ISWOTY: ਮੀਰਾਬਾਈ ਚਾਨੂ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ

ISWOTY
ਤਸਵੀਰ ਕੈਪਸ਼ਨ, ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ

ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਅਤੇ ਸਾਲ 2021 ਲਈ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਮੀਰਾਬਾਈ ਚਾਨੂ ਨੂੰ ਮਿਲਿਆ ਹੈ।

ਇਸ ਦੌਰਾਨ, ਬੀਬੀਸੀ ਐਮਰਜਿੰਗ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਸ਼ੈਫਾਲੀ ਵਰਮਾ ਅਤੇ ਬੀਬੀਸੀ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਕਰਨਮ ਮਲੇਸ਼ਵਰੀ ਨੂੰ ਗਿਆ।

ਇਸ ਦੇ ਨਾਲ-ਨਾਲ ਬੀਬੀਸੀ ਨੇ, ਭਾਰਤ ਦੀਆਂ ਹਾਕੀ ਟੀਮਾਂ ਸਮੇਤ ਕੁਝ ਟੋਕੀਓ ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਨੂੰ ਵੀ ਸਨਮਾਨਿਤ ਕੀਤਾ।

ਐਵਾਰਡ ਜਿੱਤਣ 'ਤੇ ਆਪਣੀ ਪ੍ਰਤੀਕਿਰਿਆ ਵਿੱਚ ਮੀਰਾਬਾਈ ਚਾਨੂ ਨੇ ਬੀਬੀਸੀ ਦਾ ਧੰਨਵਾਦ ਕੀਤਾ ਅਤੇ ਕਿਹਾ, "ਮੈਂ ਇਸ ਸਮੇਂ ਅਮਰੀਕਾ ਵਿੱਚ ਸਿਖਲਾਈ ਲੈ ਰਹੀ ਹਾਂ। ਮੈਂ ਇਸ ਸਾਲ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਲਈ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਾਂਗੀ।"

ਮੀਰਾਬਾਈ ਚਾਨੂੰ

"ਮੈਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ ਕਰਨ ਲਈ ਬੀਬੀਸੀ ਇੰਡੀਆ ਦਾ ਫਿਰ ਤੋਂ ਧੰਨਵਾਦ।"

ਨਵੀਂ ਦਿੱਲੀ ਵਿੱਚ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਲਈ ਪਹੁੰਚੇ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕਿਹਾ, "ਮੀਰਾਬਾਈ ਚਾਨੂ ਨੂੰ ਵਧਾਈ, ਜੋ ਇੱਕ ਸ਼ਾਨਦਾਰ ਖਿਡਾਰਨ ਹੈ ਅਤੇ ਪੁਰਸਕਾਰ ਦੀ ਹੱਕਦਾਰ ਹੈ।"

"ਬੀਬੀਸੀ ਦੇ ਸ਼ਤਾਬਦੀ ਵਰ੍ਹੇ ਵਿੱਚ ਦਿੱਲੀ ਆਉਣਾ ਅਤੇ ਉਨ੍ਹਾਂ ਪ੍ਰਤਿਭਾਸ਼ਾਲੀ ਭਾਰਤੀ ਖਿਡਾਰਨਾਂ ਦਾ ਸਨਮਾਨ ਕਰਨਾ ਬਹੁਤ ਵਧੀਆ ਹੈ, ਜਿਨ੍ਹਾਂ ਨੇ ਅਕਸਰ ਚੁਣੌਤੀਪੂਰਨ ਹਾਲਾਤ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ।"

ਇਸ ਦੌਰਾਨ ਬੀਬੀਸੀ ਭਾਰਤੀ ਭਾਸ਼ਾਵਾਂ ਦੇ ਐਡੀਟਰ ਰੂਪਾ ਝਾ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਕਿਹਾ, "ਅਸੀਂ ਆਪਣੀ ਯਾਤਰਾ ਇਸੇ ਥਾਂ ਤੋਂ ਸ਼ੁਰੂ ਕੀਤੀ ਸੀ। ਓਲੰਪਿਕ ਦਾ ਸਾਲ ਸੀ ਅਤੇ ਫਿਰ ਦੁਨੀਆ ਬਦਲ ਗਈ। ਪਰ ਅਸੀਂ ਵਾਪਸ ਆ ਗਏ ਹਾਂ! ਇੱਥੇ ਮੌਜੂਦ ਸਾਰੇ ਓਲੰਪੀਅਨਾਂ, ਪੈਰਾਲੰਪੀਅਨਾਂ, ਸਾਰੀਆਂ ਮਹਿਲਾ ਖਿਡਾਰਨਾਂ ਦੇ ਕਾਰਨ ਇਹ ਬਹੁਤ ਖ਼ਾਸ ਸਾਲ ਹੈ।"

ਕਰਨਮ ਮਲੇਸ਼ਵਰੀ

ਬੀਬੀਸੀ ਲਾਈਫਟਾਈਮ ਐਵਾਰਡ ਜਿੱਤਣ ਵਾਲੀ ਕਰਨਮ ਮਲੇਸ਼ਵਰੀ ਨੇ ਕਿਹਾ, "ਪਹਿਲਾਂ ਮੈਂ ਬੀਬੀਸੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਫਿਰ ਮੇਰੀ ਮਾਂ ਦਾ, ਕਿਉਂਕਿ 35 ਸਾਲ ਪਹਿਲਾਂ ਜਦੋਂ ਕੁੜੀਆਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਸੀ, ਉਨ੍ਹਾਂ ਨੇ ਮੇਰਾ ਸਾਥ ਦਿੱਤਾ ਸੀ।"

"ਅੱਜ ਵੀ ਲੋਕ ਸੋਚਦੇ ਹਨ ਕਿ ਵੇਟਲਿਫਟਿੰਗ ਔਰਤਾਂ ਲਈ ਖੇਡ ਨਹੀਂ ਹੈ, ਉਨ੍ਹਾਂ ਨੇ ਮੇਰਾ ਪੂਰਾ ਸਮਰਥਨ ਕੀਤਾ। ਫਿਰ ਮੈਂ ਆਪਣੇ ਪਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਪਿਛਲੇ 25 ਸਾਲਾਂ ਤੋਂ, ਅਸਲ ਵਿੱਚ ਮੇਰਾ ਪੂਰਾ ਜੀਵਨ ਖੇਡਾਂ ਵਿੱਚ ਬੀਤਿਆ ਹੈ, ਹੁਣ ਵੀ ਮੈਂ ਖੇਡਾਂ ਦੇ ਪ੍ਰਚਾਰ ਵਿੱਚ ਹਾਂ, ਅਤੇ ਮੈਂ ਘਰ ਵਿੱਚ ਘੱਟ ਹੀ ਸਮਾਂ ਦਿੰਦੀ ਹਾਂ, ਪਰ ਉਹ ਇੱਕ ਬਹੁਤ ਵੱਡਾ ਸਹਾਰਾ ਰਿਹਾ ਹੈ। ਪਰਿਵਾਰ ਦੇ ਸਹਿਯੋਗ ਨਾਲ ਅੱਗੇ ਵਧਣਾ ਸੰਭਵ ਨਹੀਂ ਹੈ।"

bbc

ਪ੍ਰੋਗਰਾਮ ਦਾ ਲਾਈਵ ਪ੍ਰਸਾਰਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

bbc

ਸਮਾਰੋਹ ਵਿੱਚ ਬੀਬੀਸੀ ਦੇ ਡਾਇਰੈਕਟਰ-ਜਨਰਲ ਟਿਮ ਡੇਵੀ ਉੱਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਖੇਡਾਂ ਅਤੇ ਹੋਰ ਖੇਤਰਾਂ ਦੇ ਪਤਵੰਤੇ ਸੱਜਣ ਸ਼ਾਮਲ ਹੋਏ।

ਪ੍ਰੋਗਰਾਮ ਕੌਣ-ਕੌਣ ਹੋ ਰਿਹਾ ਹੈ ਸ਼ਾਮਲ

ਲੋਕ ਸਭਾ ਮੈਂਬਰ ਮਹੂਆ ਮਿੱਤਰਾ ਨੇ ਕਿਹਾ ਔਰਤਾਂ ਨੂੰ ਭਾਰਤ ਵਿੱਚ ਮੁਕਾਬਲੇ ਵਿੱਚ ਜਾ ਕੇ ਆਪਣੀ ਖੇਡ ਦਿਖਾਉਣ ਦਾ ਮੌਕਾ ਬਹੁਤ ਦੇਰ ਨਾਲ ਮਿਲਿਆ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਔਰਤਾਂ ਨੂੰ ਅੱਗੇ ਵਧਣ ਲਈ ਜੇਕਰ ਬੀਬੀਸੀ ਵਰਗੀਆਂ ਸੰਸਥਾਵਾਂ ਅਜਿਹੇ ਪ੍ਰੋਗਰਾਮ ਵਿੱਢਦੀਆਂ ਹਨ ਤਾਂ ਬਹੁਤ ਚੰਗੀ ਗੱਲ ਹੈ।"

