You’re viewing a text-only version of this website that uses less data. View the main version of the website including all images and videos.
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ’ਤੇ ਸੋਸ਼ਲ ਮੀਡੀਆ ’ਤੇ ਲੋਕ ਘੋੜਾ-ਸਾਈਕਲ ਖਰੀਦਣ ਬਾਰੇ ਪੁੱਛ ਰਹੇ ਹਨ
ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ।
ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ 90 ਰੁਪਏ ਤੋਂ ਵੱਧ ਚੁੱਕੀ ਹੈ। ਡੀਜ਼ਲ ਦੀ ਪ੍ਰਤੀ ਲੀਟਰ ਕੀਮਤ ਵੀ 90 ਰੁਪਏ ਦੇ ਨੇੜੇ ਹੀ ਹੈ।
ਕਾਂਗਰਸ ਦੇ ਹੋਰ ਵਿਰੋਧੀ ਪਾਰਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਦਾ ਮੁੱਦਾ ਚੁੱਕ ਰਹੀ ਹੈ ਤੇ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ।
ਸਰਕਾਰ ਦਾ ਕੀ ਤਰਕ ਹੈ?
ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਪਿੱਛੇ ਭਾਜਪਾ ਨੇ ਕਾਰਨ ਦੱਸਿਆ ਹੈ।
ਕੋਰੋਨਾਵਾਇਰਸ ਕਾਰਨ ਤੇਲ ਦੀ ਮੰਗ ਵਿੱਚ ਕਾਫੀ ਗਿਰਾਵਟ ਆਈ ਹੈ ਜਿਸ ਕਾਰਨ ਤੇਲ ਉਤਪਾਦਕ ਦੇਸਾਂ ਦੀ ਉਤਪਾਦਨ ਨੂੰ ਘਟਾ ਦਿੱਤਾ ਹੈ। ਤੇਲ ਉਤਪਾਦਨ ਕਰਨ ਵਾਲੇ ਦੇਸਾਂ ਨੇ ਇੱਕ ਆਰਟੀਫੀਸ਼ੀਅਲ ਪ੍ਰਾਈਸ ਮਕੈਨਿਜ਼ਮ ਬਣਾਇਆ ਜੋ ਤੇਲ ਦਾ ਇਸਤੇਮਾਲ ਕਰਨ ਵਾਲੇ ਦੇਸ਼ਾਂ ਲਈ ਮੁਸੀਬਤ ਬਣ ਰਿਹਾ ਹੈ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਕੋਵਿਡ ਕਾਰਨ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ।
ਧਰਮਿੰਦਰ ਪ੍ਰਧਾਨ ਨੇ ਕਿਹਾ, “ਅਸੀਂ ਕੀਮਤਾਂ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।”
ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਆਮ ਲੋਕ ਪ੍ਰਤੀਕਰਮ ਦੇ ਰਹੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
15 ਫਰਵਰੀ ਨੂੰ ਕਾਂਗਰਸ ਪਾਰਟੀ ਨੇ ਵਧੀਆਂ ਘਰੇਲੂ ਗੈਸ ਦੀਆਂ ਕੀਮਤਾਂ ਬਾਬਤ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਬਕਾਇਦਾ 2 ਸਿਲੰਡਰ ਰੱਖ ਕੇ ਭਾਜਪਾ ਉੱਤੇ ਸੰਕੇਤਕ ਤੌਰ 'ਤੇ ਤੰਜ ਕੱਸਿਆ ਸੀ।
ਇਹ ਵੀ ਪੜ੍ਹੋ:
ਸਾਬਕਾ ਭਾਰਤੀ ਕ੍ਰਿਕਟਰ ਕੀਰਤੀ ਅਜ਼ਾਦ ਨੇ ਵੀ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਬਾਰੇ ਟਵੀਟ ਕੀਤਾ ਹੈ।
ਉਨ੍ਹਾਂ ਨੇ ਮਈ 2014 ਅਤੇ ਫਰਵਰੀ 2021 ਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਕਰਦੀ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ, "ਟੈਸਟ ਮੈਚ ਵਿੱਚ ਸੈਂਕੜਾ ਪੂਰਾ ਕਰਨਾ ਬਹੁਤ ਔਖਾ ਹੈ, ਪਰ ਸਾਡੇ ਚੌਕੀਦਾਰ ਲਈ ਨਹੀਂ, ਉਹ ਬਹੁਤ ਕੁਸ਼ਲਤਾ ਨਾਲ ਕਰਦੇ ਹਨ। ਦੂਜੀ ਪਾਰੀ ਦੇ ਇੰਤਜਾਰ ਵਿੱਚ ਹਾਂ। ਕੀ ਉਹ ਡੀਜ਼ਲ ਲਈ ਵੀ ਇਹ ਵਿਸ਼ੇਸ਼ਤਾ ਹਾਸਿਲ ਕਰਨਗੇ?"
ਬਹੁਤ ਸਾਰੇ ਆਮ ਲੋਕ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਤੀਕਰਮ ਦੇ ਰਹੇ ਹਨ।
ਦੁਰਗਰਾਮ ਸ੍ਰੀਹਰੀ ਗੌੜ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਯੋਗ ਗੁਰੂ ਬਾਬਾ ਰਾਮਦੇਵ ਦਾ ਕਥਿਤ ਪੁਰਾਣਾ ਟਵੀਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਕਾਲਾਧਨ ਵਾਪਸ ਆਵੇ ਤਾਂ ਪੈਟਰੋਲ 30 ਰੁਪਏ ਵਿੱਚ ਮਿਲੇਗਾ।
ਇਸ ਟਵੀਟ 'ਤੇ ਚੁਟਕੀ ਲੈਂਦਿਆਂ, ਸ੍ਰੀਹਰੀ ਗੌੜ ਨੇ ਲਿਖਿਆ, "ਕਿੱਥੇ ਹਨ ਬਾਬਾ ਰਾਮਦੇਵ? ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਕਿਉਂ ਹੈ?"
ਅਵਿਨਾਸ਼ ਖੈਰਨਰ ਨਾਮੀਂ ਇੱਕ ਟਵਿਟਰ ਯੂਜ਼ਰ ਨੇ ਨਾਸਿਕ ਵਿੱਚ ਪੈਟਰੋਲ ਦੀਆਂ ਕੀਮਤਾਂ ਬਾਰੇ ਗੂਗਲ ਸਰਚ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ।
ਉਨ੍ਹਾਂ ਇਸ ਦੇ ਨਾਲ ਲਿਖਿਆ, "ਅੱਛੇ ਦਿਨਾਂ ਲਈ ਧੰਨਵਾਦ ਨਰਿੰਦਰ ਮੋਦੀ ਜੀ, ਅਸੀਂ ਇਹ ਜਿੰਦਗੀ ਭਰ ਨਹੀਂ ਭੁੱਲਾਂਗੇ।"
ਇੱਕ ਖੇਡ ਪੱਤਰਕਾਰ ਰਾਜਾਰਸ਼ੀ ਮਜੁੰਮਦਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਇੱਕ ਚਾਰਟ ਸਾਂਝਾ ਕਰਦਿਆਂ ਲਿਖਿਆ, "ਇਨ੍ਹਾਂ ਕੀਮਤਾਂ ਵੱਲ ਵੇਖੋ, ਲਗਦਾ ਹੈ ਫਿਰ ਤੋਂ ਸਾਈਕਲ ਖਰੀਦਣ ਦਾ ਸਮਾਂ ਆ ਗਿਆ ਹੈ।"
ਟਵਿਟਰ ਯੂਜ਼ਰ ਯੋਗੇਸ਼ ਨੇ ਲਿਖਿਆ, "ਮੈਂ ਚੇਨੱਈ ਵਿੱਚ ਇੱਕ ਤੰਦਰੁਸਤ ਘੋੜਾ ਕਿੱਥੋਂ ਖਰੀਦ ਸਕਦਾ ਹਾਂ? ਨਹੀਂ ਲਗਦਾ ਕਿ ਹੁਣ ਆਪਣੇ ਵਾਹਨ ਲਈ ਪੈਟਰੋਲ ਖਰੀਦ ਸਕਾਂਗਾ। ਦਫ਼ਤਰ ਜਾਣ ਲਈ ਟਰਾਂਸਪੋਰਟ ਦਾ ਸਾਧਨ ਬਦਲਣ ਦਾ ਸਮਾਂ ਆ ਗਿਆ ਹੈ।"
ਭਾਨੂੰ ਪ੍ਰਤਾਪ ਨਾਮੀਂ ਟਵਿੱਟਰ ਯੂਜ਼ਰ ਨੇ ਚੁਟਕੀ ਲੈਂਦੇ ਲਿਖਿਆ, "ਆਖਿਰ ਅੱਛੇ ਦਿਨ ਆ ਗਏ, ਮੁਬਾਰਕਾਂ ਭਾਰਤ।"
ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿੱਛੇ ਕੱਚੇ ਤੇਲ ਦੀਆਂ ਕੀਮਤਾਂ, ਰਿਫ਼ਾਇਨਰੀ ਦੀ ਕੀਮਤ, ਮਾਰਕੀਟਿੰਗ ਕੰਪਨੀਆਂ ਦਾ ਹਿੱਸਾ, ਐਕਸਾਈਜ਼ ਡਿਊਟੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਇਆ ਜਾਂਦਾ ਵੈਟ ਸ਼ਾਮਲ ਹੈ।
ਜਦੋਂ ਇਹ ਸਾਰੀਆਂ ਗੱਲਾਂ ਆ ਜਾਂਦੀਆਂ ਹਨ ਤਾਂ ਕਈ ਤਰ੍ਹਾਂ ਦੇ ਟੈਕਸ ਤੋਂ ਬਾਅਦ ਤੇਲ ਦੀਆਂ ਰਿਟੇਲ ਕੀਮਤਾਂ ਸਾਹਮਣੇ ਆਉਂਦੀਆਂ ਹਨ ਤੇ ਆਮ ਇਨਸਾਨ ਨੂੰ ਰੋਜ਼ਾਨਾ ਦੀਆਂ ਲੋੜਾਂ ਲਈ ਇਹ ਕੀਮਤ ਅਦਾ ਕਰਨੀ ਪੈਂਦੀ ਹੈ।
ਐਕਸਾਈਜ਼ ਡਿਊਟੀ ਉਹ ਟੈਕਸ ਹੈ ਜਿਹੜਾ ਸਰਕਾਰ ਵੱਲੋਂ ਮੁਲਕ ਵਿੱਚ ਤਿਆਰ ਹੁੰਦੇ ਮਾਲ (ਗੁਡਸ) ਉੱਤੇ ਲਗਾਇਆ ਜਾਂਦਾ ਹੈ ਤੇ ਇਹ ਟੈਕਸ ਕੰਪਨੀਆਂ ਅਦਾ ਕਰਦੀਆਂ ਹਨ। ਵੈਟ (ਵੈਲਿਊ ਐਡਿਡ ਟੈਕਸ) ਕਿਸੇ ਸਮਾਨ ਉੱਤੇ ਵੱਖ-ਵੱਖ ਪੜਾਅ 'ਤੇ ਲਗਾਇਆ ਜਾਂਦਾ ਹੈ।
ਐਕਸਾਈਜ਼ ਡਿਊਟੀ ਤੇ ਵੈਟ (VAT), ਇਹ ਦੋਵੇਂ ਸਰਕਾਰ ਲਈ ਮੁੱਖ ਆਮਦਨੀ ਦੇ ਸਰੋਤ ਹਨ। ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਵੱਲੋਂ ਅਤੇ ਵੈਟ ਸੂਬਾ ਸਰਕਾਰ ਵੱਲੋਂ ਲਗਾਇਆ ਜਾਂਦਾ ਹੈ।
ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਪਰ ਟੈਕਸ ਜ਼ਿਆਦਾ ਹੁੰਦੇ ਹਨ ਤਾਂ ਤੇਲ ਦੀ ਰਿਟੇਲ ਕੀਮਤਾਂ ਵਿੱਚ ਵਾਧੇ ਦੇ ਆਸਾਰ ਹੁੰਦੇ ਹਨ।
ਇਹ ਵੀ ਪੜ੍ਹੋ: