ਕੌਣ ਹਨ ਟ੍ਰਾਂਸਜੈਂਡਰ ਰੇਵਤੀ ਜਿਨ੍ਹਾਂ ਦਾ ਨਾਮ ਕੋਲੰਬੀਆ ਯੂਨੀਵਰਸਿਟੀ 'ਚ ਲਿਖਿਆ ਗਿਆ

- ਲੇਖਕ, ਐੱਮ ਨਿਆਸ ਅਹਿਮਦ
- ਰੋਲ, ਬੀਬੀਸੀ ਤਮਿਲ
ਹਮੇਸ਼ਾ ਤੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਤਮਿਲ ਸਾਹਿਤ ਦੀ ਦੁਨੀਆਂ 'ਚ ਮਰਦਾਂ ਅਤੇ ਔਰਤਾਂ ਵਿਚਾਲੇ ਸਮਾਨਤਾ ਨਹੀਂ ਹੈ। ਤਮਿਲ ਸਾਹਿਤ 'ਚ ਦੋ ਅਹੁਦੇ-ਸਨਮਾਨ ਅਤੇ ਥਾਂ ਮਰਦ ਲੇਖਕਾਂ ਨੂੰ ਹਾਸਿਲ ਹੈ ਜਾਂ ਮਿਲੀ ਹੈ, ਔਰਤ ਲੇਖਕਾਂ ਨੂੰ ਕਦੇ ਵੀ ਨਹੀਂ ਮਿਲੀ।
ਪਰ ਟ੍ਰਾਂਸਵੂਮਨ ਅਤੇ ਲੇਖਕ ਏ ਰੇਵਤੀ ਨੇ ਇਸ ਖ਼ੇਤਰ 'ਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਉਨ੍ਹਾਂ ਨੇ ਉਹ ਥਾਂ ਹਾਸਿਲ ਕੀਤੀ ਹੈ ਜੋ ਇਸ ਤੋਂ ਪਹਿਲਾਂ ਤਮਿਲ ਸਾਹਿਤ 'ਚ ਕਿਸੇ ਦੇ ਹਿੱਸੇ ਨਹੀਂ ਆਈ।
ਕੋਲੰਬੀਆ ਯੂਨੀਵਰਸਿਟੀ ਦੀ ਲਾਈਬ੍ਰੇਰੀ 'ਚ ਉਨ੍ਹਾਂ ਦਾ ਨਾਮ ਮਾਇਆ ਏਂਗਲੋ, ਟੋਨੀ ਮੌਰਿਸਨ, ਮਾਰਮੌਨ ਸਿਲਕੋ ਅਤੇ ਸ਼ਾਂਜੇ ਵਰਗੇ ਮਸ਼ਹੂਰ ਲੇਖਕਾਂ ਦੇ ਨਾਮ ਦੇ ਨਾਲ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ:
ਕੋਲੰਬੀਆ ਦੀ ਬਟਲਰ ਲਾਈਬ੍ਰੇਰੀ ਦੇ ਦਰਵਾਜ਼ੇ 'ਤੇ ਅੱਠ ਮਰਦ ਲੇਖਕਾਂ ਦੇ ਨਾਮ ਜਿਸ 'ਚ ਅਰਸਤੂ, ਪਲੇਟੋ, ਹੋਮਰ, ਡੇਮੋਲਥੇਨੇਸ ਅਤੇ ਸਿਸੇਰੋ ਵਰਗੇ ਮਹਾਨ ਲੇਖਕ ਸ਼ਾਮਿਲ ਹਨ। ਇਸ ਗੱਲ ਨੂੰ ਲੈ ਕੇ ਕਾਫ਼ੀ ਵਿਰੋਧ ਹੋਇਆ ਕਿ ਆਖ਼ਿਰ ਇਸ 'ਚ ਮਹਿਲਾ ਲੇਖਕਾਂ ਦਾ ਨਾਮ ਕਿਉਂ ਸ਼ਾਮਿਲ ਨਹੀਂ ਹੈ।
ਫ਼ਿਰ ਸਾਲ 1989 'ਚ ਕੁਝ ਵਿਦਿਆਰਥੀਆਂ ਨੇ ਖ਼ੁਦ ਹੀ ਮਹਿਲਾ ਲੇਖਕਾਂ ਦੇ ਨਾਮ ਲਿਖ ਦਿੱਤੇ ਅਤੇ ਇਹ ਹੀ ਨਹੀਂ ਸਗੋਂ ਇਨ੍ਹਾਂ ਮਹਿਲਾ ਲੇਖਕਾਂ ਦੇ ਨਾਮ ਮਰਦ ਲੇਖਕਾਂ ਦੇ ਨਾਮ ਤੋਂ ਉੱਤੇ ਸਨ। ਪਰ ਇਹ ਨਾਮ ਕੁਝ ਹੀ ਦਿਨਾਂ 'ਚ ਮਿਟਾ ਦਿੱਤੇ ਗਏ।

ਹੁਣ ਲਗਭਗ ਪੂਰੇ 30 ਸਾਲ ਬਾਅਦ, ਔਰਤਾਂ ਦੇ ਵਿਰੋਧ ਨੂੰ ਦੇਖਦੇ ਹੋਏ ਇੱਕ ਬੈਨਰ, ਜਿਸ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਮਹਿਲਾ ਲੇਖਕਾਂ ਦੇ ਨਾਮ ਲਿਖੇ ਹੋਏ ਹਨ ਉਸ ਬੈਨਰ ਨੂੰ ਇੱਥੇ ਲਗਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਇਨ੍ਹਾਂ ਔਰਤਾਂ 'ਚ ਏ ਰੇਵਤੀ ਦਾ ਨਾਮ ਵੀ ਸ਼ਾਮਿਲ ਹੈ।
ਅਸੀਂ ਇਸ ਸੰਦਰਭ 'ਚ ਰੇਵਤੀ ਨਾਲ ਮੁਲਾਕਾਤ ਕੀਤੀ, ਪੜ੍ਹੋ ਉਨ੍ਹਾਂ ਦੇ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ -
ਕੌਣ ਹਨ ਰੇਵਤੀ?
''ਜਿਸ ਤਰ੍ਹਾਂ ਤੁਸੀਂ ਇਹ ਸਵਾਲ ਮੈਨੂੰ ਪੁੱਛਿਆ ਹੈ ਠੀਕ ਉਸੇ ਤਰ੍ਹਾਂ ਇੱਕ ਸਮੇਂ ਇਹੀ ਸਵਾਲ ਮੈਂ ਖ਼ੁਦ ਨੂੰ ਵੀ ਪੁੱਛਿਆ ਸੀ। ਪਰ ਆਪਣੇ ਅੰਦਰ ਦੀ ਰੇਵਤੀ ਨੂੰ ਲੱਭਣ ਅਤੇ ਪਾਉਣ ਲਈ ਮੈਨੂੰ ਇੱਕ ਲੰਬਾ ਸੰਘਰਸ਼ ਕਰਨਾ ਪਿਆ।''
ਤਮਿਲ ਨਾਡੂ ਦੇ ਨਮੱਕਲ ਜ਼ਿਲ੍ਹੇ ਦੇ ਦੁਰਈਸਾਮੀ 'ਚ ਜੰਮੀ ਰੇਵਤੀ ਜਦੋਂ ਪੰਜਵੀਂ ਜਮਾਤ 'ਚ ਸੀ ਤਾਂ ਉਨ੍ਹਾਂ ਨੂੰ ਖ਼ੁਦ 'ਚ ਕੁਝ ਲਿੰਗ ਨਾਲ ਜੁੜੇ ਬਦਲਾਅ ਮਹਿਸੂਸ ਹੋਏ।
ਪੰਜਵੀਂ 'ਚ ਪੜ੍ਹਨ ਵਾਲੀ ਰੇਵਤੀ ਨੂੰ ਲੋਕਾਂ ਦੇ ਤਾਅਨੇ-ਮਹਿਣੇ ਸੁਣਨੇ ਪਏ। ਸਕੂਲ ਹੋਵੇ ਜਾਂ ਗੁਆਂਢ...ਹਰ ਥਾਂ ਬੇਇੱਜ਼ਤੀ ਝੱਲਣੀ ਪਈ। ਪਰ ਇਹ ਸਭ ਕੁਝ ਸਿਰਫ਼ ਇੱਥੋਂ ਤੱਕ ਹੀ ਨਹੀਂ ਸੀ। ਮਾਂ-ਪਿਓ ਅਤੇ ਭਰਾ ਵੱਲੋਂ ਵੀ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਆਈਆਂ ਇੱਕ ਸਮੇਂ ਤੋਂ ਬਾਅਦ ਉਨ੍ਹਾਂ ਨੇ ਘਰ-ਪਰਿਵਾਰ ਛੱਡ ਦਿੱਤਾ ਅਤੇ ਕਦੇ ਮੁੰਬਈ ਤੇ ਕਦੇ ਦਿੱਲੀ ਰਹੇ।