ਮਹੂਆ ਮਿੱਤਰਾ

ਸਮਾਗਮ ਵਿੱਚ ਪਹੁੰਚੇ ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੇਡੀ ਮੁਖੀ ਨਵੀਨ ਪਟਨਾਇਕ ਨੇ ਕਿਹਾ, "ਮੈਂ ਇਸ ਖੂਬਸੂਰਤ ਸਮਾਰੋਹ ਦੇ ਆਯੋਜਨ ਲਈ ਬੀਬੀਸੀ ਦਾ ਧੰਨਵਾਦ ਕਰਨਾ ਚਾਹਾਂਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਓਡੀਸ਼ਾ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦਾ ਸਮਰਥਨ ਕਰਦਾ ਹੈ। ਇੱਕ ਵਾਰ ਫਿਰ ਮੈਂ ਇਸ ਸੁੰਦਰ ਸ਼ਾਮ ਲਈ ਬੀਬੀਸੀ ਦਾ ਧੰਨਵਾਦ ਕਰਨਾ ਚਾਹਾਂਗਾ।"

ਮੁੱਖ ਮੰਤਰੀ ਅਤੇ ਬੀਜੇਡੀ ਮੁਖੀ ਨਵੀਨ ਪਟਨਾਇਕ

ਓਲੰਪਿਕ ਮੈਡਲ ਜੇਤੂ ਵੇਟ ਲਿਫਟਰ ਕਰਨਮ ਮਲੇਸ਼ਵਰੀ ਨੇ ਕਿਹਾ ਅਜਿਹੇ ਪ੍ਰੋਗਰਾਮ ਬਹੁਤ ਪ੍ਰੇਰਣਾਦਾਇਕ ਲੱਗਦੇ ਹਨ। ਬੇਸ਼ੱਕ ਉਹ ਸਾਬਕਾ ਖਿਡਾਰੀ ਹੋਣ ਜਾਂ ਮੌਜੂਦਾ, ਉਨ੍ਹਾਂ ਨੂੰ ਪ੍ਰੇਰਣਾ ਮਿਲਦੀ ਹੈ।

ਕਰਨਮ ਮਲੇਸ਼ਵਰੀ
ਤਸਵੀਰ ਕੈਪਸ਼ਨ, ਓਲੰਪਿਕ ਮੈਡਲ ਜੇਤੂ ਵੇਟ ਲਿਫਟਰ ਕਰਨਮ ਮਲੇਸ਼ਵਰੀ ਨੇ ਕਿਹਾ ਅਜਿਹੇ ਪ੍ਰੋਗਰਾਮ ਬਹੁਤ ਪ੍ਰੇਰਣਾਦਾਇਕ ਲੱਗਦੇ ਹਨ

ਪ੍ਰੋਗਰਾਮ ਵਿੱਚ ਪਹੁੰਚੀ ਪੈਰਾ ਬੈਡਮਿੰਟਨ ਐਥਲੀਟ ਪਲਕ ਕੋਹਲੀ ਮੁਤਾਬਕ ਸਮਾਜ ਦੀ ਸੋਚ ਬਦਲਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ, "ਇਸ ਨਾਲ ਕੁੜੀਆਂ ਨੂੰ ਖੇਡਾਂ ਬਾਰੇ ਹੋਰ ਪਤਾ ਲੱਗੇਗਾ ਅਤੇ ਇਸ ਦੇ ਨਾਲ ਹੀ ਖੇਡਾਂ ਵਿੱਚ ਕੁੜੀਆਂ ਲਈ ਡਿਸਏਬਿਲਟੀ ਬਾਰੇ ਕਿੰਨਾ ਵਿਕਾਸ ਹੋ ਰਿਹਾ ਹੈ, ਇਸ ਦਾ ਪਤਾ ਲਗੇਗਾ।"

