ਕਲੱਬ ਹਾਊਸ ਵਿੱਚ ਹਿੰਦੂ ਔਰਤ ਦੀ 'ਨਿਲਾਮੀ' ਤੇ ਸਿੱਖਾਂ ਬਾਰੇ ਬੇਇੱਜ਼ਤੀ ਭਰੀਆਂ ਟਿੱਪਣੀਆਂ

    • ਲੇਖਕ, ਕ੍ਰਿਸ਼ਮਾ ਪਟੇਲ
    • ਰੋਲ, ਬੀਬੀਸੀ ਪੱਤਰਕਾਰ

ਨਵੰਬਰ ਵਿੱਚ ਭਾਵਿਨੀ (ਬਦਲਿਆ ਹੋਇਆ ਨਾਮ) ਨੂੰ ਆਪਣੇ ਦੋਸਤਾਂ ਕੋਲੋਂ ਸਿਰਲੇਖ ਨਾਲ ਇੱਕ ਸਕਰੀਨ ਰਿਕਾਰਡਿੰਗ ਮਿਲੀ, ਜਿਸ ਵਿੱਚ ਉਨ੍ਹਾਂ ਦੇ ਅੰਡਰਵੀਅਰ ਦਾ ਉਲੇਖ ਸੀ।

ਲਾਈਵ-ਆਡੀਓ ਐਪ ਯੂਜਰਸ ਨੂੰ ਵਰਚੂਅਲ ਰੂਮ ਸ਼ੁਰੂ ਕਰਨ ਜਾਂ ਉਹ ਜੁਆਇਨ ਕਰਨ ਲਈ ਵੀ ਕਹਿ ਰਿਹਾ ਸੀ, ਜਿਸ ਵਿੱਚ ਹੋਰ ਲੋਕ ਬੋਲ ਰਹੇ ਸਨ।

ਇਸ ਰਿਕਾਰਡਿੰਗ ਵਿੱਚ, ਪੁਰਸ਼ ਔਰਤਾਂ ਦੇ ਸਰੀਰ ਦੇ ਹਿੱਸਿਆਂ ਦੀ ਨਿਲਾਮੀ ਕਰ ਰਹੇ ਸਨ, ਜਿਸ ਵਿੱਚ ਭਾਵਿਨੀ ਦੇ ਵੀ ਸ਼ਾਮਿਲ ਸਨ।

ਪਰ 33 ਸਾਲਾ ਪਾਲਸੀ ਰਿਸਰਚਰ ਭਾਵਿਨੀ ਨੂੰ ਹੈਰਾਨੀ ਨਹੀਂ ਹੋਈ।

ਉਨ੍ਹਾਂ ਨੇ ਕਿਹਾ, "ਮਹੀਨਿਆਂ ਤੱਕ ਪੁਰਸ਼ ਇਸ ਐਪ 'ਤੇ ਛੇੜਛਾੜ ਕਰਦੇ ਰਹੇ, ਘੱਟੋ-ਘੱਟ ਹਫ਼ਤੇ ਵਿੱਚ ਇੱਕ ਵਾਰ ਮੇਰੇ ਨਾਮ ਨਾਲ ਰੂਮ ਬਣਾਉਂਦੇ ਅਤੇ ਮੈਨੂੰ ਮਾੜੀਆਂ ਗੱਲਾਂ ਆਖਦੇ। ਇਹ ਉਹ ਕੀਮਤ ਹੈ ਜੋ ਤੁਸੀਂ ਇੱਕ ਬੇਬਾਕ ਔਰਤ ਹੋਣ ਕਰਕੇ ਚੁਕਾਉਂਦੇ ਹੋ।"

ਗਵਾਹਾਂ ਮੁਤਾਬਕ, ਉਹ ਭਾਰਤ ਵਿੱਚ ਘੱਟੋ-ਘੱਟ ਚਾਰ ਹਿੰਦੂ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਉਸ ਦਿਨ ਕਲੱਬ ਹਾਊਸ ਵਿੱਚ ਨਕਲੀ ਨਿਲਾਮੀ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ 200 ਤੋਂ ਵੱਧ ਯੂਜਰਸ ਦੇਖ ਰਹੇ ਸਨ।

ਕਲੱਬਹਾਊਸ ਨੇ ਬੀਬੀਸੀ ਨੂੰ ਦੱਸਿਆ ਕਿ ਜਿਨ੍ਹਾਂ ਨੇ ਰੂਮ ਬਣਾਇਆ ਸੀ, ਉਨ੍ਹਾਂ ਦੇ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ ਹਨ ਅਤੇ ਹੋਰਨਾਂ ਜੁੜੇ ਆਕਊਂਟਸ ਨੂੰ ਸਸਪੈਂਡ ਜਾਂ ਹਮੇਸ਼ਾ ਲਈ ਹਟਾਉਣ ਦੀ ਚਿਤਾਵਨੀ ਦਿੱਤੀ ਹੈ।

ਔਰਤਾਂ ਦਾ ਕਹਿਣਾ ਹੈ ਕਿ ਐਪ 'ਤੇ ਹਿੰਦੂ ਰਾਸ਼ਟਰਵਾਦੀ ਟ੍ਰੋਲਜ਼ ਉਨ੍ਹਾਂ ਨੂੰ ਮਹੀਨਿਆਂ ਤੋਂ ਦੇਸ਼ਧ੍ਰੋਹੀ ਆਖ ਕੇ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਕਰਦੇ ਰਹੇ ਹਨ।

ਭਾਰਤੀ ਮੁਸਲਮਾਨ ਔਰਤਾਂ, ਜਿਨ੍ਹਾਂ ਵਿੱਚੋਂ ਕਈ ਸਰਕਾਰ ਦੀਆਂ ਬੇਬਾਕ ਆਲੋਚਕਾਂ ਹਨ, ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਵਿੱਚ ਦੋ ਵਾਰ GitHub ਪਲੇਟਫਾਰਮ ਦੀ ਐਪਸ 'ਤੇ ਨਿਲਾਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਇਸ ਮਹੀਨੇ 'ਬੁਲੀ ਬਾਈ', ਇਨ੍ਹਾਂ ਵਿੱਚੋਂ ਇੱਕ ਐਪ ਨੂੰ GitHub ਤੋਂ ਹਟਾਇਆ ਗਿਆ ਹੈ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

'ਸੁੱਲੀ ਡੀਲਸ' ਨਾਲ ਸਬੰਧਿਤ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ ਹੈ। ਇਹ ਵੀ ਉਨ੍ਹਾਂ ਵਾਂਗ ਹੀ ਐਪ ਹੈ ਜੋ ਜੁਲਾਈ 2021 ਵਿੱਚ ਬਣਾਈ ਗਈ ਹੈ।

ਇਨ੍ਹਾਂ ਸਾਰੇ ਹੀ ਕੇਸਾਂ ਵਿੱਚ ਅਸਲ ਵਿੱਚ ਸੇਲ ਨਹੀਂ ਹੋਈ ਸੀ, ਇਨ੍ਹਾਂ ਦਾ ਮੁੱਖ ਉਦੇਸ਼ ਨਿਸ਼ਾਨਾ 'ਤੇ ਲਈਆਂ ਗਈਆਂ ਔਰਤਾਂ ਨੂੰ ਪਰੇਸ਼ਾਨ ਕਰਨਾ ਅਤੇ ਚੁੱਪ ਕਰਵਾਉਣਾ ਸੀ।

ਮੰਗਲਵਾਰ ਨੂੰ ਦਿੱਲੀ ਕਮਿਸ਼ਨ ਫਾਰ ਵੂਮੈਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਕਲੱਬ ਹਾਊਸ 'ਤੇ ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਅਸ਼ਲੀਲ ਟਿੱਪਣੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਨੂੰ ਕਿਹਾ।

ਮਾਲੀਵਾਲ ਨੇ ਕਿਹਾ ਉਨ੍ਹਾਂ ਨੇ ਕਥਿਤ ਇੱਕ ਕਲੱਬ ਹਾਊਸ ਦੀ ਗੱਲਬਾਤ ਦਾ ਆਡੀਓ ਦੇਖਿਆ ਸੀ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੁਣਿਆ ਗਿਆ ਸੀ।

ਆਲੋਚਕਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਜ ਦੌਰਾਨ ਹਾਲ ਹੀ ਦੇ ਸਾਲਾਂ ਵਿੱਚ ਔਰਤਾਂ, ਖ਼ਾਸ ਕਰਕੇ ਮੁਸਲਮਾਨ ਔਰਤਾਂ ਦੀ ਟ੍ਰੋਲਿੰਗ ਹੋਰ ਵੀ ਖ਼ਰਾਬ ਹੋਈ ਹੈ।