ਸਾਡੇ ਸਮਾਜ 'ਚ ਇੱਕ ਟ੍ਰਾਂਸਜੈਂਡਰ ਨੂੰ ਜੋ ਕੁਝ ਪਰੇਸ਼ਾਨੀ ਅਤੇ ਤਕਲੀਫ਼ਾ ਚੁੱਕਣੀਆਂ ਪੈਂਦੀਆਂ ਹਨ, ਉਹ ਰੇਵਤੀ ਦੇ ਸਾਹਮਣੇ ਵੀ ਆਈਆਂ। ਰੇਵਤੀ ਵੀ ਹਰ ਥਾਂ ਉਸ ਤਕਲੀਫ਼ ਤੋਂ ਲੰਘੀ ਜਿਸ ਦਾ ਜ਼ਿਕਰ ਅਸੀਂ ਆਮ ਤੌਰ 'ਤੇ ਟ੍ਰਾਂਸਜੈਂਡਰ ਲੋਕਾਂ ਦੇ ਸੰਦਰਭ 'ਚ ਸੁਣਦੇ ਜਾਂ ਪੜ੍ਹਦੇ ਹਾਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਬਾਅਦ ਸਾਲ 1999 'ਚ ਸੰਗਮ ਨਾਮ ਦੀ ਸੰਸਥਾ ਨਾਲ ਜੁੜ ਗਈ।
ਰੇਵਤੀ ਕਹਿੰਦੇ ਹਨ, ''ਜਿਸ ਰੇਵਤੀ ਨੂੰ ਤੁਸੀਂ ਅੱਜ ਦੇਖ ਰਹੇ ਹੋ ਉਸ ਨੂੰ ਸੰਗਮ ਲਾਈਬ੍ਰੇਰੀ ਨੇ ਤਰਾਸ਼ਿਆ ਹੈ। ਮੈਂ ਸਾਹਿਤਕਾਰ ਨਹੀਂ ਹਾਂ ਅਤੇ ਸੱਚ ਕਹਾਂ ਤਾਂ ਮੈਂ ਬਹੁਤ ਜ਼ਿਆਦਾ ਕੁਝ ਪੜ੍ਹਿਆ ਵੀ ਨਹੀਂ ਹੈ। ਮੈਨੂੰ ਤਾਂ ਭਾਸ਼ਾ ਨੂੰ ਲੈ ਕੇ ਡਰ ਵੀ ਸੀ। ਇੱਕ ਸਮਾਜ ਜੋ ਸਭ ਕੁਝ ਪਵਿੱਤਰ-ਅਪਵਿੱਤਰ ਦੀ ਨਜ਼ਰ ਨਾਲ ਦੇਖਦਾ ਹੈ ਉੱਥੇ ਭਾਸ਼ਾ ਵੀ ਪਵਿੱਤਰਤਾ ਨਾਲ ਜੁੜੀ ਚੀਜ਼ ਹੈ। ਮੇਰਾ ਡਰ ਇਸੇ ਪਵਿੱਤਰਤਾ ਦਾ ਸਾਹਮਣਾ ਕਰਨ ਨੂੰ ਲੈ ਕੇ ਸੀ।''

ਰੇਵਤੀ ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਕਹਿੰਦੇ ਹਨ, ''ਸੰਗਮ 'ਚ ਇੱਕ ਲਾਈਬ੍ਰੇਰੀ ਸੀ, ਜਿਸ ਨੇ ਮੈਨੂੰ ਪੜ੍ਹਨ-ਲਿਖਣ ਨਾਲ ਜੁੜਿਆ ਇੱਕ ਅਜਿਹਾ ਤਜਰਬਾ ਦਿੱਤਾ ਜੋ ਬਿਹਤਰੀਨ ਸੀ। ਮੈਂ ਉੱਥੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਇਸ ਨਾਲ ਲਾਭ ਇਹ ਹੋਇਆ ਕਿ ਮੇਰੇ ਸਾਹਮਣੇ ਕੁਝ ਸਵਾਲ ਖੜ੍ਹੇ ਹੋ ਗਏ। ਅੰਗਰੇਜ਼ੀ ਭਾਸ਼ਾ 'ਚ ਕਈ ਅਜਿਹੀਆਂ ਕਿਤਾਬਾਂ ਸਨ ਜਿਸ 'ਚ ਟ੍ਰਾਂਸਜੈਂਡਰ ਲੋਕਾਂ ਦੇ ਦਰਦ ਨੂੰ ਬੇਹੱਦ ਕਰੀਬ ਤੋਂ ਉਕੇਰਿਆ ਗਿਆ ਸੀ ਪਰ ਉੱਥੇ ਅਜਿਹੀ ਕੋਈ ਕਿਤਾਬ ਨਹੀਂ ਸੀ ਜੋ ਭਾਰਤੀ ਪਰਿਪੇਖ 'ਚ ਉਸ ਦਰਦ ਨੂੰ ਬਿਆਨ ਕਰਦੀ ਹੋਵੇ। ਇਸੇ ਇੱਕ ਸਵਾਲ ਨੇ ਮੈਨੂੰ ਲਿਖਣ ਲਈ ਪ੍ਰੇਰਿਆ ਪਰ ਮੇਰੇ ਅੰਦਰ ਹਿਚਕਿਚਾਹਟ ਜਿਹੀ ਸੀ। ਲੇਖਿਕਾ ਬਾਮਾ ਨੇ ਮੈਨੂੰ ਲਿਖਣ ਲਈ ਉਹ ਭਰੋਸਾ ਦਿੱਤਾ ਅਤੇ ਮੈਨੂੰ ਇਸ ਗੱਲ ਦੇ ਲਈ ਅੱਗੇ ਵਧਾਇਆ।''
ਪਹਿਲੀ ਕਿਤਾਬ
ਰੇਵਤੀ ਨੇ ਆਪਣੀ ਪਹਿਲੀ ਕਿਤਾਬ ''ਉਨਰਵਮ ਉਰੂਵਮਮ'' ਸਾਲ 2004 'ਚ ਲਿਖੀ ਸੀ। ਇਹ ਕਿਸੇ ਟ੍ਰਾਂਸਵੂਮਨ ਉੱਤੇ ਕਿਸੇ ਟ੍ਰਾਂਸਵੂਮਨ ਵੱਲੋਂ ਲਿਖੀ ਗਈ ਪਹਿਲੀ ਕਿਤਾਬ ਹੈ। ਇਸ ਕਿਤਾਬ ਨੇ ਟ੍ਰਾਂਸਵੂਮਨ ਦੀ ਜ਼ਿੰਦਗੀ ਨੂੰ ਲੈ ਕੇ ਇੱਕ ਚਰਚਾ ਨੂੰ ਜਨਮ ਦੇਣ ਦਾ ਕੰਮ ਕੀਤਾ। ਕਿਤਾਬ ਦੇ ਆਉਣ ਤੋਂ ਬਾਅਦ ਇੱਕ ਟ੍ਰਾਂਸਵੂਮਨ ਦੇ ਨਜ਼ਰੀਏ ਤੋਂ ਇੱਕ ਟ੍ਰਾਂਸਵੂਮਨ ਦੀ ਜ਼ਿੰਦਗੀ ਨੂੰ ਦੇਖਿਆ ਗਿਆ। ਇਸ 'ਤੇ ਕਈ ਚਰਚਾਵਾਂ ਹੋਈਆਂ, ਵਿਚਾਰ-ਵਟਾਂਦਰੇ ਹੋਏ।
''ਹਾਲਾਂਕਿ ਮੈਂ ਕਿਤਾਬ ਤਾਂ ਲਿਖ ਦਿੱਤੀ ਸੀ ਪਰ ਮੈਂ ਆਪਣੀ ਭਾਸ਼ਾ ਨੂੰ ਲੈ ਕੇ ਅਜੇ ਵੀ ਬਹੁਤ ਸੰਕੋਚ ਵਿੱਚ ਸੀ ਅਤੇ ਇਸ ਗੱਲ ਨੂੰ ਲੈ ਕੇ ਵੀ ਪਰੇਸ਼ਾਨ ਸੀ ਕਿ ਇਸ 'ਚ ਉਹ ਸਾਰੇ ਸਾਹਿਤਕ ਪੱਖ ਹਨ ਜਾਂ ਨਹੀਂ। ਉਸੇ ਵੇਲੇ ਪੇਂਗਵਿਨ ਪਬਲਿਕੇਸ਼ਨ ਨੇ ਮੈਨੂੰ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਛਾਪਣ ਦੀ ਇਜਾਜ਼ਤ ਦੇਣ ਲਈ ਗੁਜ਼ਾਰਿਸ਼ ਕੀਤੀ। ਇਸ ਨੇ ਮੈਨੂੰ ਇੱਕ ਭਰੋਸਾ ਦਿੱਤਾ। ਤਾਂ ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ, ਮੈਂ ਆਪਣੀ ਆਤਮ ਕਥਾ ਲਿਖਾਂਗੀ। ਕੀ ਉਸ ਦਾ ਵੀ ਅਨੁਵਾਦ ਹੋ ਸਕੇਗਾ? ਉਹ ਤਿਆਰ ਹੋ ਗਏ। ਤਾਂ ਇਹ ਕਿਤਾਬ - 'ਦ ਟਰੁਥ ਅਬਾਉਟ ਮੀ:ਅ ਹਿਜੜਾ ਲਾਈਫ਼ ਸਟੋਰੀ' ਸਾਹਮਣੇ ਆਈ।''
