ਦਸਵੀਂ ਵਿੱਚ ਪਹਿਲੀ ਡਿਵੀਜ਼ਨ ਹਾਸਲ ਕਰਨ ਵਾਲੀ ਕੁੜੀ ਨੂੰ ਅੱਗ ਲਾ ਕੇ ਕਤਲ ਕਰਨ ਦਾ ਕੀ ਹੈ ਪੂਰਾ ਮਾਮਲਾ - ਗਰਾਉਂਡ ਰਿਪੋਰਟ

ਝਾਰਖੰਡ

ਤਸਵੀਰ ਸਰੋਤ, RAVI PRAKASH/BBC

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ ਬੀਬੀਸੀ ਲਈ

"ਉਹ (ਸ਼ਾਹਰੁਖ) ਪਿਛਲੇ ਕੁਝ ਦਿਨਾਂ ਤੋਂ ਮੇਰੀ ਬੇਟੀ ਅੰਕਿਤਾ ਨੂੰ ਤੰਗ-ਪਰੇਸ਼ਾਨ ਕਰਦਾ ਸੀ। 10-12 ਦਿਨ ਪਹਿਲਾਂ ਉਸ ਨੇ ਅੰਕਿਤਾ ਦੀ ਸਹੇਲੀ ਕੋਲੋਂ ਉਸ ਦਾ ਫ਼ੋਨ ਨੰਬਰ ਲਿਆ ਅਤੇ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।"

"ਮੇਰੀ ਧੀ ਨੇ ਇਹ ਗੱਲਾਂ ਮੈਨੂੰ ਦੱਸੀਆਂ। ਮੈਂ ਪਹਿਲਾਂ ਤਾਂ ਅਣਗੌਲਿਆ ਕਰ ਦਿੱਤਾ ਪਰ 22 ਅਗਸਤ ਦੀ ਸ਼ਾਮ ਨੂੰ ਉਸ ਨੇ ਅੰਕਿਤਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਉਸ ਨੂੰ ਨਹੀਂ ਮਿਲੀ ਤਾਂ ਉਹ ਉਸ ਨੂੰ ਮਾਰ ਦੇਵੇਗਾ।"

"ਅੰਕਿਤਾ ਨੇ ਮੈਨੂੰ ਇਹ ਵੀ ਦੱਸਿਆ ਸੀ। ਉਦੋਂ ਤੱਕ ਰਾਤ ਹੋ ਗਈ ਸੀ। ਮੈਂ ਸੋਚਿਆ ਕਿ ਸ਼ਾਹਰੁਖ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਮੁੱਦੇ 'ਤੇ ਸਵੇਰ ਗੱਲ ਕਰਾਂਗੀ।"

"ਇਸ ਦੌਰਾਨ, 23 ਅਗਸਤ ਦੀ ਸਵੇਰ ਨੂੰ ਖਿੜਕੀ ਕੋਲ ਸੁੱਤੀ ਮੇਰੀ ਧੀ 'ਤੇ ਪੈਟਰੋਲ ਛਿੜਕ ਕੇ ਮਾਚਿਸ ਦੀ ਤੀਲੀ ਸੁੱਟ ਦਿੱਤੀ। ਇਸ ਵਿੱਚ ਅੰਕਿਤਾ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਅੰਤ ਵਿੱਚ ਅਸੀਂ ਉਸ ਦੀ ਜਾਨ ਨਹੀਂ ਬਚਾ ਸਕੇ। ਮੇਰੀ ਮਾਸੂਮ ਧੀ ਦੀ ਮੌਤ ਹੋ ਗਈ ਅਤੇ ਅਸੀਂ ਰੋ ਰਹੇ ਹਾਂ।"

ਇਹ ਬਿਆਨ ਝਾਰਖੰਡ ਦੇ ਦੁਮਕਾ ਸ਼ਹਿਰ ਦੇ ਜਰੂਵਾਡੀਹ ਮੁਹੱਲੇ ਦੇ ਰਹਿਣ ਵਾਲੇ ਸੰਜੀਵ ਸਿੰਘ ਦਾ ਹੈ।

ਉਹ ਉਸ ਅੰਕਿਤਾ ਸਿੰਘ ਉਰਫ ਛੋਟੀ ਦਾ ਪਿਤਾ ਹੈ, ਜਿਸ ਨੂੰ ਉਸ ਦੇ ਹੀ ਇਲਾਕੇ 'ਚ ਰਹਿਣ ਵਾਲੇ ਸ਼ਾਹਰੁਖ ਹੁਸੈਨ ਨਾਂ ਦੇ ਨੌਜਵਾਨ ਨੇ ਪਿਆਰ ਦੇ ਨਾਂ 'ਤੇ ਅੱਗ ਲਗਾ ਦਿੱਤੀ ਸੀ।

ਦੁਮਕਾ ਅਤੇ ਰਾਂਚੀ ਦੇ ਹਸਪਤਾਲਾਂ ਵਿੱਚ ਜ਼ਿੰਦਗੀ ਨਾਲ ਜੂਝ ਰਹੀ ਅੰਕਿਤਾ ਦੀ 27-28 ਅਗਸਤ ਦੀ ਦਰਮਿਆਨੀ ਰਾਤ ਨੂੰ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ਵਿੱਚ ਮੌਤ ਹੋ ਗਈ ਸੀ।

ਝਾਰਖੰਡ

ਤਸਵੀਰ ਸਰੋਤ, RAVI PRAKASH/BBC

ਤਸਵੀਰ ਕੈਪਸ਼ਨ, ਪੁਲਿਸ ਦੀ ਮੌਜੂਦੀ ਵਿੱਚ ਉਸ ਦਾ ਸਸਕਾਰ ਕਰ ਗਿਆ ਹੈ

29 ਅਗਸਤ ਦੀ ਸਵੇਰ ਭਾਰੀ ਪੁਲਿਸ ਤੈਨਾਤੀ ਦਰਮਿਆਨ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਝਾਰਖੰਡ ਪੁਲਿਸ ਨੇ ਇਸ ਮਾਮਲੇ 'ਚ ਰਿਪੋਰਟ ਦਰਜ ਕਰਕੇ ਮੁੱਖ ਮੁਲਜ਼ਮ ਸ਼ਾਹਰੁਖ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੁਮਕਾ ਦੇ ਐੱਸਪੀ ਅੰਬਰ ਲਾਕਰਾ ਨੇ ਬੀਬੀਸੀ ਨੂੰ ਦੱਸਿਆ, "ਇਸ ਘਟਨਾ ਤੋਂ ਤੁਰੰਤ ਬਾਅਦ, ਅਸੀਂ ਸ਼ਾਹਰੁਖ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ।"

ਮੁੱਢਲੀ ਜਾਂਚ ਤੋਂ ਬਾਅਦ ਉਸ ਦੇ ਇਕ ਸਾਥੀ ਦੋਸਤ ਛੋਟੂ ਖਾਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਇੱਕ ਤਰਫਾ ਪਿਆਰ ਦਾ ਮਾਮਲਾ ਹੈ। ਲੜਕਾ-ਲੜਕੀ ਦੋਵੇਂ ਹੀ ਦੋ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਕਾਰਨ ਪੁਲਿਸ-ਪ੍ਰਸ਼ਾਸ਼ਨ ਵਿਸ਼ੇਸ਼ ਤੌਰ 'ਤੇ ਚੌਕਸ ਹੈ।"

"ਸਾਰੇ ਹਾਲਾਤ ਕਾਬੂ ਵਿੱਚ ਹਨ। ਪੁਲਿਸ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ੇਗੀ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਣ ਨੂੰ ਯਕੀਨੀ ਬਣਾਏਗੀ।"

ਅੰਕਿਤਾ ਦੇ ਦਾਦਾ

ਤਸਵੀਰ ਸਰੋਤ, RAVI PRAKASH/BBC

ਤਸਵੀਰ ਕੈਪਸ਼ਨ, ਅੰਕਿਤਾ ਦੇ ਦਾਦਾ ਅਨਿਲ ਸਿੰਘ ਨੂੰ ਪ੍ਰਸ਼ਾਸਨ ਵੱਲੋਂ ਇੱਕ ਲੱਖ ਦਾ ਚੈਕ ਦਿੱਤਾ ਗਿਆ ਹੈ

"ਇਸ ਮਾਮਲੇ ਵਿੱਚ ਪਹਿਲਾਂ ਆਈਪੀਸੀ ਦੀ ਧਾਰਾ 320, 307 ਅਤੇ 506 ਦੀ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਅਸੀਂ ਅਦਾਲਤ ਵਿੱਚ ਇਸ ਵਿੱਚ ਕਤਲ ਦੀ ਧਾਰਾ 302 ਜੋੜਨ ਦੀ ਅਪੀਲ ਕਰ ਰਹੇ ਹਾਂ।"

ਮੌਤ ਤੋਂ ਪਹਿਲਾਂ ਅੰਕਿਤਾ ਦਾ ਬਿਆਨ

ਅੰਕਿਤਾ ਨੇ ਆਪਣੀ ਮੌਤ ਤੋਂ ਪਹਿਲਾਂ 23 ਅਗਸਤ ਦੀ ਸਵੇਰ ਨੂੰ ਦੁਮਕਾ ਦੇ ਫੁੱਲੋ ਝਨੋ ਮੈਡੀਕਲ ਕਾਲਜ ਵਿੱਚ ਸਥਾਨਕ ਮੀਡੀਆ ਅਤੇ ਪ੍ਰਸ਼ਾਸਨ ਦੇ ਇੱਕ ਅਧਿਕਾਰੀ (ਕਾਰਜਕਾਰੀ ਮੈਜਿਸਟ੍ਰੇਟ) ਨਾਲ ਗੱਲ ਕੀਤੀ ਸੀ।

ਉਸ ਦੇ ਬਿਆਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ਭੇਜਿਆ ਗਿਆ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇਸ ਵੀਡੀਓ ਵਿੱਚ ਅੰਕਿਤਾ ਸਿੰਘ ਕਹਿੰਦੀ ਹੈ, "ਉਸ ਦਾ ਨਾਮ ਸ਼ਾਹਰੁਖ ਹੈ। ਉਹ 10-15 ਦਿਨਾਂ ਤੋਂ ਸਾਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਜਦੋਂ ਅਸੀਂ ਸਕੂਲ ਜਾਂਦੇ ਸੀ ਤਾਂ ਉਹ ਅੱਗੇ-ਪਿੱਛੇ ਕਰਦਾ ਸੀ।"

"ਕਿਸੇ ਤੋਂ ਮੇਰਾ ਨੰਬਰ ਲੈ ਲਿਆ ਸਨ। ਉਹ ਕਹਿੰਦਾ ਸੀ ਉਹ ਕਹਿੰਦਾ ਸੀ ਕਿ ਜੇ ਗੱਲ ਨਹੀਂ ਕਰੇਗੀ ਤਾਂ ਇੰਝ ਕਰਾਂਗਾ, ਉਂਜ ਕਰਾਂਗਾ। ਤੈਨੂੰ ਮਾਰਾਂਗਾ, ਸਭ ਨੂੰ ਮਾਰਾਂਗਾ। ਉਹ ਬਹੁਤ ਸਾਰੀਆਂ ਕੁੜੀਆਂ ਨਾਲ ਗੱਲ ਕਰਦਾ ਹੈ, ਘੁਮਾਉਂਦਾ ਹੈ।"

"ਸਾਨੂੰ ਰਾਤ 8.30 ਵਜੇ ਧਮਕੀ ਦਿੱਤੀ। ਮੈਂ ਪਾਪਾ ਨੂੰ ਦੱਸਿਆ। ਉਦੋਂ ਤੱਕ ਚਾਰ ਵਜੇ ਸਵੇਰੇ (ਅੱਗ ਲਗਾ ਕੇ) ਉਹ ਚਲਾ ਗਿਆ।"

ਪ੍ਰਸ਼ਾਸਨ ਇਲਾਜ ਕਰ ਰਿਹਾ ਸੀ

ਅੰਕਿਤਾ ਦੇ ਸੜਨ ਤੋਂ ਕੁਝ ਘੰਟੇ ਬਾਅਦ, ਦੁਮਕਾ ਦੇ ਡਿਪਟੀ ਕਮਿਸ਼ਨਰ (ਡੀਸੀ) ਰਵੀ ਸ਼ੰਕਰ ਸ਼ੁਕਲਾ ਨੇ ਉਸ ਦੇ ਦਾਦਾ ਅਨਿਲ ਸਿੰਘ ਨੂੰ 1 ਲੱਖ ਰੁਪਏ ਦਾ ਚੈੱਕ ਭੇਜਿਆ।

ਝਾਰਖੰਡ

ਤਸਵੀਰ ਸਰੋਤ, RAVI PRAKASH/BBC

ਡੀਸੀ ਨੇ ਕਿਹਾ ਸੀ ਕਿ ਪ੍ਰਸ਼ਾਸਨ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ ਅਤੇ ਅੰਕਿਤਾ ਦਾ ਬਿਹਤਰ ਇਲਾਜ ਕੀਤਾ ਜਾਵੇਗਾ।

ਰਿਮਸ ਵਿੱਚ ਉਸ ਦਾ ਇਲਾਜ ਕਰਨ ਵਾਲੇ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸਿਰਫ਼ 45 ਫ਼ੀਸਦੀ ਸੜੀ ਸੀ। ਉਸ ਦਾ ਚਿਹਰਾ ਤਾਂ ਠੀਕ ਸੀ ਪਰ ਸਰੀਰ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਅੰਕਿਤਾ ਦੇ ਪਿਤਾ ਸੰਜੀਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਜਪਾ ਵਾਲਿਆਂ ਨੇ ਇਲਾਜ ਵਿੱਚ ਬਹੁਤ ਮਦਦ ਕੀਤੀ। ਹਸਪਤਾਲ ਵਿੱਚ ਕੋਈ ਦਿੱਕਤ ਨਹੀਂ ਆਈ। ਅਸੀਂ ਸਿਰਫ਼ 10 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਹਾਂ।"

ਝਾਰਖੰਡ

ਤਸਵੀਰ ਸਰੋਤ, RAVI PRAKASH/BBC

"ਸਾਡਾ ਇੰਨਾ ਵੱਡਾ ਪਰਿਵਾਰ ਹੈ। ਜੇਕਰ ਮਦਦ ਨਾ ਹੁੰਦੀ ਤਾਂ ਇਲਾਜ ਵਿੱਚ ਮੁਸ਼ਕਲ ਹੋਣੀ ਸੀ। ਰਿਮਸ ਦੇ ਡਾਕਟਰ ਉਸ ਦਾ ਚੰਗਾ ਇਲਾਜ ਕਰ ਰਹੇ ਸਨ। ਖਾਣਾ ਅਤੇ ਨਾਸ਼ਤਾ ਸਮੇਂ ਸਿਰ ਮਿਲ ਰਿਹਾ ਸੀ ਪਰ ਹੁਣ ਮੇਰੀ ਧੀ ਨਹੀਂ ਬਚੀ।"

"ਇਸ ਲਈ ਮੈਂ ਮੰਗ ਕਰਦੀ ਹਾਂ ਕਿ ਸ਼ਾਹਰੁਖ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਹੀ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਉਹ ਤੜਪ ਕੇ ਮਰੀ ਹੈ, ਉਸ ਦੇ ਕਾਤਲ ਨੂੰ ਵੀ ਇਹੀ ਮੌਤ ਮਿਲਣੀ ਚਾਹੀਦੀ ਹੈ।"

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਰਕਾਰ ਮੁਆਵਜ਼ਾ ਦੇਵੇਗੀ

ਦੁਮਕਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਭਰਾ ਬਸੰਤ ਸੋਰੇਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਉਸੇ ਦਿਨ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਸੀ।

"ਅਸੀਂ ਉਸ ਦੇ ਇਲਾਜ ਵਿਚ ਕੋਈ ਕੋਤਾਹੀ ਨਹੀਂ ਵਰਤਣ ਦਿੱਤੀ। ਡਾਕਟਰਾਂ ਤੋਂ ਉਸ ਦੀ ਹਾਲਤ ਦਾ ਜਾਇਜ਼ਾ ਲੈਂਦੇ ਰਹੇ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਸਾਨੂੰ ਇਸ ਲਈ ਅਫ਼ਸੋਸ ਹੈ।"

ਬਸੰਤ ਸੋਰੇਨ ਨੇ ਕਿਹਾ, "ਮੈਂ ਉਥੋਂ ਦੇ ਡੀਸੀ ਅਤੇ ਐੱਸਪੀ ਨਾਲ ਗੱਲ ਕੀਤੀ ਹੈ। ਫਾਸਟ ਟਰੈਕ ਕੋਰਟ ਤੋਂ ਇਸ ਦੀ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਘਟਨਾ ਮੰਦਭਾਗੀ ਹੈ। ਇਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"

"ਸਾਡੀ ਸਰਕਾਰ ਇਹ ਯਕੀਨੀ ਬਣਾਏਗੀ। ਇਸ 'ਤੇ ਰਾਜਨੀਤੀ ਸਹੀ ਨਹੀਂ ਹੈ। ਮੇਰੀ ਬੇਨਤੀ 'ਤੇ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਅੱਜ ਜਾਂ ਕੱਲ੍ਹ ਉਨ੍ਹਾਂ ਨੂੰ ਚੈੱਕ ਭੇਜ ਦਿੱਤਾ ਜਾਵੇਗਾ।"

