ਸ਼੍ਰੀਲੰਕਾ ਦੇ ਆਰਥਿਕ ਹਾਲਾਤ ਕਿੰਨੇ ਮਾੜੇ ਹਨ, ਇਨ੍ਹਾਂ ਅੰਕੜਿਆਂ ਨਾਲ ਸਮਝੋ

ਸ਼੍ਰੀ ਲੰਕਾ
    • ਲੇਖਕ, ਸ਼ਾਦਾਬ ਨਜ਼ਮੀ
    • ਰੋਲ, ਬੀਬੀਸੀ ਪੱਤਰਕਾਰ

ਸ਼੍ਰੀਲੰਕਾ ਦੀ ਅਬਾਦੀ ਮਹਿਜ਼ 2.2 ਕਰੋੜ ਹੈ। ਦੇਸ਼ ਆਪਣੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਦੇਸ਼ ਵਿੱਚ ਖਾਣੇ, ਗੈਸ, ਅਤੇ ਪੈਟਰੋਲੀਅਮ ਦੀਆਂ ਕੀਮਤਾਂ ਅਸਾਮਾਨ ਛੂਹ ਰਹੀਆਂ ਹਨ। ਮਹਿੰਗਾਈ ਦੀ ਦਰ ਪਿਛਲੇ ਕਈ ਮਹੀਨਿਆਂ ਤੋਂ ਦੂਹਰੇ ਅੰਕਾਂ ਵਿੱਚ ਜਾ ਰਹੀ ਹੈ।

ਰੂਸ ਅਤੇ ਯੂਕਰੇਨ ਦੀ ਜੰਗ ਨੇ ਸ਼੍ਰੀ ਲੰਕਾ ਦੇ ਸੰਕਟ ਵਿੱਚ ਹੋਰ ਵਾਧਾ ਕਰ ਦਿੱਤਾ ਹੈ।

ਬਿਜਲੀ ਦੇ ਕੱਟ, ਖਾਲੀ ਏਟੀਐਮ ਮਸ਼ੀਨਾਂ, ਅਤੇ ਪੈਟਰੋਲ ਪੰਪਾਂ ਉੱਪਰ ਲੱਗੀਆਂ ਲੰਬੀਆਂ ਲਾਈਨਾਂ ਰੋਜ਼ ਦਾ ਨਜ਼ਾਰਾ ਬਣ ਗਈਆਂ ਹਨ।

ਸ਼੍ਰੀਲੰਕਾ ਆਪਣੀ ਜ਼ਰੂਰਤ ਦੀ ਲਗਭਗ ਹਰ ਵਸਤੂ ਬਾਹਰੋ ਮੰਗਾਉਂਦਾ ਹੈ। ਹੁਣ ਇਸ ਸਪਲਾਈ ਵਿੱਚ ਰੁਕਾਵਟ ਆ ਗਈ ਹੈ, ਜਿਸ ਕਾਰਨ ਮਹਿੰਗਾਈ ਬਹੁਤ ਤੇਜ਼ੀ ਨਾਲ ਵਧੀ ਹੈ ਅਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਲਈ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ।

ਇਨ੍ਹਾਂ ਕਤਾਰਾਂ ਵਿੱਚ ਲੱਗੇ ਕੁਝ ਲੋਕਾਂ ਦੀ ਮੌਤ ਹੋਣ ਦੀਆਂ ਵੀ ਖ਼ਬਰਾਂ ਹਨ।

ਇਹ ਵੀ ਪੜ੍ਹੋ:

ਸ਼੍ਰੀ ਲੰਕਾ

ਸ਼੍ਰੀਲੰਕਾ ਆਪਣੀ ਜ਼ਰੂਰਤ ਦੀ ਲਗਭਗ ਹਰ ਵਸਤੂ ਬਾਹਰੋਂ ਮੰਗਾਉਂਦਾ ਹੈ। ਹੁਣ ਇਸ ਸਪਲਾਈ ਵਿੱਚ ਰੁਕਾਵਟ ਆ ਗਈ ਹੈ, ਜਿਸ ਕਾਰਨ ਮਹਿੰਗਾਈ ਬਹੁਤ ਤੇਜ਼ੀ ਨਾਲ ਵਧੀ ਹੈ ਅਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਲਈ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ।

ਇਨ੍ਹਾਂ ਕਤਾਰਾਂ ਵਿੱਚ ਲੱਗੇ ਕੁਝ ਲੋਕਾਂ ਦੀ ਮੌਤ ਹੋਣ ਦੀਆਂ ਵੀ ਖ਼ਬਰਾਂ ਹਨ।

ਸ਼੍ਰੀਲੰਕਾ ਦੇ ਕੇਂਦਰੀ ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਦੀ ਦਰ ਜਿੱਥੇ ਮਹਾਂਮਾਰੀ ਦੇ ਸ਼ੁਰੂ ਵਿੱਚ ਜਿੱਥੇ ਮਹਿਜ਼ 5% ਸੀ। ਉੱਥੇ ਹੀ ਫ਼ਰਵਰੀ 2022 ਵਿੱਚ ਇਹ ਵਧ ਕੇ 18% ਹੋ ਗਈ। ਇਹ ਪਿਛਲੇ ਸਾਲ ਦੇ ਮੁਕਬਾਲੇ 13% ਦਾ ਵਾਧਾ ਹੈ।

ਵਸਤਾਂ ਦੀ ਸਪਲਾਈ ਵਿੱਚ ਆਈ ਰੁਕਾਵਟ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ।

ਸਧਾਰਣ ਵਸਤਾਂ ਜਿਵੇਂ ਸੁੱਕੀ ਮਿਰਚ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਖੁਦਰਾ ਬਜ਼ਾਰ ਵਿੱਚ 190% ਦਾ ਵਾਧਾ ਹੋਇਆ ਹੈ। ਸ਼੍ਰੀ ਲੰਕਾ ਦੇ ਕੇਂਦਰੀ ਬੈਂਕ ਮੁਤਾਬਕ ਜਿੱਥੇ ਅਪ੍ਰੈਲ 2021 ਵਿੱਚ ਇੱਕ ਕਿੱਲੋ ਸੇਬ 55 ਰੁਪਏ ਦੇ ਆਉਂਦੇ ਸਨ, ਹੁਣ ਇਨ੍ਹਾਂ ਦੀ ਕੀਮਤ ਦੁੱਗਣੀ ਹੋ ਗਈ ਹੈ

ਨਾਰੀਅਲ ਦਾ ਤੇਲ ਜੋ ਕਿ 520 ਰੁਪਏ ਲੀਟਰ ਨੂੰ ਮਿਲਦਾ ਸੀ ਹੁਣ 820 ਰੁਪਏ ਨੂੰ ਲੀਟਰ ਮਿਲ ਰਿਹਾ ਹੈ।

ਖ਼ਬਰਾਂ ਮੁਤਾਬਕ ਸ਼੍ਰੀ ਲੰਕਾ ਦੇ ਲੋਕਾਂ ਨੇ ਹੁਣ ਜ਼ਰੂਰੀ ਵਸਤਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਪਰ ਮਾਰਕਿਟਾਂ ਦੀਆਂ ਸ਼ੈਲਫ਼ਾਂ ਖਾਲੀ ਹੋ ਰਹੀਆਂ ਹਨ। ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਕਈ ਲੋਕਾਂ ਨੂੰ ਮਹਿੰਗਾਈ ਕਾਰਨ ਆਪਣਾ ਖਾਣਾ ਤੱਕ ਪੂਰਾ ਨਹੀਂ ਖਾ ਸਕਦੇ

ਮਹਿੰਗੀ ਦਰਾਮਦ

ਸ਼੍ਰੀਲੰਕਾ ਆਪਣੀ ਲੋੜ ਦੀ ਲੱਗਭਗ ਹਰ ਵਸਤੂ ਬਾਹਰੋਂ ਮੰਗਾਉਂਦਾ ਹੈ। ਓਈਸੀਡੀ ਮੁਤਾਬਕ ਸ਼੍ਰੀ ਲੰਕਾ ਨੇ ਸਾਲ 2020 ਵਿੱਚ 1.2 ਬਿਲੀਅਨ ਡਾਲਰ ਦਾ ਰਿਫਾਈਂਡ ਤੇਲ ਮੰਗਵਾਇਆ ਸੀ। ਕੱਪੜਿਆਂ ਤੋ ਲੈ ਕੇ ਦਵਾਈਆਂ ਬਣਾਉਣ ਲਈ ਕੱਚਾ ਮਾਲ ਅਤੇ ਕਣਕ ਤੋਂ ਲੈਕੇ ਖੰਡ ਤੱਕ- ਸਬ ਕੁਝ ਦਰਾਮਦ ਕੀਤਾ ਜਾਂਦਾ ਹੈ।

ਸਾਲ 2020 ਵਿੱਚ ਸ਼੍ਰੀ ਲੰਕਾ ਨੇ 214 ਮੀਲੀਅਨ ਡਾਲਰ ਦੀਆਂ ਕਾਰਾਂ ਦਰਾਮਦ ਕੀਤੀਆਂ। ਇਹੀ ਸਭ ਤੋਂ ਵੱਡੀ ਦਰਾਮਦ ਨਹੀਂ ਹੈ। ਸ਼੍ਰੀ ਲੰਕਾ ਨੇ ਸਾਲ 2020 ਵਿੱਚ ਸਿਰਫ਼ ਦੁੱਧ ਹੀ 305 ਮਿਲੀਅਨ ਡਾਲਰ ਦਾ ਮੰਗਵਾਇਆ ਸੀ।

ਚੀਨ ਅਤੇ ਭਾਰਤ ਸ਼੍ਰੀ ਲੰਕਾ ਨੂੰ ਸਭ ਤੋਂ ਜ਼ਿਆਦਾ ਵਸਤੂਆਂ ਭੇਜਦੇ ਹਨ। ਵਿਦੇਸ਼ੀ ਮਦਦ ਮੰਗਣ ਦੇ ਸਮੇਂ ਵੀ ਸ਼੍ਰੀ ਲੰਕਾ ਨੇ ਚੀਨ ਅਤੇ ਭਾਰਤ ਵੱਲ ਦੇਖਿਆ ਹੈ।

ਸ਼੍ਰੀ ਲੰਕਾ

ਸ਼੍ਰੀ ਲੰਕਨ ਰੁਪਏ ਵਿੱਚ ਗਿਰਾਵਟ

ਫ਼ਰਵਰੀ 2022 ਵਿੱਚ ਜਿਹੜੇ ਸੈਲਾਨੀ ਸ਼੍ਰੀ ਲੰਕਾ ਆਏ ਉਨ੍ਹਾਂ ਵਿੱਚੋਂ 70% ਯੂਰਪ ਤੋਂ ਸਨ। ਸੈਲਾਨੀਆਂ ਬਾਰੇ ਮਾਹਵਾਰ ਸਰਕਾਰੀ ਰਿਪੋਰਟ ਮੁਤਾਬਤ ਇਸ ਸਾਲ ਫ਼ਰਵਰੀ ਮਹੀਨੇ ਦੌਰਾਨ 15,340 ਸੈਲਾਨੀ ਰੂਸ ਤੋਂ ਆਏ ਸਨ। ਇਹ ਕਿਸੇ ਦੇਸ਼ ਤੋਂ ਸ਼੍ਰੀਲੰਕਾ ਆਏ ਸੈਲਾਨੀਆਂ ਲਈ ਸਭ ਤੋਂ ਵੱਡਾ ਅੰਕੜਾ ਹੈ।

ਹਾਲਾਂਕਿ ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਤੋਂ ਬਾਅਦ ਸੈਲਾਨੀਆਂ ਦੇ ਆਉਣ ਵਿੱਚ ਵੀ ਰੁਕਾਵਟ ਆਈ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਸੈਲਾਨੀਆਂ ਦੇ ਨੰਬਰ ਵਿੱਚ ਗਿਰਾਵਟ ਆਈ ਸੀ। ਕੋਰੋਨਾ ਦੀ ਮਾਰ ਕਾਰਨ ਤਾਂ ਦੇਸ਼ ਜਿਵੇਂ ਗੋਢਿਆਂ ਭਾਰ ਹੀ ਆ ਗਿਆ।

ਕਣਕ, ਪੈਟਰੋਲੀਅਮ, ਅਤੇ ਹੋਰ ਵਸਤਾਂ ਦੀਆਂ ਕੀਮਤਾਂ ਉੱਪਰ ਵੀ ਜੰਗ ਦਾ ਅਸਰ ਪਿਆ ਹੈ। ਵਪਾਰਕ ਸਮਤੋਲ ਦੇ ਵਿਗੜਨ ਸਦਕਾ ਸ਼੍ਰੀ ਲੰਕਾ ਦਾ ਰੁਪਿਆ ਡਾਲਰ ਦੇ ਮੁਕਬਲੇ ਬਹੁਤ ਕਮਜ਼ੋਰ ਹੋਇਆ ਹੈ।

ਕਰਜ਼ ਵਿੱਚ ਡੁੱਬਿਆ ਦੇਸ਼

ਸ਼੍ਰੀਲੰਕਾ ਭਾਰੀ ਕਰਜ਼ ਵਿੱਚ ਡੁੱਬ ਰਿਹਾ ਹੈ। ਬਾਹਰੀ ਸਰੋਤਾਂ ਦੇ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਏਸ਼ੀਅਨ ਵਿਕਾਸ ਬੈਂਕ ਵਰਗੇ ਕੌਮਾਂਤਰੀ ਸੰਗਠਨਾਂ ਤੋਂ ਬਾਅਦ ਚੀਨ ਸ਼੍ਰੀ ਲੰਕਾ ਨੂੰ ਸਭ ਤੋਂ ਜ਼ਿਆਦਾ ਕਰਜ਼ ਦਿੰਦਾ ਹੈ।

ਸ਼੍ਰੀਲੰਕਾ ਦਾ ਕਰਜ਼ ਇਸ ਦੇ ਵਿਦੇਸ਼ੀ ਮੁਦਰਾ ਭੰਡਾਰ ਤੋਂ ਜ਼ਿਆਦਾ ਹੋ ਗਿਆ ਹੈ। ਦੇਸ਼ ਵਿੱਚ ਪੈਦਾ ਹੋਏ ਆਰਥਿਕ ਹਾਲਾਤ ਕਾਰਨ ਇਹ ਆਏ ਦਿਨ ਵਧ ਰਿਹਾ ਹੈ।

ਸ਼੍ਰੀ ਲੰਕਾ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)