ਉਹ ਪਲ਼ ਜਦੋਂ ਆਲਿਆ ਭੱਟ ਰਣਬੀਰ ਕਪੂਰ ਨੂੰ ਦਿਲ ਦੇ ਬੈਠੇ

ਤਸਵੀਰ ਸਰੋਤ, Getty Images
- ਲੇਖਕ, ਮਧੂ ਪਾਲ
- ਰੋਲ, ਬੀਬੀਸੀ ਪੱਤਰਕਾਰ
ਆਦਾਕਾਰਾ ਆਲਿਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਦੀ ਪ੍ਰੇਮ ਕਹਾਣੀ ਚਰਚਾ ਵਿੱਚ ਹੈ। ਭੱਟ ਦੇ ਪਰਿਵਾਰ ਦੇ ਮੁਤਾਬਕ ਦੋਵੇਂ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀ ਤਰੀਕ ਵੀ ਤੈਅ ਹੋ ਗਈ ਹੈ।
ਇਨ੍ਹਾਂ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਆਲਿਆ ਭੱਟ ਨੇ ਆਪਣੀ ਪਹਿਲੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਰਣਬੀਰ ਕਪੂਰ ਦੇ ਲਈ ਆਪਣਾ ਪਿਆਰ ਜੱਗ ਜਾਹਰ ਕਰ ਦਿੱਤਾ ਸੀ। ਉਹ ਸਾਲ ਸੀ 2012 ਦਾ ਜਦੋਂ, ਆਲਿਆ ਭੱਟ ਦੀ ਫ਼ਿਲਮ ਸਟੂਡੈਂਟ ਆਫ਼ ਦਿ ਈਅਰ ਆਈ ਸੀ।
ਲੰਬੇ ਸਮੇਂ ਤੋਂ ਆਲਿਆ ਭੱਟ ਅਤੇ ਰਣਬੀਰ ਦੇ ਵਿਆਹ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਸੋਸ਼ਲ ਮੀਡੀਆ ਉੱਪਰ ਦੋਵਾਂ ਦੀ ਤਸਵੀਰ ਆਉਣ ਤੋਂ ਬਾਅਦ ਲੋਕ ਵਿਆਹ ਦੀ ਤਰੀਕ ਪੁੱਛਣ ਲੱਗ ਪੈਂਦੇ।
ਹੁਣ ਵਿਆਹ ਦੀ ਤਰੀਕ ਜਨਤਕ ਹੋ ਗਈ ਹੈ। ਆਲਿਆ ਭੱਟ ਦੇ ਚਾਚਾ ਰੌਬਿਨ ਭੱਟ ਨੇ ਬੀਬੀਸੀ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ, ''ਆਲਿਆ ਭੱਟ ਅਤੇ ਰਣਬੀਰ ਦਾ ਵਿਆਹ 14 ਅਪ੍ਰੈਲ ਨੂੰ ਹੋਵੇਗਾ। ਵਿਆਹ ਦੀ ਰਿਸੈਪਸ਼ਨ ਪੰਜ ਦਿਨ ਬਾਅਦ ਜਾਣੀ 17 ਤੋਂ 18 ਅਪ੍ਰੈਲ ਤੱਕ ਹੋਵੇਗੀ। ਵਿਆਹ ਦੀਆਂ ਰਸਮਾਂ ਆਰਕੇ ਹਾਊਸ ਵਿੱਚ ਹੋਣਗੀਆਂ।''
ਵਿਆਹ ਦੇ ਸਮਾਗਮ ਵਿੱਚ ਕਪੂਰ ਅਤੇ ਭੱਟ ਪਰਿਵਾਰ ਦੇ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਵੀ ਸ਼ਾਮਲ ਹੋਣਗੇ। ਆਲਿਆ ਭੱਟ ਤੋਂ ਪਹਿਲਾਂ ਆਪਣੇ ਖਾਸ ਦੋਸਤਾਂ ਦੇ ਨਾਲ ਇੱਕ ਬੈਚਲਰ ਪਾਰਟੀ ਵੀ ਰੱਖਣ ਜਾ ਰਹੇ ਹਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਨੀਤੂ ਕਪੂਰ ਦੀ ਚਹੇਤੀ ਆਲਿਆ
ਆਲਿਆ ਭੱਟ ਹੁਣ ਕਪੂਰ ਖਾਨਦਾਨ ਦੀ ਨੂੰਹ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਫ਼ਿਲਮਾਂ ਵਿੱਚ ਇਸ ਪਰਿਵਾਰ ਨਾਲ ਕੰਮ ਕਰ ਚੁੱਕੇ ਹਨ।
ਆਲਿਆ ਭੱਟ ਨੇ ਆਪਣੀ ਪਹਿਲੀ ਫ਼ਿਲਮ ਸਟੂਡੈਂਟ ਆਫ਼ ਦਿ ਈਅਰ ਵਿੱਚ ਅਦਾਕਾਰ ਰਿਸ਼ੀ ਕਪੂਰ ਦੇ ਨਾਲ ਕੰਮ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਰਿਸ਼ੀ ਕਪੂਰ ਦੇ ਨਾਲ ਫ਼ਿਲਮ ਕਪੂਰ ਐਂਡ ਸੰਨਸ ਵਿੱਚ ਵੀ ਕੰਮ ਕੀਤਾ।
ਰਿਸ਼ੀ ਕਪੂਰ ਕਈ ਵਾਰ ਆਲਿਆ ਭੱਟ ਦੀ ਅਦਾਕਾਰੀ ਦੀ ਤਾਰੀਫ਼ ਕਰਦੇ ਦਿਖੇ। ਉਨ੍ਹਾਂ ਨੇ ਕਈ ਵਾਰ ਇਹ ਗੱਲ ਕਹੀ ਕਿ ਆਲਿਆ ਅੱਜ ਦੇ ਨੌਜਵਾਨ ਕਲਾਕਾਰਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹਨ।
ਰਿਸ਼ੀ ਕਪੂਰ ਵਰਗਾ ਹੀ ਰਿਸ਼ਤਾ ਆਲਿਆ ਦਾ ਰਣਬੀਰ ਕਪੂਰ ਦੀ ਮਾਂ ਅਤੇ ਅਦਾਕਾਰਾ ਨੀਤੂ ਕਪੂਰ ਦੇ ਨਾਲ ਵੀ ਰਿਹਾ ਹੈ।
ਆਲਿਆ ਦੀ ਤਾਰੀਫ਼ ਕਰਦੇ ਹੋਏ ਨੀਤੂ ਕਪੂਰ ਕਹਿੰਦੇ ਹਨ, ''ਮੈਂ ਆਲਿਆ ਨੂੰ ਬਹੁਤ ਪਿਆਰ ਕਰਦੀ ਹਾਂ। ਆਲਿਆ ਬਿਹਤਰੀਨ ਇਨਸਾਨ ਹਨ ਅਤੇ ਬਹੁਤ ਪਿਆਰੇ ਹਨ। ਉਹ ਦੋਵੇਂ ਇਕੱਠੇ ਇੱਕ ਵਧੀਆ ਜੋੜੀ ਬਣ ਸਕਦੇ ਹਨ। ਮੈਨੂੰ ਵੀ ਇਸ ਵਿਆਹ ਦੀ ਉਡੀਕ ਹੈ।''

ਤਸਵੀਰ ਸਰੋਤ, FACEBOOK
ਆਲਿਆ ਨੇ ਕਾਫ਼ੀ ਵਿਦ ਕਰਨ ਵਿੱਚ ਕੀ ਕਿਹਾ ਸੀ?
ਆਲਿਆ ਭੱਟ ਨੇ ਰਣਬੀਰ ਕਪੂਰ ਬਾਰੇ ਆਪਣੇ ਝੁਕਾਅ ਦੇ ਸੰਕੇਤ ਕਾਫ਼ੀ ਵਿਦ ਕਰਣ ਸ਼ੋਅ ਵਿੱਚ ਦਿੱਤੇ ਸਨ।
ਜਦੋਂ ਉਹ ਪਹਿਲੀ ਵਾਰ ਆਪਣੀ ਫ਼ਿਲਮ ਸਟੂਡੈਂਟ ਆਫ਼ ਦਿ ਈਅਰ ਦੀ ਮਸ਼ਹੂਰੀ ਲਈ ਇਸ ਸ਼ੋਅ ਵਿੱਚ ਗਏ ਸਨ। ਸ਼ੋਅ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਨੇ ਉਨ੍ਹਾਂ ਨੂੰ ਪੁੱਛਿਆ, “ਆਪਣੇ ਵਿਆਹ ਦੇ ਸਵੈਮਵਰ ਵਿੱਚ ਤੁਸੀਂ ਕਿਹੜੇ ਤਿੰਨ ਅਦਾਕਾਰਾਂ ਨੂੰ ਦੇਖਣਾ ਚਾਹੋਗੇ।''
ਇਸ ਸਵਾਲ ਦੇ ਜਵਾਬ ਵਿੱਚ ਆਲਿਆ ਨੇ ਸਭ ਤੋਂ ਪਹਿਲਾ ਨਾਮ ਰਣਬੀਰ ਕਪੂਰ ਦਾ ਲਿਆ ਸੀ।