ਵੀਡੀਓ ਕੈਪਸ਼ਨ, ਯੂਪੀ ਦੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਕੁੜੀ ਦੀ ਕਹਾਣੀ।

ਮੌਤ 'ਤੇ ਸਿਆਸਤ

ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀਆਂ ਅਟਕਲਾਂ ਕਾਰਨ ਝਾਰਖੰਡ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਮੁੱਖ ਵਿਰੋਧੀ ਧਿਰ ਭਾਜਪਾ ਨੂੰ ਇਸ ਘਟਨਾ ਤੋਂ ਇੱਕ ਮੁੱਦਾ ਮਿਲ ਗਿਆ ਹੈ।

ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਟਵੀਟ ਕੀਤਾ, "ਜਿਸ ਹਸਪਤਾਲ ਦੇ ਮਾੜੇ ਪ੍ਰਬੰਧਾਂ ਬਾਰੇ ਮਾਣਯੋਗ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਕਿਉਂ ਨਾ ਉਸ ਨੂੰ ਬੰਦ ਕਰ ਦਿੱਤਾ ਜਾਵੇ।"

"ਜਿੱਥੇ ਪੈਰਾਸੀਟਾਮੋਲ ਅਤੇ ਸਰਿੰਜ ਤੱਕ ਨਹੀਂ ਹੈ, ਉੱਥੇ ਗੰਭੀਰ ਰੂਪ ਨਾਲ ਝੁਲਸ ਚੁੱਕੀ ਬੱਚੀ ਦੇ ਬਿਹਤਰ ਇਲਾਜ ਦੀ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ ਅਤੇ ਸਿਹਤ ਮੰਤਰੀ ਬੇਸ਼ਰਮੀ ਨਾਲ ਕਹਿੰਦੇ ਹਨ ਕਿ ਇਲਾਜ ਦੀ ਕੋਈ ਕਮੀ ਨਹੀਂ ਹੋਈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਉਨ੍ਹਾਂ ਨੇ ਦੁਮਕਾ 'ਚ ਤੈਨਾਤ ਇੱਕ ਡੀਐੱਸਪੀ 'ਤੇ ਫਿਰਕੂ ਅਤੇ ਕਬਾਇਲੀ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ ਮਾਮਲੇ ਤੋਂ ਬਾਹਰ ਰੱਖਣ ਦੀ ਮੰਗ ਕੀਤੀ।

ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਨੇ ਅੰਕਿਤਾ ਦੇ ਪਰਿਵਾਰਕ ਮੈਂਬਰਾਂ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਹਾਲਾਂਕਿ, ਉਨ੍ਹਾਂ ਨੇ ਅੰਕਿਤਾ ਦੇ ਪਰਿਵਾਰ ਦੀ ਉਸ ਨੂੰ ਦੁਮਕਾ ਬੁਲਾਉਣ ਦੀ ਬੇਨਤੀ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਿਮਾਰ ਹੈ। ਇਸ ਲਈ ਉਹ 2-3 ਦਿਨਾਂ ਬਾਅਦ ਦੁਮਕਾ ਨਹੀਂ ਆ ਸਕਣਗੇ।

ਇੱਕ ਭਾਜਪਾ ਵਰਕਰ ਨੇ ਰਘੁਬਰ ਦਾਸ ਦੀ ਅੰਕਿਤਾ ਦੇ ਦਾਦਾ ਅਨਿਲ ਸਿੰਘ ਨਾਲ ਫ਼ੋਨ 'ਤੇ ਗੱਲ ਕਰਵਾਈ ਸੀ।

ਮੁੱਖ ਮੰਤਰੀ ਹੇਮੰਤ ਸੋਰੇਨ ਦਾ ਬਿਆਨ

ਇਸ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੰਕਿਤਾ ਦੇ ਪਰਿਵਾਰਕ ਮੈਂਬਰਾਂ ਲਈ 10 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ, "ਅੰਕਿਤਾ ਦੀ ਬੇਟੀ ਨੂੰ ਦਿਲੋਂ ਸ਼ਰਧਾਂਜਲੀ। ਅੰਕਿਤਾ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਦੇ ਨਾਲ-ਨਾਲ ਇਸ ਘਿਨਾਉਣੀ ਘਟਨਾ ਨੂੰ ਫਾਸਟ ਟਰੈਕ ਕੋਰਟ ਵਿੱਚ ਸੁਣਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।"

ਹੇਮੰਤ ਸੋਰੇਨ ਨੇ ਅੰਕਿਤਾ ਦੇ ਮਾਮਲੇ 'ਚ ਮੀਡੀਆ ਨੂੰ ਕਿਹਾ, "ਸਮਾਜ 'ਚ ਬੁਰਾਈਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

"ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਉਸ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।"

"ਅਜਿਹੇ ਲੋਕਾਂ ਨੂੰ ਮੁਆਫ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਜਿਹੀਆਂ ਘਟਨਾਵਾਂ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਲਈ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ।"

ਕੌਣ ਸੀ ਅੰਕਿਤਾ ਅਤੇ ਕੌਣ ਹੈ ਸ਼ਾਹਰੁਖ

ਪੁਲਿਸ ਮੁਤਾਬਕ ਅੰਕਿਤਾ ਕੁਮਾਰੀ ਸਿੰਘ ਅਤੇ ਸ਼ਾਹਰੁਖ ਹੁਸੈਨ ਦੋਵੇਂ ਮੱਧ ਵਰਗੀ ਪਰਿਵਾਰ ਤੋਂ ਹਨ।

ਅੰਕਿਤਾ ਦੇ ਪਿਤਾ ਸੰਜੀਵ ਸਿੰਘ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਕੇ ਆਪਣਾ ਪਰਿਵਾਰ ਚਲਾਉਂਦੇ ਹਨ।

ਉਨ੍ਹਾਂ ਦੀ ਪਤਨੀ ਅਤੇ ਅੰਕਿਤਾ ਦੀ ਮਾਂ ਦੀ ਕਰੀਬ ਡੇਢ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ।

ਝਾਰਖੰਡ

ਤਸਵੀਰ ਸਰੋਤ, RAVI PRAKASH/BBC

ਅੰਕਿਤਾ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ 'ਤੇ ਸੀ ਅਤੇ ਉਸ ਨੇ ਦਸਵੀਂ ਦੀ ਪ੍ਰੀਖਿਆ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਸੀ।

ਉਹ ਆਪਣੇ ਪਿਤਾ, ਦਾਦਾ, ਦਾਦੀ ਅਤੇ ਛੋਟੇ ਭਰਾ ਨਾਲ ਰਹਿੰਦੀ ਸੀ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਹੈ।

ਅੰਕਿਤਾ ਨੂੰ ਮਾਰਨ ਦਾ ਇਲਜ਼ਾਮ ਜਿਸ ਸ਼ਾਹਰੁਖ 'ਤੇ ਲੱਗਾ ਹੈ, ਉਸ ਦਾ ਪਰਿਵਾਰ ਵੀ ਉਸੇ ਮੁਹੱਲੇ 'ਚ ਇੱਕ ਕੱਚੇ ਮਕਾਨ 'ਚ ਰਹਿੰਦਾ ਹੈ।

ਉਸ ਦੇ ਪਿਤਾ ਇੱਕ ਪੇਂਟਰ ਸਨ, ਜਿਨ੍ਹਾਂ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ। ਸ਼ਾਹਰੁਖ ਦੇ ਘਰ ਦੇ ਲੋਕ ਹੁਣ ਇਸ ਮਾਮਲੇ 'ਤੇ ਚੁੱਪ ਹਨ ਅਤੇ ਇਸ ਮੁੱਦੇ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ ਹਨ।

ਸ਼ਾਹਰੁਖ ਦਾ ਪਰਿਵਾਰ ਦੁਮਕਾ ਜ਼ਿਲੇ ਦੇ ਸ਼ਿਕਾਰੀਪਾੜਾ ਬਲਾਕ ਦਾ ਮੂਲ ਨਿਵਾਸੀ ਹੈ ਪਰ ਉਹ ਪਿਛਲੇ ਕਈ ਸਾਲਾਂ ਤੋਂ ਦੁਮਕਾ 'ਚ ਕੱਚਾ ਘਰ ਬਣਾ ਕੇ ਰਹਿ ਰਹੇ ਹਨ।

Banner

ਇਹ ਵੀ ਪੜ੍ਹੋ-

Banner
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)