You’re viewing a text-only version of this website that uses less data. View the main version of the website including all images and videos.
ਕ੍ਰਿਸਗੇਲ ਨੂੰ ਪੰਜਾਬੀ ਪਹਿਰਾਵੇ ਵਿੱਚ ਦੇਖ ਟਵਿੱਟਰ ’ਤੇ ਚਰਚਾ, ਉਨ੍ਹਾਂ ਨੂੰ ਪੰਜਾਬ ਦਾ ਸੀਐੱਮ ਬਣਾਉਣ ਬਾਰੇ ਕਿਉਂ ਹੋ ਰਹੀ - ਸੋਸ਼ਲ
ਕੌਮਾਂਤਰੀ ਕ੍ਰਿਕਟ ਖਿਡਾਰੀ ਕ੍ਰਿਸ ਗੇਲ ਨੇ "ਪੰਜਾਬੀ ਡੈਡੀ" ਦਾ ਇੱਕ ਪੋਸਟਰ ਆਪਣੇ ਟਵਿੱਟਰ ਅਕਾਉਂਟ ਤੋਂ ਸਾਂਝਾ ਕੀਤਾ ਹੈ।
ਪੋਸਟਰ ਵਿੱਚ ਉਹ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵਿੱਚ ਕਿਸੇ ਮਲਵਈ ਗੱਭਰੀ ਵਾਂਗ ਨੀਲਾ ਕੁਰਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾ ਕੇ ਸਜੇ ਬੈਠੇ ਹਨ।
ਇਹ ਅਜੇ ਨਹੀਂ ਪਤਾ ਲਗਿਆ ਹੈ ਕਿ ਇਹ ਕੋਈ ਗਾਣੇ ਦਾ ਪੋਸਟਰ ਹੈ ਜਾਂ ਕਿਸੇ ਪ੍ਰੋਜੈਕਟ ਦਾ ਹੈ।
ਉਨ੍ਹਾਂ ਦੀ ਨਵੀਂ ਅਤੇ ਠੇਠ ਪੰਜਾਬੀ ਦਿੱਖ ਦੇਖ ਕੇ ਟਵਿੱਟਰ ਵਾਸੀਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ:
ਪ੍ਰਥਮ ਨਾਮ ਦੇ ਇੱਕ ਟਵਿੱਟਰ ਵਰਤਣ ਵਾਲੇ ਨੇ ਲਿਖਿਆ, “ਨਹੀਂ ਪੰਜਾਬੀ ਪਿੰਡ ਦੀਆਂ ਕੁੜੀਆਂ ਨੇ ਇਹ। ਇਹ ਸੰਸਕਾਰੀ ਸਭਿਆਚਾਰ ਨੂੰ ਐਪਰੀਸ਼ੀਏਟ ਕਰਨ ਵਾਲਾ ਗਾਣਾ ਹੋਵੇਗਾ। (ਐਸਾ ਮੈਨੂੰ ਲਗਦਾ ਹੈ।)”
ਭਗਵਾਨ ਜੀ ਨੇ ਲਿਖਿਆ, "ਦੇਖਿਓ ਆਪ ਵਾਲਿਓ ਕਿਤੇ ਇਹਨੂੰ ਸੀਐੱਮ ਉਮੀਦਵਾਰ ਨਾ ਐਲਾਨ ਦੇਣਾ।
ਕੁਈਰ ਸਮੁਰਾਇ ਨੇ ਕ੍ਰਿਸ ਗੇਲ ਬਾਰੇ ਟਿੱਪਣੀ ਕਰਦਿਆਂ ਲਿਖਿਆ,"ਕ੍ਰਿਸ ਗੇਲ ਹੁਣ ਖਿਡਾਰੀ ਘੱਟ ਅਤੇ ਇੱਕ ਫਰੈਂਚਾਈਜ਼ੀ ਦੇ ਬਰੈਂਡ ਅੰਬੈਸਡਰ ਜ਼ਿਆਦਾ ਬਣ ਗਏ ਹਨ। ਇਹ ਦੇਖ ਕੇ ਦੁੱਖ ਹੋ ਰਿਹਾ ਹੈ। ਉਹ ਪੈਸੇ ਬਣਾਉਣ ਲਈ ਸਿਰਫ਼ ਕੋਈ ਸ਼ੋਪੀਸ ਨਹੀਂ ਹਨ।”
ਕੁਨਾਲ ਚੌਧਰੀ ਨੇ ਕ੍ਰਿਸ ਗੇਲ ਨੂੰ ਟੈਗ ਕਰਕੇ ਲਿਖਿਆ ਕਿ ਉਹ ਨਵੀਂ ਵੀਡੀਓ ਦੀ ਉਡੀਕ ਕਰ ਰਹੇ ਹਨ ਅਤੇ "ਆਓ ਚੱਲੋ ਤੁਹਾਡੀ ਅਵਾਜ਼ ਅਤੇ ਮਜ਼ਾਹੀਆ ਵੀਡੀਓਜ਼ ਵਿੱਚ ਕੁੱਝ ਪਾਗਲਪੰਥੀ ਕਰੀਏ।"
ਡੌਬੀ ਨੇ ਕ੍ਰਿਸ ਦੇ ਨਾਮ ਦਾ ਪੰਜਾਬੀਕਰਨ ਕਰਦਿਆਂ ਲਿਖਿਆ,"ਕ੍ਰਿਸਨਜੀਤ ਸਿੰਘ ਜੀ ਗਿੱਲ, ਤਰਨਤਾਰਨ ਤੋਂ ਪਰਚਾ ਭਰਨਗੇ।"
ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸਗੇਲ ਦੀ ਤਾਰੀਫ਼ ਕੀਤੀ ਅਤੇ ਲਿਖਿਆ ਕਿ "ਸਹੀ ਲੱਗ ਰਹੇ ਹੋ।"
ਅਰਸਾਲਨ ਨੇ ਲਿਖਿਆ ਕਿ 'ਭਾਜਪਾ ਇਸ ਨਵੇਂ ਗਾਣੇ ਦਾ ਬਾਈਕਾਟ ਕਰੇਗੀ।'
ਇਸ ਤੋਂ ਪਹਿਲਾਂ ਕ੍ਰਿਸਗੇਲ ਨੇ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ।
ਸਾਹਿਬਦੀਪ ਸਿੰਘ ਨੇ ਲਿਖਿਆ ਕਿ ਕ੍ਰਿਸ ਦੀ ਤਸਵੀਰ ਦੇਖ ਕੇ ਲੋਕ ਇਸ ਬਾਰੇ ਸਰਚ ਕਰਨਗੇ ਅਤੇ ਪਹਿਰਾਵਾ ਗਲੋਬਲ ਪਲੇਟਫਾਰਮ ਉੱਪਰ ਆਵੇਗਾ।
ਕ੍ਰਿਸਗੇਲ ਜਮਾਇਕਾ ਵਿੱਚ ਘਰੇਲੂ ਕ੍ਰਿਕਿਟ ਖੇਡਦੇ ਹਨ ਅਤੇ ਸਾਲ 2018 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।
ਆਈਪੀਐੱਲ ਵਿੱਚ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਿਆਂ 2009 ਵਿੱਚ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਰੌਇਲ ਚੈਲੈਂਜਰਜ਼ ਬੈਂਗਲੋਰ ਲਈ ਵੀ ਆਪਣੀ ਖੇਡ ਦੇ ਜੌਹਰ ਦਿਖਾਏ।
ਆਪੀਐੱਲ ਵਿੱਚ ਬਿਜ਼ਨਸ ਸਟੈਂਡਰਡ ਮੁਤਾਬਕ ਉਨ੍ਹਾਂ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।
ਕੌਮਾਂਤਰੀ ਇੱਕ ਰੋਜ਼ਾ ਕ੍ਰਿਕਿਟ ਵਿੱਚ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਵਿੱਚ ਟੋਰਾਂਟੋ ਵਿੱਚ ਭਾਰਤ ਖਿਲਾਫ਼ ਖੇਡਦਿਆਂ 11 ਸਿਤੰਬਰ , 1999 ਨੂੰ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਲਗਭਗ 300 ਮੈਚ ਖੇਡੇ ਹਨ।
ਇਹ ਵੀ ਪੜ੍ਹੋ: