You’re viewing a text-only version of this website that uses less data. View the main version of the website including all images and videos.
ਗੁਰੂਗ੍ਰਾਮ 'ਚ ਅਪਾਰਟਮੈਂਟ ਦੀ ਛੱਤ ਡਿੱਗਣ ਨਾਲ 1 ਵਿਅਕਤੀ ਦੀ ਮੌਤ, 2 ਮਲਬੇ ਹੇਠ ਦੱਬੇ
ਹਰਿਆਣਾ ਦੇ ਗੁਰੂਗ੍ਰਾਮ 'ਚ ਵੀਰਵਾਰ ਸ਼ਾਮ ਇੱਕ ਇੱਕ ਅਪਾਰਟਮੈਂਟ ਬਿਲਡਿੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਲਬੇ ਹੇਠ 2 ਹੋਰ ਲੋਕ ਦੱਬੇ ਹੋਏ ਹਨ।
ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚਿਨਟੇਲਜ਼ ਪੈਰਾਡੀਸੋ ਹਾਊਸਿੰਗ ਕੰਪਲੈਕਸ ਵਿੱਚ ਛੇਵੀਂ ਮੰਜ਼ਿਲ ਦੇ ਇੱਕ ਅਪਾਰਟਮੈਂਟ ਦੇ ਲਿਵਿੰਗ ਰੂਮ ਦਾ ਫਰਸ਼ ਸਭ ਤੋਂ ਪਹਿਲਾਂ ਹੇਠਾਂ ਆ ਡਿੱਗਿਆ, ਜਿਸ ਤੋਂ ਬਾਅਦ ਹੇਠਲੀਆਂ ਛੱਤਾਂ ਅਤੇ ਫਰਸ਼ਾਂ ਡਿੱਗ ਪਏ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀਆਂ ਟੀਮਾਂ ਨੇ ਸੈਕਟਰ 109 ਵਿੱਚ ਬਣੇ ਇਸ ਕੰਪਲੈਕਸ 'ਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਟਵੀਟ ਕਰਕੇ ਹਾਦਸੇ ਵਾਲੀ ਥਾਂ 'ਤੇ ਚੱਲ ਰਹੇ ਬਚਾਅ ਕਾਰਜ ਦੀ ਜਾਣਕਰੀ ਦਿੱਤੀ ਅਤੇ ਕਿਹਾ ਕਿ ਉਹ ਆਪ ਸਾਰੀ ਸਥਿਤੀ ਦੀ ਨਿਗਰਾਨੀ ਰੱਖ ਰਹੇ ਹਨ।
ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਲਬੇ ਹੇਠ ਦੱਬੇ ਇੱਕ ਹੋਰ ਬੇਹੋਸ਼ ਵਿਅਕਤੀ ਨੂੰ ਕੱਢਣ ਦੇ ਯਤਨ ਜਾਰੀ ਹਨ।
ਉਨ੍ਹਾਂ ਦੁਆਰਾ ਖਬਰ ਏਜੰਸੀ ਪੀਟੀਆਈ ਨੂੰ ਦਿੱਤੀ ਜਾਣਕਾਰੀ ਮੁਤਾਬਕ, ਉੱਥੇ ਇੱਕ ਔਰਤ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ''ਕਿਸੇ ਹੋਰ ਦੇ ਫਸੇ ਹੋਣ ਦਾ ਡਰ ਨਹੀਂ ਹੈ, ਸਿਰਫ 3 ਲੋਕ ਹਨ। ਪਹਿਲੀ ਨਜ਼ਰ ਵਿੱਚ, ਹੋ ਸਕਦਾ ਹੈ 6ਵੀਂ ਮੰਜ਼ਿਲ 'ਤੇ ਚੱਲ ਰਹੇ ਕੰਮ ਦੇ ਕਾਰਨ 6-1 ਮੰਜ਼ਿਲ ਤੱਕ (ਫਲੈਟਾਂ ਦਾ) ਸਿਰਫ ਡਾਇਨਿੰਗ ਏਰੀਆ ਢਹਿ ਗਿਆ। ਛੇਵੀਂ ਤੋਂ ਪਹਿਲੀ ਮੰਜ਼ਿਲ ਤੱਕ ਬਾਕੀ ਦੇ ਕਮਰੇ ਬਰਕਰਾਰ ਹਨ। ਕੱਲ੍ਹ ਜਾਂਚ ਦੇ ਹੁਕਮ ਦਿੱਤੇ ਜਾਣਗੇ। ਕੁਤਾਹੀ ਹੋਣ 'ਤੇ ਕਾਰਵਾਈ ਕੀਤੀ ਜਾਵੇਗੀ।''
ਖ਼ਬਰ ਏਜੰਸੀ ਐਐੱਨਆਈ ਦੇ ਟਵੀਟ ਮੁਤਾਬਕ, ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੁੱਲ 3 ਲੋਕ ਫਸੇ ਹਨ ਜਿਨ੍ਹਾਂ ਵਿੱਚੋਂ ਦੂਜੀ ਮੰਜ਼ਿਲ 'ਤੇ ਇੱਕ 1 ਔਰਤ ਦੀ ਮੌਤ ਹੋ ਗਈ ਹੈ।
''ਅਸੀਂ ਉਨ੍ਹਾਂ ਦੀ ਲਾਸ਼ ਬਰਾਮਦ ਕਰ ਲਈ ਹੈ। ਬਾਕੀ ਦੇ ਦੋ ਲੋਕਾਂ ਵਿੱਚੋਂ- ਪਹਿਲੀ ਮੰਜ਼ਿਲ 'ਤੇ ਔਰਤ ਅਜੇ ਤੱਕ ਨਹੀਂ ਲੱਭੀ। ਉਸੇ ਮੰਜ਼ਿਲ 'ਤੇ ਆਦਮੀ ਅੰਸ਼ਕ ਤੌਰ 'ਤੇ ਫਸਿਆ ਹੋਇਆ ਹੈ। ਉਹ ਹੋਸ਼ 'ਚ ਹਨ, ਅੱਧੇ ਕੁ ਘੰਟੇ 'ਚ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ।''
ਬਾਦਸ਼ਾਹਪੁਰ, ਗੁਰੂਗ੍ਰਾਮ ਦੇ ਵਿਧਾਇਕ ਰਾਕੇਸ਼ ਨੇ ਕਿਹਾ ਕਿ ਇਸ ਮਾਮਲੇ 'ਚ (ਨਿਰਮਾਣ) ਸਮੱਗਰੀ ਦੀ ਗੁਣਵੱਤਾ ਨੂੰ ਲੈ ਕੇ ਬਿਲਡਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਰਾਕੇਸ਼ ਨੇ ਕਿਹਾ ਕਿ ''ਸਮੱਗਰੀ ਦੀ ਗੁਣਵੱਤਾ ਸਬੰਧੀ ਮੁੱਦੇ ਦੀ ਜਾਂਚ ਕੀਤੀ ਜਾਣੀ ਹੈ...ਅਸੀਂ ਜਾਨਾਂ ਬਚਾਉਣ ਲਈ ਬਚਾਅ ਕਾਰਜਾਂ 'ਤੇ ਧਿਆਨ ਦੇ ਰਹੇ ਹਾਂ। ਮੈਂ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ ਹੈ ਜੋ ਅੰਸ਼ਕ ਤੌਰ 'ਤੇ ਫਸਿਆ ਹੋਇਆ ਹੈ, ਉਹ ਠੀਕ ਹਨ, ਹੁਣ 2 ਲੋਕ ਫਸੇ ਹਨ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: