ਕੰਨਿਆਦਾਨ ਆਖ਼ਰ ਕੁੜੀਆਂ ਦਾ ਹੀ ਕਿਉਂ? -ਸੋਸ਼ਲ ਮੀਡੀਆ ਉੱਤੇ ਟੀਵੀ ਮਸ਼ਹੂਰੀਆਂ ਦੇ ਹਵਾਲੇ ਨਾਲ ਚਰਚਾ

ਆਲਿਆ ਭੱਟ, ਮਸ਼ਹੂਰੀ

ਤਸਵੀਰ ਸਰੋਤ, AFP/Getty Images

    • ਲੇਖਕ, ਇੰਦਰਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਦਾਦੀ ਬਚਪਨ ਤੋਂ ਕਹਿੰਦੀ ਹੈ ਜਦੋਂ ਤੂੰ ਆਪਣੇ ਘਰ ਚਲੀ ਜਾਵੇਂਗੀ ਤਾਂ ਬਹੁਤ ਯਾਦ ਆਏਂਗੀ। ਕੀ ਇਹ ਘਰ ਮੇਰਾ ਨਹੀਂ ਹੈ?"

ਕੁਝ ਇਸ ਤਰ੍ਹਾਂ ਮੋਹੇ ਮਾਨਿਆਵਰ ਦੀ ਇੱਕ ਮਸ਼ਹੂਰੀ ਵਿੱਚ ਵਹੁਟੀ ਬਣੀ ਆਲਿਆ ਭੱਟ ਸਵਾਲ ਕਰਦੀ ਹੈ।

ਮਸ਼ਹੂਰੀ ਵਿੱਚ ਆਲਿਆ ਭੱਟ ਅੱਗੇ ਕਹਿੰਦੀ ਹੈ, "ਪਾਪਾ ਦੀ ਬਿਗੜੈਲ ਹਾਂ, ਮੂੰਹ ਵਿੱਚੋਂ ਗੱਲ ਨਿਕਲੀ ਨਹੀਂ ਕਿ ਪੂਰੀ। ਸਭ ਕਹਿੰਦੇ ਸੀ ਪਰਾਇਆ ਧੰਨ ਹੈ, ਇੰਨਾ ਨਾ ਵਿਗਾੜੋ, ਉਨ੍ਹਾਂ ਨੇ ਸੁਣਿਆ ਨਹੀਂ ਪਰ ਇਹ ਵੀ ਨਹੀਂ ਕਿਹਾ ਕਿ ਨਾ ਮੈਂ ਪਰਾਈ ਹਾਂ ਤੇ ਨਾ ਹੀ ਧੰਨ"

"ਮਾਂ ਚਿੜਿਆ ਬੁਲਾਉਂਦੀ ਹੈ ਮੈਨੂੰ। ਕਹਿੰਦੀ ਹੈ, ਹੁਣ ਤੇਰਾ ਦਾਣਾ-ਪਾਣੀ ਕਿਤੇ ਹੋਰ ਹੈ। ਪਰ ਚਿੜਿਆ ਦਾ ਤਾਂ ਪੂਰਾ ਆਸਮਾਨ ਹੁੰਦਾ ਹੈ ਨਾ। ਵੱਖ ਹੋ ਜਾਣਾ, ਪਰਾਇਆ ਹੋ ਜਾਣਾ, ਕਿਸੇ ਹੋਰ ਦੇ ਹੱਥ ਸੌਂਪਿਆ ਜਾਣਾ। ਮੈਂ ਕੋਈ ਦਾਨ ਕਰਨ ਦੀ ਚੀਜ਼ ਹਾਂ? ਕਿਉਂ ਸਿਰਫ਼ ਕੰਨਿਆ ਦਾਨ?"

