You’re viewing a text-only version of this website that uses less data. View the main version of the website including all images and videos.
ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮੂੰਗੀ ’ਤੇ ਐੱਮਐੱਸਪੀ ਦੇਣ ਬਾਰੇ ਇਹ ਭਰੋਸਾ ਮਿਲਿਆ - ਪ੍ਰੈੱਸ ਰੀਵਿਊ
ਕੇਂਦਰ ਸਰਕਾਰ ਨੇ ਰਬੀ ਸੀਜ਼ਨ 2021-2022 ਲਈ, ਪੰਜਾਬ ਤੋਂ ਮੂੰਗੀ ਦੀ ਫਸਲ ਖਰੀਦਣ ਲਈ ਪ੍ਰਾਈਸ ਸਪੋਰਟ ਸਕੀਮ (ਪੀਐੱਸਐੱਸ) ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਨੇ ਇਸ ਬਾਰੇ ਸੂਬਾ ਸਰਕਾਰ ਨੂੰ ਲਿਖਤ ਰੂਪ 'ਚ ਦੱਸਿਆ ਹੈ।
ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਬੀ ਸੀਜ਼ਨ 2021-22 ਲਈ ਮੂੰਗੀ ਦੀ ਖਰੀਦ ਲਈ ਕੇਂਦਰ ਨੇ ਪੀਐੱਸਐੱਸ ਸਕੀਮ (2018 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ) ਦੇ ਤਹਿਤ 4,585 ਮੀਟ੍ਰਿਕ ਟਨ ਫਸਲ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੱਤਰ ਅਨੁਸਾਰ, ਖਰੀਦ ਦੀ ਮਿਤੀ ਸੂਬਾ ਸਰਕਾਰ ਦੁਆਰਾ ਤੈਅ ਕੀਤੀ ਜਾਵੇਗੀ ਅਤੇ ਇਸ ਮਿਤੀ ਤੋਂ 90 ਦਿਨਾਂ ਤੱਕ ਮੂੰਗੀ ਦੀ ਖਰੀਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਨਾਲ ਦੀ ਕੁੱਟਮਾਰ ਤੋਂ ਬਾਅਦ ਮਿਲੀ ਲਾਸ਼, ਭਾਜਪਾ ਵਰਕਰ 'ਹਿਰਾਸਤ ਚ
ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਤੋਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਕ ਇੱਕ ਵਿਅਕਤੀ ਇੱਕ ਬਜ਼ੁਰਗ ਵਿਅਕਤੀ 'ਤੇ ਚਪੇੜਾਂ ਮਾਰ ਰਿਹਾ ਸੀ। ਉਸ ਤੋਂ ਬਾਅਦ ਉਸ ਬਜ਼ੁਰਗ ਦੀ ਲਾਸ਼ ਸੂਬੇ ਦੇ ਹੀ ਨੀਮਚ ਜ਼ਿਲ੍ਹੇ 'ਚ ਪਾਈ ਗਈ। ਇਸ ਮਾਮਲੇ ਵਿੱਚ ਹੁਣ ਪੁਲਿਸ ਦੁਆਰਾ ਇੱਕ ਭਾਜਪਾ ਵਰਕਰ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ।
ਦਿ ਇੰਡਿਯਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਵੀਡੀਓ ਵਿੱਚ ਦਿਖਾਈ ਦੇ ਰਿਹਾ ਕੁੱਟਮਾਰ ਵਾਲਾ ਵਿਅਕਤੀ ਭਾਜਪਾ ਦੀ ਇੱਕ ਸਾਬਕਾ ਕਾਊਂਸਲਰ ਦਾ ਪਤੀ ਹੈ, ਜਿਸ ਦਾ ਨਾਮ ਦਿਨੇਸ਼ ਖੁਸ਼ਵਾਹਾ ਹੈ।
