ਇੰਦਰਜੀਤ ਨਿੱਕੂ ਨੂੰ ਦਲਜੀਤ ਤੇ ਹੋਰ ਹਸਤੀਆਂ ਨੇ ਜਦੋਂ ਹਿੰਮਤ ਦਿੱਤੀ ਤਾਂ ਨਿੱਕੂ ਦਾ ਇਹ ਜਵਾਬ ਆਇਆ

ਇੰਦਰਜੀਤ ਨਿੱਕੂ

ਤਸਵੀਰ ਸਰੋਤ, Inderjit Nikku/FB

ਤਸਵੀਰ ਕੈਪਸ਼ਨ, ਇੰਦਰਜੀਤ ਨਿੱਕੂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਕਈ ਕਲਾਕਾਰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ।

ਉਨ੍ਹਾਂ ਦੀ ਇੱਕ ਵੀਡੀਓ ਇੰਟਰਨੈੱਟ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਸ ਵਿੱਚ ਉਹ ਇੱਕ ਸਤਸੰਗ ਦੇ ਸੰਚਾਲਕ ਨੂੰ ਆਪਣੀ ਪਰੇਸ਼ਾਨੀ ਦੱਸਦੇ ਨਜ਼ਰ ਆਏ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿੱਕੂ ਸਤਸੰਗ ਸੰਚਾਲਕ ਨੂੰ ਆਪਣੀਆਂ ਨਿੱਜੀ ਤੇ ਕੰਮ ਸਬੰਧੀ ਸਮੱਸਿਆਵਾਂ ਦੱਸ ਰਹੇ ਹਨ।

ਆਪਣੀਆਂ ਪਰੇਸ਼ਾਨੀਆਂ ਦੱਸਦੇ ਹੋਏ ਨਿੱਕੂ ਇਸ ਦੌਰਾਨ ਭਾਵੁਕ ਵੀ ਹੋਏ। ਸਤਸੰਗ ਦੇ ਸੰਚਾਲਕ ਨੂੰ ਜਦੋਂ ਪਤਾ ਲਗਿਆ ਕਿ ਉਹ ਇੱਕ ਗਾਇਕ ਹਨ ਤਾਂ ਉਨ੍ਹਾਂ ਨੂੰ ਇੰਦਰਜੀਤ ਨਿੱਕੂ ਨੂੰ ਗਾਣਾ ਵੀ ਸੁਣਾਉਣ ਨੂੰ ਕਿਹਾ।

ਸੰਚਾਲਕ ਦੀ ਇਸ ਫਰਮਾਇਸ਼ ਮਗਰੋਂ ਵੀ ਨਿੱਕੂ ਕਾਫੀ ਭਾਵੁਕ ਹੋ ਗਏ ਸਨ। ਫਿਰ ਉਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖ ਕੇ ਗਾਣਾ ਵੀ ਗਾਇਆ।

ਸੋਸ਼ਲ ਮੀਡੀਆ ਦੀ ਸਾਈਟ ਇੰਸਟਾਗ੍ਰਾਮ 'ਤੇ 'ਕਈ ਪੇਜਾਂ ਤੋਂ ਇਸ ਵੀਡੀਓ ਦਾ ਕੁਝ ਹਿੱਸਾ ਸ਼ੇਅਰ ਕੀਤਾ ਗਿਆ ਜਿਸ ਤੋਂ ਬਾਅਦ ਹੀ ਨਿੱਕੂ ਨੂੰ ਰਲ਼ੀਆਂ-ਮਿਲੀਆਂ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ।

ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਗੱਲ ਉੱਤੇ ਟਰੋਲ ਕੀਤਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਮਾਗਮ 'ਚ ਅਤੇ ਬਿਨਾਂ ਦਸਤਾਰ ਦੇ ਨਹੀਂ ਜਾਣਾ ਚਾਹੀਦਾ ਸੀ, ਜਦਕਿ ਕਈਆਂ ਨੇ ਉਨ੍ਹਾਂ ਨੂੰ ਮਾੜੇ ਸਮੇਂ ਵਿੱਚ ਹੌਸਲਾ ਰੱਖਣ ਦੀ ਗੱਲ ਕਹੀ।

ਨਿੱਕੂ ਦੇ ਸਮਰਥਨ 'ਚ ਆਏ ਪੰਜਾਬੀ ਕਲਾਕਾਰ

ਇੰਦਰਜੀਤ ਨਿੱਕੂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਕਈ ਕਲਾਕਾਰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, ''ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਜਿਨ੍ਹਾਂ 'ਚੋਂ ਮੈਂ ਵੀ ਇੱਕ ਹਾਂ।''

ਉਨ੍ਹਾਂ ਅੱਗੇ ਲਿਖਿਆ, ''ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫ਼ਿਲਮ ਜੋ ਵੀ ਸ਼ੂਟ ਕਰਾਂਗੇ ਅਸੀਂ, ਪਲੀਜ਼ ਇੱਕ ਗਾਣਾ ਸਾਡੇ ਲਈ ਜ਼ਰੂਰ।''

