ਐੱਫਡੀ ਨਾਲ ਕਿਵੇਂ ਘਟਦੀ ਹੈ ਤੁਹਾਡੀ ਆਮਦਨ, ਬਚਤ ਦੇ ਹੋਰ ਕਿਹੜੇ ਰਾਹ ਹਨ

ਤਸਵੀਰ ਸਰੋਤ, Getty Images
- ਲੇਖਕ, ਆਈਵੀਬੀ ਕਾਰਤੀਕੇ
- ਰੋਲ, ਬੀਬੀਸੀ ਲਈ
ਕਈ ਲੋਕਾਂ ਨੂੰ ਫਿਕਸਡ ਡਿਪਾਜ਼ਿਟ (ਐੱਫਡੀ) ਕਰਨ ਦੀ ਆਦਤ ਹੁੰਦੀ ਹੈ। ਇਸ ਦਾ ਮੁੱਖ ਕਾਰਨ ਬੈਂਕਾਂ 'ਤੇ ਭਰੋਸਾ ਹੈ। ਇਸ ਪ੍ਰਕਿਰਿਆ ਵਿੱਚ ਇੱਕ ਮਿਆਦ ਤੋਂ ਬਾਅਦ ਜਮ੍ਹਾ ਮੂਲ ਧਨ ਨੂੰ ਵਿਆਜ ਸਣੇ ਕਢਵਾਇਆ ਜਾ ਸਕਦਾ ਹੈ।
ਹਾਲਾਂਕਿ, ਸਰਕਾਰ ਜੰਗ ਜਾਂ ਕੁਦਰਤੀ ਆਫਤਾਂ ਦੇ ਸਮੇਂ ਬੈਂਕ ਵਿੱਚ ਜਮ੍ਹਾ ਫਿਕਸਡ ਡਿਪਾਜ਼ਿਟ ਦੀ ਵਰਤੋਂ ਕਰ ਸਕਦੀ ਹੈ।
1971 ਦੀ ਜੰਗ ਜਾਂ ਕਾਰਗਿਲ ਦੀ ਜੰਗ ਵੇਲੇ ਸਰਕਾਰ ਨੂੰ ਇਸ ਦੀ ਲੋੜ ਨਹੀਂ ਲੱਗੀ ਸੀ।
ਭਾਰਤ ਸਰਕਾਰ ਲਈ ਅਜਿਹੀ ਲੋੜ ਪੈਦਾ ਹੋਣ ਦੀ ਸੰਭਾਵਨਾ ਲਗਭਗ ਨਾਮੁਮਕਿਨ ਹੈ ਇਸ ਲਈ, ਇਹ ਨਿਯਮ ਬਹੁਤਿਆਂ ਨੂੰ ਪਰੇਸ਼ਾਨ ਨਹੀਂ ਕਰਦਾ।
ਇਸ ਦਾ ਮਤਲਬ ਹੈ ਕਿ ਐੱਫਡੀ ਪੈਸੇ ਲਈ ਜ਼ੀਰੋ ਮਾਰਕੀਟ ਜੋਖ਼ਮ ਹੈ ਪਰ ਐੱਫਡੀ ਤੋਂ ਹੋਣ ਵਾਲੀ ਆਮਦਨ ਵੀ ਬਹੁਤ ਘੱਟ ਹੈ।
ਵਰਤਮਾਨ ਵਿੱਚ, ਜ਼ਿਆਦਾਤਰ ਬੈਂਕਾਂ ਵੱਲੋਂ ਪੇਸ਼ ਕੀਤੀ ਜਾਂਦੀ ਵਿਆਜ ਦਰ ਮਹਿੰਗਾਈ ਨਾਲੋਂ ਵੀ ਘੱਟ ਹੈ।
ਇਸ ਦਾ ਮਤਲਬ ਹੈ ਕਿ ਜਦੋਂ ਉਨ੍ਹਾਂ ਨੇ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਨ ਦੇ ਸਮੇਂ ਨਾਲੋਂ ਬਚਤ ਦਾ ਸ਼ੁੱਧ ਮੁੱਲ (ਨੈੱਟ ਵੇਲਯੂ) ਸਾਲ-ਦਰ-ਸਾਲ ਦੇ ਆਧਾਰ 'ਤੇ ਘਟ ਰਿਹਾ ਹੈ।

ਤਸਵੀਰ ਸਰੋਤ, Getty Images
ਲੋਕ ਇਸ ਭਰੋਸੇ ਨਾਲ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਦੇ ਹਨ ਕਿ ਇੱਕ ਨਿਸ਼ਚਿਤ ਸਮੇਂ ਬਾਅਦ ਉਨ੍ਹਾਂ ਨੂੰ ਇੱਕਮੁਸ਼ਤ ਰਕਮ ਮਿਲੇਗੀ। ਹਾਲਾਂਕਿ, ਇਹ ਵਿਸ਼ਵਾਸ਼ ਜਾਗਰੂਕਤਾ ਦੀ ਘਾਟ ਦਾ ਨਤੀਜਾ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਜੇਕਰ ਕੋਈ ਯੋਜਨਾ ਮੁਤਾਬਕ ਨਿਵੇਸ਼ ਕਰਦਾ ਹੈ ਤਾਂ ਮਾਰਕੀਟ ਸਾਧਨਾਂ ਤੋਂ ਮਿਲਣ ਵਾਲੇ ਰਿਟਰਨ ਅਤੇ ਫਿਕਸਡ ਡਿਪਾਜ਼ਿਟ ਵਿੱਚ ਬਹੁਤ ਅੰਤਰ ਹੁੰਦਾ ਹੈ।
ਨਿੱਜੀ ਵਿੱਤ ਮਾਹਿਰ ਦੱਸਦੇ ਹਨ ਕਿ ਬਚਤ ਇੱਕ ਲੰਮੇ ਸਮੇਂ ਦਾ ਕੰਮ ਹੈ। ਇੰਨੇ ਲੰਬੇ ਸਮੇਂ ਲਈ ਨਿਵੇਸ਼ ਕਰਨ ਨਾਲ ਮਾਰਕੀਟ ਜੋਖ਼ਮ ਘੱਟ ਜਾਂਦਾ ਹੈ।
ਇਸ ਦੇ ਨਾਲ ਹੀ, ਮਾਰਕੀਟ ਵਿੱਚ ਕੁਝ ਘੱਟ ਜੋਖ਼ਮ ਵਾਲੇ, ਛੋਟੀ ਮਿਆਦ ਦੀਆਂ ਬਚਤ ਸਕੀਮਾਂ ਹਨ ਜੋ ਫਿਕਸਡ ਡਿਪਾਜ਼ਿਟ ਤੋਂ ਵੱਧ ਰਿਟਰਨ ਦਿੰਦੀਆਂ ਹਨ।

ਇਹ ਵੀ ਪੜ੍ਹੋ :

ਹਾਲਾਂਕਿ, ਉਹ ਗਾਰੰਟੀ ਫਿਕਸਡ ਡਿਪਾਜ਼ਿਟ ਪੇਸ਼ਕਸ਼ ਨਹੀਂ ਰੱਖਦੇ ਹਨ। ਆਓ ਕੁਝ ਅਜਿਹੀਆਂ ਘੱਟ ਮਿਆਦ ਵਾਲੀਆਂ ਸਕੀਮਾਂ 'ਤੇ ਨਜ਼ਰ ਮਾਰਦੇ ਹਾਂ-
ਇੰਡੈਕਸ ਫੰਡ
ਮਿਊਚੁਅਲ ਫੰਡਾਂ ਵਾਂਗ, ਇੰਡੈਕਸ ਫੰਡ ਵਿੱਚ ਨਿਵੇਸ਼ ਕੀਤਾ ਪੈਸਾ ਵੀ ਵੱਖ-ਵੱਖ ਕੰਪਨੀਆਂ ਦੇ ਸਟਾਕਾਂ ਵਿੱਚ ਨਿਵੇਸ਼ ਕੀਤਾ ਜਾਵੇਗਾ।
ਹਾਲਾਂਕਿ, ਮਿਊਚੁਅਲ ਫੰਡਾਂ ਦੇ ਉਲਟ ਕੋਈ ਫੰਡ ਮੈਨੇਜਰ ਨਹੀਂ ਹੋਵੇਗਾ ਕਿਉਂਕਿ, ਇੰਡੈਕਸ ਫੰਡ ਇੱਕ ਜਾਂ ਦੂਜੇ ਇੰਡੈਕਸ ਦੀ ਪਾਲਣਾ ਕਰਦੇ ਹਨ। ਇਸ ਲਈ, ਇਸ ਫੰਡ ਰਾਹੀਂ ਕੀਤੇ ਗਏ ਨਿਵੇਸ਼ਾਂ ਨੂੰ ਸਵੈਚਲਿਤ ਨਿਵੇਸ਼ ਵਜੋਂ ਜਾਣਿਆ ਜਾਂਦਾ ਹੈ।
ਆਮ ਤੌਰ 'ਤੇ, ਮਿਊਚੁਅਲ ਫੰਡਾਂ ਦਾ ਨਿਵੇਸ਼ ਫੰਡ ਮੈਨੇਜਰ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ।
ਉਹ ਮਾਰਕੀਟ ਵੱਲੋਂ ਦਿੱਤੇ ਕੀਤੇ ਜਾਣ ਨਾਲੋਂ ਵੱਧ ਰਿਟਰਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੰਮ ਕਰਦੇ ਹਨ। ਹਾਲਾਂਕਿ, ਇੰਡੈਕਸ ਫੰਡ ਨਿਵੇਸ਼ਾਂ ਦਾ ਉਦੇਸ਼ ਰਿਟਰਨ ਪ੍ਰਦਾਨ ਕਰਨਾ ਹੈ ਜੋ ਇੰਡੈਕਸ ਦੇ ਅਨੁਕੂਲ ਹਨ।
ਉਦਾਹਰਨ ਲਈ ਸੈਂਸੈਕਸ-30, ਆਓ ਦੇਖੀਏ ਕਿ ਇਹ ਕਿਵੇਂ ਕੰਮ ਕਰਦਾ ਹੈ।

ਤਸਵੀਰ ਸਰੋਤ, PTI
ਹੇਠਾਂ ਦਿੱਤੀ ਸਾਰਣੀ ਵਿੱਚ ਉਹ ਕੰਪਨੀਆਂ ਹਨ ਜੋ ਸੈਂਸੈਕਸ-30 ਇੰਡੈਕਸ ਵਿੱਚ ਸੂਚੀਬੱਧ ਹਨ ਅਤੇ ਵੇਟੇਜ ਦਿੱਤੇ ਗਏ ਹਨ।
ਰਿਲਾਇੰਸ ਲਈ ਵੇਟੇਜ 13.36% ਅਤੇ ਐੱਚਡੀਐੱਫਸੀ ਲਈ 9.65% ਹੈ। ਇਸ ਲਈ, ਜੇਕਰ ਤੁਸੀਂ ਹੁਣ ਸੈਂਸੈਕਸ -30 ਦੀ ਪਾਲਣਾ ਕਰਨ ਵਾਲੇ ਇੰਡੈਕਸ ਫੰਡ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੀ ਬਚਤ ਦਾ 13.65% ਰਿਲਾਇੰਸ ਵਿੱਚ ਅਤੇ 9.65% ਐੱਚਡੀਐੱਫਸੀ ਵਿੱਚ ਨਿਵੇਸ਼ ਕੀਤਾ ਜਾਵੇਗਾ।
ਬਾਕੀ ਰਕਮ ਉਨ੍ਹਾਂ ਨੂੰ ਦਿੱਤੇ ਗਏ ਵੇਟੇਜ ਮੁਤਾਬਕ ਕੰਪਨੀਆਂ ਵਿੱਚ ਨਿਵੇਸ਼ ਕੀਤੀ ਜਾਵੇਗੀ।
ਜੇਕਰ ਕੋਈ ਵੀ ਕੰਪਨੀ ਸੈਂਸੈਕਸ-30 ਇੰਡੈਕਸ ਵਿੱਚ ਆਪਣਾ ਸਥਾਨ ਗੁਆ ਬੈਠਦੀ ਹੈ ਤਾਂ ਉਸ ਸਮੇਂ ਤੱਕ ਉਸ ਕੰਪਨੀ ਵਿੱਚ ਨਿਵੇਸ਼ ਕੀਤਾ ਗਿਆ ਪੈਸਾ ਉਸ ਤੋਂ ਵਾਪਸ ਲੈ ਲਿਆ ਜਾਵੇਗਾ ਅਤੇ ਉਸ ਕੰਪਨੀ ਵਿੱਚ ਮੁੜ ਨਿਵੇਸ਼ ਕੀਤਾ ਜਾਵੇਗਾ ਜਿਸ ਨੇ ਉਸ ਦੀ ਥਾਂ ਲੈ ਲਈ ਹੈ।
ਸੈਂਸੈਕਸ-30 ਬਹੁਤ ਮਹੱਤਵਪੂਰਨ ਇੰਡੈਕਸ ਹੈ।
ਇਸ ਲਈ, ਇਕੱਲੇ ਮੁਨਾਫ਼ਾ ਵਾਪਸ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਵਿਚ ਥਾਂ ਮਿਲੇਗੀ।
ਪਿਛਲੇ ਇੱਕ ਦਹਾਕੇ ਵਿੱਚ ਸੈਂਸੈਕਸ-30 ਵਿੱਚ 250% ਦਾ ਵਾਧਾ ਹੋਇਆ ਹੈ।
ਇਸ ਲਈ, ਇਸ ਫੰਡ ਰਾਹੀਂ ਨਿਵੇਸ਼ ਕਰਨ ਵਾਲੇ ਲੋਕਾਂ ਦਾ ਨਿਵੇਸ਼ ਵੀ ਉਸੇ ਪ੍ਰਤੀਸ਼ਤ ਰਾਹੀਂ ਵਧਿਆ ਹੈ।
ਹਰ ਸੈਕਟਰ ਲਈ ਬਜ਼ਾਰ ਵਿੱਚ ਇੰਡੈਕਸ ਫੰਡ ਉਪਲਬਧ ਹਨ, ਜਿਵੇਂ ਕਿ ਬੈਂਕਿੰਗ, ਆਈਟੀ, ਗੋਲਡ, ਰੀਅਲ ਅਸਟੇਟ, ਆਦਿ।
ਐਕਸਚੈਂਜ ਟ੍ਰੇਡੇਡ ਫੰਡ
ਐਕਸਚੈਂਜ ਟ੍ਰੇਡੇਡ ਫੰਡ ਵੀ ਇੰਡੈਕਸ ਫੰਡ ਵਾਂਗ ਹੀ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਵਿੱਚ ਕਈ ਕੰਪਨੀਆਂ ਅਤੇ ਸੈਕਟਰਾਂ ਵਿੱਚ ਨਿਵੇਸ਼ ਕਰਨ ਦਾ ਬਦਲ ਹੈ।
ਇਨ੍ਹਾਂ ਦੋਵਾਂ ਫੰਡਾਂ ਵਿਚਾਲੇ ਵੱਡੇ ਅੰਤਰ
- ਐਕਸਚੈਂਜ ਟ੍ਰੇਡੇਡ ਫੰਡ ਦਾ ਕੰਮਕਾਜ਼ ਚੁਣੇ ਹੋਏ ਇੰਡੈਕਸ ਦੇ ਨੇੜੇ ਹੋਵੇਗਾ। ਇਹ ਇਸ ਮਾਮਲੇ ਵਿੱਚ ਇੰਡੈਕਸ ਫੰਡ ਨਾਲੋਂ ਬਿਹਤਰ ਹੈ।
- ਐਕਸਚੈਂਜ ਟ੍ਰੇਡੇਡ ਫੰਡ ਰਾਹੀਂ ਐੱਸਆਈਪੀ ਦਾ ਕੋਈ ਬਦਲ ਨਹੀਂ ਹੈ। ਹਾਲਾਂਕਿ, ਇੰਡੈਕਸ ਫੰਡ ਵਿੱਚ ਹੈ।