ਉਹ ਇਸ ਗੱਲੀ ਦੀ ਵੀ ਵਜ੍ਹਾ ਦਿੰਦੇ ਹਨ ਕਿ ਉਨ੍ਹਾਂ ਦੀ ਆਤਮ ਕਥਾ ਪਹਿਲਾਂ ਅੰਗਰੇਜ਼ੀ 'ਚ ਕਿਉਂ ਆਈ।

''ਮੈਂ ਆਪਣੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਲੁਕੋਇਆ ਅਤੇ ਜ਼ਿੰਦਗੀ ਬਾਰੇ ਹਰ ਇੱਕ ਗੱਲ ਨੂੰ ਲਿਖਿਆ ਹੈ। ਜੇ ਇਹ ਕਿਤਾਬ ਸਿੱਧੀ ਤਮਿਲ ਭਾਸ਼ਾ 'ਚ ਛਪਦੀ ਤਾਂ ਬਹੁਤ ਹੱਦ ਤੱਕ ਸੰਭਵ ਹੈ ਕਿ ਬਹੁਤੇ ਲੋਕ ਅਸਹਿਜ ਹੋ ਜਾਂਦੇ। ਇਸ ਲਈ ਮੈਂ ਇਸ ਨੂੰ ਪਹਿਲਾਂ ਅਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ। ਪਰ ਸੱਚਾਈ ਤਾਂ ਇਹ ਹੈ ਕਿ ਮੈਨੂੰ ਖ਼ੁਦ ਨੂੰ ਅੰਗਰੇਜ਼ੀ ਨਹੀਂ ਆਉਂਦੀ।''
ਅੰਗਰੇਜ਼ੀ 'ਚ ਕਿਤਾਬ ਦੇ ਛਪਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਕਿਤਾਬ ਨੂੰ ਤਮਿਲ ਭਾਸ਼ਾ ਵਿੱਚ ਵੀ ਲੈ ਕੇ ਆਉਣ। ਇਸ ਤੋਂ ਬਾਅਦ ਉਨ੍ਹਾਂ ਦੀ ਆਤਮ ਕਥਾ ਤਮਿਲ ਭਾਸ਼ਾ 'ਚ ਵੇਲਾਈ ਮੋਝੀ ਦੇ ਨਾਮ ਤੋਂ ਆਈ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ ਪੇਰੂਮਲ ਮੁਰੂਗਨ ਨੇ ਉਨ੍ਹਾਂ ਦੀ ਲੇਖਣੀ ਨੂੰ ਹੋਰ ਬਿਹਤਰ ਕਰਨ 'ਚ ਮਦਦ ਕੀਤੀ।
ਉਨ੍ਹਾਂ ਮੁਤਾਬਕ, ''ਸਾਡੇ ਘਰ ਇੱਕ-ਦੂਜੇ ਦੇ ਘਰਾਂ ਦੇ ਕੋਲ-ਕੋਲ ਹਨ। ਮੈਂ ਉਨ੍ਹਾਂ ਨੂੰ ਅਕਸਰ ਮਿਲਦੀ ਰਹੀ ਅਤੇ ਅਸੀਂ ਬਹੁਤ ਵਾਰ ਚਰਚਾ ਕੀਤੀ। ਉਹ ਹਮੇਸ਼ਾ ਦੱਸਦੇ ਰਹਿੰਦੇ ਹਨ ਕਿ ਕਿਵੇਂ ਮੈਂ ਆਪਣੀ ਲੇਖਣੀ ਨੂੰ ਹੋਰ ਚੰਗਾ ਕਰਾਂ।''

ਕੋਲੰਬੀਆ 'ਚ ਮਿਲੀ ਇਸ ਪਛਾਣ ਬਾਰੇ
ਰੇਵਤੀ ਨੂੰ ਖ਼ੁਦ ਇਸ ਖ਼ਬਰ ਬਾਰੇ ਦੋ ਦਿਨਾਂ ਬਾਅਦ ਪਤਾ ਲੱਗਿਆ।
