ਟਵਿੱਟਰ ਜਲਦ ਲਿਆ ਰਿਹਾ ਐਡਿਟ ਦਾ ਬਟਨ, ਇਹ ਹੋਣਗੀਆਂ ਸ਼ਰਤਾਂ

ਟਵਿੱਟਰ ਵੱਲੋਂ ਆਖਿਰਕਾਰ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਐਡਿਟ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਟਵਿੱਟਰ ਆਪਣੇ ਉਪਭੋਗਤਾਵਾਂ ਲਈ ਐਡਿਟ ਦਾ ਬਟਨ ਲਿਆਉਣ ਜਾ ਰਿਹਾ ਹੈ।

ਕੰਪਨੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ, "ਜੇਕਰ ਤੁਸੀਂ ਇੱਕ ਐਡਿਟ ਹੋਇਆ ਟਵੀਟ ਦੇਖਦੇ ਹੋਂ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਐਡਿਟ ਬਟਨ ਦੀ ਜਾਂਚ ਕਰ ਰਹੇ ਹਾਂ। ਅਜਿਹਾ ਹੋ ਰਿਹਾ ਹੈ ਅਤੇ ਤੁਸੀਂ ਇਸ ਨਾਲ ਠੀਕ ਹੋਵੋਗੇ।"

ਮੌਜੂਦਾ ਸਮੇਂ ਵਿੱਚ ਇਸ ਫ਼ੀਚਰ ਦੀ ਜਾਂਚ ਹੋ ਰਹੀ ਹੈ। ਇਸ ਤਕਨੀਕ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਟਵਿੱਟਰ ਬਲੂ ਦੇ ਗਾਹਕਾਂ ਲਈ ਲਿਆਂਦਾ ਜਾਵੇਗਾ। ਇਸ ਦੀ ਕੀਮਤ 4.99 ਡਾਲਰ ਪ੍ਰਤੀ ਮਹੀਨਾ ਹੈ।

ਕਿੰਨੇ ਸਮੇਂ 'ਚ ਟਵੀਟ ਹੋਵੇਗਾ ਸੰਪਾਦਿਤ

ਟਵੀਟ ਲਿਖੇ ਜਾਣ ਤੋਂ ਬਾਅਦ 30 ਮਿੰਟਾਂ ਅੰਦਰ ਇਸ ਨੂੰ ਕਈ ਵਾਰ ਸੰਪਾਦਿਤ ਕੀਤਾ ਜਾ ਸਕੇਗਾ।

ਫ਼ਿਲਹਾਲ ਟਵਿੱਟਰ ਬਲੂ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉਪਲਬਧ ਹੈ। ਹਾਲਾਂਕਿ ਸ਼ੁਰੂਆਤ ਵਿੱਚ ਇਸ ਦਾ ਟੈਸਟ ਸਿਰਫ਼ ਇੱਕ ਦੇਸ਼ ਤੱਕ ਸੀਮਿਤ ਹੋਵੇਗਾ।

ਕੰਪਨੀ ਨੇ ਆਪਣੇ ਬਲੌਗ ਵਿੱਚ ਲਿਖਿਆ ਹੈ ਕਿ ਸੰਪਾਦਿਤ ਟਵੀਟ ਇੱਕ ਆਈਕਨ, ਟਾਈਮਸਟੈਂਪ ਅਤੇ ਉਸ ਦੇ ਲਿੰਕ ਨਾਲ ਹਿਸਟਰੀ ਸਮੇਤ ਦਿਖਾਈ ਦੇਣਗੇ। ਇਹ ਗੱਲਬਾਤ ਦੀ ਅਖੰਡਤਾ ਦੀ ਰੱਖਿਆ ਅਤੇ ਜੋ ਕਿਹਾ ਗਿਆ ਸੀ ਉਸ ਦਾ ਜਨਤਕ ਰਿਕਾਰਡ ਲੋਕਾਂ ਦੀ ਪਹੁੰਚ ਵਿੱਚ ਰੱਖਣ ਲਈ ਹੋਵੇਗਾ।

ਇਹ ਵੀ ਪੜ੍ਹੋ-

ਟਵਿੱਟਰ ਦਾ ਕੀ ਹੈ ਮਕਸਦ?

ਟਵਿੱਟਰ ਨੇ ਕਿਹਾ, "ਟਵੀਟ ਕਰਨਾ ਵਧੇਰੇ ਪਹੁੰਚਯੋਗ ਹੋਵੇਗਾ ਅਤੇ ਉਪਭੋਗਤਾ ਘੱਟ ਤਣਾਅ ਮਹਿਸੂਸ ਕਰੇਗਾ।"

"ਇਸ ਤਰੀਕੇ ਨਾਲ ਤੁਸੀਂ ਗੱਲਬਾਤ ਵਿੱਚ ਹਿੱਸਾ ਲੈਣ ਦੇ ਯੋਗ ਹੋਵੋਗੇ। ਅਸੀਂ ਉਹਨਾਂ ਤਰੀਕਿਆਂ 'ਤੇ ਕੰਮ ਕਰਦੇ ਰਹਾਂਗੇ ਜਿਸ ਨਾਲ ਤੁਹਾਨੂੰ ਅਜਿਹਾ ਕਰਨਾ ਆਸਾਨ ਹੋਵੇ।"

ਕੰਪਨੀ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਾਰਜਕਾਰੀ ਨੇ ਕਿਹਾ ਸੀ ਕਿ ਇਹ ਸ਼ਾਇਦ ਕਦੇ ਵੀ ਐਡਿਟ ਬਟਨ ਪ੍ਰਦਾਨ ਨਹੀਂ ਕਰੇਗੀ।

ਐਲੋਨ ਮਸਕ, ਜੋ ਕੰਪਨੀ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਸਨ, ਨੇ ਅਪ੍ਰੈਲ ਵਿੱਚ ਇੱਕ ਟਵਿੱਟਰ ਪੋਲ ਕੀਤਾ ਸੀ ਜਿਸ ਵਿੱਚ 4.4 ਮਿਲੀਅਨ ਲੋਕਾਂ ਵਿੱਚੋਂ 73.6 ਫੀਸਦ ਨੇ ਕਿਹਾ ਕਿ ਉਹ ਐਡਿਟ ਦਾ ਬਟਨ ਚਾਹੁੰਦੇ ਹਨ।

ਹਾਲਾਂਕਿ ਕੁਝ ਲੋਕ ਮੰਨਦੇ ਹਨ ਕਿ ਇਹ ਬੇਲੋੜਾ ਹੈ ਜਾਂ ਪਲੇਟਫਾਰਮ ਦੀ ਭਾਵਨਾ ਦੇ ਉਲਟ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)