ਸ਼੍ਰੀ ਲੰਕਾ ਤੋਂ ਹਿਜਰਤ ਕਰ ਭਾਰਤ ਆ ਰਹੇ ਲੋਕਾਂ ਦੇ ਹਵਾਲੇ ਨਾਲ ਸਮਝੋ ਉੱਥੇ ਹੋ ਕੀ ਰਿਹਾ ਹੈ

ਤਸਵੀਰ ਸਰੋਤ, PRABHURAO ANANDAN/BBC
ਸ਼੍ਰੀ ਲੰਕਾ ਵਿੱਚ ਆਰਥਿਕ ਸੰਕਟ ਹੁਣ ਮਨੁੱਖੀ ਸੰਕਟ ਵਿੱਚ ਬਦਲ ਰਿਹਾ ਹੈ।
ਸ਼੍ਰੀ ਲੰਕਾ ਦੇ ਪਰਿਵਾਰਾਂ ਨੇ ਆਪਣਾ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੇ ਤਟਾਂ ਤੱਕ ਪਹੁੰਚ ਰਹੇ ਹਨ।
ਉਨ੍ਹਾਂ ਦੇ ਇਸ ਕਦਮ ਦਾ ਕਾਰਨ ਹੈ ਸ਼੍ਰੀ ਲੰਕਾ ਵਿੱਚ ਜ਼ਰੂਰੀ ਚੀਜ਼ਾਂ ਦੀ ਭਾਰੀ ਕਿੱਲਤ ਅਤੇ ਵਧ ਰਹੀ ਮਹਿੰਗਾਈ।
ਮੰਗਲਵਾਰ ਤੋਂ ਲੈ ਕੇ ਹੁਣ ਤਕ ਤਕਰੀਬਨ 16 ਸ਼੍ਰੀਲੰਕਾਈ ਨਾਗਰਿਕ ਕਿਸ਼ਤੀਆਂ ਰਾਹੀਂ ਭਾਰਤ ਪਹੁੰਚ ਚੁੱਕੇ ਹਨ।
ਉਨ੍ਹਾਂ ਨੂੰ ਤਾਮਿਲਨਾਡੂ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਦਰਅਸਲ ਸ਼੍ਰੀ ਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ।
ਦੂਜੀ ਵਾਰ ਭਾਰਤ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼

ਤਸਵੀਰ ਸਰੋਤ, PRABHURAO ANANDAN/BBC
ਸ੍ਰੀਲੰਕਾ ਦੇ ਨਾਗਰਿਕਾਂ ਦਾ ਪਹਿਲਾ ਸਮੂਹ ਮੰਗਲਵਾਰ ਸਵੇਰੇ ਤਾਮਿਲਨਾਡੂ ਦੇ ਧਨੁਸ਼ਕੋੜੀ ਪੁੱਜਿਆ ਸੀ।
ਇਨ੍ਹਾਂ ਵਿੱਚ ਜਾਫ਼ਨਾ ਅਤੇ ਮਨਾਤਰੀ ਦੇ ਦੋ ਪਰਿਵਾਰਾਂ ਦੇ ਤਿੰਨ ਲੋਕ ਅਤੇ ਤਿੰਨ ਬੱਚੇ ਸ਼ਾਮਲ ਸਨ।
ਤਿੰਨਾਂ ਵਿੱਚੋਂ ਇੱਕ 27 ਸਾਲਾ ਗਜੇਂਦਰ ਜੋ ਜਾਫ਼ਨਾ ਵਿੱਚ ਚਿੱਤਰਕਾਰ ਦੇ ਰੂਪ ਵਿੱਚ ਕੰਮ ਕਰਦਾ ਸੀ, ਨੇ ਆਖਿਆ ਕਿ ਗ੍ਰਹਿਯੁੱਧ ਦੇ ਆਖਰੀ ਪੜਾਅ ਵਿੱਚ ਉਹ ਭਾਰਤ ਆਏ ਸੀ ਅਤੇ ਤਾਮਿਲਨਾਡੂ ਵਿੱਚ ਸ਼੍ਰੀਲੰਕਾਈ ਸ਼ਰਨਾਰਥੀਆਂ ਸ਼ਿਵਰ ਵਿੱਚ ਰਹੇ ਸਨ।
ਇਸ ਤੋਂ ਬਾਅਦ ਇੱਕ ਹੋਰ ਸਮੂਹ ਜਿਸ ਵਿੱਚ ਦਸ ਲੋਕ ਸ਼ਾਮਿਲ ਸਨ ਉਹ ਵੀ ਭਾਰਤ ਪਹੁੰਚਿਆ। ਇਨ੍ਹਾਂ ਵਿੱਚ ਪੰਜ ਬੱਚੇ ਵੀ ਸ਼ਾਮਿਲ ਸੀ। ਇਹ ਸਮੂਹ ਸ਼੍ਰੀ ਲੰਕਾ ਦੇ ਵਾਵੁਨੀਆਂ ਤੋਂ ਆਇਆ ਹੈ।
'ਸਮੁੰਦਰ ਵਿੱਚ 37 ਘੰਟੇ ਫਸੇ ਰਹੇ'