ਫਿਰ ਕੰਨਿਆ ਦਾਨ ਵੇਲੇ ਲਾੜੇ ਦੀ ਮਾਂ ਮੁੰਡੇ ਅਤੇ ਉਸ ਦੇ ਪਿਤਾ ਦਾ ਹੱਥ ਅੱਗੇ ਕਰਕੇ ਕੰਨਿਆ ਦਾਨ ਕਰਦੇ ਹਨ।

ਅਖੀਰ ਵਿੱਚ ਆਲਿਆ ਭੱਟ ਕਹਿੰਦੀ ਹੈ, "ਨਵਾਂ ਆਈਡੀਆ- ਕੰਨਿਆ ਮਾਨ।"

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਸੋਸ਼ਲ ਮੀਡੀਆ ਉੱਤੇ ਇਸ ਮਸ਼ਹੂਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ। ਕੁਝ ਲੋਕ ਕੰਨਿਆ ਦਾਨ ਦੇ ਨਵੇਂ ਵਿਚਾਰ ਦੇ ਵਿਰੋਧ ਵਿੱਚ ਆਏ ਤਾਂ ਕੁਝ ਪੱਖ ਵਿੱਚ

ਆਲਿਆ ਭੱਟ, ਮਸ਼ਹੂਰੀ

ਤਸਵੀਰ ਸਰੋਤ, Manyavar Screengrab

ਤਸਵੀਰ ਕੈਪਸ਼ਨ, ਮਾਨਿਆਵਰ ਦੀ ਮਸ਼ਹੂਰੀ ਵਿੱਚ ਆਲਿਆ ਭੱਟ ਕੰਨਿਆਦਾਨ 'ਤੇ ਸਵਾਲ ਚੁੱਕ ਰਹੀ ਹੈ

ਅਨੀਮਾ ਸਿੰਘ ਨੇ ਟਵੀਟ ਕੀਤਾ, "ਕੰਨਿਆਦਾਨ ਦਾ ਮਤਲਬ ਹੁੰਦਾ ਹੈ ਗੋਤ ਦਾਨ। ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਦਾ ਮਤਲਬ ਹੈ, ਇੱਕ ਲੜਕੀ ਪਤੀ ਦੀ ਗੋਤ ਨੂੰ ਸਵੀਕਾਰ ਕਰਦੀ ਹੈ ਅਤੇ ਉਸਦੇ ਬੱਚੇ ਨੂੰ ਪਿਤਾ ਦਾ ਨਾਮ ਮਿਲੇਗਾ। ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸਪੈਸ਼ਲ ਮੈਰਿਜ ਐਕਟ ਦੇ ਅਧੀਨ ਰਜਿਸਟਰ ਕਰਵਾ ਸਕਦਾ ਹੈ। ਹਿੰਦੂ ਰੀਤੀ-ਰਿਵਾਜਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ?"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਅੰਮ੍ਰਿਤ ਘੋਸ਼ ਨੇ ਟਵੀਟ ਕੀਤਾ, "ਮੈਨੂੰ ਸੱਚਮੁੱਚ ਇਨ੍ਹਾਂ ਮਸ਼ਹੂਰੀਆਂ ਤੋਂ ਗੰਭੀਰ ਸਮੱਸਿਆਵਾਂ ਹੈ, ਉਹ ਅਜਿਹੀਆਂ ਮਸ਼ਹੂਰੀਆਂ ਬਣਾਉਣ ਦੀ ਹਿੰਮਤ ਕਿਵੇਂ ਕਰਦੇ ਹਨ ਜੋ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ! ਪਿਛਲੀ ਘਟਨਾ ਯਾਦ ਹੈ? ਹੁਣ ਇਹ, ਅਸੀਂ ਉਨ੍ਹਾਂ ਦਾ ਸੋਨਾ ਖਰੀਦਣਾ ਚਾਹੁੰਦੇ ਹਾਂ ਪਰ ਉਹ ਸਾਡੀਆਂ ਰਵਾਇਤੀ ਕਦਰਾਂ -ਕੀਮਤਾਂ ਦਾ ਮਜ਼ਾਕ ਉਡਾਉਂਦੇ ਹਨ !!"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸ਼ੁਭੇਂਦੂ ਨਾਮ ਦੇ ਸ਼ਖ਼ਸ ਨੇ ਟਵੀਟ ਕੀਤਾ, "ਲੋਕ ਗਲਤ ਢੰਗ ਨਾਲ ਆਲਿਆ ਭੱਟ 'ਤੇ ਹਮਲਾ ਕਰ ਰਹੇ ਹਨ ਜੋ ਕਿ ਸਿਰਫ਼ ਅਦਾਕਾਰਾ ਹੈ ਅਤੇ ਜੋ ਵੀ ਸਕ੍ਰਿਪਟ ਦੀ ਮੰਗ ਅਨੁਸਾਰ ਉਸ ਨੂੰ ਭੁਗਤਾਨ ਕੀਤਾ ਜਾਂਦਾ ਹੈ। ਅਸਲ ਦੋਸ਼ੀ ਵਿਗਿਆਪਨ ਏਜੰਸੀ, ਲੇਖਕ, ਨਿਰਦੇਸ਼ਕ ਅਤੇ ਖੁਦ ਕੰਪਨੀ ਮਾਨਿਆਵਰ ਹਨ।"