ਉਹ ਪਾਰਟੀ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਮੋਦੀ ਜਾਂ ਉਨ੍ਹਾਂ ਦੀਆਂ ਨੀਤੀਆਂ ਦੇ ਨਾਲ ਮੁੱਦਾ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਵਰਚੂਆਲ ਸੱਜੇ-ਪੱਖੀ ਆਰਮੀ ਨੂੰ ਤੈਨਾਤ ਕਰ ਕੇ ਲਈ ਲੋੜੀਂਦੇ ਸੰਸਾਧਨਾਂ ਦੀ ਵਰਤੋਂ ਕਰ ਰਿਹਾ ਹੈ।

ਭਾਜਪਾ ਦਾ ਇਲਜ਼ਾਮਾਂ ਤੋਂ ਇਨਕਾਰ

ਹਾਲਾਂਕਿ, ਭਾਜਪਾ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ। ਉਸ ਦੇ ਨੇਤਾ ਸ਼ਾਇਦ ਹੀ ਕਦੇ ਟ੍ਰੋਲਿੰਗ ਦੀ ਨਿੰਦਾ ਕਰਦੇ ਹੋਣ, ਇਸ ਤੱਥ ਬਾਵਜੂਦ ਇਹ ਲਗਾਤਾਰ ਉਨ੍ਹਾਂ ਯੂਜਰਸਾਂ ਨਾਲ ਜੁੜਿਆ ਹੋਇਆ ਜੋ ਸਮਰਥਕਾਂ ਜਾਂ ਪਾਰਟੀ ਵਰਕਰਾਂ ਵਜੋਂ ਪਛਾਣ ਕਰਦੇ ਹਨ।

ਦਰਅਸਲ, ਖ਼ੁਦ ਮੋਦੀ ਕੋਲੋਂ ਪੁੱਛਿਆ ਗਿਆ ਹੈ ਕਿ ਉਹ ਟਵਿੱਟਰ 'ਤੇ ਟ੍ਰੋਲਸ ਨੂੰ ਕਿਉਂ ਫੌਲੋ ਕਰਦੇ ਹਨ।

ਜਦਕਿ ਸਮੱਸਿਆ ਪਹਿਲਾਂ ਵੀ ਸੀ ਅਤੇ ਹੁਣ ਵੀ ਟਵਿੱਟਰ 'ਤੇ ਹੈ। ਇਹ ਹੋਰ, ਘੱਟ ਜਨਤਕ ਐਪਸ 'ਤੇ ਵੀ ਫੈਲ ਗਈ ਹੈ, ਜਿੱਥੇ ਅਜਿਹੇ ਟ੍ਰੋਲਸ ਨੂੰ ਟਰੈਕ ਕਰਨਾ ਅਕਸਰ ਮੁਸ਼ਕਲ ਹੁੰਦਾ ਹੈ।

ਜਦੋਂ ਭਾਵਿਨੀ ਅਤੇ 33 ਸਾਲਾ ਰੇਖਾ (ਬਦਲਿਆ ਹੋਇਆ ਨਾਮ) ਨੇ ਕਲੱਬਹਾਊਸ ਜੁਆਇਨ ਕੀਤਾ, ਤਾਂ ਉਨ੍ਹਾਂ ਨੂੰ ਆਸ ਸੀ ਕਿ ਉਹ ਸਿਆਸਤ ਬਾਰੇ ਐਪ ਸੁਰੱਖਿਅਤ ਗੱਲ ਕਰ ਸਕਦੀਆਂ ਹਨ। ਰੇਖਾ ਆਈ ਟੀ ਪ੍ਰੋਫੈਸ਼ਨਲ ਹੈ।

ਨਾ ਸਿਰਫ਼ ਵਿਅਕਤੀਗਤ ਚੈਟ ਰੂਮ, ਅਤੇ ਲਾਈਵ ਚਰਚਾਵਾਂ ਲਈ, ਬਲਕਿ ਦੁਨੀਆਂ ਦੇ ਕੁਝ ਸਭ ਤੋਂ ਪ੍ਰਸਿੱਧ ਲੋਕਾਂ ਨੂੰ ਸੁਣਨ ਲਈ ਇੱਕ ਮੰਚ ਵਜੋਂ ਇਸਤੇਮਾਲ ਕਰਨ, ਦਿ ਇਨਵਾਇਟ ਐਪ ਲੋਕਪ੍ਰਿਅ ਹੋ ਗਈ, ਓਪਰਾਹ ਅਤੇ ਏਲਨ ਮਸਕ ਨੇ ਇਹ ਮੌਜੂਦਗੀ ਦਰਜ ਕਰਵਾਈ।