2 ਮਿੰਟ ਦੇ ਇਸ ਵੀਡੀਓ ਵਿੱਚ ਖੁਸ਼ਵਾਹਾ ਨੂੰ, ਪੀੜਿਤ (ਹੁਣ ਮ੍ਰਿਤਕ) ਬਨਵਾਰੀ ਲਾਲ ਜੈਨ ਨੂੰ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ- ''ਤੇਰਾ ਨਾਮ ਕੀ ਹੈ? ਮੁਹੰਮਦ?'' ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਜੈਨ ਕੋਲੋਂ ਵਾਰ-ਵਾਰ ਆਧਾਰ ਕਾਰਡ ਦੀ ਮੰਗ ਵੀ ਕੀਤੀ ਸੀ।
ਮਾਨਾਸਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਇੰਚਾਰਜ ਕੇ ਐੱਲ ਡਾਂਗੀ ਨੇ ਦੱਸਿਆ ਖੁਸ਼ਵਾਹਾ ਲੁਕਿਆ ਹੋਇਆ ਸੀ ਅਤੇ ਕਿ 40 ਪੁਲਿਸ ਵਾਲਿਆਂ ਦੀ ਟੀਮ ਨੇ ਉਸ ਨੂੰ ਲੱਭਿਆ।
ਇਸ ਮਾਮਲੇ ਵਿੱਚ ਧਾਰਾ 302 (ਕਤਲ ਕਰਨ ਸਬੰਧੀ) ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਨੀਮਚ ਦੇ ਭਾਜਪਾ ਪ੍ਰਧਾਨ ਪਵਨ ਪਾਟੀਦਾਰ ਦਾ ਕਹਿਣਾ ਹੈ ਕਿ ''ਖੁਸ਼ਵਾਹਾ ਨੂੰ ਪਾਰਟੀ ਵਿੱਚ ਕੋਈ ਅਹੁਦਾ ਪ੍ਰਾਪਤ ਨਹੀਂ ਹੈ ਅਤੇ ਉਸ ਇੱਕ ਸਾਧਾਰਨ ਵਰਕਰ ਹਨ।''
ਦੱਖਣੀ ਕੈਲੀਫ਼ੋਰਨੀਆ ਦੀ ਇੱਕ ਪਾਰਟੀ 'ਚ ਚੱਲੀਆਂ ਗੋਲੀਆਂ, 1 ਦੀ ਮੌਤ
ਦੱਖਣੀ ਕੈਲੀਫ਼ੋਰਨੀਆ ਦੇ ਇੱਕ ਹੁੱਕਾ ਲਾਉਂਜ਼ ਵਿੱਚ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ।
ਏਬੀਸੀ ਨਿਊਜ਼ ਦੀ ਖ਼ਬਰ ਮੁਤਾਬਕ, ਪੁਲਿਸ ਦੁਆਰਾ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਦੀ ਲਾਸ਼ ਸਟ੍ਰਿਪ ਮਾਲ ਲਾਉਂਜ ਦੀ ਬਾਹਰ ਪਾਰਕਿੰਗ ਵਾਲੀ ਥਾਂ 'ਤੇ ਮਿਲੀ। ਮ੍ਰਿਤਕ ਐਲੇਨ ਗ੍ਰੇਹਸ਼ਮ ਦੀ ਉਮਰ 20 ਸਾਲ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ, ਇਸ ਘਟਨਾ ਦੌਰਾਨ ਹੋਰ ਲੋਕਾਂ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਕੁੱਲ 8 ਜ਼ਖਮੀਆਂ ਵਿੱਚੋਂ ਕੁਝ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾ ਗਿਆ ਅਤੇ ਸਾਰੇ ਜ਼ਖਮੀ ਠੀਕ ਹਨ।
ਪੁਲਿਸ ਦੇ ਬਿਆਨ ਮੁਤਬਕ, ਇਹ ਗੋਲੀਬਾਰੀ ਬਾਰ ਵਿੱਚ ਬਹਿਸ ਤੋਂ ਬਾਅਦ ਸ਼ੁਰੂ ਹੋਈ, ਜਿਸ ਮਗਰੋਂ ਲੋਕ ਪਾਰਕਿੰਗ ਵਾਲੀ ਥਾਂ ਵੱਲ ਆ ਗਏ ਅਤੇ ਇੱਥੇ ਵੀ ਗੋਲੀਬਾਰੀ ਹੋਈ।
ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇਕ ਕੋਲ ਚੋਰੀ ਦੀ ਗਨ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: