ਨੀਓਕੋਵ ਵਾਇਰਸ ਇਨਸਾਨਾਂ ਲਈ ਕਿੰਨਾ ਖਤਰਨਾਕ ਹੈ, ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ

ਤਸਵੀਰ ਸਰੋਤ, Jonathan Kitchen
ਸਾਇੰਸਦਾਨਾਂ ਅਨੁਸਾਰ, ਕੋਰੋਨਾਵਾਇਰਸ ਪਰਿਵਾਰ ਦਾ ਇੱਕ ਹੋਰ ਵਾਇਰਸ ਨਿਓਕੋਵ (NeoCov ) ਵਾਇਰਸ ਦੱਖਣੀ ਅਫ਼ਰੀਕਾ ਦੇ ਚਮਗਿੱਦੜਾਂ ਵਿੱਚ ਪਾਇਆ ਗਿਆ ਹੈ।
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਅਜੇ ਇਸ ਤੋਂ ਹੋਣ ਵਾਲੇ ਜੋਖਮ ਦੀ ਜਾਂਚ ਕਰਨਾ ਬਾਕੀ ਹੈ। ਵਰਤਮਾਨ ਵਿੱਚ, ਇਹ ਵਾਇਰਸ ਸਿਰਫ਼ ਜਾਨਵਰਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।
ਇੱਕ ਅਧਿਐਨ ਵਿੱਚ, ਸਾਇੰਸਦਾਨਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਇਹ ਵਾਇਰਸ ਮਨੁੱਖਾਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਕੋਰੋਨਵਾਇਰਸ ਇੱਕ ਵਾਇਰਸ ਪਰਿਵਾਰ ਹੈ ਜਿਸ ਦੇ ਮੈਂਬਰ ਆਮ ਜ਼ੁਕਾਮ ਤੋਂ ਲੈ ਕੇ ਸਾਹ ਲੈਣ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਹਾਲਾਂਕਿ ਸਾਰਸ-ਕੋਵ-2 ਵਾਇਰਸ ਵੀ ਕੋਰੋਨਾਵਾਇਰਸ ਵਾਇਰਸ ਪਰਿਵਾਰ ਦਾ ਸੱਤਵਾਂ ਮੈਂਬਰ ਹੈ, ਜਿਸ ਬਾਰੇ ਸਾਨੂੰ ਪਤਾ ਹੈ ਕਿ ਇਹ ਮਨੁੱਖਾਂ ਨੂੰ ਬੀਮਾਰ ਕਰ ਸਕਦਾ ਹੈ। ਹਾਲਾਂਕਿ ਨਾ ਤਾਂ ਇਹ ਪਹਿਲਾ ਹੈ ਅਤੇ ਨਾ ਹੀ ਆਖ਼ਰੀ ਸਮਝਿਆ ਜਾਣਾ ਚਾਹੀਦਾ ਹੈ।
ਦਿ ਹਿੰਦੂ ਦੀ ਖ਼ਬਰ ਅਨੁਸਾਰ ਜਿਨ੍ਹਾਂ ਵਿਗਿਆਨੀਆਂ ਨੇ ਇਸਦੀ ਖੋਜ ਕੀਤੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਦੀ ਵੁਹਾਨ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਨਿਓਕੋਵ ਦੇ ਮਨੁਖਾਂ ਵਿੱਚ ਫੈਲਣ ਦੇ ਖ਼
ਤਰੇ ਬਾਰੇ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ:
ਨਿਓਕੋਵ ਕੀ ਹੈ ਤੇ ਕੀ ਮਨੁੱਖਾਂ ਨੂੰ ਲਗਾ ਲਾ ਸਕਦਾ ਹੈ?
ਦਿ ਹਿੰਦੂ ਵਿੱਚ ਸੀਐਸੀਆਈਰ ਦੇ ਖੋਜਕਾਰਾਂ ਬਿੰਨੀ ਜੌਲੀ ਤੇ ਵਿਨੋਦ ਸਰਕਾਰੀਆ ਵੱਲੋਂ ਲਿਖੇ ਇੱਕ ਲੇਖ ਮੁਤਾਬਕ, ਨਿਓਕੋਵ ਇੱਕ ਚਮਗਿੱਦੜਾਂ ਵਿੱਚ ਮਿਲਣ ਵਾਲਾ ਵਾਇਰਸ ਹੈ। ਜੋ ਕਿ ਸਭ ਤੋਂ ਪਹਿਲਾਂ 2011 ਵਿੱਚ ਪਛਾਣਿਆ ਗਿਆ ਸੀ।
ਚਮਗਿੱਦੜਾਂ ਦੀ ਜਿਸ ਪ੍ਰਜਾਤੀ ਵਿੱਚ ਇਹ ਮਿਲਿਆ ਸੀ ਉਸ ਨੂੰ ਨਿਊਰੋਮੀਸੀਆ ਕਿਹਾ ਜਾਂਦਾ ਹੈ। ਇਸੇ ਤੋਂ ਇਸ ਵਾਇਰਸ ਨੂੰ ਨਿਓਕੋਵ ਦਾ ਨਾਮ ਦਿੱਤਾ ਗਿਆ।
ਜੀਨੋਮ ਸੀਕੁਐਂਸਿੰਗ ਤਕਨੀਕ ਤੋਂ ਪਤਾ ਚਲਦਾ ਹੈ ਕਿ ਇਸ ਵਾਇਰਸ ਐਮਈਆਰਐਸ-ਕੋਵ ਵਾਇਰਸ ਨਾਲ 85% ਤੱਕ ਮਿਲਦਾ-ਜੁਲਦਾ ਹੈ।
ਇਹ ਧਿਆਨਯੋਗ ਹੈ ਕਿ ਵੈਸੇ ਇਹ ਵਾਇਰਸ ਮਨੁੱਖਾਂ ਨੂੰ ਲਾਗ ਨਹੀਂ ਲਗਾ ਸਕਦਾ ਅਤੇ ਨਾ ਹੀ ਇਸ ਦੀ ਵਜ੍ਹਾ ਨਾਲ ਅਜੇ ਤੱਕ ਕੋਈ ਮੌਤ ਰਿਕਾਰਡ ਕੀਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ
ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ 'ਤੇ ਹੋਰ ਅਧਿਐਨ ਕਰਨ ਦੀ ਲੋੜ ਹੈ।
ਡਬਲਿਊਐੱਚਓ ਨੇ ਰੂਸ ਦੀ ਖ਼ਬਰ ਏਜੰਸੀ ਟਾਸ ਨੂੰ ਕਿਹਾ, ''ਅਧਿਐਨ 'ਚ ਦੇਖਿਆ ਗਿਆ ਕਿ ਵਾਇਰਸ ਮਨੁੱਖਾਂ ਲਈ ਖਤਰਾ ਹੋ ਸਕਦਾ ਹੈ, ਪਰ ਇਸ ਬਾਰੇ ਹੋਰ ਅਧਿਐਨ ਕਰਨ ਦੀ ਲੋੜ ਹੈ।''
ਸੰਗਠਨ ਮੁਤਾਬਕ, ''ਮਨੁੱਖਾਂ ਵਿੱਚ 75% ਲਾਗ ਵਾਲੀਆਂ ਬਿਮਾਰੀਆਂ ਦਾ ਮੁੱਖ ਸਰੋਤ ਜੰਗਲੀ ਜੀਵ ਹੀ ਸਨ। ਕੋਰੋਨਾਵਾਇਰਸ ਆਮ ਤੌਰ 'ਤੇ ਜਾਨਵਰਾਂ ਵਿੱਚ ਹੀ ਪਾਇਆ ਜਾਂਦਾ ਹੈ, ਇਨ੍ਹਾਂ ਵਿੱਚ ਚਮਗਿੱਦੜ ਵੀ ਸ਼ਾਮਲ ਹਨ ਜੋ ਕਿ ਕੁਦਰਤੀ ਤੌਰ 'ਤੇ ਕਈ ਵਾਇਰਸਾਂ ਦਾ ਭੰਡਾਰ ਮੰਨਿਆ ਜਾਂਦਾ ਹੈ।''
ਇਸਦੇ ਨਾਲ ਹੀ ਡਬਲਿਊਐੱਚਓ ਨੇ ਇਸ ਖੋਜ ਬਾਰੇ ਜਾਣਕਾਰੀ ਸਾਂਝਾ ਕਰਨ ਲਈ ਸਾਇੰਸਦਾਨਾਂ ਦਾ ਧੰਨਵਾਦ ਵੀ ਕੀਤਾ।