ਪੰਜਾਬ ਦੇ ਵੱਖ-ਵੱਖ ਕਲਾਕਾਰ ਨਿੱਕੂ ਨੂੰ ਹੌਸਲਾ ਰੱਖਣ ਲਈ ਅਤੇ ਸਾਥ ਦੇਣ ਦੀ ਗੱਲ ਕਹਿ ਰਹੇ ਹਨ

ਤਸਵੀਰ ਸਰੋਤ, Gippy Grewal/Instagram

ਤਸਵੀਰ ਕੈਪਸ਼ਨ, ਪੰਜਾਬ ਦੇ ਵੱਖ-ਵੱਖ ਕਲਾਕਾਰ ਨਿੱਕੂ ਨੂੰ ਹੌਸਲਾ ਰੱਖਣ ਲਈ ਅਤੇ ਸਾਥ ਦੇਣ ਦੀ ਗੱਲ ਕਹਿ ਰਹੇ ਹਨ

ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਲਿਖਿਆ, ''ਭਾਜੀ, ਹਮੇਸ਼ਾ ਤੁਹਾਡੇ ਨਾਲ। ਗਾਣੇ ਤੇ ਗਾਣੇ ਆਉਣਗੇ।''

ਹਰਭਜਨ ਮਾਨ ਨੇ ਨਿੱਕੂ ਨੂੰ ਔਖੇ ਵੇਲੇ ਪਰਮਾਤਮਾ 'ਤੇ ਡੋਰੀਆਂ ਛੱਡਣ ਦੀ ਗੱਲ ਆਖੀ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਛੋਟੇ ਵੀਰ ਡੋਲਣਾ ਨਹੀਂ। ਅਕਾਲ ਪੁਰਖ, ਦਸ਼ਮੇਸ਼ ਪਿਤਾ ਦਾ ਓਟ ਆਸਰਾ ਲੈਣਾ, ਵਾਹਿਗੁਰੂ 'ਚ ਵਿਸ਼ਵਾਸ ਰੱਖਣਾ, ਹਰ ਪੱਖ ਤੋਂ ਤੇਰੇ ਨਾਲ ਹਾਂ।''

ਹਰਭਜਨ ਨਾਮ ਨੇ ਕਿਹਾ ਕਿ ਉਹ ਹਰ ਤਰੀਕੇ ਨਾਲ ਨਿੱਕੂ ਦੇ ਨਾਲ ਹਨ

ਤਸਵੀਰ ਸਰੋਤ, Harbhajan Mann/Instagram

ਤਸਵੀਰ ਕੈਪਸ਼ਨ, ਹਰਭਜਨ ਨਾਮ ਨੇ ਕਿਹਾ ਕਿ ਉਹ ਹਰ ਤਰੀਕੇ ਨਾਲ ਨਿੱਕੂ ਦੇ ਨਾਲ ਹਨ

ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਨੇ ਨਿੱਕੂ ਨੂੰ ਹਿੰਮਤ ਰੱਖਣ ਦੀ ਗੱਲ ਆਖੀ ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਜਾਰੀ ਕੀਤਾ।

ਵੀਡੀਓ ਵਿੱਚ ਅਨਮੋਲ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਨਿੱਕੂ ਨੂੰ ਲੈ ਕੇ ਨਕਾਰਾਤਮਕ ਵਿਚਾਰ ਨਾ ਰੱਖਣ। ਉਨ੍ਹਾਂ ਕਿਹਾ, ''ਜਿਸ 'ਤੇ ਭੀੜ ਪੈਂਦੀ ਹੈ ਉਸ ਨੂੰ ਪਤਾ ਹੁੰਦਾ ਹੈ।''

ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਨਿੱਕੂ 'ਤੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਕਿ ਉਹ ਸਤਸੰਗ ਵਿੱਚ ਕਿਉਂ ਗਏ। ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਸਤਾਰ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ ਸੀ।

ਨਿੱਕੂ ਨੇ ਕੀਤਾ ਧੰਨਵਾਦ

ਇਸ ਤੋਂ ਬਾਅਦ ਨਿੱਕੂ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੌਸਲਾ ਵਧਾਉਣ ਵਾਲੇ ਸਾਥੀ ਕਲਾਕਾਰਾਂ ਅਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।

ਨਿੱਕੂ ਨੇ ਲਿਖਿਆ, ''ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ''

ਤਸਵੀਰ ਸਰੋਤ, Inderjit Nikku/Instagram

ਤਸਵੀਰ ਕੈਪਸ਼ਨ, ਨਿੱਕੂ ਨੇ ਲਿਖਿਆ, ''ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ''

ਉਨ੍ਹਾਂ ਲਿਖਿਆ, ''ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ।''

''ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ।''

‘ਇਸ ਦੇ ਨਾਲ ਹੀ ਉਨ੍ਹਾਂ ਇਹ ਬੇਨਤੀ ਵੀ ਕੀਤੀ ਕਿ ਉਨ੍ਹਾਂ ਨੂੰ ਪੈਸੇ ਨਹੀਂ ਬਲਕਿ ਸਭ ਦਾ ਸਾਥ ਚਾਹੀਦਾ ਹੈ। ਆਪਣੀਆਂ ਖੁਸ਼ੀਆਂ ਵਿੱਚ ਪਹਿਲਾਂ ਵਾਂਗ ਫੇਰ ਸ਼ਾਮਿਲ ਕਰ ਲਓ, ਦੇਸ-ਪ੍ਰਦੇਸਾਂ ਵਿੱਚ ਫਿਰ ਪੰਜਾਬੀਆਂ ਦੇ ਆਹਮਣੇ-ਸਾਹਮਣੇ, ਰੂਬਰੂ ਹੋ ਕੇ ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿਓ।”

Banner

ਇਹ ਵੀ ਪੜ੍ਹੋ-

Banner
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)