ਆਲਿਆ ਭੱਟ, ਮਸ਼ਹੂਰੀ

ਤਸਵੀਰ ਸਰੋਤ, Getty Images/AFP

ਰਿਸ਼ੀ ਦੂਬੇ ਨੇ ਟਵੀਟ ਕੀਤਾ, "ਹਿੰਦੂਆਂ ਵਿੱਚ ਲਾੜੇ ਨੂੰ ਭਗਵਾਨ ਵਿਸ਼ਨੂੰ ਅਤੇ ਲਾੜੀ ਨੂੰ ਮਾਤਾ ਲਕਸ਼ਮੀ ਮੰਨਿਆ ਜਾਂਦਾ ਹੈ .. ਇੱਕ ਜੋੜਾ ਲਕਸ਼ਮੀ ਦਿੰਦਾ ਹੈ ਅਤੇ ਕੰਨਿਆਦਾਨ ਨੂੰ ਸਭ ਤੋਂ ਪਵਿੱਤਰ, ਉੱਤਮ ਅਤੇ ਸਭ ਤੋਂ ਵੱਡੀ ਚੀਜ਼ ਮੰਨਿਆ ਜਾਂਦਾ ਹੈ। ..ਇਹ ਮਸ਼ਹੂਰ ਹਸਤੀਆਂ ਸਿਰਫ਼ ਸਾਡੀ ਪਰੰਪਰਾ ਅਤੇ ਸੱਭਿਆਚਾਰ ਨੂੰ ਵਿਗਾੜਨ ਲਈ ਹਨ।"

ਮਸ਼ਹੂਰੀ

ਤਸਵੀਰ ਸਰੋਤ, Twitter

ਮਸ਼ਹੂਰੀ ਦੇ ਪੱਖ ਵਿੱਚ ਲੋਕ

ਹਾਲਾਂਕਿ ਕਈ ਲੋਕ ਆਲਿਆ ਭੱਟ ਅਤੇ ਮਸ਼ਹੂਰੀ ਨਿਰਾਮਤਾਵਾਂ ਦੇ ਹੱਕ ਵਿੱਚ ਵੀ ਨਿੱਤਰੇ।

ਏਕਤਾ ਚੌਹਾਨ ਨੇ ਟਵੀਟ ਕੀਤਾ, "ਕਈ ਭਾਰਤੀ ਮਸ਼ਹੂਰੀਆਂ ਫਿਲਮਾਂ ਅਤੇ ਟੀਵੀ ਨਾਲੋਂ ਵਧੇਰੇ ਪ੍ਰਗਤੀਸ਼ੀਲ ਹੁੰਦੀਆਂ ਹਨ।"

ਆਲਿਆ ਭੱਟ, ਮਸ਼ਹੂਰੀ

ਤਸਵੀਰ ਸਰੋਤ, Twitter

ਸਾਇਰਾਂਧਿਰੀ ਨੇ ਟਵੀਟ ਕੀਤਾ, "ਸਾਨੂੰ ਹਿੰਦੂਇਜ਼ਮ ਨਾਲ ਸਬੰਧਤ ਹਰੇਕ ਚੀਜ਼ ਦੀ ਜਵਾਬਦੇਹੀ ਦੀ ਲੋੜ ਨਹੀਂ ਹੈ। ਇੱਕ ਔਰਤ ਕੋਈ ਬੇਜਾਨ ਚੀਜ਼ ਨਹੀਂ ਹੈ ਜਿਸ ਨੂੰ ਤੋਹਫ਼ੇ ਦੇ ਤੌਰ 'ਤੇ ਜਾਂ ਦਾਨ ਵਜੋਂ ਦੇ ਦਿੱਤਾ ਜਾਵੇ। ਬਹੁਤ ਖੂਬਸੂਰਤ ਮਸ਼ਹੂਰੀ ਇੱਕ ਸਹੀ ਮੈਸੇਜ ਦੇ ਨਾਲ। ਕੰਨਿਆਮਾਨ ਨੂੰ ਹਾਂ ਕਿਉਂਕਿ ਔਰਤਾਂ ਨੂੰ ਵੀ ਇੱਜ਼ਤ ਚਾਹੀਦੀ ਹੈ।"

ਮਸ਼ਹੂਰੀ

ਤਸਵੀਰ ਸਰੋਤ, Twitter

ਅਹਿਮਦ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਬਹੁਤ ਹੀ ਖੂਬਸੂਰਤ ਮਸ਼ਹੂਰੀ, ਕਿੰਨੀ ਦੇਰ ਕੁੜੀਆਂ ਨੂੰ ਇਹ ਯਕੀਨ ਕਰਨਾ ਪਏਗਾ ਕਿ ਵਿਆਹ ਤੋਂ ਬਾਅਦ ਉਹ ਕਿਸੇ ਹੋਰ ਦੀਆਂ ਹਨ। ਕਿੰਨੀ ਦੇਰ ਉਨ੍ਹਾਂ ਨੂੰ ਸੋਚਣਾ ਪਏਗਾ ਕਿ ਉਹ ਪਰਾਈਆਂ ਹਨ? ਕਿਉਂ? ਇਹ ਮਸ਼ਹੂਰੀ ਅੱਖਾਂ ਖੋਲ੍ਹਣ ਵਾਲੀ ਹੈ। ਆਲਿਆ ਸਹੀ ਕਹਿ ਰਹੀ ਹੈ ਕਿ ਇਹ ਕੰਨਿਆ ਮਾਨ ਹੈ। ਬਹੁਤ ਹੀ ਪਿਆਰੀ ਮਸ਼ਹੂਰੀ।"

ਆਲਿਆ ਭੱਟ, ਮਸ਼ਹੂਰੀ

ਤਸਵੀਰ ਸਰੋਤ, Twitter

ਇਹ ਵੀ ਪੜ੍ਹੋ:

ਕੈਡਬਰੀ ਦੀ ਮਸ਼ਹੂਰੀ ਵਿੱਚ ਭੂਮਿਕਾ ਬਦਲੀ

ਇਸੇ ਤਰ੍ਹਾਂ ਦੀ ਇੱਕ ਹੋਰ ਮਸ਼ਹੂਰੀ ਬੀਤੇ ਦਿਨੀਂ ਚਰਚਾ ਵਿੱਚ ਰਹੀ ਕੈਡਬਰੀ ਦੀ। ਜੋ ਕੈਡਬਰੀ ਦੀ ਪੁਰਾਣੀ ਮਸ਼ਹੂਰੀ ਦਾ ਹੀ ਨਵਾਂ ਰੂਪ ਹੈ, ਬਸ ਭੂਮਿਕਾ ਬਦਲ ਦਿੱਤੀ ਗਈ ਹੈ।