ਪਲਕ ਕੋਹਲੀ
ਬੌਬੀ ਜਾਰਜ
ਤਸਵੀਰ ਕੈਪਸ਼ਨ, ਸਾਲ 2021 ਵਿੱਚ ਅੰਜੂ ਬੌਬੀ ਜਾਰਜ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ
ਓਲੰਪੀਅਨ ਹਰਮਨਪ੍ਰੀਤ ਅਤੇ ਅਮਿਤ ਰੋਹੀਦਾਸ
ਤਸਵੀਰ ਕੈਪਸ਼ਨ, ਓਲੰਪੀਅਨ ਹਰਮਨਪ੍ਰੀਤ ਅਤੇ ਅਮਿਤ ਰੋਹੀਦਾਸ
ਲਵਲੀਨਾ ਬੋਰਗੋਹੇਨ
ਤਸਵੀਰ ਕੈਪਸ਼ਨ, ਲਵਲੀਨਾ ਬੋਰਗੋਹੇਨ

ਕਿਵੇਂ ਕੀਤੀ ਗਈ ਜੇਤੂ ਦੀ ਚੋਣ?

ਬੀਬੀਸੀ ਵੱਲੋਂ ਚੁਣੀ ਗਈ ਇੱਕ ਜਿਊਰੀ ਨੇ ਭਾਰਤੀ ਖਿਡਾਰੀਆਂ ਦੀ ਇੱਕ ਛੋਟੀ ਸੂਚੀ ਤਿਆਰ ਕੀਤੀ ਸੀ। ਇਸ ਜਿਊਰੀ ਵਿੱਚ ਦੇਸ਼ ਭਰ ਦੇ ਕੁਝ ਉੱਘੇ ਖੇਡ ਪੱਤਰਕਾਰ, ਮਾਹਿਰ ਅਤੇ ਲੇਖਕ ਸ਼ਾਮਲ ਸਨ।

ਜਿਊਰੀ ਮੈਂਬਰਾਂ ਵੱਲੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀਆਂ ਚੋਟੀ ਦੀਆਂ ਪੰਜ ਖਿਡਾਰਨਾਂ ਨੂੰ ਆਨਲਾਈਨ ਜਨਤਕ ਵੋਟਿੰਗ ਲਈ ਨਾਮਜ਼ਦ ਕੀਤਾ ਗਿਆ ਸੀ। ਪ੍ਰਸ਼ੰਸਕ ਆਪਣੀ ਪਸੰਦੀਦਾ ਖਿਡਾਰਨ ਲਈ 8 ਫਰਵਰੀ ਤੋਂ 22 ਫਰਵਰੀ ਤੱਕ ਵੋਟ ਕਰ ਸਕਦੇ ਸਨ।

ਪਿਛਲੇ ਸਾਲ 2020 ਵਿੱਚ, ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਅਵਾਰਡ ਜਿੱਤਿਆ ਸੀ ਅਤੇ ਮਨੂ ਭਾਕਰ ਨੂੰ ਬੀਬੀਸੀ ਇੰਡੀਅਨ ਐਮਰਜਿੰਗ ਪਲੇਅਰ ਆਫ਼ ਦਿ ਈਅਰ ਅਵਾਰਡ ਲਈ ਚੁਣਿਆ ਗਿਆ ਸੀ।

ਅੰਜੂ ਬੌਬੀ ਜਾਰਜ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ।

ਇਹ ਹਨ ਇਸ ਵਾਰ ਦੇ ਦਾਅਵੇਦਾਰ:

ਵੀਡੀਓ ਕੈਪਸ਼ਨ, BBC ISWOTY Nominee 1 - ਅਦਿਤੀ ਅਸ਼ੋਕ, ਜੋ ਕਹਿੰਦੀ ਹੈ ‘ਮੈਨੂੰ ਗੋਲਫ਼ ਨੇ ਚੁਣਿਆ’

ਅਦਿਤੀ ਅਸ਼ੋਕ

ਅਦਿਤੀ ਅਸ਼ੋਕ ਇੱਕ ਪੇਸ਼ੇਵਰ ਖਿਡਾਰਨ ਬਣਨ ਤੋਂ ਬਾਅਦ ਹੀ ਮਹਿਲਾ ਗੋਲਫ ਵਿੱਚ ਭਾਰਤ ਦੀ ਪਛਾਣ ਰਹੇ ਹਨ।

18 ਸਾਲ ਦੀ ਉਮਰ ਵਿੱਚ ਅਦਿਤੀ 2016 ਵਿੱਚ ਰੀਓ ਓਲੰਪਿਕ ਵਿੱਚ ਭਾਰਤੀ ਦਲ ਵਿੱਚ ਸਭ ਤੋਂ ਛੋਟੀ ਉਮਰ ਦੀ ਮੈਂਬਰ ਸਨ।

23 ਸਾਲਾ ਖਿਡਾਰਨ ਨੇ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ। ਗੋਲਫ ਵਿੱਚ ਅਦਿਤੀ ਦੀ ਸਫਲਤਾ ਨੇ ਭਾਰਤ ਵਿੱਚ ਕੁੜੀਆਂ ਦੀ ਗੋਲਫ ਵਿੱਚ ਦਿਲਚਸਪੀ ਜਗਾਈ ਹੈ, ਉਹ ਖੇਡ ਜਿਸ ਵਿੱਚ ਭਾਰਤ ਨੇ ਗਲੋਬਲ ਪੱਧਰ 'ਤੇ ਸੀਮਤ ਸਫਲਤਾ ਦੇਖੀ ਹੈ।

ਉਹ 2016 ਵਿੱਚ ਲੇਡੀਜ਼ ਯੂਰਪੀਅਨ ਟੂਰ ਈਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹਨ।

ਵੀਡੀਓ ਕੈਪਸ਼ਨ, BBC ISWOTY Nominee 4 - ਅਵਨੀ ਲੇਖਰਾ, ਸਰੀਰਕ ਔਕੜਾਂ ਨੂੰ ਟਿੱਚ ਜਾਣਦੀ ਕੁੜੀ ਦੀ ਹਿੰਮਤ

ਅਵਨੀ ਲੇਖਰਾ

20 ਸਾਲਾ ਅਵਨੀ ਲੇਖਰਾ ਇਤਿਹਾਸ ਦੀ ਪਹਿਲੀ ਭਾਰਤੀ ਮਹਿਲਾ ਹਨ ਜਿਨ੍ਹਾਂ ਨੇ ਪੈਰਾਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਉਨ੍ਹਾਂ ਨੇ ਟੋਕੀਓ ਪੈਰਾਲੰਪਿਕਸ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ 1 ਸ਼੍ਰੇਣੀ ਵਿੱਚ ਨਵਾਂ ਪੈਰਾਲੰਪਿਕ ਰਿਕਾਰਡ ਕਾਇਮ ਕੀਤਾ ਹੈ।

ਅਵਨੀ ਨੇ ਖੇਡਾਂ ਵਿੱਚ ਔਰਤਾਂ ਦੀ 50 ਮੀਟਰ ਰਾਈਫਲ 3-ਪੋਜ਼ੀਸ਼ਨ ਐੱਸਐੱਚ 1 ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ।

ਬਚਪਨ ਵਿੱਚ ਇੱਕ ਵੱਡੇ ਕਾਰ ਹਾਦਸੇ ਕਾਰਨ ਉਨ੍ਹਾਂ ਨੂੰ ਕਮਰ ਤੋਂ ਹੇਠਾਂ ਅਧਰੰਗ ਹੋ ਗਿਆ ਸੀ।

ਦੁਰਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਸ਼ੂਟਿੰਗ ਕਰਵਾਉਣੀ ਸ਼ੁਰੂ ਕੀਤੀ ਅਤੇ ਅਵਨੀ ਨੇ ਉਦੋਂ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ।

ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਉਂਦੇ ਹੋਏ ਉਹ ਨਾਲ-ਨਾਲ ਕਾਨੂੰਨ ਦੀ ਪੜ੍ਹਾਈ ਵੀ ਕਰ ਰਹੇ ਹਨ।

ਵੀਡੀਓ ਕੈਪਸ਼ਨ, BBC ISWOTY Nominee 2 - ਲਵਲੀਨਾ ਬੋਰਗੋਹੇਨ, ਮੁੱਕੇਬਾਜ਼ੀ ਦਾ ਭਾਰਤੀ ਸਿਤਾਰਾ ਇੰਝ ਚਮਕਿਆ

ਲਵਲੀਨਾ ਬੋਰਗੋਹੇਨ

ਲਵਲੀਨਾ ਬੋਰਗੋਹੇਨ ਟੋਕੀਓ ਗੇਮਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੇ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਏ ਹਨ।

