹੀ ਹੈ

ਵਰਤਮਾਨ ਵਿੱਚ ਗ੍ਰੇਡ A+ ਵਿੱਚ ਤਿੰਨ ਪੁਰਸ਼ ਅਤੇ ਗ੍ਰੇਡ A ਵਿੱਚ ਦਸ ਹਨ, ਜਦਕਿ ਸਿਰਫ਼ ਛੇ ਔਰਤਾਂ ਕੋਲ ਗ੍ਰੇਡ A ਦਾ ਇਕਰਾਰਨਾਮਾ ਹੈ।

ਇਸ ਲਈ, ਭਾਰਤੀ ਕ੍ਰਿਕਟ ਵਿੱਚ ਪੁਰਸ਼ਾਂ ਦੇ ਮੁਕਾਬਲੇ ਘੱਟ ਗਿਣਤੀ ਵਿੱਚ ਔਰਤਾਂ ਨੂੰ ਇਕਰਾਰਨਾਮਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਇਕਰਾਰਨਾਮੇ ਤੋਂ ਘੱਟ ਤਨਖਾਹ ਮਿਲਦੀ ਹੈ।

ਭਾਰਤੀ ਔਰਤਾਂ ਨੂੰ ਵੀ ਪ੍ਰਤੀ ਸਾਲ ਪੁਰਸ਼ਾਂ ਦੇ ਮੁਕਾਬਲੇ ਘੱਟ ਮੈਚ ਖੇਡਣ ਦਾ ਮੌਕਾ ਵੀ ਮਿਲਦਾ ਹੈ।

ਬੀਬੀਸੀ
ਬੀਬੀਸੀ

ਭਾਵੇਂਕਿ ਬਰਾਬਰ ਮੈਚ ਫੀਸ ਇੱਕ ਸਵਾਗਤਯੋਗ ਕਦਮ ਹੈ, ਪਰ ਕੀ ਇਹ ਅਜੇ ਵੀ ਬਰਾਬਰੀ ਦਾ ਤਰਜਮਾ ਕਰਦਾ ਹੈ ਅਤੇ ਹੋਰ ਕੀ ਕਰਨ ਦੀ ਲੋੜ ਹੈ?

ਹਾਲਾਂਕਿ, ਕ੍ਰਿਕਟ ਨੇ ਹਾਲ ਹੀ ਦੇ ਸਾਲਾਂ ਵਿੱਚ ਤਰੱਕੀ ਕੀਤੀ ਹੈ ਪਰ ਟਵੰਟੀ-20 ਅਤੇ 50 ਓਵਰ ਦੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਅਜੇ ਵੀ ਅਸਮਾਨਤਾਵਾਂ ਹਨ।

ਪਰ ਇਹ ਪਾੜਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ।

ਡਾਇਨਾ ਐਡੁਲਜੀ ਦਾ ਕਹਿਣਾ ਹੈ, "ਤੁਸੀਂ ਇੱਕ ਵਾਰ ਵਿੱਚ ਸਭ ਕੁਝ ਹਾਸਿਲ ਨਹੀਂ ਕਰ ਸਕਦੇ।"

ਮਹਿਲਾ ਕ੍ਰਿਕਟ ਖਿਡਾਰਣਾਂ

ਤਸਵੀਰ ਸਰੋਤ, Getty Images

ਸੀਓਏ ਦੇ ਮੈਂਬਰ ਵਜੋਂ ਐਡੁਲਜੀ ਨੇ ਮਹਿਲਾ ਕ੍ਰਿਕਟਰਾਂ ਲਈ ਵਧੇਰੇ ਸਮਾਨਤਾ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਬੀਸੀਸੀਆਈ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ, ਸਾਬਕਾ ਖਿਡਾਰੀਆਂ ਨੂੰ ਪੁਰਸ਼ ਕ੍ਰਿਕਟਰਾਂ ਦੇ ਸਮਾਨ ਇੱਕਮੁਸ਼ਤ ਲਾਭ, ਟੈਸਟ ਖਿਡਾਰੀਆਂ ਲਈ ਪੈਨਸ਼ਨ ਅਤੇ ਮਹਿਲਾ ਖਿਡਾਰੀਆਂ ਲਈ ਸਮਾਨ ਯਾਤਰਾ ਅਤੇ ਰਿਹਾਇਸ਼ ਦੀਆਂ ਸਹੂਲਤਾਂ ਵਰਗੇ ਕਈ ਉਪਾਅ ਕੀਤੇ ਗਏ ਸਨ।

ਉਹ ਅੱਗੇ ਆਖਦੀ ਹੈ, "ਹੌਲੀ-ਹੌਲੀ ਅਸੀਂ ਇੱਕ ਅਜਿਹੇ ਪੜਾਅ 'ਤੇ ਆਵਾਂਗੇ ਜਿੱਥੇ ਕੇਂਦਰੀ ਕੰਟਰੈਕਟਸ ਨੂੰ ਵੀ ਦੇਖਣ ਦੀ ਲੋੜ ਹੋਵੇਗੀ।"

ਰਿਪੋਰਟਾਂ ਮੁਤਾਬਕ, ਬੀਸੀਸੀਆਈ ਪਹਿਲਾਂ ਹੀ ਇਨ੍ਹਾਂ ਲੀਹਾਂ 'ਤੇ ਸੋਚ ਰਿਹਾ ਹੈ, ਹਾਲਾਂਕਿ ਔਰਤਾਂ ਨੂੰ ਬਰਾਬਰ ਦੇ ਇਕਰਾਰਨਾਮੇ ਹਾਸਿਲ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ।

ਪੁਰਸ਼ ਕ੍ਰਿਕਟਰਾਂ ਨੂੰ ਵੱਧ ਤਨਖ਼ਾਹ ਮਿਲਣ ਦਾ ਇੱਕ ਕਾਰਨ ਇਹ ਹੈ ਕਿ ਪੁਰਸ਼ ਕ੍ਰਿਕਟ ਵਿੱਚ ਮਹਿਲਾ ਕ੍ਰਿਕਟ ਦੇ ਮੁਕਾਬਲੇ ਜ਼ਿਆਦਾ ਸਪਾਂਸਰ ਅਤੇ ਇਸ ਦਾ ਉੱਚ ਬ੍ਰਾਂਡ ਮੁੱਲ ਹੈ।

ਵੀਡੀਓ ਕੈਪਸ਼ਨ, ਮਜ਼ਦੂਰ ਦੀ ਧੀ ਕਿਵੇਂ ਪਹੁੰਚੀ ਡਿਫਰੈਂਟਲੀ ਏਬਲਡ ਮਹਿਲਾ ਕ੍ਰਿਕਟ ਟੀਮ ਵਿਚ

ਇਹ ਹਾਲ ਹੀ ਵਿੱਚ ਹੈ ਕਿ ਮਹਿਲਾ ਕ੍ਰਿਕਟ ਬੀਸੀਸੀਆਈ ਦੇ ਦਾਇਰੇ ਵਿੱਚ ਆਈ ਹੈ ਅਤੇ ਬਿਹਤਰ ਸੁਵਿਧਾਵਾਂ ਮਿਲੀਆਂ ਹਨ, ਜੋ ਬਿਨਾਂ ਸ਼ੱਕ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਰਹੀਆਂ ਹਨ।

ਪਰ ਮਹਿਲਾ ਕ੍ਰਿਕਟ ਨੂੰ ਅਜੇ ਵੀ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੇ ਨਾਲ-ਨਾਲ ਖ਼ੁਦ ਖਿਡਾਰੀਆਂ ਦੇ ਸਮਰਥਨ ਦੀ ਲੋੜ ਹੈ।

ਡਾਇਨਾ ਸਮਝਾਉਂਦੀ ਹੈ, "ਮਹਿਲਾ ਆਈਪੀਐੱਲ, ਬ੍ਰੌਡਕਾਸਟਰ ਕੰਟਰੈਕਟ ਅਤੇ ਫ੍ਰੈਂਚਾਇਜ਼ੀ, ਇਹ ਸਭ ਮਹਿਲਾ ਕ੍ਰਿਕਟ ਲਈ ਚੰਗੇ ਸੰਕੇਤ ਹਨ।"

"ਇਹ (ਖਿਡਾਰੀਆਂ ਦਾ) ਮਨੋਬਲ ਵਧਾਉਣ ਵਿੱਚ ਮਦਦ ਕਰੇਗਾ ਅਤੇ ਇਹ ਖੇਡ ਦੇਖਣ ਲਈ ਪ੍ਰਸ਼ੰਸਕਾਂ ਨੂੰ ਖਿੱਚੇਗਾ ਅਤੇ ਸਪਾਂਸਰ ਵੀ ਕਤਾਰ ਵਿੱਚ ਹੋਣਗੇ।

"ਜੇਕਰ ਅਸੀਂ ਖੇਡ ਦਾ ਚੰਗੀ ਤਰ੍ਹਾਂ ਮਾਰਕੀਟਿੰਗ ਕਰ ਸਕਦੇ ਹਾਂ ਅਤੇ ਖਿਡਾਰੀਆਂ ਦਾ ਪ੍ਰਦਰਸ਼ਨ ਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਮਹਿਲਾ ਕ੍ਰਿਕਟ ਦੇ ਆਉਣ ਵਾਲੇ ਦਿਨ ਰੁਸ਼ਨਾਉਣਗੇ।"

"ਬੀਸੀਸੀਆਈ ਸਹੀ ਕਦਮ ਚੁੱਕ ਰਿਹਾ ਹੈ ਅਤੇ ਜਿਵੇਂ ਕਿਹਾ ਗਿਆ ਹੈ 'ਤਸਵੀਰ ਅਜੇ ਬਾਕੀ ਹੈ'।

ਵੀਡੀਓ ਕੈਪਸ਼ਨ, ਕ੍ਰਿਕਟ ਖੇਡਣ ਲਈ ਕੁੜੀ ਤੋਂ ਮੁੰਡਾ ਬਣਨਾ ਪਿਆ: ਸ਼ੇਫਾਲੀ

2020 ਵਿੱਚ, ਬੀਬੀਸੀ ਦੀ ਇੱਕ ਖੋਜ ਨੇ ਦਰਸਾਇਆ ਸੀ, "ਜਦੋਂ ਇਨਾਮੀ ਰਕਮ ਦੀ ਗੱਲ ਆਉਂਦੀ ਹੈ, ਤਾਂ ਭਾਰਤੀਆਂ ਦੀ ਵੱਡੀ ਗਿਣਤੀ (85%) ਮੰਨਦੀ ਹੈ ਕਿ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਤਨਖ਼ਾਹ ਮਿਲਣੀ ਚਾਹੀਦੀ ਹੈ।"

ਇਸ ਨੂੰ ਦੇਸ਼ ਦੀਆਂ ਖਿਡਾਰਣਾਂ ਲਈ ਚੰਗੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਹੋਰ ਖੇਡਾਂ ਵਿੱਚ ਸਥਿਤੀ ਕੀ ਹੈ?

ਖੇਡਾਂ ਵਿੱਚ ਲਿੰਗਕ ਤਨਖ਼ਾਹ ਦੇ ਪਾੜੇ ਵਿਰੁੱਧ ਆਵਾਜ਼ ਉਠਾਉਣ ਦਾ ਸਿਹਰਾ ਅਕਸਰ ਬਿਲੀ ਜੀਨ ਕਿੰਗ ਨੂੰ ਜਾਂਦਾ ਹੈ, ਜੋ 1970 ਦੇ ਦਹਾਕੇ ਦੌਰਾਨ ਟੈਨਿਸ ਵਿੱਚ ਬਰਾਬਰੀ ਦੀ ਚੈਂਪੀਅਨ ਸੀ।

