ਕੀ ਏਸੀ ਬੰਦ ਕਰਨ ਨਾਲ ਜਾਂ ਨਿਊਟਰਲ ਉੱਤੇ ਗੱਡੀ ਚਲਾਉਣ ਨਾਲ ਪੈਟਰੋਲ ਬਚਾ ਸਕਦੇ ਹੋ

    • ਲੇਖਕ, ਟੌਮ ਐਡਜਟਨ
    • ਰੋਲ, ਬੀਬੀਸੀ ਨਿਊਜ਼

ਆਪਣੇ ਵਾਹਨ ਦੀ ਟੈਂਕੀ ਨੂੰ ਭਰਨਾ ਦਿਨੋਂ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿੱਚ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਉੱਪਰਲੇ ਪੱਧਰ 'ਤੇ ਪਹੁੰਚ ਰਹੀਆਂ ਹਨ।

ਆਓ ਉਨ੍ਹਾਂ ਪੰਜ ਤਕਨੀਕਾਂ ਦੀ ਗੱਲ ਕਰੀਏ ਜਿਨ੍ਹਾਂ ਦੀ ਵਰਤੋਂ ਡਰਾਈਵਰ ਆਮ ਤੌਰ 'ਤੇ ਪੈਟਰੋਲ ਜਾਂ ਡੀਜ਼ਲ ਬਚਾਉਣ ਲਈ ਵਰਤਦੇ ਹਨ।

ਆਓ ਜਾਣੀਏ ਇਨ੍ਹਾਂ ਤਕਨੀਕਾਂ ਵਿੱਚੋਂ ਕਿਹੜੀਆਂ ਕਾਰਗਰ ਹਨ ਤੇ ਅਤੇ ਕਿਹੜੀਆਂ ਮਿੱਥਾਂ ਹਨ?

1. 90 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਮਦਦਗਾਰ

ਬਹੁਤ ਸਾਰੇ ਡਰਾਈਵਰਾਂ ਵੱਲੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਉਣਾ ਪੈਟਰੋਲ ਜਾਂ ਡੀਜ਼ਲ ਨੂੰ ਅਨੁਕੂਲਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੰਨਿਆ ਜਾਂਦਾ ਹੈ।

ਹਾਲਾਂਕਿ, ਆਰਏਸੀ ਆਟੋਮੋਟਿਵ ਗਰੁੱਪ ਮੁਤਾਬਕ ਕੋਈ ਵੀ ਆਦਰਸ਼ ਡਰਾਈਵਿੰਗ ਸਪੀਡ ਤੈਅ ਨਹੀਂ ਹੈ।

90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਮਿੱਥ ਬਾਰੇ ਉਹ ਕਹਿੰਦੇ ਹਨ ਕਿ ਇਹ ਪੁਰਾਣੇ ਪੈਟਰੋਲ/ਡੀਜ਼ਲ ਖ਼ਪਤ ਪ੍ਰੀਖਣਾ ਤੋਂ ਪੈਦਾ ਹੋਈ ਹੈ, ਜੋ ਕਿ ਕੁਝ ਸਪੀਡਾਂ 'ਤੇ ਕੀਤੇ ਗਏ ਸਨ।

ਸ਼ਹਿਰ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਅਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕੁਸ਼ਲ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸੀ, ਜਿਸ ਬਾਰੇ ਬਹੁਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਹਮੇਸ਼ਾ ਸਭ ਤੋਂ ਵਧੀਆ ਗਤੀ ਰਹੀ ਹੈ।

ਹਾਲਾਂਕਿ, ਕਾਰ ਦੀ ਕਿਸਮ ਅਤੇ ਇਸ ਦੇ ਆਕਾਰ 'ਤੇ ਨਿਰਭਰ ਕਰਦਿਆਂ ਹੋਇਆਂ, ਆਰਏਸੀ ਇਹ ਯਕੀਨੀ ਬਣਾਉਂਦਾ ਹੈ ਕਿ 70 ਅਤੇ 80 ਕਿਲੋਮੀਟਰ ਵਿਚਾਲੇ ਪ੍ਰਤੀ ਘੰਟੇ ਦੀ ਰਫ਼ਤਾਰ ਵਧੇਰੇ ਕੁਸ਼ਲ ਹੈ।