ਸਿਰਫ ਇੱਕ ਪਰਿਵਰਤਨ ਇਸ ਨੂੰ ਖਤਰਨਾਕ ਬਣਾ ਦੇਵੇਗਾ
ਦਿ ਹਿੰਦੂ ਦੇ ਆਰਟੀਕਲ ਵਿੱਚ ਮਾਹਰ ਦੱਸਦੇ ਹਨ ਕਿ ਹਾਲਾਂਕਿ ਨਿਓਕੋਵ ਅਜੇ ਮਨੁੱਖਾਂ ਨੂੰ ਲਾਗ ਨਹੀਂ ਲਗਾ ਸਕਦਾ ਪਰ ਮਨੁੱਖਾਂ ਦਾ ਜੰਗਲੀ ਇਲਾਕਿਆਂ ਵਿੱਚ ਦਖਲ ਵਧਣ ਕਾਰਨ ਜਾਨਵਰਾਂ ਅਤੇ ਮਨੁੱਖਾਂ ਦਾ ਆਹਮੋ- ਸਾਹਮਣਾ ਵਧ ਰਿਹਾ ਹੈ। ਇਸ ਲਈ ਸੰਭਾਵਨਾ ਹੈ ਕਿ ਇਹ ਵਾਇਰਸ ਮਨੁੱਖਾਂ ਵਿੱਚ ਫ਼ੈਲਣ ਦੀ ਸ਼ਕਤੀ ਵਿਕਸਤ ਕਰ ਲਵੇ।
ਇਸ ਲਈ ਇਸ ਵਾਇਰਸ ਪਰਿਵਾਰ ਉੱਪਰ ਨਿਗ੍ਹਾ ਰੱਖਣੀ ਅਹਿਮ ਹੈ।ਇਸ ਦਿਸ਼ਾ ਵਿੱਚ ਵਾਇਰਸ ਮਨੁੱਖਾਂ ਵਿੱਚ ਕਿਵੇਂ ਫ਼ੈਲਦਾ ਹੈ ਤੇ ਜਾਨਵਰਾਂ ਵਿੱਚ ਕਿਸ ਤਰ੍ਹਾਂ ਫ਼ੈਲਦਾ ਹੈ ਇਸ ਦਾ ਅਧਿਐਨ ਕਰਦੇ ਰਹਿਣਣਾ ਅਹਿਮ ਹੈ।
ਅਧਿਐਨ ਦੇ ਅਨੁਸਾਰ, ਨਿਓਕੋਵ ਕੋਵਿਡ-19 ਵਾਇਰਸ ਦੀ ਤਰ੍ਹਾਂ ਹੀ ਮਨੁੱਖੀ ਸੈੱਲਾਂ ਨਾਲ ਜੁੜ ਸਕਦਾ ਹੈ। ਨਿਓਕੋਵ ਵਿੱਚ ਸਿਰਫ਼ ਇੱਕ ਹੋਰ ਬਦਲਾਅ ਦੇ ਨਾਲ ਇਹ ਮਨੁੱਖਾਂ ਲਈ ਖ਼ਤਰਨਾਕ ਬਣ ਸਕਦਾ ਹੈ।
ਹਾਲਾਂਕਿ, ਇਸ ਅਧਿਐਨ ਦੀ ਸਮੀਖਿਆ ਕੀਤੀ ਜਾਣੀ ਅਜੇ ਬਾਕੀ ਹੈ।

ਤਸਵੀਰ ਸਰੋਤ, Roger Harris/Science Photo Library
ਖੋਜਕਰਤਾਵਾਂ ਦੇ ਅਨੁਸਾਰ, ਇਹ ਵਾਇਰਸ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਐੱਮਈਆਰਐੱਸ-ਮਰਸ) ਨਾਲ ਮੇਲ ਖਾਂਦਾ ਹੈ। ਇਹ ਵਾਇਰਲ ਬਿਮਾਰੀ ਸਭ ਤੋਂ ਪਹਿਲਾਂ ਸਾਊਦੀ ਅਰਬ ਵਿੱਚ ਪਾਈ ਗਈ ਸੀ।
ਮਰਸ-ਕੋਵ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਬਹੁਤ ਜ਼ਿਆਦਾ ਹੈ। ਇਸ ਕਾਰਨ ਹਰ ਤਿੰਨ ਸੰਕਰਮਿਤ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ।
ਮੌਜੂਦਾ ਸਾਰਸ-ਕੋਵ-2 ਵਾਇਰਸ ਵਧੇਰੇ ਤੇਜ਼ੀ ਨਾਲ ਫੈਲਦਾ ਹੈ।
