ਰਾਸ਼ਟਰਮੰਡਲ ਖੇਡਾਂ ਦੌਰਾਨ ਮੂਸੇਵਾਲਾ ਦੇ ਗੀਤਾਂ ਨੇ ਇੰਝ ਜੋੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਖਿਡਾਰੀ

ਤਸਵੀਰ ਸਰੋਤ, Getty Images
''ਮਿਲ ਰਹੀਆਂ ਵਧਾਈਆਂ ਅਤੇ ਸ਼ੁੱਭ ਇਛਾਵਾਂ ਤੋਂ ਬਹੁਤ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ। ਇਸ ਤਸਵੀਰ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਪੇਸ਼ ਕਰ ਰਿਹਾ ਹਾਂ। ਉਨ੍ਹਾਂ ਦੇ ਗਾਣਿਆਂ ਨੇ ਮੇਰੀ ਰੋਜ਼ਾਨਾ ਦੀ ਟਰੇਨਿੰਗ ਦੌਰਾਨ ਇੱਕ ਵੱਡੀ ਭੂਮਿਕਾ ਨਿਭਾਈ ਹੈ।''
ਰਾਸ਼ਟਰਮੰਡਲ ਖੇਡਾਂ ਵਿੱਚ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਿੱਧੂ ਮੂਸੇਵਾਲਾ ਬਾਰੇ ਇਹ ਸ਼ਬਦ ਲਿਖੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇ ਵਾਲਾ ਨਾਲ ਜੁੜੇ ਹੈਸ਼ਟਗੈਵ ਵੀ ਜੋੜੇ।

ਤਸਵੀਰ ਸਰੋਤ, VIKAS THAKUR/instagram
ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦੇ ਤਮਗਾ ਜੇਤੂ ਅੰਮ੍ਰਿਤਸਰ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਖੜ੍ਹੇ ਹਨ।
ਤਸਵੀਰ ਵਿੱਚ ਐਡਿਟਿੰਗ ਰਾਹੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਵਿਕਾਸ ਨੇ ਆਪਣੇ ਈਵੈਂਟ ਵਿੱਚ ਭਾਰ ਚੁੱਕਣ ਤੋਂ ਬਾਅਦ ਪੱਟਾਂ 'ਤੇ ਥਾਪੀ ਮਾਰਨ ਦਾ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਸਟਾਈਲ ਵੀ ਦਿਖਾਇਆ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post, 1
ਵੀਡੀਓ: ਸਿਲਵਰ ਮੈਡਲ ਜੇਤੂ ਲੁਧਿਆਣਾ ਦੇ ਵਿਕਾਸ ਠਾਕੁਰ ਦੀ ਕਹਾਣੀ
ਅੰਮ੍ਰਿਤਸਰ ਵਾਸੀ ਲਵਪ੍ਰੀਤ ਸਿੰਘ ਜੋ ਕਿ ਨਿੱਜੀ ਜ਼ਿੰਦਗੀ ਵਿੱਚ ਬੜੇ ਸ਼ਾਂਤ ਸੁਭਾਅ ਦੇ ਮਾਲਕ ਹਨ।
ਮੈਡਲ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਉਤਾਲਵਲਾਪਨ ਜ਼ਾਹਰ ਨਹੀਂ ਕੀਤਾ ਸੀ।
ਉਨ੍ਹਾਂ ਨੇ ਵੀ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਨ ਤੋਂ ਬਾਅਦ ਸਿੱਧੂ ਵਾਂਗ ਹੀ ਪੱਟ ਉੱਪਰ ਥਾਪੀ ਮਾਰੀ ਸੀ।
