'ਕ੍ਰਿਕਟ ਖੇਡਣ ਲਈ ਕੁੜੀ ਤੋਂ ਮੁੰਡਾ ਬਣਨਾ ਪਿਆ'- ਹਰਿਆਣਾ ਦੀ ਕ੍ਰਿਕਟਰ ਸ਼ੇਫਾਲੀ ਦੀ ਕਹਾਣੀ

ਤਸਵੀਰ ਸਰੋਤ, Satsingh/bbc
- ਲੇਖਕ, ਸਤ ਸਿੰਘ
- ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ
ਪੰਜ ਸਾਲ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਸਚਿਨ ਤੇਂਦੁਲਕਰ ਰੋਹਤਕ ਦੇ ਲਾਲ੍ਹੀ ਸਟੇਡੀਅਮ ਵਿੱਚ ਰਣਜੀ ਟਰਾਫੀ ਖੇਡਣ ਲਈ ਆਏ ਸਨ।
ਉਸ ਵੇਲੇ ਉਨ੍ਹਾਂ ਲਈ ਪ੍ਰਸ਼ੰਸ਼ਕਾਂ ਦੀ ਆਈ ਹਜ਼ਾਰਾਂ ਦੀ ਭੀੜ ਵਿਚੋਂ ਇੱਕ 10 ਸਾਲਾਂ ਦੀ ਬੱਚੀ ਸ਼ੇਫਾਲੀ ਵਰਮਾ ਵੀ ਸੀ, ਜਿਸ ਨੂੰ ਹੁਣ ਬੀਸੀਸੀਆਈ ਦੀ ਟੀ-20 ਮਹਿਲਾ ਟੀਮ ਵਿੱਚ ਖੇਡਣ ਲਈ ਚੁਣਿਆ ਗਿਆ ਹੈ।
ਦਸਵੀਂ ਕਲਾਸ 'ਚ ਪੜ੍ਹਨ ਵਾਲੀ 15 ਸਾਲਾ ਸ਼ੇਫਾਲੀ ਸਥਾਨਕ ਸਕੂਲ ਵਿੱਚ ਪੜ੍ਹਦੀ ਹੈ, ਜਿੱਥੇ ਕ੍ਰਿਕਟ ਅਕਾਦਮੀ ਮੌਜੂਦ ਹੈ।
ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਭਾਰਤੀ ਮਹਿਲਾ ਟੀ-20 ਕ੍ਰਿਕਟ ਵਿੱਚ ਥਾਂ ਬਣਾ ਸਕੇਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਪਣੇ ਤਿੰਨ ਭੈਣ-ਭਰਾਵਾਂ ਵਿੱਚ ਵੱਡੀ ਸ਼ੇਫਾਲੀ ਦਾ ਕਹਿਣਾ ਹੈ, "ਜਦੋਂ ਸਚਿਨ ਸਰ ਆਏ ਸੀ। ਭਾਵੇਂ ਟਿਕਟਾਂ ਮੁਫ਼ਤ ਸੀ ਪਰ ਪੇਂਡੂ ਇਲਾਕਿਆਂ ਵਿਚੋਂ ਆਈ ਭੀੜ ਕਰਕੇ ਮੇਰੇ ਪਿਤਾ 'ਕ੍ਰਿਕਟ ਦੇ ਦੇਵਤਾ' ਦੀ ਇੱਕ ਝਲਕ ਪਾਉਣ ਲਈ ਪੁਲਿਸ ਦੇ ਲਾਠੀਚਾਰਜ ਤੋਂ ਬਚ ਕੇ ਟਿਕਟ ਦੀ ਵਿਵਸਥਾ ਕਰਨੀ ਪਈ।"
ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਉਹ ਹਰਿਆਣਾ ਵਿੱਚ ਸਚਿਨ ਤੇਂਦੁਲਕਰ ਦੀ ਪ੍ਰਸਿੱਧੀ ਵੇਖ ਕੇ ਹੈਰਾਨ ਸੀ ਕਿਉਂਕਿ ਜ਼ਿਆਦਾਤਰ ਲੋਕ ਇੱਥੇ ਕਬੱਡੀ, ਕੁਸ਼ਤੀ ਤੇ ਮੁਕੇਬਾਜ਼ੀ 'ਚ ਦਿਲਚਸਪ ਰੱਖਦੇ ਹਨ।
ਇਹ ਵੀ ਪੜ੍ਹੋ-
ਸ਼ੇਫਾਲੀ ਦੇ ਪਿਤਾ ਵੀ ਕ੍ਰਿਕਟ ਖੇਡਦੇ ਰਹੇ ਹਨ। ਉਹ ਟੈਨਿਸ ਦੀ ਗੇਂਦ ਨਾਲ ਖੇਡਦੀ ਸੀ ਪਰ ਬਾਅਦ ਵਿੱਚ ਉਸ ਨੇ ਚਮੜੇ ਦੀ ਗੇਂਦ ਨਾਲ ਖੇਡਣ ਦਾ ਫੈਸਲਾ ਲਿਆ ਜਿਸ ਨਾਲ ਫ੍ਰੈਕਚਰ ਹੋਣ ਦਾ ਵੀ ਡਰ ਰਹਿੰਦਾ ਸੀ।
ਸ਼ੇਫਾਲੀ ਨੇ ਦੱਸਿਆ ਕਿ ਉਸ ਦੇ ਪਿਤਾ ਮੈਦਾਨ ਵਿੱਚ ਖੇਡਣ ਲਈ ਲੈ ਜਾਂਦੇ ਸਨ ਪਰ ਉੱਥੇ ਖੇਡ ਰਹੇ ਮੁੰਡੇ ਉਸ ਨੂੰ ਨਾਲ ਖਿਡਾਉਣ ਵਾਸਤੇ ਇਹ ਕਹਿ ਕੇ ਮਨਾ ਕਰ ਦਿੰਦੇ ਹਨ ਕਿ ਉਹ ਕੁੜੀ ਹੈ ਤੇ ਉਸ ਨੂੰ ਖੇਡਣ ਵੇਲੇ ਸੱਟ ਲੱਗ ਸਕਦੀ ਹੈ।

ਤਸਵੀਰ ਸਰੋਤ, Satsingh/bbc
ਇਸ ਮਗਰੋਂ ਸ਼ੇਫਾਲੀ ਨੇ ਆਪਣੇ ਲੰਮੇ ਵਾਲ ਕਟਵਾ ਲਏ ਅਤੇ ਫਿਰ ਮੈਦਾਨ 'ਚ ਆ ਕੇ ਮੁੰਡਿਆਂ ਦੀ ਟੀਮ ਦਾ ਹਿੱਸਾ ਬਣ ਕੇ ਖੇਡਣ ਲੱਗੀ।
ਉਸ ਮਗਰੋਂ ਉਸ ਨੇ ਕਦੇ ਵਾਪਸ ਨਹੀਂ ਮੁੜ ਕੇ ਵੇਖਿਆ ਤੇ ਉਸ ਦੇ ਪਿਤਾ ਨੇ ਕੋਚ ਬਣ ਕੇ ਉਸ ਦਾ ਸਾਥ ਦਿੱਤਾ।
ਸ਼ੇਫਾਲੀ ਨੂੰ ਉਸ ਦੇ ਦੋਸਤ ਤੇ ਰਿਸ਼ਤੇਦਾਰ ਕ੍ਰਿਕਟ ਛੱਡਣ ਦੀ ਸਲਾਹ ਦਿੰਦੇ ਸਨ ਤੇ ਕਹਿੰਦੇ ਸਨ ਕਿ ਉਹ ਇਸ ਨਾਲ ਕੀਤੇ ਨਹੀਂ ਪਹੁੰਚੇਗੀ।
ਉਸ ਨੇ ਦੱਸਿਆ, "ਇਹ ਸੁਣ ਕੇ ਮੈਂ ਮਹਿਲਾ ਕ੍ਰਿਕਟ ਖਿਡਾਰੀਆਂ ਜਿਵੇਂ ਕਿ ਮਿਥਾਲੀ ਰਾਜ, ਹਰਮਨਪ੍ਰੀਤ ਕੌਰ ਦੇ ਨਾਂ ਲੈਂਦੀ ਤੇ ਪੁੱਛਦੀ ਕਿ ਜੇ ਉਹ ਇਹ ਕਰ ਸਕਦੀਆਂ ਹਨ ਤੇ ਮੈਂ ਕਿਉਂ ਨਹੀਂ। ਮੇਰੀ ਗੱਲ ਸੁਣ ਕੇ ਸਾਰੇ ਚੁੱਪ ਹੋ ਜਾਂਦੇ।"
ਉਹ ਯਾਦ ਕਰਦੀ ਹੈ ਕਿ ਕਿਵੇਂ ਕਈ ਲੋਕ ਉਸ ਨੂੰ ਕੁਸ਼ਤੀ ਤੇ ਮੁੱਕੇਬਾਜ਼ੀ ਕਰਨ ਲਈ ਕਹਿੰਦੇ ਸਨ ਪਰ ਉਹ ਉਨ੍ਹਾਂ ਨੂੰ ਹਰ ਵਾਰ ਕਹਿੰਦੀ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਚਿਨ ਤੇਂਦੁਲਕਰ ਬਣਨਾ ਚਾਹੁੰਦੀ ਹੈ।
'ਕਦੇ ਨਹੀਂ ਸੋਚਿਆ ਸੀ ਕਿ ਇੰਨੀ ਦੂਰ ਪਹੁੰਚਾਂਗੇ'