ਤਸਵੀਰ ਸਰੋਤ, PRABHURAO ANANDAN/BBC
35 ਸਾਲਾ ਸ਼ਿਵਰ ਰਾਥਿਨ ਪੇਸ਼ੇ ਤੋਂ ਮਛੇਰਾ ਹੈ। ਉਹ ਉਨ੍ਹਾਂ 10 ਲੋਕਾਂ ਵਿੱਚ ਸ਼ਾਮਿਲ ਹੈ ਜੋ ਵਾਵੁਨੀਆਂ ਤੋਂ ਧਨੁਸ਼ਕੋੜੀ ਪਹੁੰਚੇ ਹਨ।
ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਭੈਣ ਅਤੇ ਪਰਿਵਾਰ ਦੇ ਕੁਝ ਬੱਚੇ ਵੀ ਕਿਸ਼ਤੀ ਵਿੱਚ ਸਵਾਰ ਹੋ ਕੇ ਭਾਰਤ ਪਹੁੰਚੇ।
ਉਹ ਅੱਗੇ ਦੱਸਦੇ ਹਨ,"ਸਾਡਾ ਸਫ਼ਰ ਸ਼ੁਰੂ ਹੋਣ ਤੋਂ ਲਗਭਗ ਦੋ ਘੰਟੇ ਬਾਅਦ ਸਾਡੀ ਕਿਸ਼ਤੀ ਦੇ ਇੰਜਣ ਵਿੱਚ ਖਰਾਬੀ ਆ ਗਈ। ਅਸੀਂ 37 ਘੰਟੇ ਬਿਨਾਂ ਖਾਣੇ ਅਤੇ ਪਾਣੀ ਦੇ ਸਮੁੰਦਰ ਵਿੱਚ ਹੀ ਫਸੇ ਰਹੇ।"
ਕਾਫ਼ੀ ਮੁਸ਼ਕਿਲ ਤੋਂ ਬਾਅਦ ਉਨ੍ਹਾਂ ਨੇ ਇੰਜਣ ਨੂੰ ਠੀਕ ਕੀਤਾ ਤੇ ਮੰਗਲਵਾਰ ਦੇਰ ਰਾਤ ਉਹ ਭਾਰਤ ਪਹੁੰਚੇ।
ਇਹ ਵੀ ਪੜ੍ਹੋ:
ਜਦੋਂ ਉਹ ਭਾਰਤ ਪਹੁੰਚੇ ਤਾਂ ਤਮਿਲਨਾਡੂ ਮਰੀਨ ਪੁਲਿਸ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਦੇਸ਼ ਆਉਣ ਨਾਲ ਸੰਬੰਧਿਤ ਮਾਮਲਾ ਉੁਨ੍ਹਾਂ ਉੱਪਰ ਦਰਜ ਕਰ ਲਿਆ ਗਿਆ।
ਫਿਲਹਾਲ ਉਨ੍ਹਾਂ ਨੂੰ ਮਰੀਨ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਰਮੇਸ਼ਵਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਭਾਰਤ ਦੇ ਕੋਸਟ ਗਾਰਡ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਦੀ ਆਮਦ ਨੂੰ ਰੋਕਣ ਲਈ ਹੋਰ ਸਖਤ ਨਿਗਰਾਨੀ ਕੀਤੀ ਹੈ।

ਤਸਵੀਰ ਸਰੋਤ, PRABHURAO ANANDAN/BBC
ਇਸੇ ਦੌਰਾਨ ਸ਼੍ਰੀ ਲੰਕਾ ਦੀ ਨੇਵੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਤੌਰ ਸ਼ਰਨਾਰਥੀ ਭਾਰਤ ਪਹੁੰਚਣ ਵਾਲੇ ਸ੍ਰੀਲੰਕਾ ਦੇ ਲੋਕਾਂ ਨੂੰ ਰੋਕਣ ਵਾਸਤੇ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ।
ਨੇਵੀ ਦੇ ਬੁਲਾਰੇ ਕੈਪਟਨ ਇੰਡੀਕਾ ਡਿਸਿਲਵਾ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਹੈ ਕਿ ਉਨ੍ਹਾਂ ਕੋਲ ਸ਼ਰਨਾਰਥੀਆਂ ਨੂੰ ਭਾਰਤ ਪਹੁੰਚਣ ਤੋਂ ਰੋਕਣ ਵਾਸਤੇ ਇੱਕ ਸਿਸਟਮ ਹੈ। ਭਾਵੇਂ ਕਿ ਇਹ ਸੌ ਫ਼ੀਸਦ ਸਫਲ ਨਹੀਂ ਹੋਵੇਗਾ ਪਰ ਇਸ ਨੂੰ ਉਹ ਸਫ਼ਲਤਾਪੂਰਵਕ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ।
ਉਹ ਆਖਦੇ ਹਨ, "ਅਸੀਂ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਲੋਕ ਸ਼੍ਰੀ ਲੰਕਾ ਛੱਡ ਕੇ ਭਾਰਤ ਕਿਵੇਂ ਪਹੁੰਚੇ।"
ਸ੍ਰੀਲੰਕਾ ਵਿੱਚ ਹੈ ਭਿਆਨਕ ਆਰਥਿਕ ਸੰਕਟ