ਕੈਡਬਰੀ ਦੀ ਨਵੀਂ ਮਸ਼ਹੂਰੀ ਵਿੱਚ ਕੁੜੀ ਕ੍ਰਿਕਟ ਖੇਡ ਰਹੀ ਹੈ ਅਤੇ ਮੁੰਡਾ ਆਡੀਐਂਸ ਵਿੱਚ ਬੈਠਾ ਹੋਇਆ ਕੈਡਬਰੀ ਖਾ ਰਿਹਾ ਹੈ। ਜਦੋਂਕਿ ਪੁਰਾਣੀ ਮਸ਼ਹੂਰੀ ਵਿੱਚ ਮੁੰਡਾ ਕ੍ਰਿਕਟ ਖੇਡ ਰਿਹਾ ਸੀ ਅਤੇ ਕੁੜੀ ਆਡੀਐਂਸ ਵਿੱਚ ਮੌਜੂਦ ਸੀ।

ਕੈਡਬਰੀ

ਤਸਵੀਰ ਸਰੋਤ, Cadbury Dairly Milk Screengrab

ਇਸ ਤਰ੍ਹਾਂ ਕ੍ਰਿਕਟ ਜੋ ਕਿ ਸਿਰਫ਼ ਮੁੰਡਿਆਂ ਦੀ ਖੇਡ ਸਮਝੀ ਜਾਂਦੀ ਸੀ, ਉਸ ਵਿਚਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ।

ਅਨੂਸ਼ਮੀ ਤ੍ਰਿਪਾਠੀ ਨੇ ਟਵੀਟ ਕੀਤਾ, "ਕੈਡਬਰੀ ਦੀ ਨਵੀਂ ਮਸ਼ਹੂਰੀ ਨੇ ਮਹਿਲਾ ਕ੍ਰਿਕਟਰਾਂ ਨਾਲ ਜੁੜੀ ਪਿਤਾਪੁਰਖੀ ਅਤੇ ਰੂੜ੍ਹੀਵਾਦ ਸੋਚ ਨੂੰ ਬਾਹਰ ਕਰ ਦਿੱਤਾ ਹੈ। ਬਹੁਤ ਪਿਆਰੀ ਹੈ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਕੈਡਬਰੀ

ਤਸਵੀਰ ਸਰੋਤ, Cadbury Dairly Milk Screengrab

ਦੇਵੇਨ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਇਸ ਮਸ਼ਹੂਰੀ ਵਿੱਚ ਇੱਕ ਔਰਤ ਦੀ ਜਿੰਗਲ ਦੇ ਵਿੱਚ ਅਵਾਜ਼ ਹੁੰਦੀ ਤਾਂ ਹੋਰ ਵਧੀਆ ਹੁੰਦਾ। ਲਿੰਗ ਬਦਲਣ ਵਾਲੇ ਥੀਮ ਦਾ ਸਹੀ ਵਿਸਥਾਰ।"

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਸਾਰਥਕ ਸੇਂਗਰ ਨੇ ਟਵੀਟ ਕੀਤਾ, "90ਵੇਂ ਦਹਾਕੇ ਦੀ ਮਸ਼ਹੂਰੀ ਯਾਦ ਹੈ- ਅਸਲੀ ਸਵਾਦ ਜ਼ਿੰਦਗੀ ਦਾ… ਹੁਣ ਦੇਖੋ ਭੂਮਿਕਾ ਬਦਲਣ ਵਾਲਾ ਵਰਜ਼ਨ, ਬਹੁਤ ਹੀ ਖੂਬਸੂਰਤ... "