ਪੇਸ਼ੇ ਵਜੋਂ ਇੱਕ ਸੁਨਿਆਰੇ ਸ਼ੇਫਾਲੀ ਦੇ ਪਿਤਾ ਸੰਜੀਵ ਵਰਮਾ ਨੇ ਦੱਸਿਆ ਕਿ ਜਦੋਂ ਉਸ ਨੇ ਕ੍ਰਿਕਟ ਵਿੱਚ ਦਿਲਚਸਪੀ ਵਿਖਾਈ ਤਾਂ ਉਨ੍ਹਾਂ ਨੇ ਔਖੇ-ਸੌਖੇ ਪੈਸੇ ਜੋੜ ਕੇ ਉਸ ਦਾ ਸਮਰਥਨ ਦਿੱਤਾ।

ਤਸਵੀਰ ਸਰੋਤ, Satsingh/bbc
"ਪਹਿਲਾਂ ਮੈਂ ਉਸ ਨੂੰ ਮੈਦਾਨ ਵਿੱਚ ਲੈ ਕੇ ਜਾਂਦਾ ਸੀ ਜਿੱਥੇ ਵਧੇਰੇ ਮੁੰਡੇ ਕ੍ਰਿਕਟ ਖੇਡਦੇ ਸਨ। ਹਰਿਆਣਾ ਵਿੱਚ ਕੁੜੀਆਂ ਦਾ ਕ੍ਰਿਕਟ ਖੇਡਣਾ ਹੁਣ ਵੀ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਇੱਕ ਦਿਨ ਉਸ ਨੇ ਆਪਣੇ ਲੰਮੇ ਵਾਲਾਂ ਤੋਂ ਇਤਰਾਜ਼ ਜਤਾਉਂਦਿਆਂ ਦੱਸਿਆ ਕਿਵੇਂ ਉਨ੍ਹਾਂ ਕਰਕੇ ਉਸ ਨੂੰ ਖੇਡਣ ਵਿੱਚ ਦਿੱਕਤ ਆਉਂਦੀ ਹੈ ਤੇ ਮੁੰਡੇ ਵੀ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।"
ਉਨ੍ਹਾਂ ਦੱਸਿਆ ਕਿ ਉਸ ਨੇ ਇਨਾਂ ਵਧੀਆ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਕਿ ਉਸ ਨੂੰ ਮੈਚ ਵਿੱਚ ਓਪਨਰ ਬਣਨ ਲਈ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਕ੍ਰਿਕਟ 'ਚ ਦਿਲਚਸਪੀ 2013 'ਚ ਪੈਦਾ ਹੋਈ ਜਦੋਂ ਸਚਿਨ ਤੇਂਦੁਲਕਰ ਰਣਜੀ ਖੇਡਣ ਵਾਸਤੇ ਰੋਹਤਕ ਆਏ ਹੋਏ ਸੀ।
"ਮੈਂ ਤੇ ਮੇਰੀ ਧੀ ਨੂੰ ਸਚਿਨ ਸਰ ਨੂੰ ਵੇਖਣ ਦਾ ਮੌਕਾ ਮਿਲਿਆ। ਉਹ ਲੋਕਾਂ ਵਿੱਚ ਸਚਿਨ ਨੂੰ ਮਿਲਣ ਦਾ ਉਤਸ਼ਾਹ ਵੇਖ ਕੇ ਹੈਰਾਨ ਹੋ ਗਈ ਤੇ ਉਸ ਮਗਰੋਂ ਉਸ ਨੇ ਮਨ ਬਣਾ ਲਿਆ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਵੇਗੀ।"
ਉਨ੍ਹਾਂ ਦੱਸਿਆ ਕਿ ਜਦੋਂ ਸ਼ੇਫਾਲੀ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ਨੂੰ ਦੱਸਦੇ ਸਨ ਕਿ ਇਹ ਖੇਡ ਅਮੀਰ ਲੋਕਾਂ ਲਈ ਹੈ ਤੇ ਇਸ ਲਈ ਉਪਰ ਤੱਕ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Satsingh/bbc