ਮਰਸ-ਕੋਵ ਵਾਇਰਸ ਲੱਛਣਾਂ ਦੇ ਮਾਮਲੇ ਵਿੱਚ ਸਾਰਸ-ਕੋਵ-2 ਵਰਗਾ ਹੀ ਹੈ। ਇਸ ਵਿੱਚ ਵੀ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ।
ਇਹ ਬਿਮਾਰੀ ਪਹਿਲੀ ਵਾਰ ਸਾਊਦੀ ਅਰਬ ਵਿੱਚ ਸਾਲ 2012 ਵਿੱਚ ਪਾਈ ਗਈ ਸੀ। 2012 ਤੋਂ 2015 ਦੇ ਵਿਚਕਾਰ, ਪੱਛਮ-ਏਸ਼ੀਆਈ ਦੇਸ਼ਾਂ ਵਿੱਚ ਇਸਦਾ ਅਸਰ ਰਿਹਾ ਸੀ।
ਮਰਸ-ਕੋਵ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫ਼ੈਲਿਆ ਸੀ। ਇਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਸੀ।
ਕੀ ਟੀਕੇ ਹੋਣਗੇ ਇਸ 'ਤੇ ਪ੍ਰਭਾਵਸ਼ਾਲੀ
ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਸਾਰਸ-ਕੋਵਿਡ-2 ਅਤੇ ਮਰਸ-ਕੋਵਿਡ ਦੀ ਵੈਕਸੀਨ ਨਿਓਕੋਵ 'ਤੇ ਅਸਰਦਾਰ ਨਹੀਂ ਹੋ ਸਕਦੀ।

ਤਸਵੀਰ ਸਰੋਤ, Getty Images
ਖੋਜਕਰਤਾਵਾਂ ਅਨੁਸਾਰ, "ਸਾਰਸ-ਕੋਵ-2 ਦੇ ਰੂਪ ਵਿੱਚ ਤੇਜ਼ੀ ਨਾਲ ਬਦਲਾਅ ਆਉਂਦੇ ਹਨ। ਓਮਿਕਰੋਨ ਵੇਰੀਐਂਟ ਤਾਜ਼ਾ ਮਿਸਾਲ ਹੈ।"
ਇਸ ਸਮੇਂ ਪੂਰੀ ਦੁਨੀਆ ਵਿੱਚ ਕੋਵਿਡ-19 ਦੀ ਲਾਗ ਫੈਲੀ ਹੋਈ ਹੈ। ਇਸਦੀ ਸ਼ੁਰੂਆਤ ਸਾਲ 2019 ਤੋਂ ਹੋਈ ਸੀ।
ਇਹ ਵਾਇਰਸ ਸਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਸੀ।
ਹੁਣ ਤੱਕ ਕਰੋੜਾਂ ਲੋਕ ਇਸ ਨਾਲ ਸੰਕਰਮਿਤ ਹੋ ਚੁੱਕੇ ਹਨ ਅਤੇ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਵਿਡ-19 ਨਾਲ ਲੜਨ ਲਈ ਲੋਕਾਂ ਨੂੰ ਤੇਜ਼ੀ ਨਾਲ ਟੀਕੇ ਲਗਾਏ ਜਾ ਰਹੇ ਹਨ, ਜਿਸ ਤੋਂ ਮਿਲਣ ਵਾਲੀ ਐਂਟੀਬਾਡੀ ਨਾਲ ਵਾਇਰਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