ਉਹ ਦੱਸਦੇ ਹਨ, ''ਮੇਰੀ ਇੱਕ ਦੋਸਤ ਕੋਲੰਬੀਆ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਹੈ, ਉਸੇ ਨੇ ਮੈਨੂੰ ਇਸ ਬਾਰੇ ਦੱਸਿਆ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਇਸ 'ਚ ਇਨਾਂ ਖ਼ਾਸ ਕੀ ਹੈ। ਫ਼ਿਰ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਕਰੀਬ 30 ਸਾਲ ਪਹਿਲਾਂ ਮਹਿਲਾ ਲੇਖਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਮੈਂ ਸੱਚਮੁੱਚ ਮਾਣ ਮਹਿਸੂਸ ਕਰ ਰਹੀ ਹਾਂ।''
ਰੇਵਤੀ ਚਾਹੁੰਦੇ ਹਨ ਕਿ ਉਹ ਖ਼ੁਦ ਉੱਥੇ ਜਾ ਕੇ ਆਪਣਾ ਨਾਮ ਦੇਖਣ।
''ਮੈਂ ਖ਼ੁਦ ਉੱਥੇ ਜਾ ਕੇ ਦੇਖਣਾ ਚਾਹੁੰਦੀ ਹਾਂ ਪਰ ਪੈਸਾ ਇੱਕ ਵੱਡਾ ਮਸਲਾ ਹੈ।''
ਜ਼ਿੰਦਗੀ ਦਾ ਨਾਟਕੀ ਰੁਪਾਂਤਰਣ
ਰੇਵਤੀ ਨੇ ਨਾਟਕਕਾਰ ਸ਼੍ਰੀਜੀਤ ਅਤੇ ਮੰਗਈ ਨਾਲ ਮਿਲ ਕੇ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਾਟਕੀ ਪੇਸ਼ਕਾਰੀ ਦੇ ਰੂਪ 'ਚ ਤਿਆਰ ਕੀਤਾ ਹੈ ਜਿਸ ਦਾ 30 ਤੋਂ ਵੱਧ ਵਾਰ ਮੰਚਨ ਹੋ ਚੁੱਕਿਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਉਹ ਕਹਿੰਦੇ ਹਨ ''ਲਿਖਣ ਜਾਂ ਫ਼ਿਰ ਨਾਟਕ ਮੰਚਨ...ਇਹ ਉਹ ਦੋ ਤਰੀਕੇ ਹਨ ਜਿਸ ਰਾਹੀਂ ਅਸੀਂ ਸਭ ਤੋਂ ਬਿਹਤਰ ਤਰੀਕੇ ਨਾਲ ਆਪਣੇ ਮੁੱਦਿਆਂ ਨੂੰ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ।''
ਉਹ ਅਖਿਰ 'ਚ ਕਹਿੰਦੇ ਹਨ ''ਟ੍ਰਾਂਸਜੈਂਡਰਸ ਦੇ ਪ੍ਰਤੀ ਲੋਕਾਂ ਦੇ ਰਵੱਈਏ 'ਚ ਥੋੜ੍ਹਾ-ਬਹੁਤ ਤਾਂ ਬਦਲਾਅ ਹੋਇਆ ਹੈ, ਪਰ ਬਹੁਤਾ ਨਹੀਂ ਹੈ। ਧਾਰਾ 377 'ਤੇ ਸੁਪਰੀਮ ਕੋਰਟ ਦਾ ਜੋ ਫ਼ੈਸਲਾ ਆਇਆ ਹੈ ਉਹ ਸੱਚਮੁੱਚ ਉਮੀਦ ਜਗਾਉਂਦਾ ਹੈ ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।''
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5