ਕੈਡਬਰੀ

ਤਸਵੀਰ ਸਰੋਤ, TWITTER

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੈਨੇਟਰੀ ਪੈਡਸ 'ਤੇ ਲਾਲ ਰੰਗ

ਬੀਤੇ ਦਿਨੀ ਸਟੇਅਫ੍ਰੀ ਦੀ ਮਸ਼ਹੂਰੀ ਵਿੱਚ ਨੀਲੇ ਦੀ ਜਗ੍ਹਾ ਲਾਲ ਰੰਗ ਦੀ ਵਰਤੋਂ ਕਰਨ ਦੀ ਵੀ ਕਾਫ਼ੀ ਸ਼ਲਾਘਾ ਹੋਈ ਸੀ।

ਕਈ ਸਾਲਾਂ ਤੱਕ ਸੈਨੇਟਰੀ ਪੈਡਸ ਦੀਆਂ ਮਸ਼ਹੂਰੀਆਂ ਵਿੱਚ ਨੀਲੇ ਰੰਗ ਦੇ ਤਰਲ ਪਦਾਰਥ ਦੀ ਵਰਤੋਂ ਕਰਦਿਆਂ ਦਿਖਾਇਆ ਜਾਂਦਾ ਹੈ।

ਕਈ ਕਾਰਕੁਨ ਇਸ ਖਿਲਾਫ਼ ਸਮੇਂ-ਸਮੇਂ 'ਤੇ ਮੁਹਿੰਮ ਵੀ ਚਲਾ ਚੁੱਕੇ ਹਨ।

ਸਟੇਫ੍ਰੀ, ਪੀਰੀਅਡਜ਼

ਤਸਵੀਰ ਸਰੋਤ, Stayfree India/FB

ਕੁਝ ਸਾਲ ਪਹਿਲਾਂ #HappyToBleed ਨਾਮ ਦੀ ਸੋਸ਼ਲ ਮੀਡੀਆ ਮੁੰਹਿਮ ਸ਼ੁਰੂ ਕੀਤੀ ਗਈ ਸੀ। ਪਿੰਜਰਾ ਤੋੜ ਦੀ ਕਾਰਕੁਨ ਨਿਕਿਤਾ ਆਜ਼ਾਦ ਦੀ ਇਸ ਵਿੱਚ ਅਹਿਮ ਭੂਮਿਕਾ ਸੀ।

ਇਸ ਮੁਹਿੰਮ ਦਾ ਮਕਸਦ ਸੀ ਪੀਰੀਅਡਜ਼ ਦੌਰਾਨ ਔਰਤਾਂ ਨੂੰ ਅਸ਼ੁੱਧ ਨਾ ਸਮਝਣਾ ਖਾਸ ਤੌਰ 'ਤੇ ਧਾਰਮਿਕ ਅਸਥਾਨਾਂ 'ਤੇ।

ਮਸ਼ਹੂਰੀਆਂ ਵਿੱਚ ਬਦਲਦੇ ਮਰਦਾਂ ਅਤੇ ਔਰਤਾਂ ਦੇ ਕਿਰਦਾਰ

ਪੰਜਾਬ ਯੂਨੀਵਰਸਿਟੀ ਦੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਪ੍ਰੋਫੈੱਸਰ ਅਰਚਨਾ ਆਰ ਸਿੰਘ ਦਾ ਕਹਿਣਾ ਕਿ ਮਸ਼ਹੂਰੀਆਂ ਰਾਹੀਂ ਇਹ ਚਿਤਰਨ ਠੀਕ ਹੈ ਪਰ ਧਰਾਤਲ 'ਤੇ ਬਹੁਤ ਗੰਭੀਰ ਕੰਮ ਕਰਨ ਦੀ ਬਹੁਤ ਲੋੜ ਹੈ।