ਲਵਲੀਨਾ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਤਗ਼ਮੇ ਜਿੱਤੇ ਹਨ ਅਤੇ ਉਹ 2018 ਵਿੱਚ ਉਦਘਾਟਨੀ ਇੰਡੀਆ ਓਪਨ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਚਰਚਾ ਵਿੱਚ ਆਏ ਸੀ, ਜਿਸ ਤੋਂ ਬਾਅਦ ਆਸਟਰੇਲੀਆ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਉੱਤਰ-ਪੂਰਬੀ ਸੂਬੇ ਅਸਾਮ ਵਿੱਚ ਪੈਦਾ ਹੋਏ 24 ਸਾਲਾ ਲਵਲੀਨਾ ਨੇ ਆਪਣੀਆਂ ਦੋ ਵੱਡੀਆਂ ਭੈਣਾਂ ਤੋਂ ਪ੍ਰੇਰਨਾ ਲੈਂਦਿਆਂ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਸੀ, ਪਰ ਬਾਕਸਿੰਗ ਉਨ੍ਹਾਂ ਦੀ ਪਛਾਣ ਬਣੀ।

ਵੀਡੀਓ ਕੈਪਸ਼ਨ, BBC ISWOTY - ਮੀਰਾਬਾਈ ਚਾਨੂ, ਕੱਦ ਛੋਟਾ ਪਰ ਵੇਟ ਲਿਫ਼ਟਿੰਗ ’ਚ ਕਈਆਂ ਦੇ ਛੱਕੇ ਛੁੜਾਏ

ਮੀਰਾਬਾਈ ਚਾਨੂ

ਵੇਟਲਿਫਟਿੰਗ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ, ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਏ।

ਉਨ੍ਹਾਂ ਨੇ 2016 ਤੋਂ ਬਾਅਦ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੇ ਸੀ ਅਤੇ ਲਗਭਗ ਇਸ ਖੇਡ ਨੂੰ ਅਲਵਿਦਾ ਕਹਿ ਗਏ ਸੀ।

ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

ਚਾਨੂ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਪੈਦਾ ਹੋਏ ਅਤੇ ਇੱਕ ਚਾਹ ਦਾ ਸਟਾਲ ਲਗਾਉਣ ਵਾਲੇ ਸ਼ਖਸ ਦੀ ਧੀ ਹਨ।

ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਲਿਆ ਹੈ।

ਵੀਡੀਓ ਕੈਪਸ਼ਨ, BBC ISWOTY- ਪੀ ਵੀ ਸਿੰਧੂ, ਨਿੱਕੇ ਉਮਰੇ ਹੱਥ ’ਚ ਆਇਆ ਬੈਡਮਿੰਟਨ ਤੇ ਰਚਿਆ ਇਤਿਹਾਸ

ਪੀ ਵੀ ਸਿੰਧੂ

ਬੈਡਮਿੰਟਨ ਖਿਡਾਰਨ ਪੁਸਾਰਲਾ ਵੈਂਕਟ ਸਿੰਧੂ (ਪੀ ਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ।

ਟੋਕੀਓ ਖੇਡਾਂ ਦਾ ਕਾਂਸੀ ਤਗ਼ਮਾ ਉਨ੍ਹਾਂ ਦੀ ਦੂਜੀ ਓਲੰਪਿਕ ਜਿੱਤ ਹੈ - ਉਨ੍ਹਾਂ ਨੇ 2016 ਵਿੱਚ ਰੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਪੀ ਵੀ ਸਿੰਧੂ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ (ਬੀਡਬਲਯੂਐੱਫ) ਵਰਲਡ ਟੂਰ ਫਾਈਨਲਜ਼ ਵਿੱਚ 2021 ਦਾ ਅੰਤ ਚਾਂਦੀ ਦੇ ਤਗ਼ਮੇ ਨਾਲ ਕੀਤਾ ਸੀ। ਉਹ ਜਨਵਰੀ, 2022 ਵਿੱਚ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਤਾਬ ਦੇ ਜੇਤੂ ਵੀ ਰਹੇ।

ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਏ।

ਉਨ੍ਹਾਂ ਨੇ ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ ਬੀਡਬਲਯੂਐੱਫ ਵਿਸ਼ਵ ਦਰਜਾਬੰਦੀ ਦੇ ਸਿਖਰਲੇ 20 ਸਥਾਨਾਂ ਵਿੱਚ ਦਾਖਲਾ ਲਿਆ।

ਉਨ੍ਹਾਂ ਨੇ ਜਨਤਕ ਵੋਟ ਤੋਂ ਬਾਅਦ 2019 ਵਿੱਚ ਪਹਿਲਾ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਜਿੱਤਿਆ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)