ਫਿਰ ਕਰਣ ਜੌਹਰ ਨੇ ਦੋ ਹੋਰ ਸਵਾਲ ਕੀਤੇ। ਉਨ੍ਹਾਂ ਦੇ ਜਵਾਬ ਵਿੱਚ ਵੀ ਆਲਿਆ ਨੇ ਰਣਬੀਰ ਕਪੂਰ ਦਾ ਨਾਮ ਲਿਆ। ਇਸ ਸਵਾਲ ਸਨ ਕਿ ਆਲਿਆ ਸਟੀਮੀ ਸੀਨ ਜਾਣੀ ਕਿ ਕਾਮ ਉਤੇਜਿਕ ਸੀਨ ਕਿਸ ਨਾਲ ਕਰਨਾ ਚਾਹੁਣਗੇ ਅਤੇ ਵਿਆਹ ਕਿਸ ਨਾਲ ਕਰਨਾ ਚਾਹੁਣਗੇ। ਉਨ੍ਹਾਂ ਦੀ ਇਹ ਕਹੀ ਗੱਲ ਹੁਣ ਆਖਰਕਾਰ ਸੱਚ ਬਣਨ ਜਾ ਰਹੀ ਹੈ।

ਤਸਵੀਰ ਸਰੋਤ, FACEBOOK
ਆਲਿਆ ਭੱਟ ਅਤੇ ਰਣਬੀਰ ਦੀ ਪਹਿਲੀ ਮੁਲਾਕਾਤ
ਇਹ ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਆਲਿਆ ਭੱਟ ਦੇ ਪਿਆਰ ਦੀ ਕਹਾਣੀ ਦੀ ਸ਼ੁਰੂਆਤ ਸੰਜੇ ਲੀਲਾ ਬੰਸਾਲੀ ਦੇ ਸੈਟ ਉੱਪਰ ਹੋਈ ਸੀ। ਆਲਿਆ ਭੱਟ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਸਾਲ 2005 ਵਿੱਚ ਪਹਿਲੀ ਵਾਰ ਰਣਬੀਰ ਕਪੂਰ ਨੂੰ ਦੇਖਿਆ ਸੀ ਅਤੇ 'ਉਸ ਸਮੇਂ ਮੈਨੂੰ ਪਹਿਲੀ ਵਾਰ ਰਣਬੀਰ ਉੱਪਰ ਬਹੁਤ ਕ੍ਰਸ਼ ਹੋਇਆ ਸੀ।'
ਉਨ੍ਹਾਂ ਨੇ ਦੱਸਿਆ ਸੀ, ''ਜਦੋਂ ਮੈਂ ਸੰਜੇ ਲੀਲਾ ਬੰਸਾਲੀ ਦੀ ਫ਼ਿਲਮ ਬਲੈਕ ਦੇ ਲਈ ਔਡੀਸ਼ਨ ਦੇ ਰਹੀ ਸੀ। ਉਸ ਸਮੇਂ ਰਣਬੀਰ ਇੱਕ ਅਸਿਸਟੈਂਟ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਉੱਥੇ ਦੇਖ ਕੇ ਦਿਲ ਹਾਰ ਗਈ ਸੀ।''
ਕਦੋਂ ਦਿਖੇ ਸਨ ਇਕੱਠੇ
ਆਲਿਆ ਭੱਟ ਅਤੇ ਰਣਬੀਰ ਕਪੂੀਰ ਦੇ ਅਫੇਅਰ ਦੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਦੋਵਾਂ ਨੇ ਨਿਰਦੇਸ਼ਕ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਸ਼ਾਸਤਰ ਸਾਈਨ ਕੀਤੀ ਸੀ।
ਸ਼ੁਰੂਆਤ ਵਿੱਚ ਲੋਕਾਂ ਨੂੰ ਲੱਗਿਆ ਸੀ ਕਿ ਫ਼ਿਲਮ ਬ੍ਰਹਮਸ਼ਾਸਤਰ ਦੀ ਪ੍ਰਮੋਸ਼ਨ ਦਾ ਹਿੱਸਾ ਹੈ ਪਰ ਹੌਲੀ-ਹੌਲੀ ਇਹ ਗੱਪਸ਼ਪ ਵੀ ਸ਼ੁਰੂ ਹੋ ਗਈ ਕਿ ਬ੍ਰਹਮਸ਼ਾਸਤਰ ਦੀ ਸ਼ੂਟਿੰਗ ਦੇ ਦੌਰਾਨ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।
