You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਦੀ ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਨੂੰ ਅਦਾਲਤ ਨੇ ਰੋਜ਼ ਪਰਿਵਾਰ ਨਾਲ 15 ਮਿੰਟ ਤੇ ਵਕੀਲ ਨਾਲ ਅੱਧ ਘੰਟੇ ਮਿਲਣ ਦੀ ਇਜਾਜ਼ਤ ਦਿੱਤੀ
ਕਿਸਾਨ ਅੰਦਲੋਨ ਨਾਲ ਜੁੜੀ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ 22 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਐਫ਼ਆਈਆਰ ਦੀ ਕਾਪੀ ਤੇ ਕੁਝ ਸਹੂਲਤਾਂ ਦਿੱਤੀਆਂ ਹਨ।
ਦਿੱਲੀ ਵਿੱਚ ਅਦਾਲਤ ਨੇ ਅੱਜ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਗਰਮ ਕੱਪੜੇ, ਮਾਸਕ, ਕਿਤਾਬਾਂ ਤੋਂ ਇਲਾਵਾਂ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਹੈ।
ਮੈਜੀਸਟ੍ਰੇਟ ਪੰਕਜ ਸ਼ਰਮਾ ਨੇ ਦਿਸ਼ਾ ਨੂੰ ਐਫ਼ਆਈਆਰ ਦੀ ਕਾਪੀ ਅਤੇ ਟੂਲਕਿੱਟ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਬਤ ਦਸਤਾਵੇਜ਼ ਹਾਸਿਲ ਕਰਨ ਦੀ ਇਜਾਜ਼ਤ ਦਿੱਤੀ।
ਅਦਾਲਤ ਨੇ ਦਿਸ਼ਾ ਰਵੀ ਨੂੰ ਪੁਲਿਸ ਹਿਰਾਸਤ ਵਿੱਚ ਰਹਿੰਦਿਆਂ ਰੋਜ਼ਾਨਾ ਪਰਿਵਾਰ ਨਾਲ 15 ਮਿੰਟ ਫ਼ੋਨ ਉੱਤੇ ਗੱਲਬਾਤ ਕਰਨ ਅਤੇ ਵਕੀਲ ਨਾਲ ਮਿਲਣ ਲਈ ਅੱਧੇ ਘੰਟੇ ਦਾ ਸਮਾਂ ਦਿੱਤਾ ਹੈ।
ਦਿਸ਼ਾ ਰਵੀ ਵੱਲੋਂ ਪਾਈਆਂ ਗਈਆਂ ਵੱਖ-ਵੱਖ ਅਰਜ਼ੀਆਂ 'ਤੇ ਅਦਾਲਤ ਨੇ ਇਹ ਇਜਾਜ਼ਤਾਂ ਦਿੱਤੀਆਂ ਹਨ।
ਮੱਧ ਪ੍ਰਦੇਸ਼: ਨਹਿਰ ਚ ਬੱਸ ਡਿੱਗਣ ਨਾਲ 42 ਦੀ ਮੌਤ
ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹਾ ਵਿੱਚ ਇੱਕ ਹਾਦਸੇ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ ਹੈ। ਹੁਣ ਤੱਕ 42 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਮਰਨ ਵਾਲਿਆਂ 'ਚ ਮਰਦ ਅਤੇ ਔਰਤਾਂ ਸਣੇ 1 ਚਾਰ ਸਾਲ ਦਾ ਬੱਚਾ ਵੀ ਸ਼ਾਮਿਲ ਹੈ।
ਸਥਾਨਕ ਪ੍ਰਸ਼ਾਸਨ ਮੁਤਾਬਕ, ਇਸ ਹਾਦਸੇ 'ਚ ਸੱਤ ਲੋਕਾਂ ਨੂੰ ਹੀ ਬਚਾਇਆ ਜਾ ਸਕਿਆ। ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀਆਂ ਟੀਮਾਂ ਲਾਸ਼ਾਂ ਦੀ ਭਾਲ 'ਚ ਲੱਗੀਆਂ ਹੋਈਆਂ ਹਨ।
ਪਹਿਲਾਂ ਦੱਸਿਆ ਗਿਆ ਸੀ ਕਿ ਬੱਸ ਵਿੱਚ 54 ਮੁਸਾਫ਼ਰ ਸਵਾਰ ਸਨ। ਪਰ ਸਥਾਨਕ ਪ੍ਰਸ਼ਾਸਨ ਨੇ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਹਾਦਸੇ ਦੇ ਸ਼ਿਕਾਰ ਹੋਈ ਬੱਸ 'ਚ ਕਿੰਨੇ ਲੋਕ ਸਵਾਰ ਸਨ।
ਦੱਸਿਆ ਗਿਆ ਹੈ ਕਿ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ ਸਾਢੇ ਸੱਤ ਵਜੇ ਹੋਇਆ। ਇਹ ਬੱਸ ਸੀਧੀ ਤੋਂ ਸਤਨਾ ਜ਼ਿਲ੍ਹੇ ਲਈ ਰਵਾਨਾ ਹੋਈ ਸੀ ਅਤੇ ਜਾਣਕਾਰੀ ਮੁਤਾਬਕ ਬੇਕਾਬੂ ਹੋਣ ਕਾਰਨ ਨਹਿਰ 'ਚ ਜਾ ਡਿੱਗੀ।
ਕੁਝ ਸਮਾਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ''ਸੀਧੀ ਦੇ ਹਾਦਸੇ ਤੋਂ ਮਨ ਉਦਾਸ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਕਲੈਕਟਰ, ਕਮਿਸ਼ਨਰ, ਆਈਜੀ, ਐਸਪੀ ਅਤੇ ਐਸਡੀਆਰਐਫ ਦੀ ਟੀਮ ਬਚਾਅ 'ਚ ਲੱਗੀ ਹੈ।''
ਇਹ ਵੀ ਪੜ੍ਹੋ: