ਮਨੁੱਖਾਂ ਨੂੰ ਜਾਨਵਰਾਂ ਦੇ ਅੰਗ ਲਗਾਉਣ ਦੇ ਕਿੰਨਾ ਨੇੜੇ ਪੁੱਜ ਚੁੱਕਾ ਹੈ ਵਿਗਿਆਨ

ਪਹਿਲੀ ਵਾਰ ਜਿਸ ਵਿਅਕਤੀ ਨੂੰ ਸੂਰ ਦਾ ਦਿਲ ਲਗਾਇਆ ਗਿਆ, ਉਹ ਦੋ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਿਆ।

ਤਸਵੀਰ ਸਰੋਤ, Getty Images

    • ਲੇਖਕ, ਜੇਮਜ਼ ਗੈਲਘਰ
    • ਰੋਲ, ਬੀਬੀਸੀ ਸਿਹਤ ਪੱਤਰਕਾਰ

ਮਨੁੱਖਾਂ ਵਿੱਚ ਪਸ਼ੂਆਂ ਦੇ ਅੰਗ ਲਗਾਉਣਾ ਹਲਾਂਕਿ ਕੋਈ ਨਵਾਂ ਵਿਚਾਰ ਨਹੀਂ ਹੈ ਪਰ ਜਿੰਨਾ ਵਿਸਥਾਰ ਇਸ ਖੇਤਰ ਦਾ ਪਿਛਲੇ ਕੁਝ ਸਮੇਂ ਦੌਰਾਨ ਹੋਇਆ ਹੈ ਉਹ ਅਦਭੁਤ ਹੈ।

ਹਾਲ ਹੀ ਵਿੱਚ ਸੂਰਾਂ ਤੋਂ ਲਏ ਗਏ ਅੰਗ ਕੁਝ ਲੋਕਾਂ ਵਿੱਚ ਲਗਾਏ ਗਏ ਹਨ। ਅਮਰੀਕਾ ਵਿੱਚ ਪਹਿਲੀ ਵਾਰ ਜਿਸ ਵਿਅਕਤੀ ਨੂੰ ਸੂਰ ਦਾ ਦਿਲ ਲਗਾਇਆ ਗਿਆ, ਉਹ ਦੋ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਿਆ।

ਇਸ ਤੋਂ ਸਵਾਲ ਇਹ ਉਠਦਾ ਹੈ ਕਿ ਦੁਨੀਆਂ ਵਿੱਚ ਮਨੁੱਖੀ ਅੰਗਾਂ ਦੀ ਕਮੀ ਨੂੰ ਸੂਰਾਂ ਤੋਂ ਪੂਰਾ ਕਰਨ ਦੇ ਕਿੰਨਾ ਕੁ ਨੇੜੇ ਪਹੁੰਚ ਗਏ ਹਾਂ?

ਆਪ੍ਰੇਸ਼ਨ ਥਿਏਟਰ ਦੇ ਵਿੱਚ ਚੁੱਪੀ ਛਾਈ ਹੋਈ ਸੀ। ਡਾਕਟਰਾਂ ਨੇ ਕੁਝ ਦੇਰ ਪਹਿਲਾਂ ਹੀ ਇੱਕ ਸਰਜਰੀ ਪੂਰੀ ਕੀਤੀ ਸੀ।

ਇੱਕ ਮਰੀਜ਼ ਨੂੰ ਸੂਰ ਦਾ ਗੁਰਦਾ ਲਗਾਇਆ ਗਿਆ ਸੀ। ਖੂਨ ਦਾ ਵਹਾਅ ਗੁਰਦੇ ਵਿੱਚ ਖੋਲ੍ਹ ਦਿੱਤਾ ਗਿਆ ਸੀ।

ਕਮਰੇ ਦੇ ਮਾਹੌਲ ਬਾਰੇ ਟਰਾਂਸਪਲਾਂਟ ਕਰ ਕੇ ਹਟੇ ਡਾ. ਜੈਮੀ ਲੌਕ ਨੇ ਦੱਸਿਆ,''ਤੁਸੀਂ ਡਿੱਗ ਰਹੀ ਸੂਈ ਦੀ ਅਵਾਜ਼ ਵੀ ਸੁਣ ਸਕਦੇ ਸੀ।''

ਆਪ੍ਰੇਸ਼ਨ ਦੀ ਸਫ਼ਲਤਾ ਅਸਫ਼ਲਤਾ ਦਾ ਕੁਝ ਹੀ ਪਲਾਂ ਵਿੱਚ ਫ਼ੈਸਲਾ ਹੋਣ ਵਾਲਾ ਸੀ।

ਇਹ ਵੀ ਪੜ੍ਹੋ:

ਜੇ ਸਰੀਰ ਨੇ ਇਸ ਅੰਗ ਨੂੰ ਬਾਹਰੀ ਸਮਝ ਕੇ ਇਸ ਉੱਪਰ ਹਮਲਾ ਕਰ ਦਿੱਤਾ ਤਾਂ ਪਲਾਂ ਵਿੱਚ ਹੀ ਇਸ ਦੀਆਂ ਸ਼ਿਰਾਵਾਂ ਫਟ ਜਾਣਗੀਆਂ ਅਤੇ ਇਹ ਪਹਿਲਾਂ ਲਾਲ ਧੱਬਿਆਂ ਨਾਲ ਭਰ ਜਾਵੇਗਾ ਅਤੇ ਫਿਰ ਕਾਲਾ ਪੈ ਜਾਵੇਗਾ।

ਦੂਜੀ ਸਥਿਤੀ ਵਿੱਚ ਜੇ ਸਰੀਰ ਨੇ ਕੋਈ ਪ੍ਰਤੀਕਿਰਿਆ ਨਾ ਕੀਤੀ ਤਾਂ ਇਹ ਪਹਿਲਾਂ ਗੁਲਾਬੀ ਹੋਵੇਗਾ ਅਤੇ ਖੂਨ ਅਤੇ ਆਕਸੀਜ਼ਨ ਦਾ ਵਹਾਅ ਚੱਲ ਪਵੇਗਾ।

ਅਮਰੀਕਾ ਦੀ ਅਲਬਾਮਾ ਯੂਨੀਵਰਸਿਟੀ ਤੋਂ ਡਾ. ਲੌਕ ਦੱਸਦੇ ਹਨ,''ਖੂਬਸੂਰਤ ਗੁਲਾਬੀ ਹੋ ਗਿਆ। ਕਮਰਾ ਖੁਸ਼ੀ ਨਾਲ ਭਰ ਗਿਆ।''

ਇਹ ਆਪ੍ਰੇਸ਼ਨ ਮਨੁੱਖਾਂ ਵਿੱਚ ਜਾਨਵਰਾਂ ਦੇ ਅੰਗ ਲਗਾਉਣ ਦੀ ਲੜੀ ਦੀ ਇੱਕ ਛੋਟੀ ਜਿਹੀ ਕੜੀ ਭਰ ਸੀ।

ਮਨੁੱਖਾਂ ਵਿੱਚ ਜਾਨਵਰਾਂ ਦੇ ਅੰਗ ਲਗਾਉਣ ਦਾ ਵਿਚਾਰ ਪੁਰਾਣਾ ਹੈ।

'ਸਾਇੰਸਦਾਨਾਂ ਦਾ ਧਿਆਨ ਸੂਰਾਂ ਵੱਲ'

ਹੁਣ ਤੱਕ ਜਾਨਵਰਾਂ ਤੋਂ ਮਨੁੱਖਾਂ ਵਿੱਚ ਚਿੰਪਾਂਜੀਆਂ ਦੇ ਪਤਾਲੂ, ਦਿਲ ਅਤੇ ਗੁਰਦੇ ਲਗਾਏ ਜਾ ਚੁੱਕੇ ਹਨ। ਹਾਲਾਂਕਿ ਇਨ੍ਹਾਂ ਮਾਮਲਿਆਂ ਵਿੱਚ ਜਿਸ ਨੂੰ ਅੰਗ ਲਗਾਏ ਗਏ ਉਸਦੀ ਜਲਦੀ ਹੀ ਮੌਤ ਹੋ ਗਈ।

ਸਮੱਸਿਆ ਇਹ ਹੈ ਕਿ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਇਨ੍ਹਾਂ ਬਾਹਰੀ ਅੰਗਾਂ ਨੂੰ ਆਪਣੇ ਉੱਪਰ ਹਮਲੇ ਵਜੋਂ ਲੈਂਦਾ ਹੈ ਅਤੇ ਜਵਾਬੀ ਹਮਲਾ ਕਰ ਦਿੰਦਾ ਹੈ।

ਇਨ੍ਹਾਂ ਦਿਨਾਂ ਵਿੱਚ ਸਾਇੰਸਦਾਨਾਂ ਦਾ ਧਿਆਨ ਸੂਰਾਂ ਵੱਲ ਕੇਂਦਰਿਤ ਹੈ। ਵਜ੍ਹਾ ਇਹ ਹੈ ਕਿ ਸੂਰਾਂ ਦੇ ਅੰਗਾਂ ਦਾ ਅਕਾਰ ਅਤੇ ਬਣਤਰ ਮਨੁੱਖੀ ਅੰਗਾਂ ਨਾਲ ਮੇਲ ਖਾਂਦੀ ਹੈ।

ਫਿਰ ਵੀ ਸਰੀਰ ਵੱਲੋਂ ਇਨ੍ਹਾਂ ਅੰਗਾਂ ਨੂੰ ਸਵੀਕਾਰਨ ਜਾਂ ਨਕਾਰਨ ਦਾ ਖ਼ਤਰਾ ਬਰਕਰਾਰ ਹੈ। ਅਜਿਹਾ ਨਹੀਂ ਹੋ ਸਕਦਾ ਕਿ ਤੁਸੀਂ ਸੂਰਾਂ ਦੇ ਵਾੜੇ ਵਿੱਚ ਜਾਓ ਉੱਥੋਂ ਕੋਈ ਸੂਰ ਪਸੰਦ ਕਰੋ ਅਤੇ ਉਸ ਦਾ ਮਨਚਾਹਿਆ ਅੰਗ ਕਿਸੇ ਮਰੀਜ਼ ਦੇ ਫਿੱਟ ਕਰ ਦਿੱਤਾ ਜਾਵੇ।

ਜਿਨੈਟਿਕ ਸਾਇੰਸਦਾਨਾਂ ਨੇ ਸੂਰਾਂ ਦੇ ਡੀਐਨਏ ਨੂੰ ਢਾਲਣ ਵਿੱਚ ਲੰਬੀ ਖੋਜ ਕੀਤੀ ਹੈ।

ਤਸਵੀਰ ਸਰੋਤ, STEVE WOOD

ਸਾਇੰਸਦਾਨਾਂ ਨੂੰ ਇੱਥੇ ਤੱਕ ਪਹੁੰਚਣ ਵਿੱਚ ਜਿਨੈਟਿਕ ਸਾਇੰਸ ਵਿੱਚ ਹੋਈ ਤਰੱਕੀ ਦਾ ਵੱਡਾ ਯੋਗਦਾਨ ਹੈ।

ਜਿਨੈਟਿਕ ਸਾਇੰਸਦਾਨਾਂ ਨੇ ਸੂਰਾਂ ਦੇ ਡੀਐਨਏ ਨੂੰ ਢਾਲਣ ਵਿੱਚ ਲੰਬੀ ਖੋਜ ਕੀਤੀ ਹੈ।

ਹਾਲ ਹੀ ਵਿੱਚ ਜੋ ਅੰਗ ਲਗਾਏ ਗਏ ਹਨ ਉਹ ਜਿਨੈਟਕ ਤੌਰ 'ਤੇ ਇਸ ਮਕਸਦ ਲਈ ਵਿਕਸਿਤ ਕੀਤੇ ਸੂਰ ''10-ਜੀਨ ਸੂਰ'' ਤੋਂ ਲਏ ਗਏ ਹਨ।

ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਦਾ ਇੱਕ ਹਿੱਸਾ ਜਿਸ ਨੂੰ ਪੂਰਕ ਪ੍ਰਣਾਲੀ ਕਿਹਾ ਜਾਂਦਾ ਹੈ, ਸਾਡੇ ਸਰੀਰ ਵਿੱਚ ਨਿਰੰਤਰ ਗਸ਼ਤ ਕਰਦਾ ਰਹਿੰਦਾ ਹੈ।

ਇਹ ਟੁਕੜੀ ਲਗਾਤਾਰ ਕਿਸੇ ਵੀ ਸੰਭਾਵੀ ਅਲਫ਼ਾ-ਗਾਲ ਨੂੰ ਲੱਭਦੀ ਰਹਿੰਦੀ ਹੈ ਅਤੇ ਮਿਲਦਿਆਂ ਹੀ ਹਮਲਾ ਕਰ ਦਿੰਦੀ ਹੈ। ਇਸੇ ਕਾਰਨ ਸਰੀਰ ਦੂਜੇ ਅੰਗਾਂ ਨੂੰ ਰੱਦ ਕਰ ਦਿੰਦਾ ਹੈ।

ਅਲਫ਼ਾ-ਗਾਲ ਜ਼ਿਆਦਤਰ ਥਣਧਾਰੀ ਜੀਵਾਂ ਵਿੱਚ ਪਾਇਆ ਜਾਣ ਵਾਲੀ ਸ਼ੂਗਰ ਮੌਲੀਕਿਊਲ ਹੁੰਦਾ ਹੈ।

ਸਾਇੰਸਦਾਨਾਂ ਨੇ ਇਸ ਪ੍ਰਜਾਤੀ ਵਿੱਚੋਂ ਇਸ ਸ਼ੂਗਰੀ ਮੌਲੀਕਿਊਲ ਨੂੰ ਕੱਢ ਦਿੱਤਾ ਹੈ।

ਇਸ ਤੋਂ ਇਲਾਵਾ ਕੁਝ ਚੀਜ਼ਾਂ ਮਨੁੱਖੀ ਸੈਲਾਂ ਦੇ ਨਾਲ ਮੇਲ ਖਾਂਦੀਆਂ ਇਨ੍ਹਾਂ ਵਿੱਚ ਜੋੜੀਆਂ ਗਈਆਂ ਹਨ ਤਾਂ ਜੋ ਸਰੀਰ ਭੁਲੇਖਾ ਖਾ ਜਾਵੇ।

ਫਿਰ ਜਿਨੈਟੀਕਲ ਤੌਰ 'ਤੇ ਢਾਲੇ ਗਏ ਸੂਰਾਂ ਨੂੰ ਵਿਸ਼ਾਣੂ/ਜਿਵਾਣੂ ਰਹਿਤ ਵਾਤਾਵਰਣ ਵਿੱਚ ਪਾਲਿਆ ਜਾਂਦਾ ਹੈ, ਜਦੋਂ ਤੱਕ ਕਿ ਉਹ ਅੰਗ ਦਾਨ ਦੇ ਲਾਇਕ ਨਹੀਂ ਹੋ ਜਾਂਦੇ।

ਦਿਲ ਅਤੇ ਗੁਰਦੇ

ਸਾਲ 2021 ਦੇ ਸਤੰਬਰ ਮਹੀਨੇ ਵਿੱਚ ਇੱਕ ਵਿਅਕਤੀ ਜਿਮ ਪਾਰਸਨ ਨੂੰ ਸੂਰ ਦੇ ਗੁਰਦੇ ਲਗਾਏ ਗਏ।

ਉਹ ਆਪਣੀ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰਨਾ ਚਾਹੁੰਦੇ ਸਨ। ਇਸ ਲਈ ਜਦੋਂ ਦਾਨ ਕਰਨ ਲਈ ਉਨ੍ਹਾਂ ਦੇ ਗੁਰਦੇ ਕੱਢੇ ਗਏ ਤਾਂ ਉਨ੍ਹਾਂ ਦੀ ਥਾਂ ਸੂਰ ਦੇ ਗੁਰਦੇ ਲਗਾ ਦਿੱਤੇ ਗਏ।

ਡਾ਼ ਲੌਕ ਉਸ ਪਲ ਬਾਰੇ ਦੱਸਦੇ ਹਨ ਕਿ ਜਦੋਂ ਇੱਕ ਗੁਰਦੇ ਨੇ ਪਿਸ਼ਾਬ ਬਣਾਉਣਾ ਸ਼ੁਰੂ ਕੀਤਾ ਤਾਂ ਉਹ ਅਦਭੁਤ ਸੀ ਅਤੇ ਉਹ ਮਹਿਸੂਸ ਕਰਦੇ ਹਨ ਕਿ ਜਾਨਵਰਾਂ ਦੇ ਅੰਗ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਸਕਦੇ ਹਨ।

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਦਿਸ਼ਾ ਵਿੱਚ ਕਲੀਨੀਕਲ ਟਰਾਇਲ ਸ਼ੁਰੂ ਹੋ ਜਾਣਗੇ।

ਜਾਨਵਰਾਂ ਦੇ ਅੰਗਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਸਕਦੇ ਹਨ।

ਤਸਵੀਰ ਸਰੋਤ, UMSOM

ਇਹ ਆਪ੍ਰੇਸ਼ਨ ਤਿੰਨ ਦਿਨ ਚੱਲਿਆ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸੈਂਟਰ ਦੇ ਕਦਮ ਇਸ ਤੋਂ ਹੋਰ ਅੱਗੇ ਜਾਣ ਵਾਲੇ ਸਨ।

ਉਨ੍ਹਾਂ ਦੇ ਮਰੀਜ਼ 57 ਸਾਲਾ ਡੇਵਿਡ ਬੈਨਿਟ ਦਾ ਦਿਲ ਗੰਭੀਰ ਰੂਪ ਵਿੱਚ ਨਾਕਾਮ ਹੋ ਗਿਆ। ਉਨ੍ਹਾਂ ਨੂੰ ਦਿਲ ਬਦਲੀ ਲਈ ਯੋਗ ਨਹੀਂ ਸੀ ਸਮਝਿਆ ਗਿਆ ਅਤੇ ਇੱਕ ਮਸ਼ੀਨ ਰਾਹੀਂ ਜ਼ਿੰਦਾ ਰੱਖਿਆ ਗਿਆ ਸੀ।

ਬੈਨਿਟ ਹੁਣ ਕਹਿੰਦੇ ਹਨ ਕਿ ਸੂਰ ਦਾ ਦਿਲ ਲਗਾਉਣ ਦਾ ਫ਼ੈਸਲਾ ''ਹਨੇਰੇ ਵਿੱਚ ਤੀਰ ਮਾਰਨ ਵਰਗਾ ਸੀ''।

7 ਜਨਵਰੀ ਨੂੰ ਸੂਰ ਦਾ ਦਿਲ ਹਸਪਤਾਲ ਲਿਆਂਦਾ ਗਿਆ ਅਤੇ ਬੈਨਿਟ ਦੀ ਛਾਤੀ ਵਿੱਚ ਰੱਖਿਆ ਗਿਆ।

ਬੈਨਿਟ ਦਾ ਦਿਲ ਸੋਜਿਸ਼ ਕਾਰਨ ਵੱਧ ਗਿਆ ਸੀ ਇਸ ਲਈ ਧਮਣੀਆਂ ਜੋੜਨਾ ਇੱਕ ਵੱਡੀ ਮੁਸ਼ਕਲ ਸੀ।

ਇਸ ਗੱਲ ਨੂੰ ਧਿਆਨ ਨਾਲ ਦੇਖਿਆ ਜਾ ਰਿਹਾ ਸੀ ਕਿ ਦਿਲ ਕੰਮ ਕਰੇਗਾ ਜਾਂ ਨਹੀਂ। ਹਾਲਾਂਕਿ ਦਿਲ ਗੁਲਾਬੀ ਹੀ ਰਿਹਾ ਅਤੇ ਧੜਕਣ ਲੱਗ ਪਿਆ।

ਹਸਪਤਾਲ ਦੇ ਨਿਰਦੇਸ਼ਕ ਡਾ਼ ਮੁਹੰਮਦ ਮੁਹੀਉਦੀਨ ਨੇ ਕਿਹਾ ਕਿ ਜ਼ਿੰਦਗੀ ਵਿੱਚ ਇਹ ਦੇਖਣ ਦੀ ਉਨ੍ਹਾਂ ਨੇ ਕਲਪਨਾ ਨਹੀਂ ਕੀਤੀ ਸੀ।

ਕਲੀਨੀਕਲ ਟਰਾਇਲ

ਤਸਵੀਰ ਸਰੋਤ, UNIVERSITY OF MARYLAND SCHOOL OF MEDICINE

ਸਰਜਰੀ ਤੋਂ ਇੱਕ ਮਹੀਨੇ ਬਾਅਦ ਹਾਲਾਂਕਿ ਬੈਨਿਟ ਕਮਜ਼ੋਰ ਸਨ ਪਰ ਸਰੀਰ ਨੇ ਦਿੱਲ ਨੂੰ ਨਕਾਰ ਦਿੱਤਾ ਸੀ ਇਸ ਦੇ ਕੋਈ ਸੰਕੇਤ ਨਹੀਂ ਸਨ।

ਉਨ੍ਹਾਂ ਨੇ ਦੱਸਿਆ,'' ਅਸੀਂ 1960ਵਿਆਂ ਦੀ ਕਾਰ ਵਿੱਚ ਨਵੀਂ ਫਰਾਰੀ ਦਾ ਇੰਜਣ ਰੱਖ ਦਿੱਤਾ ਹੈ। ਇੰਜਣ ਤਾਂ ਠੀਕ ਕੰਮ ਕਰ ਰਿਹਾ ਹੈ ਪਰ ਸਰੀਰ ਨੂੰ ਢਲਣ ਵਿੱਚ ਸਮਾਂ ਲੱਗੇਗਾ।''

ਬੈਨਿਟ ਦੀ ਟਰਾਂਸਪਲਾਂਟ ਤੋਂ ਦੋ ਮਹੀਨਿਆਂ ਬਾਅਦ ਮੌਤ ਹੋ ਗਈ। ਲਿਹਾਜ਼ਾ ਅੰਤਰ ਪ੍ਰਜਾਤੀ ਅੰਗ ਵਟਾਂਦਰੇ ਦੀ ਪ੍ਰਕਿਰਿਆ ਉੱਪਰ ਵੀ ਸ਼ੰਕੇ ਬਣੇ ਰਹਿ ਗਏ।

ਬੈਨਿਟ ਅਪ੍ਰੇਸ਼ਨ ਤੋਂ ਪਹਿਲਾਂ ਕਾਫ਼ੀ ਕਮਜ਼ੋਰ ਸਨ ਤਾਂ ਹੋ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਲਈ ਨਵਾਂ ਦਿਲ ਵੀ ਕਾਫ਼ੀ ਨਹੀਂ ਸੀ।

ਹਸਪਤਾਲ ਕਲੀਨੀਕਲ ਟਰਾਇਲ ਜਾਰੀ ਰੱਖਣਾ ਚਾਹੁੰਦਾ ਹੈ।

ਤਸਵੀਰ ਸਰੋਤ, NHS BLOOD AND TRANSPLANT

ਹਾਲਾਂਕਿ ਸਰੀਰ ਵੱਲੋਂ ਰੱਦ ਕੀਤੇ ਜਾਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ ਜੇ ਅੱਗੇਲੇਰੇ ਵਿਸ਼ਲੇਸ਼ਣ ਵਿੱਚ ਇਸ ਉੱਪਰ ਸਰੀਰ ਰੱਖਿਆ ਪ੍ਰਣਾਲੀ ਦੇ ਹਮਲਿਆਂ ਦੇ ਸਬੂਤ ਮਿਲਦੇ ਹਨ ਤਾਂ ਇਸ ਦਾ ਮਤਲਬ ਹੋਵੇਗਾ ਕਿ 10-gene pig ਨੂੰ ਅਜੇ ਹੋਰ ਸੋਧ ਦੀ ਲੋੜ ਹੈ।

ਇੱਕ ਮਸਲਾ ਬਣਤਰ (ਅਨਾਟਮੀ) ਦਾ ਵੀ ਹੈ ਕਿ ਮਨੁੱਖੀ ਦਿਲ ਨੂੰ ਗਰੂਤਾਕਰਸ਼ਣ ਨਾਲ ਲੜਨ ਲਈ ਸੂਰ ਦੇ ਦਿਲ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਸੀਂ ਦੋ ਲੱਤਾਂ ਉੱਪਰ ਤੁਰਦੇ ਹਾਂ ਨਾਕਿ ਚਾਰ ਉੱਪਰ।

ਕ੍ਰਿਸ ਡੇਨੀਅਲ ਨੌਟਿੰਘਮ ਯੂਨੀਵਰਸਿਟੀ ਵਿੱਚ ਸਟੈਮ ਸੈਲ ਦੇ ਪ੍ਰੋਫ਼ੈਸਰ ਹਨ। ਉਹ ਕਹਿੰਦੇ ਹਨ ਕਿ ਜੇ ਤਾਂ ਮਾਮਲਾ ਸਰੀਰ ਵੱਲੋਂ ਅੰਗ ਨਾ-ਨਕਾਰਨ ਦਾ ਹੈ ਤਾਂ ਇਹ ਸਫ਼ਲਤਾ ਹੈ। ਅਗਲੀ ਵਾਰ ਸਫ਼ਲਤਾ ਵੀ ਮਿਲ ਸਕਦੀ ਹੈ ਪਰ ਜੇ ਗੱਲ ਬਣਤਰ ਦੀ ਹੈ ਤਾਂ ਗੱਲ ਇੱਥੇ ਹੀ ਖ਼ਤਮ ਹੋ ਜਾਂਦੀ ਹੈ।

ਹਸਪਤਾਲ ਕਲੀਨੀਕਲ ਟਰਾਇਲ ਜਾਰੀ ਰੱਖਣਾ ਚਾਹੁੰਦਾ ਹੈ। ਦੁਨੀਆਂ ਵਿੱਚ ਕਿੰਨੇ ਹੀ ਲੋਕ ਅੰਗਾਂ ਦੀ ਉਡੀਕ ਦੌਰਾਨ ਹੀ ਮਰ ਜਾਂਦੇ ਹਨ।

ਦਿਲ-ਫੇਫੜੇ-ਜਿਗਰ ਬਦਲੀ ਦਾ ਅਪ੍ਰੇਸ਼ਨ

ਪ੍ਰੋਫ਼ੈਸਰ ਜੌਹਨ ਵਾਲਵਰਕ ਬ੍ਰਿਟੇਨ ਦੇ ਮੰਨੇ-ਪ੍ਰਮੰਨੇ ਅੰਤਰ ਪ੍ਰਜਾਤੀ ਅੰਗ ਵਟਾਂਦਰੇ ਦੇ ਸਰਜਨ ਹਨ।

ਉਨ੍ਹਾਂ ਨੇ ਹੀ ਦੁਨੀਆਂ ਵਿੱਚ ਪਹਿਲਾ ਦਿਲ-ਫੇਫੜੇ-ਜਿਗਰ ਬਦਲੀ ਦਾ ਅਪ੍ਰੇਸ਼ਨ ਕੀਤਾ ਉਹ ਅੰਤਰ ਪ੍ਰਜਾਤੀ ਅੰਗ ਵਟਾਂਦਰੇ ਦੇ ਵੀ ਮੋਢੀ ਹਨ।

ਅੰਗ ਬਦਲੀ ਵਿੱਚ ਅੰਤਰ ਪ੍ਰਜਾਤੀ ਅੰਗ ਵਟਾਂਦਰੇ ਨੂੰ ਬਹੁਤ ਵੱਡੀ ਪੁਲਾਂਘ ਮੰਨਿਆ ਗਿਆ ਹੈ। ਕੋਈ ਸ਼ੱਕ ਨਹੀਂ ਕਿ ਕਈ ਅਹਿਮ ਅਪ੍ਰੇਸ਼ਨ ਹੋਏ ਹਨ ਪਰ ਇਹ ਭਵਿੱਖੀ ਖੋਜ ਹੀ ਦੱਸੇਗੀ ਕਿ ਕਿ ਇਸ ਤੋਂ ਲਗਾਈਆਂ ਉਮੀਦਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ।

ਡਾ਼ ਲੌਕ ਕਹਿੰਦੇ ਹਨ, ''ਸਾਡਾ ਉਦੇਸ਼ ਹੋਵੇਗਾ ਇੱਕ 10-gene edited ਸੂਰ ਇੱਕ ਨਾਕਾਮ ਗੁਰਦਿਆਂ, ਇੱਕ ਨਾਕਾਮ ਜਿਗਰ ਅਤੇ ਇੱਕ ਨਾਕਾਮ ਦਿਲ ਅਤੇ ਇੱਕ ਆਖਰੀ ਪੜਾਅ ਦੇ ਫੇਫੜਿਆਂ ਦੇ ਕੈਂਸਰ ਦੇ ਮਰੀਜ਼ ਨੂੰ ਬਚਾਅ ਸਕੇ।''

ਉਮੀਦਵਾਨ ਹੋ ਕੇ ਕਹਿੰਦੇ ਹਨ, ''ਇਹ ਵਰਨਣਯੋਗ ਉਪਲਭਦੀ ਹੋਵੇਗੀ ਅਤੇ ਮੈਂ ਯਕੀਨੀ ਤੌਰ 'ਤੇ ਮੰਨਦਾ ਹਾਂ ਕਿ ਇਹ ਕੰਮ ਅਸੀਂ ਮੇਰੇ ਜਿਉਂਦੇ-ਜੀ ਕਰ ਲਵਾਂਗੇ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)