ਇਹ ਵੀ ਪੜ੍ਹੋ-

2. ਕੀ ਏਸੀ ਬੰਦ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਕਦੇ ਵੀ ਤੇਲ ਦੀ ਬੱਚਤ ਲਈ ਗਰਮੀ ਦੇ ਦਿਨਾਂ ਦੌਰਾਨ ਏਅਰ ਕੰਡੀਸ਼ਨਰ ਯਾਨਿ ਏਸੀ ਦੀ ਵਰਤੋਂ ਕਰਨ ਦੀ ਇੱਛਾ ਦਾ ਵਿਰੋਧ ਕੀਤਾ ਹੈ ਤਾਂ ਤੁਸੀਂ ਸਹੀ ਕੰਮ ਕੀਤਾ ਹੈ।

ਕਾਰ ਦੇ ਏਅਰ ਕੰਡੀਸ਼ਨਿੰਗ ਸਿਸਟਮ ਨੂੰ ਚਲਾਉਣ ਲਈ ਵਾਧੂ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਚਾਲੂ ਕਰਨ ਨਾਲ ਏਏ ਮੁਤਾਬਕ 10% ਤੱਕ ਬਾਲਣ ਦੀ ਖਪਤ ਵਧ ਸਕਦੀ ਹੈ।

ਇਸ ਦਾ ਅਸਰ ਛੋਟੀਆਂ ਯਾਤਰਾਵਾਂ 'ਤੇ ਵਧੇਰੇ ਧਿਆਨ ਦੇਣ ਯੋਗ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਏਅਰ ਕੰਡੀਸ਼ਨਰ ਨੂੰ ਕਾਰ ਦੇ ਅੰਦਰੂਨੀ ਤਾਪਮਾਨ ਨੂੰ ਘੱਟ ਕਰਨ ਲਈ ਸ਼ੁਰੂ ਵਿੱਚ ਜ਼ਿਆਦਾ ਊਰਜਾ ਦੀ ਵਰਤੋਂ ਕਰਨੀ ਪੈਂਦੀ ਹੈ।

ਵਿੰਡੋਜ਼ (ਬਾਰੀਆਂ) ਨੂੰ ਖੋਲ੍ਹਣਾ ਬਿਹਤਰ ਬਦਲ ਹੋ ਸਕਦਾ ਹੈ, ਪਰ ਇਹ "ਕ੍ਰੀਪਿੰਗ" ਨਾਮਕ ਇੱਕ ਹੋਰ ਸਮੱਸਿਆ ਪੈਦਾ ਕਰਦਾ ਹੈ।

ਇਹ ਉਹ ਥਾਂ ਹੈ ਜਿੱਥੇ ਖੁੱਲ੍ਹੀਆਂ ਖਿੜਕੀਆਂ ਵੱਲੋਂ ਬਣਾਏ ਗਏ ਹਵਾ ਦੇ ਪ੍ਰਤੀਰੋਧ ਦੀ ਪੂਰਤੀ ਲਈ ਇੰਜਣ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਜੇ ਤੁਹਾਨੂੰ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਸਭ ਤੋਂ ਵਧੀਆ ਬਦਲ ਸਪੀਡ 'ਤੇ ਨਿਰਭਰ ਕਰੇਗਾ।

ਏਅਰ ਕੰਡੀਸ਼ਨਿੰਗ ਸੰਭਵ ਤੌਰ 'ਤੇ 50mph ਤੋਂ ਵੱਧ ਬਿਹਤਰ ਹੈ ਕਿਉਂਕਿ ਤੁਸੀਂ ਜਿੰਨੀ ਤੇਜ਼ੀ ਨਾਲ ਗੱਡੀ ਚਲਾਉਂਦੇ ਹੋ, ਖੁੱਲ੍ਹੀਆਂ ਖਿੜਕੀਆਂ ਕਾਰਨ ਪੈਣ ਵਾਲੀ ਖਿੱਚ, ਓਨੀ ਹੀ ਵੱਧ ਹੁੰਦੀ ਹੈ।

3. ਕੀ ਨਿਊਟ੍ਰਲ ਗੱਡੀ ਚਲਾਉਣ ਨਾਲ ਤੇਲ ਦੀ ਬਚਤ ਹੁੰਦੀ ਹੈ?

ਕੋਸਟਿੰਗ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਾਰ ਨੂੰ ਨਿਊਟ੍ਰਲ ਨਾਲ ਜਾਂ ਕਲੱਚ ਪੈਡਲ ਨੂੰ ਦਬਾ ਕੇ ਗੱਡੀ ਚਲਾਉਂਦੇ ਹੋ।

ਏਏ ਆਟੋਮੋਬਾਈਲ ਐਸੋਸੀਏਸ਼ਨ ਇਸ ਦੀ ਸਿਫ਼ਾਰਿਸ਼ ਨਹੀਂ ਕਰਦੀ ਹੈ।

ਉਸ ਮੁਤਾਬਕ ਨਾ ਸਿਰਫ਼ ਇਹ ਅਸੁਰੱਖਿਅਤ ਹੋ ਸਕਦਾ ਹੈ ਸਗੋਂ ਇਸ ਦੇ ਨਾਲ ਤੇਲ ਬਚਾਉਣ ਦੀ ਸੰਭਾਵਨਾ ਵੀ ਨਹੀਂ ਹੈ।

ਏਏ ਮੁਤਾਬਕ, ਜ਼ਿਆਦਾਤਰ ਕਾਰਾਂ ਵਿੱਚ ਇਲੈਕਟ੍ਰੀਕਲ ਕੰਟ੍ਰੋਲ ਹੁੰਦੇ ਹਨ ਜੋ ਹਰ ਵਾਰ ਜਦੋਂ ਵੀ ਤੁਸੀਂ ਐਕਸਲੇਟਰ ਤੋਂ ਆਪਣਾ ਪੈਰ ਚੁੱਕਦੇ ਹੋ ਤਾਂ ਤੇਲ ਦੀ ਸਪਲਾਈ ਨੂੰ ਕੱਟ ਦਿੰਦੇ ਹਨ। ਇਸ ਨਾਲ ਕੁਝ ਫਰਕ ਨਹੀਂ ਪੈਂਦਾ।

4. ਕੀ ਕਰੂਜ਼ ਕੰਟਰੋਲ ਤੇਲ ਦੀ ਬਚਤ ਕਰਦਾ ਹੈ?

ਕਰੂਜ਼ ਕੰਟਰੋਲ, ਇੱਕ ਅਜਿਹਾ ਯੰਤਰ ਹੈ ਜੋ ਕਾਰ ਨੂੰ ਐਕਸਲੇਟਰ ਪੈਡਲ ਦੀ ਵਰਤੋਂ ਕੀਤੇ ਬਿਨਾਂ ਨਿਰੰਤਰ ਗਤੀ 'ਤੇ ਰੱਖਦਾ ਹੈ। ਇਸ ਨੂੰ ਅਕਸਰ ਬੇਲੋੜੀ ਤੇਜ਼ ਰਫ਼ਤਾਰ ਅਤੇ ਸਖ਼ਤ ਬ੍ਰੇਕਿੰਗ ਨੂੰ ਰੋਕ ਕੇ ਬਾਲਣ ਬਚਾਉਣ ਦਾ ਇੱਕ ਪੱਕਾ ਤਰੀਕਾ ਮੰਨਿਆ ਜਾਂਦਾ ਹੈ।

ਹਾਲਾਂਕਿ, ਇਹ ਉਦੋਂ ਹੀ ਸਹੀ ਹੋ ਸਕਦਾ ਹੈ ਜਦੋਂ ਹਾਈਵੇਅ 'ਤੇ ਗੱਡੀ ਚਲਾਉਂਦੇ ਹੋ, ਕਿਉਂਕਿ ਇਹ ਇੱਕ ਨਿਰੰਤਰ ਸਮਤਲ ਸਤਹਿ ਹੈ।

ਦੂਜੀਆਂ ਕਿਸਮਾਂ ਦੀਆਂ ਸੜਕਾਂ 'ਤੇ ਤੁਹਾਡੇ ਪਹਾੜਾਂ ਵਿੱਚ ਦੌੜਨ ਦੀ ਜ਼ਿਆਦਾ ਸੰਭਾਵਨਾ ਹੈ, ਇਸ ਲਈ ਕਰੂਜ਼ ਕੰਟ੍ਰੋਲ ਨੂੰ ਗਰੇਡੀਐਂਟ ਵਿੱਚ ਤਬਦੀਲੀ ਦੇ ਅਨੁਕੂਲ ਹੋਣ ਲਈ ਸਮਾਂ ਲੱਗੇਗਾ, ਪ੍ਰਕਿਰਿਆ ਵਿੱਚ ਵਧੇਰੇ ਤੇਲ ਦੀ ਖਪਤ ਹੋਵੇਗੀ।

ਆਮ ਤੌਰ 'ਤੇ ਜਦੋਂ ਤੁਸੀਂ ਪਹਾੜੀ ਤੋਂ ਹੇਠਾ ਆਉਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਐਕਸਲੇਟਰ ਤੋਂ ਆਪਣਾ ਪੈਰ ਹਟਾ ਲੈਂਦੇ ਹੋ।

ਪਰ, ਕਿਉਂਕਿ ਕਰੂਜ਼ ਕੰਟ੍ਰੋਲ ਇਹ ਨਹੀਂ ਦੇਖ ਸਕਦਾ ਕਿ ਅੱਗੇ ਕੀ ਹੈ, ਇਹ ਪਾਵਰ ਦੀ ਵਰਤੋਂ ਕਰਕੇ ਵਧੇਰੇ ਸਮਾਂ ਬਿਤਾਉਂਦਾ ਹੈ, ਜਿਸ ਨਾਲ ਤੇਲ ਦੀ ਆਰਥਿਕਤਾ ਕਮਜ਼ੋਰ ਹੁੰਦੀ ਹੈ।

5. ਟਾਇਰਾਂ ਵਿੱਚ ਭਰੀ ਗ਼ਲਤ ਹਵਾ ਵਧੇਰੇ ਖਪਤ ਦਾ ਕਾਰਨ ਬਣਦੀ ਹੈ

ਟਾਇਰਾਂ ਵਿੱਚ ਹਵਾ ਘੱਟ ਹੋਣ ਨਾਲ ਜ਼ਿਆਦਾ ਤੇਲ ਦੀ ਖਪਤ ਹੁੰਦੀ ਹੈ।

ਸਲਾਹ ਇਹ ਹੈ ਕਿ ਆਪਣੇ ਟਾਇਰਾਂ ਵਿੱਚ ਹਵਾ ਦੇ ਪ੍ਰੈਸ਼ਰ ਦੀ ਨਿਯਮਤ ਤੌਰ 'ਤੇ ਜਾਂਚ ਕਰਦੇ ਰਹੋ, ਖ਼ਾਸ ਕਰਕੇ ਲੰਬੇ ਸਫ਼ਰ 'ਤੇ ਜਾਣ ਤੋਂ ਪਹਿਲਾਂ।

ਤੁਹਾਡਾ ਕਾਰ ਮੈਨੂਅਲ ਤੁਹਾਨੂੰ ਦੱਸੇਗਾ ਕਿ ਸਹੀ ਪ੍ਰੈਸ਼ਰ ਕੀ ਹੈ, ਪਰ ਜੇਕਰ ਤੁਹਾਡੇ ਕੋਲ ਬਹੁਤ ਸਾਰੇ ਯਾਤਰੀ ਅਤੇ ਭਾਰੀ ਸਾਮਾਨ ਹੈ ਤਾਂ ਤੁਹਾਨੂੰ ਇਸ ਨੂੰ ਸਿਫ਼ਾਰਸ਼ ਕੀਤੇ ਵੱਧ ਤੋਂ ਵੱਧ ਪੈਮਾਨੇ ਤੱਕ ਹਵਾ ਭਰਵਾਉਣ ਦੀ ਲੋੜ ਪੈ ਸਕਦੀ ਹੈ।

ਹਾਲਾਂਕਿ, ਕੋਈ ਵੀ ਵਾਧੂ ਭਾਰ ਅਜੇ ਵੀ ਵਧੇਰੇ ਤੇਲ ਦੀ ਵਰਤੋਂ ਕਰੇਗਾ, ਇਸ ਲਈ ਕੋਈ ਵੀ ਬੇਲੋੜੀ ਚੀਜ਼ ਛੱਡ ਦਿਓ ਜਿਸ ਦੀ ਤੁਹਾਨੂੰ ਲੋੜ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)