- ਕੋਈ ਕੇਵਲ ਐਕਸਚੇਂਡ ਟ੍ਰੇਡੇਡ ਫੰਡ ਰਾਹੀਂ ਯੂਨਿਟ ਕਰੀਦ ਸਕਦਾ ਹੈ। ਪਰ, ਇੰਡੈਕਸ ਫੰਡ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਰਾਸ਼ੀ ਵਿੱਚ ਖਰੀਦ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਈਟੀਐੱਫ ਦੇ ਮਾਧਿਅਮ ਰਾਹੀਂ ਕੇਵਲ ਲੋੜੀਂਦੀ ਗਿਣਤੀ ਵਿੱਚ ਇਕਾਈਆਂ ਨੂੰ ਖਰੀਦਣ ਲਈ ਜ਼ਰੂਰੀ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ। ਪਰ, ਇੰਡੈਕਸ ਫੰਡ ਨਾਲ ਕੋਈ ਵੀ ਜਿੰਨੀਆਂ ਚਾਹੁਣ ਓਨੀਆਂ ਯੂਨਿਟਾਂ ਖਰੀਦ ਸਕਦਾ ਹੈ, ਜਿਸ ਪੈਸੇ ਨਾਲ ਉਹ ਨਿਵੇਸ਼ ਕਰਨਾ ਚਾਹੁੰਦੇ ਹਨ। ਸਾਰੇ ਇੰਡੈਕਸ ਫੰਡਾਂ ਵਿੱਚ ਘੱਟੋ-ਘੱਟ 500 ਰੁਪਏ ਤੋਂ ਸ਼ੁਰੂਆਤ ਹੁੰਦੀ ਹੈ। ਹਾਲਾਂਕਿ, ਈਟੀਐੱਫ ਰਾਹੀਂ ਨਿਵੇਸ਼ ਘੱਟੋ-ਘੱਟ ਕੀਮਤ ਇੰਡੈਕਸ 'ਤੇ ਨਿਰਭਰ ਕਰਦਾ ਹੈ।
- ਇੰਡੈਕਸ ਫੰਡ ਦਿਨ ਦੇ ਕਿਸੇ ਵੀ ਸਮੇਂ ਵੇਚੇ ਜਾ ਸਕਦੇ ਹਨ। ਹਾਲਾਂਕਿ, ਈਟੀਐੱਫ ਰਾਹੀਂ ਕੀਤੇ ਗਏ ਨਿਵੇਸ਼ਾਂ ਨੂੰ ਸਿਰਫ਼ ਕਲੋਜਿੰਗ ਵੇਲੇ ਸੂਚੀਬੱਧ ਕੀਮਤ 'ਤੇ ਹੀ ਵੇਚਿਆ ਜਾਂ ਖਰੀਦਿਆ ਜਾ ਸਕਦਾ ਹੈ।
ਡੈਬਟ ਮਿਊਚੁਅਲ ਫੰਡ
ਡੈਬਟ ਮਿਊਚੁਅਲ ਫੰਡ ਵਿੱਚ ਫੰਡ ਮੈਨੇਜਰ ਸਾਡੇ ਨਿਵੇਸ਼ ਨਾਲੋਂ ਵੱਖ ਬੌਂਡ ਖਰੀਦੇਗਾ ਅਤੇ ਸਾਨੂੰ ਉਨ੍ਹਾਂ ਬੌਂਡਸ 'ਤੇ ਮਿਲਣ ਵਾਲਾ ਵਿਆਜ ਦੇਵੇਗਾ।

ਤਸਵੀਰ ਸਰੋਤ, Getty Images
ਇੱਕ ਤਰ੍ਹਾਂ ਨਾਲ ਇਹ ਕਰਜ਼ਦਾਰ ਅਤੇ ਸਾਹੂਕਾਰ ਵਿਚਾਲੇ ਲੈਣ-ਦੇਣ ਵਾਂਗ ਹੈ। ਉਨ੍ਹਾਂ ਫੰਡਾਂ ਵਿੱਚ ਫੰਡ ਮੈਨੇਜਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਵੱਖ-ਵੱਖ ਖੇਤਰਾਂ ਵਿੱਚ ਬੌਂਡ ਵੱਲੋਂ ਦਿੱਤੇ ਜਾਣ ਵਾਲੇ ਵਿਆਜ ਵਿੱਚ ਅੰਤਰ ਕਾਫੀ ਵੱਡਾ ਹੁੰਦਾ ਹੈ।
ਹਾਲਾਂਕਿ, ਇਨ੍ਹਾਂ ਫੰਡਾਂ ਰਾਹੀਂ ਆਮਦਨੀ ਇਕੁਇਟੀ ਮਿਊਚੁਅਲ ਫੰਡ ਰਾਹੀਂ ਹੋਣ ਵਾਲੀ ਕਮਾਈ ਨਾਲੋਂ ਘੱਟ ਹੈ, ਇਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੈ ਜੋ ਵਧੇਰੇ ਜੋਖ਼ਮ ਨਹੀਂ ਲੈ ਸਕਦੇ।
ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਫੰਡਾਂ ਰਾਹੀਂ ਜੋ ਆਮਦਨੀ ਹਾਸਿਲ ਕੀਤੀ ਜਾ ਸਕਦੀ ਹੈ ਨਿਸ਼ਚਤ ਤੌਰ 'ਤੇ ਫਿਕਸਡ ਡਿਪਾਜ਼ਿਟ ਤੋਂ ਹੋਣ ਵਾਲੀ ਕਮਾਈ ਨਾਲੋਂ ਵੱਧ ਹੈ।
ਗਿਲਟ ਮਿਊਚੁਅਲ ਫੰਡ
ਗਿਲਟ ਫੰਡ ਉਸੇ ਸ਼੍ਰੇਣੀ ਨਾਲ ਸਬੰਧਤ ਹਨ ਜੋ ਡੈਬਟ ਮਿਊਚੁਅਲ ਫੰਡਾਂ ਦੀ ਹੈ।
ਇਨ੍ਹਾਂ ਫੰਡਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦਾ ਨਿਵੇਸ਼ ਸਿਰਫ਼ ਸਰਕਾਰੀ ਬੌਂਡਾਂ ਵਿੱਚ ਕੀਤਾ ਜਾਵੇਗਾ।
ਆਮ ਤੌਰ 'ਤੇ, ਸੂਬਾ ਜਾਂ ਕੇਂਦਰ ਸਰਕਾਰਾਂ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਬੌਂਡਾਂ 'ਤੇ ਨਿਯਮਤ ਤੌਰ 'ਤੇ ਵਿਆਜ ਦਾ ਭੁਗਤਾਨ ਕਰਨਗੀਆਂ। ਇਸ ਲਈ, ਮਾਰਕੀਟ ਜੋਖ਼ਮ ਬਹੁਤ ਘੱਟ ਹੈ।
ਸੇਬੀ ਦੇ ਨਿਯਮਾਂ ਮੁਤਾਬਕ, ਗਿਲਟ ਫੰਡ ਪੋਰਟਫੋਲੀਓ ਦਾ 80% ਸਰਕਾਰੀ ਬੌਂਡਾਂ ਵਿੱਚ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਉਨ੍ਹਾਂ ਰਾਹੀਂ ਫਿਕਸਡ ਡਿਪਾਜ਼ਿਟ ਤੋਂ ਵੱਧ ਆਮਦਨ ਕਮਾ ਸਕਦਾ ਹੈ।

ਇਹ ਵੀ ਪੜ੍ਹੋ-