"ਇਹ ਸੁਣ ਕੇ ਕਦੇ ਮੈਂ ਡਰ ਜਾਂਦਾ ਪਰ ਫਿਰ ਮੈਨੂੰ ਆਪਣੀ ਧੀ ਦੀ ਮਿਹਨਤ 'ਤੇ ਪੂਰਾ ਭਰੋਸਾ ਸੀ ਤੋ ਮੈਂ ਉਸ ਦਾ ਸਾਥ ਦਿੰਦਾ ਰਿਹਾ।"
ਸੰਜੀਵ ਆਪਣੀ ਵੱਡੀ ਧੀ ਸ਼ੇਫਾਲੀ ਅਤੇ ਦੋ ਹੋਰ ਬੱਚਿਆਂ ਤੇ ਪਤਨੀ ਸਮੇਤ ਰੋਹਤਕ ਵਿੱਚ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦੇ ਹਨ।
ਕਰੀਅਰ ਬਾਰੇ
ਉਸ ਨੇ ਸਭ ਤੋਂ ਪਹਿਲਾਂ 2018-19 ਦੇ ਅੰਤਰ-ਸੂਬਾਈ ਮਹਿਲਾ ਟੀ-20 ਟੂਰਨਾਮੈਂਟ ਵਿੱਚ ਚੋਣਕਾਰਾਂ ਦਾ ਆਪਣੇ ਪ੍ਰਦਰਸ਼ਨ ਨਾਲ ਧਿਆਨ ਖਿੱਚਿਆ ਜਿੱਥੇ ਉਸ ਨੇ ਨਾਗਾਲੈਂਡ ਦੇ ਵਿਰੁੱਧ 56 ਗੇਂਦਾਂ ਵਿੱਚ 128 ਦੌੜਾਂ ਬਣਾਈਆਂ।
ਉਸ ਦੇ ਪਿਤਾ ਸੰਜੀਵ ਵਰਮਾ ਨੇ ਦੱਸਿਆ ਕਿ ਚੋਣਕਰਤਾਵਾਂ ਨੇ ਉਸ ਦੀ ਪ੍ਰਤਿਭਾ ਦਾ ਯਕੀਨ ਉਸ ਵੇਲੇ ਕੀਤਾ ਜਦੋਂ ਉਸ ਨੇ ਜੈਪੁਰ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਮਹਿਲਾ ਟੀ -20 ਚੈਲੇਂਜ ਵਿੱਚ 31 ਗੇਂਦਾਂ ਵਿੱਚ 34 ਦੌੜਾਂ ਬਣਾਈਆਂ ਸਨ। ਉਸ ਦੇ ਸਾਹਮਣੇ ਕੁਝ ਅੰਤਰਰਾਸ਼ਟਰੀ ਖਿਡਾਰੀ ਵੀ ਮੌਜੂਦ ਸਨ।

ਤਸਵੀਰ ਸਰੋਤ, Satsingh/bbc
ਉਨ੍ਹਾਂ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਕੂਲ ਵਿੱਚ ਰਾਸ਼ਟਰੀ ਪੱਧਰ 'ਤੇ ਖੇਡ ਕੇ ਕੀਤੀ ਸੀ ਅਤੇ ਉਹ 2015-16 ਵਿੱਚ 'ਵੂਮਨ ਆਫ਼ ਦਾ ਮੈਚ' ਬਣੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਪਿਛਲੇ ਚਾਰ ਸਾਲਾਂ ਤੋਂ ਰੋਜ਼ਾਨਾ 8 ਕਿਲੋਮੀਟਰ ਸਾਇਕਲ ਚਲਾ ਕੇ ਕ੍ਰਿਕਟ ਦੇ ਮੈਦਾਨ, ਰਾਮ ਨਰਾਇਣ ਕ੍ਰਿਕਟ ਅਕੈਡਮੀ, ਰੋਹਤਕ ਅਭਿਆਸ ਕਰਨ ਜਾਂਦੀ ਹੈ।
"ਉਹ ਰੋਜ਼ਾਨਾ ਸਵੇਰੇ ਅਤੇ ਸ਼ਾਮ ਤਿੰਨ ਘੰਟੇ ਬਿਨਾਂ ਮੌਸਮ ਦੀ ਪਰਵਾਹ ਕਰਦਿਆਂ ਅਭਿਆਸ ਕਰਦੀ ਹੈ।"
ਇਹ ਵੀ ਪੜ੍ਹੋ-
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4