ਅਫੇਅਰ ਦੀਆਂ ਖ਼ਬਰਾਂ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਆਲਿਆ ਭੱਟ ਅਤੇ ਰਣਵੀਰ ਸੋਨਮ ਕਪੂਰ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਉਸ ਤੋਂ ਬਾਅਦ ਕਈ ਇਨਾਮ ਵੰਡ ਸਮਾਗਮਾਂ ਵਿੱਚ ਵੀ ਉਹ ਇਕੱਠੇ ਦੇਖੇ ਗਏ ਸਨ।

ਤਸਵੀਰ ਸਰੋਤ, FACEBOOK
ਕਪੂਰ ਪਰਿਵਾਰ ਦੇ ਨਾਲ ਦਿਖਣ ਲੱਗੇ ਸਨ ਆਲਿਆ
ਰਣਬੀਰ ਕਪੂਰ ਬੌਲੀਵੁੱਡ ਦੇ ਉਨ੍ਹਾਂ ਹੀਰੋਜ਼ ਵਿੱਚੋਂ ਇੱਕ ਹਨ ਜਿਨ੍ਹਾਂ ਦੇ ਨਾਮ ਕਈ ਅਦਾਰਾਕਾਵਾਂ ਨਾਲ ਜੋੜੇ ਗਏ ਹਨ ਜਿਵੇਂ- ਦੀਪਿਕਾ ਪਾਦੂਕੋਣ, ਕਟਰੀਨਾ ਕੈਫ਼, ਅਤੇ ਸੋਨਮ ਕਪੂਰ।
ਹਾਲਾਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਣਬੀਰ ਕਪੂਰ ਦੇ ਪਰਿਵਾਰਕ ਸਮਾਗਮ ਵਿੱਚ ਉਨ੍ਹਾਂ ਦੀ ਪ੍ਰੇਮਿਕਾ ਇਕੱਠਿਆਂ ਸ਼ਾਮਲ ਹੋਏ ਹੋਣ।
ਆਲਿਆ ਭੱਟ ਆਪਣੇ ਪਿਤਾ ਮਹੇਸ਼ ਭੱਟ ਅਤੇ ਮਾਂ ਸੋਨੀ ਰਾਜਦਾਨ ਦੇ ਨਾਲ ਕਪੂਰ ਪਰਿਵਾਰ ਦੇ ਕਈ ਪਰਿਵਾਰਕ ਸਮਾਗਮਾਂ ਵਿੱਚ ਸ਼ਿਰਕਤ ਕਰ ਚੁੱਕੇ ਹਨ।
ਇੰਨਾ ਹੀ ਨਹੀਂ ਸ਼ਸ਼ੀ ਕਪੂਰ ਅਤੇ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਵੀ ਆਲਿਆ ਭੱਟ ਕਪੂਰ ਦੇ ਦੁੱਖ ਵਿੱਚ ਸ਼ਾਮਲ ਦਿਖੇ ਸਨ।
ਰਣਬੀਰ ਅਤੇ ਆਲਿਆ ਕਈ ਟੀਵੀ ਮਸ਼ਹੂਰੀਆਂ ਵਿੱਚ ਇਕੱਠੇ ਆਏ ਹਨ। ਹੁਣ ਵਿਆਹ ਤੋਂ ਬਾਅਦ ਦੋਵੇਂ ਬ੍ਰਹਮਸ਼ਾਸਤਰ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਸ਼ੂਟਿੰਗ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੀ ਸੀ। ਹਾਲਾਂਕਿ ਕੋਰੋਨਾ ਦੇ ਚਲਦਿਆਂ ਫ਼ਿਲਮ ਨੂੰ ਬਣਨ ਵਿੱਚ ਕਾਫ਼ੀ ਸਮਾਂ ਲੱਗ ਗਿਆ। ਇਸ ਫ਼ਿਲਮ ਵਿੱਚ ਰਣਬੀਰ ਅਤੇ ਆਲਿਆ ਤੋਂ ਇਲਾਵਾ ਅਦਾਕਾਰ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਤਿੰਨ ਭਾਗਾਂ ਵਿੱਚ ਦਿਖਾਇਆ ਜਾਵੇਗਾ। ਇਸ ਦਾ ਪਹਿਲਾ ਭਾਗ 2022 ਨੂੰ ਰਿਲੀਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












