ਸ਼ਿਫਾਲੀ ਵਰਮਾ: ਭਾਰਤੀ ਮਹਿਲਾ ਕ੍ਰਿਕਟ ਦੀ ''ਸਚਿਨ ਤੇਦੂਲਕਰ'' ਦੇ ਹੌਸਲੇ ਤੇ ਦਲੇਰੀ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
"ਤੂੰ ਕੁੜੀ ਹੋ ਕੇ ਕੀ ਖੇਡੇਂਗੀ, ਜਾ ਬਾਹਰ ਜਾ ਕੇ ਤਾੜੀਆਂ ਮਾਰ। ਜਦੋਂ ਮੈਂ ਕ੍ਰਿਕਟ ਖੇਡਣ ਜਾਂਦੀ ਤਾਂ ਮੁੰਡੇ ਮੈਨੂੰ ਇਹ ਕਹਿੰਦੇ ਸੀ।"
"ਉਸ ਵੇਲੇ ਮੇਰੇ ਵਾਲ ਵੀ ਲੰਮੇ ਸੀ। ਬਹੁਤ ਅਜੀਬ ਜਿਹਾ ਲੱਗਦਾ ਸੀ। ਮੈਂ ਵੀ ਮਨ ਬਣਾ ਲਿਆ ਸੀ ਕਿ ਵਾਲ ਕਟਵਾ ਲਵਾਂਗੀ। ਜਦੋਂ ਮੈਂ ਆਪਣੇ ਵਾਲ ਕੱਟਵਾ ਕੇ ਗਈ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਮੈਂ ਹਾਂ। ਮੈਨੂੰ ਕੁੜੀ ਤੋਂ ਮੁੰਡਾ ਬਣਨਾ ਪਿਆ।"
16 ਸਾਲਾ ਦੀ ਇਹ ਕ੍ਰਿਕਟਰ ਸ਼ਿਫਾਲੀ ਵਰਮਾ ਹੈ, ਜਿਨ੍ਹਾਂ ਨੇ ਆਸਟਰੇਲੀਆ ਵਿੱਚ ਹੋ ਰਹੇ ਟੀ-20 ਵਰਲਡ ਕੱਪ ਦੇ 4 ਮੈਚਾਂ ਵਿੱਚੋਂ ਦੋ ਦੀ ' ਪਲੇਰ ਆਫ਼ ਦਿ ਮੈਚ' ਬਣ ਚੁੱਕੀ ਹੈ।
ਸ਼ਨੀਵਾਰ ਨੂੰ ਹੋਏ ਮੈਚ ਵਿੱਚ ਸ਼ਿਫਾਲੀ ਨੇ 34 ਗੇਂਦਾਂ ਵਿੱਚ 47 ਦੌੜਾਂ ਬਣਾਈਆ। ਬੰਗਲਾਦੇਸ਼ ਦੇ ਖ਼ਿਲਾਫ਼ ਟੀ-20 ਵਰਲਡ ਕੱਪ ਮੈਚ ਵਿੱਚ ਭਾਰਤ ਨੂੰ ਜਿਤਾਉਣ ਵਿੱਚ ਵੀ ਉਸ ਨੇ ਅਹਿਮ ਭੂਮਿਕਾ ਨਿਭਾਈ। ਸ਼ਿਫ਼ਾਲੀ ਨੇ 17 ਗੇਂਦਾਂ ਵਿੱਚ 39 ਦੌੜਾਂ ਬਣਾਈਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪਰ ਸ਼ਿਫ਼ਾਲੀ ਦੀਆਂ ਉੱਪਰ ਕਹੀਆਂ ਗੱਲਾਂ ਇਹ ਦੱਸਣ ਲਈ ਕਾਫ਼ੀ ਹਨ ਕਿ ਅੱਜ ਵੀ ਇੱਕ ਛੋਟੇ ਜਿਹੇ ਕਸਬੇ ਜਾਂ ਸ਼ਹਿਰ ਵਿੱਚ ਇੱਕ ਲੜਕੀ ਨੂੰ ਮੈਦਾਨ ਵਿੱਚ ਖੇਡਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਪਰ ਇਸ ਦੇ ਨਾਲ ਹੀ, ਭਾਰਤੀ ਕ੍ਰਿਕਟ ਟੀਮ ਦੀ ਇਹ ਖਿਡਾਰਨ ਹਿੰਮਤ ਅਤੇ ਦਲੇਰੀ ਦੀ ਮਿਸਾਲ ਵੀ ਹੈ।
ਸ਼ਿਫਾਲੀ ਵਰਮਾ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਹੈ ਜੋ ਕਿ ਆਸਟਰੇਲੀਆ ਵਿੱਚ ਟੀ -20 ਵਰਲਡ ਕੱਪ ਵਿੱਚ ਭਾਗ ਲੈ ਰਹੀ ਹੈ। 24 ਫਰਵਰੀ ਨੂੰ ਭਾਰਤ ਆਪਣਾ ਮੈਚ ਬੰਗਲਾਦੇਸ਼ ਦੇ ਖ਼ਿਲਾਫ਼ ਖੇਡੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਤੰਬਰ 2019 ਵਿੱਚ, ਸ਼ਿਫਾਲੀ ਨੇ ਪਹਿਲੀ ਵਾਰ ਭਾਰਤ ਦੀ ਟੀ -20 ਟੀਮ ਲਈ ਖੇਡਣਾ ਸ਼ੁਰੂ ਕੀਤਾ। ਉਹ ਉਸ ਵੇਲੇ 15 ਸਾਲਾ ਦੀ ਸੀ।

ਤਸਵੀਰ ਸਰੋਤ, Getty Images
ਸ਼ਿਫਾਲੀ ਸਚਿਨ ਤੇਂਦੁਲਕਰ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ।
ਪਿਛਲੇ ਸਾਲ ਉਨ੍ਹਾਂ ਨੇ ਆਪਣੇ ਹੀਰੋ ਸਚਿਨ ਦਾ 30 ਸਾਲਾ ਪੁਰਾਣਾ ਰਿਕਾਰਡ ਤੋੜ ਦਿੱਤਾ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅੱਧਾ ਸੈਂਕੜਾ ਬਣਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਬਣ ਗਈ। ਸ਼ਿਫਾਲੀ ਨੇ ਵੈਸਟਇੰਡੀਜ਼ ਖਿਲਾਫ਼ 49 ਗੇਂਦਾਂ ਵਿੱਚ 73 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ:
ਪਹਿਲਾਂ ਸ਼ਿਫਾਲੀ ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਰਹਿੰਦੀ ਸੀ। ਹਾਲਾਂਕਿ ਸ਼ਿਫਾਲੀ ਦੇ ਪਿਤਾ ਨੂੰ ਵੀ ਕ੍ਰਿਕਟ ਦਾ ਸ਼ੌਕ ਸੀ ਪਰ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਜ਼ਿਆਦਾ ਸਮਰਥਨ ਨਹੀਂ ਮਿਲਿਆ। ਪਰ ਸ਼ਿਫਾਲੀ ਦੇ ਪਿਤਾ ਨੇ ਇਹ ਘਾਟ ਆਪਣੀ ਧੀ ਨੂੰ ਨਹੀਂ ਮਹਿਸੂਸ ਹੋਣ ਦਿੱਤੀ।
ਸ਼ਿਫਾਲੀ ਨੇ ਪਿਛਲੇ ਸਾਲ ਬੀਬੀਸੀ ਨੂੰ ਦੱਸਿਆ, ''ਮੇਰੀਆਂ ਸਹੇਲੀਆਂ ਅਕਸਰ ਪੁੱਛਦੀਆਂ ਸਨ ਕਿ ਮੈਂ ਕ੍ਰਿਕਟ ਕਿਉਂ ਚੁਣਿਆ। ਫਿਰ ਮੈਂ ਉਨ੍ਹਾਂ ਨੂੰ ਫੋਟੋਆਂ ਦਿਖਾਉਂਦੀ। ਮੈਂ ਕਿਹਾ ਕਿ ਹਰਮਨ ਦੀਦੀ, ਮਿਤਾਲੀ ਦੀਦੀ ਨੂੰ ਵੇਖਿਆ ਹੈ... ਉਹ ਭਾਰਤੀ ਕ੍ਰਿਕਟ ਟੀਮ ਨੂੰ ਫਾਈਨਲ ਵਿੱਚ ਲੈ ਆਏ ਹਨ। ਫਿਰ ਹਰ ਕੋਈ ਚੁੱਪ ਹੋ ਜਾਂਦਾ।"

ਤਸਵੀਰ ਸਰੋਤ, Kerry Marshall/getty images
2013 ਵਿੱਚ, ਸਚਿਨ ਇੱਕ ਰਣਜੀ ਮੈਚ ਲਈ ਹਰਿਆਣਾ 'ਚ ਇੱਕ ਗੈਸਟ ਹਾਊਸ ਵਿੱਚ ਰਹੇ ਅਤੇ ਉੱਥੇ ਖੇਡੇ ਸੀ। ਸ਼ਿਫਾਲੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਦੇਖਣ ਲਈ ਆਉਂਦੀ ਸੀ। ਛੋਟੀ ਜਿਹੀ ਸ਼ਿਫਾਲੀ ਨੇ ਟੈਨਿਸ ਛੱਡ ਕੇ ਕ੍ਰਿਕਟ ਖੇਡਣ ਦਾ ਫੈਸਲਾ ਕਰ ਲਿਆ ਸੀ। ਉਸ ਜ਼ਿੱਦ ਕਰਕੇ ਹੀ ਸ਼ਿਫਾਲੀ ਅੱਜ ਵਿਸ਼ਵ ਕੱਪ ਤੱਕ ਪਹੁੰਚ ਗਈ ਹੈ।
ਸ਼ਿਫਾਲੀ ਦੇ ਕਰੀਅਰ ਦੀ ਸ਼ੁਰੂਆਤ ਅਜੇ ਪੰਜ ਮਹੀਨੇ ਪਹਿਲਾਂ ਹੀ ਹੋਈ ਸੀ ਜਦੋਂ ਉਸ ਦੀ ਬੱਲੇਬਾਜ਼ੀ ਨੂੰ ਭਾਰਤੀ ਟੀਮ ਦੀ ਤਾਕਤ ਮੰਨਿਆ ਜਾਣਾ ਸ਼ੁਰੂ ਹੋ ਗਿਆ। ਵਿਸ਼ਵ ਕੱਪ ਵਿੱਚ ਵੀ ਉਨ੍ਹਾਂ 'ਤੇ ਨਜ਼ਰਾਂ ਬਣੀਆਂ ਰਹਿਣਗੀਆਂ। ਉਹ ਅਜੇ ਤੱਕ 14 ਟੀ -20 ਮੈਚਾਂ ਵਿੱਚ 324 ਦੌੜਾਂ ਬਣਾ ਚੁੱਕੇ ਹਨ।

ਤਸਵੀਰ ਸਰੋਤ, BCCI
ਰਾਧਾ ਯਾਦਵ
ਸ਼ਿਫਾਲੀ ਵਾਂਗ, ਟੀ -20 ਵਰਲਡ ਕੱਪ ਖੇਡਣ ਵਾਲੀ ਇੱਕ ਹੋਰ ਨੌਜਵਾਨ ਖਿਡਾਰਨ ਰਾਧਾ ਦੀ ਕਹਾਣੀ ਵੀ ਹੌਂਸਲੇ ਅਤੇ ਹਿੰਮਤ ਵਾਲੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਰਾਧਾ ਯਾਦਵ ਸਿਰਫ਼ 19 ਸਾਲ ਦੀ ਹੈ ਅਤੇ 2020 ਉਨ੍ਹਾਂ ਦਾ ਦੂਜਾ ਟੀ -20 ਵਰਲਡ ਕੱਪ ਹੈ। ਰਾਧਾ ਟੀ -20 ਵਿਸ਼ਵ ਰੈਂਕਿੰਗ ਵਿੱਚ ਚੌਥੇ ਨੰਬਰ 'ਤੇ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਗੇਂਦਬਾਜ਼ੀ ਵਿੱਚ ਉਨ੍ਹਾਂ ਦੀ ਥਾਂ ਮਹੱਤਵਪੂਰਨ ਹੈ। ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਹੋਏ ਵਰਲਡ ਕੱਪ ਮੈਚ ਵਿੱਚ ਰਾਧਾ ਨੇ ਚਾਰ ਵਿਕਟਾਂ ਲਈਆਂ ਤੇ ਪਲੇਰ ਆਫ਼ ਦਿ ਮੈਚ ਬਣੀ।
ਰਾਧਾ ਦਾ ਬਚਪਨ ਕਾਫ਼ੀ ਗਰੀਬੀ ਵਿੱਚ ਬਿਤਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਮੁੰਬਈ ਦੇ ਕਾਂਦੀਵਲੀ ਦੇ ਇੱਕ 200-250 ਵਰਗ ਫੁੱਟ ਵਾਲੇ ਮਕਾਨ ਵਿੱਚ ਰਹਿਣ ਵਾਲੀ ਰਾਧਾ ਨੂੰ ਦੇਖ ਕੇ ਇਹ ਅੰਦਾਜਾ ਲਗਾਉਣਾ ਮੁਸ਼ਕਲ ਹੈ ਕਿ ਰਾਧਾ ਨੇ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ ਹੈ।
ਸਾਲ 2000 ਵਿੱਚ ਜਨਮੀ ਰਾਧਾ ਦੇ ਪਿਤਾ ਓਮਪ੍ਰਕਾਸ਼ ਯੂਪੀ ਦੇ ਜੌਨਪੁਰ ਤੋਂ ਪੈਸੇ ਕਮਾਉਣ ਲਈ ਮੁੰਬਈ ਆਏ ਸਨ। ਉਹ ਇੱਕ ਛੋਟੇ ਜਿਹੇ ਖੋਖੇ ਵਿੱਚ ਦੁੱਧ ਵੇਚਦੇ ਸਨ।
ਇਹ ਵੀ ਪੜ੍ਹੋ:
ਧੀ ਰਾਧਾ ਸ਼ਾਨਦਾਰ ਕ੍ਰਿਕਟ ਖੇਡਦੀ ਸੀ ਪਰ ਘਰ ਵਿੱਚ ਪੈਸੇ ਨਹੀਂ ਸਨ। ਉਸ ਸਮੇਂ ਰਾਧਾ ਨੂੰ ਕੋਚ ਪ੍ਰਫੁੱਲ ਨਾਇਕ ਮਿਲੇ ਜੋ ਉਸ ਦਾ ਸਮਰਥਨ ਦੇ ਨਾਲ ਮਾਰਗ ਦਰਸ਼ਨ ਵੀ ਕਰ ਰਹੇ ਸਨ।
2018 ਵਿੱਚ, ਰਾਧਾ ਨੂੰ 17 ਸਾਲ ਦੀ ਉਮਰ 'ਚ ਪਹਿਲੀ ਵਾਰ ਟੀ -20 ਟੀਮ ਵਿੱਚ ਮੌਕਾ ਮਿਲਿਆ। ਸਾਲ 2019 ਦੀ ਆਈਸੀਸੀ ਦੀ ਟੀਮ ਆਫ ਦਿ ਈਅਰ (ਟੀ 20) ਵਿੱਚ ਰਾਧਾ ਦਾ ਵੀ ਨਾਂ ਸ਼ਾਮਲ ਸੀ।
ਬਹੁਤ ਮਾੜੀ ਆਰਥਿਕ ਸਥਿਤੀ ਹੁੰਦੇ ਹੋਏ ਵੀ ਰਾਧਾ ਦਾ ਹੌਂਸਲਾ ਘੱਟ ਨਹੀਂ ਹੋਇਆ।
ਜਦੋਂ 2020 ਵਿੱਚ ਰਾਧਾ ਨੂੰ ਗ੍ਰੇਡ ਬੀ ਦੇ ਇਕਰਾਰਨਾਮੇ (ਤੀਹ ਲੱਖ) ਨਾਲ ਬੀਸੀਸੀਆਈ ਦੁਆਰਾ ਪ੍ਰਮੋਟ ਕੀਤਾ ਗਿਆ, ਰਾਧਾ ਲਈ ਉਹ ਇੱਕ ਵੱਡਾ ਦਿਨ ਸੀ। ਉਨ੍ਹਾਂ ਨੇ ਪਿਤਾ ਲਈ ਤਿੰਨ ਕਮਰਿਆਂ ਵਾਲਾ ਇੱਕ ਘਰ ਖਰੀਦਿਆ ਹੈ। ਪਰ ਸੁਪਨੇ ਅਜੇ ਹੋਰ ਵੀ ਹਨ।
ਟੀ -20 ਕ੍ਰਿਕਟ ਵਰਲਡ ਕੱਪ ਵਿੱਚ ਸ਼ਿਖਾ ਪਾਂਡੇ ਅਤੇ ਦੀਪਤੀ ਦੇ ਨਾਲ ਰਾਧਾ ਦਾ ਗੇਂਦਬਾਜ਼ੀ ਵਿੱਚ ਮੁਕਾਬਲਾ ਹੈ।

ਤਸਵੀਰ ਸਰੋਤ, BCCI
ਜੇਮਾਇਮਾ ਰੋਡਰਿਗਜ਼