ਤਸਵੀਰ ਸਰੋਤ, Getty Images
ਸ੍ਰੀਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ।
ਮਾਰਚ 2020 ਦੌਰਾਨ ਮਹਾਂਮਾਰੀ ਸਮੇਂ ਸ਼੍ਰੀ ਲੰਕਾ ਦੇ ਮੁੱਖ ਵਪਾਰ ਜਿਨ੍ਹਾਂ ਵਿਚ ਚਾਹ, ਕੱਪੜਾ ਅਤੇ ਸੈਰ ਸਪਾਟਾ ਹੈ, ਉਹ ਪ੍ਰਭਾਵਿਤ ਹੋਏ ਹਨ।
ਇਸ ਤੋਂ ਬਾਅਦ ਸ੍ਰੀਲੰਕਾ ਜੋ ਕਿ ਇਕ ਟਾਪੂ ਦੇਸ਼ ਹੈ ਕੋਲ ਆਮਦਨ ਦੇ ਪੱਕੇ ਸਰੋਤ ਨਹੀਂ ਹਨ ਜਿਸ ਕਾਰਨ ਉਹ ਆਰਥਿਕ ਸੰਕਟ ਵਿਚ ਪਹੁੰਚ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦਾ ਫਾਰੈਕਸ ਜੋ ਇਸ ਦੇ ਕੇਂਦਰੀ ਬੈਂਕ ਦੇ ਹੱਥ ਵਿੱਚ ਹੈ ਓਨੇ ਲਗਾਤਾਰ ਡਿੱਗ ਰਿਹਾ ਹੈ।

ਤਸਵੀਰ ਸਰੋਤ, Getty Images
ਹੌਲੀ-ਹੌਲੀ ਆਰਥਿਕ ਹਾਲਾਤ ਖ਼ਰਾਬ ਹੁੰਦੇ ਗਏ। ਜ਼ਰੂਰੀ ਚੀਜ਼ਾਂ ਦੀ ਕੀਮਤ ਵਧਦੀ ਗਈ। ਰਸੋਈ ਗੈਸ ਦੀ ਕਮੀ ਕਾਰਨ ਹੋਟਲ ਬੰਦ ਹੋ ਗਏ।
ਦੇਸ਼ ਦੇ ਮੁੱਖ ਗੈਸ ਸਮੂਹਾਂ ਕੋਲ ਗੈਸ ਖਰੀਦਣ ਵਾਸਤੇ ਪੈਸੇ ਹੀ ਨਹੀਂ ਬਚੇ।
ਜ਼ਰੂਰੀ ਚੀਜ਼ਾਂ ਖ਼ਰੀਦਣ ਵਾਸਤੇ ਲੋਕ ਦੁਕਾਨਾਂ ਦੇ ਸਾਹਮਣੇ ਵੱਡੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲੱਗੇ।
ਕਈ ਵਾਰ ਹਾਲਾਤ ਅਜਿਹੇ ਬਣੇ ਕਿ ਚੀਜ਼ਾਂ ਵਾਸਤੇ ਹਿੰਸਕ ਝੜਪਾਂ ਵੀ ਹੋਈਆਂ ਕਿਉਂਕਿ ਉਹ ਮਿਲ ਨਹੀਂ ਰਹੀਆਂ ਸਨ।
ਹਾਲਾਂਕਿ ਆਖਿਆ ਜਾਂਦਾ ਹੈ ਕਿ 70 ਦੇ ਦਹਾਕੇ ਵਿੱਚ ਜਦੋਂ ਭੰਡਾਰਨਾਇਕੇ ਪ੍ਰਧਾਨ ਮੰਤਰੀ ਸਨ ਤਾਂ ਸ਼੍ਰੀ ਲੰਕਾ ਵਿੱਚ ਅਕਾਲ ਪੈ ਗਿਆ ਸੀ।
ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੌਜੂਦਾ ਸੰਕਟ ਉਸ ਤੋਂ ਵੀ ਕਿਤੇ ਜ਼ਿਆਦਾ ਖ਼ਰਾਬ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