ਇਸ ਬਾਰੇ ਪੁੱਛੇ ਜਾਣ 'ਤੇ ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ''ਉਹ ਮੇਰੇ ਪਸੰਦੀਦਾ ਹਨ, ਮੈਂ ਹਮੇਸ਼ਾ ਉਨ੍ਹਾਂ ਦਾ ਸੰਗੀਤ ਸੁਣਦਾ ਰਹਿੰਦਾ ਹੈ। ਉਹ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਰਹੇ ਹਨ, ਮੈਂ ਉਨ੍ਹਾਂ ਦਾ ਵੱਡਾ ਫੈਨ ਹਾਂ।''

ਤਸਵੀਰ ਸਰੋਤ, Getty Images
ਵੀਡੀਓ: ਲਵਪ੍ਰੀਤ ਸਿੰਘ ਦਾ ਰਾਸ਼ਟਰਮੰਡਲ ਖੇਡਾਂ ਤੱਕ ਪਹੁੰਚਣ ਦਾ ਸਫ਼ਰ
ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੀ ਸਾਂਝ
ਇਸੇ ਤਰ੍ਹਾਂ ਭਾਰਤੀ ਪੰਜਾਬ ਦੇ ਇੱਕ ਹੋਰ ਵੇਟਲਿਫਟਰ ਗੁਰਦੀਪ ਸਿੰਘ ਨੇ ਵੀ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ।
ਇਸੇ ਭਾਰ ਵਰਗ ਵਿੱਚ ਭਾਰਤੀ ਪੰਜਾਬ ਦੇ ਖੰਨਾ ਦੇ ਗੁਰਦੀਪ ਸਿੰਘ ਨੇ ਤਾਂ ਕਾਂਸੇ ਦਾ ਤਮਗਾ ਜਿੱਤਿਆ ਅਤੇ ਇਸੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਪਾਕਿਸਤਾਨ ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ ਜਿੱਤਿਆ।
ਬੱਟ ਆਪਣੀ ਖੁਸ਼ੀ ਸਾਂਝੀ ਕਰਨ ਲਈ ਆਪਣੇ ਦੋਸਤ ਗੁਰਦੀਪ ਨੂੰ ਲੱਭ ਰਹੇ ਸਨ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵਿਹਲੇ ਹੋ ਕੇ ਦੋਵੇਂ ਜਣੇ ਆਪਣੇ ਪੰਸਦੀਦਾ ਸਿੱਧੂ ਮੂਸੇ ਵਾਲਾ ਦੇ ਗਾਣਿਆਂ 'ਤੇ ਨੱਚੇ।
ਦੋਵਾਂ ਪੰਜਾਬੀ ਖਿਡਾਰੀਆਂ ਦਾ ਸਾਂਝਾ ਸੱਭਿਆਚਾਰ ਅਤੇ ਸਾਂਝੀ ਬੋਲੀ ਦਾ ਨਤੀਜਾ ਸੀ ਕਿ ਦੋਵਾਂ ਦਾ ਪੰਸਦੀਦਾ ਸੰਗੀਤ ਵੀ ਇੱਕੋ ਜਿਹਾ।

ਤਸਵੀਰ ਸਰੋਤ, Getty Images
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੁਕਾਬਲੇ ਤੋਂ ਬਾਅਦ ਕਾਮਯਾਬੀ ਦਾ ਜਸ਼ਨ ਸਿੱਧੂ ਮੂਸੇ ਵਾਲਾ ਦੇ ਗੀਤਾਂ ਨਾਲ ਮਨਾਇਆ।
ਪਾਕਿਸਤਾਨੀ ਪੰਜਾਬ ਦੇ ਗੁੱਜਰਾਂਵਾਲਾ ਨਾਲ ਸਬੰਧਿਤ ਨੂਹ ਨੇ ਅਖ਼ਬਾਰ ਨੂੰ ਦੱਸਿਆ, ''ਗੁਰਦੀਪ ਅਤੇ ਮੈਂ ਵਧੀਆ ਦੋਸਤ ਰਹੇ ਹਾਂ। ਗੋਲਡ ਮੈਡਲ ਆਉਣ ਬਾਅਦ ਮੈਂ ਪਹਿਲਾਂ ਗੁਰਦੀਪ ਨੂੰ ਵਧਾਈ ਦਿੱਤੀ। ਬਾਅਦ ਵਿੱਚ ਅਸੀਂ ਛੋਟਾ ਜਿਹਾ ਜਸ਼ਨ ਮਨਾਇਆ ਜਿੱਥੇ ਅਸੀਂ ਸਿੱਧੂ ਮੂਸੇ ਵਾਲਾ ਦੇ ਗਾਣਿਆਂ 'ਤੇ ਨੱਚੇ।''
ਵੀਡੀਓ:ਖੰਨਾ ਦੇ ਗੁਰਦੀਪ ਸਿੰਘ ਦਾ ਰਾਸ਼ਟਰਮੰਡਲ ਖੇਡਾਂ ਤੱਕ ਪਹੁੰਚਣ ਦਾ ਸਫ਼ਰ
ਨੂਹ ਅਤੇ ਗੁਰਦੀਪ ਲਗਾਤਾਰ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਵੀ ਪੁਸ਼ਟੀ ਕਰਨ ਲਈ ਨੂਹ ਨੇ ਗੁਰਦੀਪ ਨੂੰ ਮੈਸਜ ਕੀਤਾ।
ਨੂਹ ਨੇ ਦੱਸਿਆ, ''ਘਰੇ ਜਿੱਥੇ ਮੈਂ ਟਰੇਨਿੰਗ ਕਰਦਾ ਹਾਂ ਉੱਥੇ ਮੈਂ ਜੱਟ ਦਾ ਮੁਕਾਬਲਾ ਅਤੇ ਹਾਲ ਹੀ ਵਿੱਚ ਜਾਰੀ ਗੀਤ 295 ਵਰਗੇ ਗੀਤ ਮਾਹੌਲ ਬਣਾਉਣ ਲਈ ਵਜਾਉਂਦਾ ਸੀ।''
ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਗੁਰਦੀਪ ਸਿੰਘ ਨੇ ਇੱਕ ਰੀਲ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਕੀਤੀ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post, 2
ਰੀਲ ਵਿੱਚ ਉਹ ਮੁਕਾਬਲੇ ਲਈ ਭਾਰ ਚੁੱਕ ਰਹੇ ਹਨ ਅਤੇ ਬੈਕਗ੍ਰਾਊਂਡ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ ਲਵ ਔਰ ਹੇਟ ਵੱਜ ਰਿਹਾ ਹੈ।
ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਦੇ ਕੁੜੀਆਂ ਦੇ ਇੱਕ ਹਾਕੀ ਮੈਚ ਦੌਰਾਨ ਡੀਜੇ ਵੱਲੋਂ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ਹੁੰਦੀਆ ਨੇ ਗੱਲਾਂ ਤੇਰੇ ਯਾਰ ਦੀਆਂ ਬਜਾਇਆ ਗਿਆ। ਜਿਸ ਦੀਆਂ ਵੀਡੀਓ ਲੋਕਾਂ ਵੱਲੋ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ।
ਮੂਸੇਵਾਲਾ ਦਾ ਕਤਲ ਮਈ ਮਹੀਨੇ ਵਿੱਚ ਹੋਇਆ
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਜਵਾਹਰਕੇ ਪਿੰਡ ਵਿੱਚ ਦਿਨ ਦਿਹਾੜੇ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕੌਮਾਂਤਰੀ ਪੱਧਰ 'ਤੇ ਮਸ਼ਹੁਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਜਵਾਹਰਕੇ ਪਿੰਡ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਸਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਆਮ ਲੋਕਾਂ ਤੋਂ ਇਲਾਵਾ ਸੰਗੀਤ, ਫਿਲਮ, ਸਿਆਸਤ ਸਣੇ ਕਈ ਖੇਤਰਾਂ ਦੇ ਨਾਮੀ ਲੋਕਾਂ ਨੇ ਮੂਸੇਵਾਲਾ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕੀਤਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