ਉਨ੍ਹਾਂ ਕਿਹਾ, "ਪਹਿਲੀ ਵਾਰ ਜਦੋਂ ਮੈਂ ਕੈਡਬਰੀ ਦੀ ਮਸ਼ਹੂਰੀ ਦੇਖੀ ਤਾਂ ਮੈਨੂੰ ਬਹੁਤ ਚੰਗੀ ਲੱਗੀ। ਪਰ ਬਾਅਦ ਵਿੱਚ ਮੈਨੂੰ ਲੱਗਿਆ ਕਿ ਜ਼ਿਆਦਾ ਕ੍ਰਿਏਟਿਵ ਨਹੀਂ ਹੈ। ਕਿਉਂਕਿ ਪੁਰਾਣੀ ਮਸ਼ਹੂਰੀ ਵਿੱਚ ਹੀ ਸਿਰਫ਼ ਭੂਮਿਕਾ ਬਦਲੀ ਹੈ। ਇੱਕ ਨਵੀਂ ਮਸ਼ਹੂਰੀ ਵੀ ਬਣਾਈ ਜਾ ਸਕਦੀ ਸੀ।"

ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਅਸੀਂ ਭੂਮਿਕਾ ਬਦਲਣਾ ਨਹੀਂ ਚਾਹੁੰਦੇ। ਇਹ ਤਾਂ ਇੱਕ ਵੱਖਰੇ ਤਰ੍ਹਾਂ ਦੀ ਪਿਤਾਪੁਰਖੀ ਸੋਚ ਹੀ ਹੈ। ਜਿਵੇਂ ਸਾਨੂੰ ਭੂਮਿਕਾ ਬਦਲਣ ਦੀ ਇਜਾਜ਼ਤ ਨਹੀਂ ਸੀ ਤੇ ਹੁਣ ਦੇ ਦਿੱਤੀ ਗਈ ਹੈ। ਕੁੜੀਆਂ ਕ੍ਰਿਕਟ ਖੇਡ ਰਹੀਆਂ ਹਨ, ਅੱਜ-ਕਲ੍ਹ ਹਾਕੀ ਖੇਡ ਰਹੀਆਂ ਹਨ। ਇਨ੍ਹਾਂ ਨੇ ਖੁਦ ਇਸ ਲਈ ਮਿਹਨਤ ਕੀਤੀ ਹੈ, ਇੱਥੋਂ ਤੱਕ ਥਾਂ ਬਣਾਈ ਹੈ।"

ਮਾਨਿਆਵਰ ਮੋਹੇ ਦੀ ਮਸ਼ਹੂਰੀ ਬਾਰੇ ਉਨ੍ਹਾਂ ਨੇ ਕਿਹਾ, "ਚੰਗੀ ਗੱਲ ਹੈ ਕਿ ਅਜਿਹੀ ਮਸ਼ਹੂਰੀ ਬਣੀ ਪਰ ਇਹ ਪੁਰਾਣੇ ਰਿਵਾਜ ਹਨ। ਅਸਲ ਵਿੱਚ ਸਮਾਜ ਨੂੰ ਬਦਲਣ ਵਿੱਚ ਅਜੇ ਬਹੁਤ ਸਮਾਂ ਲੱਗੇਗਾ। ਮਸ਼ਹੂਰੀਆਂ ਤਾਂ ਉਹ ਪ੍ਰੋਡਕਟਸ ਹਨ ਜੋ ਕਿ ਇੱਕ ਵਰਗ ਲਈ ਅਤੇ ਇੱਕ ਵਰਗ ਵੱਲੋਂ ਦੇਖੀਆਂ ਜਾਂਦੀਆਂ ਹਨ। ਬਦਲਾਅ ਲਈ ਸਾਨੂੰ ਧਰਾਤਲ 'ਤੇ ਹੋਰ ਕੰਮ ਕਰਨ ਦੀ ਲੋੜ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)