ਜੇਮਾਇਮਾ ਚਾਹੇ 19 ਸਾਲਾਂ ਦੀ ਹੀ ਹੋਵੇ ਪਰ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਲਈ 39 ਟੀ-20 ਅਤੇ 16 ਵਨਡੇ ਮੈਚ ਖੇਡੇ ਹਨ।
ਆਸਟਰੇਲੀਆ ਵਿੱਚ ਟੀ -20 ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਲਈ ਉਹ ਸਭ ਤੋਂ ਭਰੋਸੇਮੰਦ ਬੱਲੇਬਾਜ਼ ਹੈ। ਉਹ ਆਈਸੀਸੀ ਟੀ -20 ਰੈਂਕਿੰਗ ਵਿੱਚ ਸੱਤਵੇਂ ਨੰਬਰ 'ਤੇ ਹੈ।
ਕਈ ਕ੍ਰਿਕਟਰਾਂ ਦੀ ਤਰ੍ਹਾਂ ਜੇਮਾਇਮਾ ਵੀ ਸਚਿਨ ਨੂੰ ਆਪਣਾ ਗੁਰੂ ਮੰਨਦੀ ਹੈ। ਬਚਪਨ ਤੋਂ ਹੀ ਕ੍ਰਿਕਟ ਖੇਡਣ ਵਾਲੀ ਜੇਮਾਇਮਾ ਨੇ ਬਹੁਤ ਜਲਦੀ ਮੁੰਬਈ, ਅੰਡਰ -19 ਅਤੇ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ ਹੈ।
ਟੀਮ ਵਿੱਚ ਜੇਮਾਇਮਾ ਨੂੰ ਜੈਮੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਅਤੇ ਉਹ ਹਰਫ਼ਨਮੋਲਾ ਹੈ।
ਜੈਮੀ ਜਿੰਨੀ ਚੰਗੀ ਬੱਲੇਬਾਜ਼ੀ ਕਰਦੀ ਹੈ, ਓਨੀ ਹੀ ਵਧੀਆ ਗਿਟਾਰ ਵਜਾਉਂਦੀ ਹੈ। ਸੋਸ਼ਲ ਮੀਡੀਆ 'ਤੇ, ਉਹ ਕ੍ਰਿਕਟ ਪਿੱਚ ਵਾਂਗ ਇੱਕ ਸਟਾਰ ਹੈ।
ਵੀਡਿਓ: ਹਿਜਾਬ ਪਾ ਕੇ ਕ੍ਰਿਕਟ ਖੇਡ ਰਹੀਆਂ ਇਹ ਕੁੜੀਆਂ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 1
ਰਿਚਾ ਘੋਸ਼
ਸਿਰਫ਼ 16 ਸਾਲਾ ਦੀ ਰਿਚਾ ਆਸਟਰੇਲੀਆ ਵਿੱਚ ਖੇਡ ਰਹੀ ਭਾਰਤੀ ਵਿਸ਼ਵ ਕੱਪ ਟੀਮ ਦਾ ਇੱਕ ਹਿੱਸਾ ਹੈ।
ਵਰਲਡ ਕੱਪ ਤੋਂ ਕੁਝ ਦਿਨ ਪਹਿਲਾਂ ਹੀ ਰਿਚਾ ਨੇ ਫਰਵਰੀ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਟੀ -20 ਮੈਚ ਖੇਡਿਆ ਸੀ। ਇੰਨੇ ਘੱਟ ਤਜ਼ਰਬੇ ਦੇ ਬਾਵਜੂਦ ਰਿਚਾ ਨੇ ਟੀਮ ਵਿੱਚ ਜਗ੍ਹਾ ਬਣਾਈ ਹੈ।
ਸਚਿਨ ਰਿਚਾ ਦੇ ਹੀਰੋ ਤੇ ਧੋਨੀ ਵਰਗੇ ਛੱਕੇ ਲਗਾਉਣਾ ਉਨ੍ਹਾਂ ਦਾ ਮਨਪਸੰਦ ਅੰਦਾਜ਼ ਹੈ।