ਉਸ ਦੀਆਂ ਕੋਸ਼ਿਸ਼ਾਂ ਸਦਾ ਹੀ ਯੂਐੱਸ ਓਪਨ ਟੂਰਨਾਮੈਂਟ ਵਿੱਚ ਬਰਾਬਰ ਤਨਖ਼ਾਹ ਦਿੱਤੀ ਗਈ ਅਤੇ ਅੰਤ ਵਿੱਚ ਸਾਰੇ ਚਾਰ ਗ੍ਰੈਂਡ ਸਲੈਮਾਂ ਨੇ ਮਹਿਲਾ ਅਤੇ ਪੁਰਸ਼ ਅਥਲੀਟਾਂ ਨੂੰ ਇੱਕੋ ਜਿਹੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ।

ਹਾਲਾਂਕਿ, ਸਾਰੇ ਛੋਟੇ ਟੂਰਨਾਮੈਂਟ ਇਸ ਦਾ ਪਾਲਣ ਨਹੀਂ ਕਰਦੇ ਹਨ ਅਤੇ ਮਹਿਲਾ ਖਿਡਾਰੀਆਂ ਨੂੰ ਅਜੇ ਵੀ ਸਮਰਥਨ ਵਿੱਚ ਘੱਟ ਪੈਸਾ ਮਿਲਦਾ ਹੈ

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਹਾਕੀ ਅਤੇ ਸਕੁਐਸ਼ ਬਰਾਬਰ ਭੁਗਤਾਨ ਕਰਦੇ ਹਨ ਜਦਕਿ ਗੋਲਫ, ਬਾਸਕਟਬਾਲ ਅਤੇ ਫੁੱਟਬਾਲ ਵਿੱਚ ਇਨਾਮੀ ਰਾਸ਼ੀ ਵਿੱਚ ਲਿੰਗਕ ਤਨਖ਼ਾਹ ਦਾ ਅੰਤਰ ਸਭ ਤੋਂ ਵੱਡਾ ਹੁੰਦਾ ਹੈ।

ਬਰਾਬਰ ਤਨਖ਼ਾਹ ਦੇ ਮੁਕੱਦਮੇ ਨੇ 2016 ਵਿੱਚ ਯੂਐੱਸਏ ਵਿੱਚ ਫੁੱਟਬਾਲ ਨੂੰ ਉਸ ਵੇਲੇ ਹਿਲਾ ਦਿੱਤਾ ਸੀ, ਜਦੋਂ ਅਮਰੀਕੀ ਫੁਟਬਾਲਰ ਹੋਪ ਸੋਲੋ ਯੂਐੱਸ ਸੌਕਰ ਫੈਡਰੇਸ਼ਨ ਦੇ ਵਿਰੁੱਧ ਅਦਾਲਤ ਵਿੱਚ ਚਲੇ ਗਏ ਸਨ।

ਉਸ ਸਾਲ ਯੂਐੱਸ ਪੁਰਸ਼ ਟੀਮ ਵਿਸ਼ਵ ਕੱਪ ਦੇ 16ਵੇਂ ਦੌਰ ਵਿੱਚ ਅਸਫ਼ਲ ਰਹੀ ਸੀ ਅਤੇ ਫਿਰ ਵੀ ਉਸ ਨੂੰ 2014 ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅਮਰੀਕੀ ਮਹਿਲਾ ਟੀਮ ਨੂੰ ਮਿਲੀ ਰਾਸ਼ੀ ਦੇ ਮੁਕਾਬਲੇ 7 ਮਿਲੀਅਨ ਡਾਲਰ ਵੱਧ ਮਿਲੇ ਸਨ।

ਇਸ ਤੋਂ ਬਾਅਦ, ਯੂਐੱਸ ਸੌਕਰ ਫੈਡਰੇਸ਼ਨ ਨੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਪੁਰਸ਼ਾਂ ਅਤੇ ਮਹਿਲਾ ਰਾਸ਼ਟਰੀ ਟੀਮਾਂ ਨੂੰ ਇੱਕੋ ਜਿਹੇ ਠੇਕੇ ਦੇਣ ਦੀ ਪੇਸ਼ਕਸ਼ ਕੀਤੀ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।