ਸਿਲੀਗੁੜੀ ਵਰਗੀ ਛੋਟੀ ਜਿਹੀ ਜਗ੍ਹਾ ਵਿੱਚ ਰਹਿਣ ਵਾਲੀ ਰਿਚਾ, ਉੱਥੇ ਦੇ ਇੱਕ ਸਥਾਨਕ ਕਲੱਬ ਵਿੱਚ ਖੇਡਣ ਵਾਲੀ ਇਕਲੌਤੀ ਕੁੜੀ ਸੀ। ਪਰ ਉਹ ਡਟੀ ਰਹੀ। 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅੰਡਰ -19 ਟੀਮ ਵਿੱਚ ਜਗ੍ਹਾ ਬਣਾਈ ਸੀ।
16 ਸਾਲਾਂ ਦੀ ਰਿਚਾ ਬੱਲੇਬਾਜ਼ੀ, ਗੇਂਦਬਾਜ਼ੀ ਦੇ ਨਾਲ ਵਿਕਟਕੀਪਿੰਗ ਵੀ ਕਰਦੀ ਹੈ। ਰਿਚਾ ਉੱਤੇ ਵਿਸ਼ਵ ਕੱਪ ਵਿੱਚ ਨਜ਼ਰ ਰਹੇਗੀ।
ਇਹ ਵੀ ਦੇਖੋ:
ਵੀਡਿਓ: ਨਹਿਰੂ ਦੀ ਲੀਡਰਸ਼ਿੱਪ 'ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸ਼ਿਫਾਲੀ, ਰਾਧਾ, ਜੇਮਾਇਮਾ ਅਤੇ ਰਿਚਾ ਵਰਗੀਆਂ ਕੁੜੀਆਂ ਦੀਆਂ ਕਹਾਣੀਆਂ ਵੱਖਰੀਆਂ ਹੁੰਦੇ ਹੋਏ ਵੀ ਇਕੋ ਜਿਹੀਆਂ ਹਨ। ਕਿਸੇ ਨੇ ਪੁਰਸ਼ਵਾਦੀ ਅਤੇ ਕੱਟੜਵਾਦੀ ਸੋਚ ਨਾਲ ਟੱਕਰ ਲਈ ਹੈ ਤੇ ਕਿਸੇ ਨੇ ਗਰੀਬੀ ਨਾਲ। ਕੋਈ ਇਕਲੌਤੀ ਕੁੜੀ ਹੋ ਕੇ ਵੀ ਮੈਦਾਨ ਵਿੱਚ ਡਟੀ ਰਹੀ ਤੇ ਕਿਸੇ ਨੇ ਮੁੰਡਿਆਂ ਦੇ ਤਾਅਨੇ ਨੂੰ ਆਪਣਾ ਹਥਿਆਰ ਬਣਾ ਲਿਆ।
ਕ੍ਰਿਕਟ ਵਰਲਡ ਕੱਪ ਦੇ ਮੱਧ ਵਿੱਚ, ਇਹ ਨੌਜਵਾਨ ਖਿਡਾਰਨਾਂ ਸੱਚਮੁੱਚ 'ਨਿਊ ਇੰਡੀਆ' ਦਾ ਨਵਾਂ ਚਿਹਰਾ ਹਨ, ਜਿੱਥੇ ਚੇਤਨਾ ਅਤੇ ਉਤਸ਼ਾਹ ਇਕੱਠਿਆਂ ਇੱਕ ਨਵੀਂ ਕਹਾਣੀ ਲਿਖ ਰਹੇ ਹਨ।
ਭਾਰਤੀ ਮਹਿਲਾ ਟੀਮ ਦੇ ਵਿਸ਼ਵ ਕੱਪ ਮੈਚ 24 ਫਰਵਰੀ (ਬੰਗਲਾਦੇਸ਼, 1630 ਵਜੇ), 27 ਫਰਵਰੀ (ਨਿਊਜ਼ੀਲੈਂਡ, 0830 ਵਜੇ) ਅਤੇ 29 ਫਰਵਰੀ (ਸ਼੍ਰੀਲੰਕਾ, 1330ਵਜੇ ) ਹੋਣੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ:ਪੰਜਾਬੀ ਸੱਚਿਆ ਤੇ ਉੱਚਿਆ ਲੋਕਾਂ ਦਾ ਜ਼ੁਬਾਨ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡਿਓ: ਫ਼ਸਲੀ ਰਹਿੰਦ-ਖੂੰਦ ਨੂੰ ਇਸ ਤਰ੍ਹਾਂ ਵੀ ਟਿਕਾਣੇ ਲਾਇਆ ਜਾ ਸਕਦਾ ਹੈ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 2