ਪਰ ਦੋਵਾਂ ਔਰਤਾਂ ਨੇ ਦੇਖਿਆ ਕਿ ਭਾਰਤੀ ਸਿਆਸਤ ਬਾਰੇ ਗੱਲ ਕਰਨਾ ਔਖਾ ਸੀ, ਕੀ ਇਹ ਕਿਸਾਨਾਂ ਲਈ ਉਨ੍ਹਾਂ ਦਾ ਸਮਰਥਨ ਸੀ, ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਬਣਾਏ ਗਏ ਵਿਵਾਦਿਤ ਕਾਨੂੰਨਾਂ ਖ਼ਿਲਾਫ਼ ਕਰੀਬ ਇੱਕ ਸਾਲ ਤੋਂ ਵੱਧ ਅੰਦੋਲਨ 'ਤੇ ਬੈਠੇ ਸਨ।

ਰੇਖਾ ਨੇ ਕਿਹਾ, "ਮਾੜਾ ਵਤੀਰਾ ਉਸ ਦਿਨ ਸ਼ੁਰੂ ਹੋਇਆ ਜਦੋਂ ਮੈਂ ਆਪਣੀ ਸਿਆਸੀ ਰਾਇ ਜ਼ਾਹਿਰ ਕੀਤੀ ਸੀ।"

ਉਨ੍ਹਾਂ ਦਾ ਕਹਿਣਾ ਹੈ ਕਿ ਐਪ 'ਤੇ ਟ੍ਰੋਲਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਅਕਾਊਂਟ ਬਣਾਏ ਅਤੇ ਰੇਪ ਦੀ ਧਮਕੀ ਦਿੱਤੀ।

ਭਾਵਿਨੀ ਨੇ ਕਿਹਾ, "ਇੱਕ ਸਮਾਂ ਅਜਿਹਾ ਸੀ ਜਦੋਂ ਮੈਂ ਰੂਮ ਵਿੱਚ ਜਾਂਦੀ ਸੀ ਤਾਂ ਮੈਨੂੰ ਗਾਲ਼ਾ ਕੱਢਦੇ ਅਤੇ ਚਲੇ ਜਾਂਦੇ ਸਨ। ਹੁਣ ਮੇਰੇ ਚਾਰ ਅਜਿਹੇ ਲੋਕ ਅਕਾਊਂਟ ਹਨ. ਜੋ ਮੇਰੇ ਨਾਮ 'ਤੇ ਬਣਾਏ ਗਏ ਹਨ।"

ਭਾਵਿਨੀ ਅਤੇ ਰੇਖਾ ਦਾ ਕਹਿਣਾ ਹੈ ਕਿ ਉਨ੍ਹਾਂ ਰੂਮ ਅਤੇ ਯੂਜਰਜ਼ ਬਾਰੇ ਕਈ ਵਾਰ ਰਿਪੋਰਟ ਵੀ ਕੀਤੀ ਪਰ ਸ਼ੋਸ਼ਣਕਾਰੀਆਂ ਦਾ ਮੈਨੇਜਰ ਸਰਗਰਮ ਰਹਿੰਦਾ ਸੀ।

ਰੇਖਾ ਮੁਤਾਬਕ, "ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਲੋਕਾਂ ਨੂੰ ਹਿੰਸਕ ਧਮਕੀਆਂ ਲਈ ਖੁੱਲ੍ਹੇ ਹੱਥ ਦਿੱਤੇ ਜਾ ਰਹੇ ਹੋਣ।

ਕਲੱਬਹਾਊਸ ਦੀ ਪ੍ਰਤੀਕਿਰਿਆ

ਕਲੱਬ ਹਾਊਸ ਦੇ ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਪ ਨੇ 'ਇੱਕ ਅੰਦਰੂਨੀ ਜਾਂਚ ਕੀਤੀ ਹੈ। ਜਿਸ ਵਿਚ ਦੇਖਿਆ ਹੈ ਦੋਵੇਂ ਯੂਜਰਜ਼ ਨੇ ਹੋਰਨਾਂ ਰੂਮਜ਼ ਵਿੱਚ ਵਿਸ਼ਿਆਂ ਅਤੇ ਕਲੱਬ ਹਾਊਸ ਕੋਲ ਸਹਾਇਤਾ ਲਈ ਬੇਨਤੀਆਂ ਕੀਤੀਆਂ ਅਤੇ ਜਿਸ ਲਈ ਉਨ੍ਹਾਂ ਨੂੰ ਲਿਖਤੀ ਜਵਾਬ ਵੀ ਮਿਲਿਆ ਹੈ।

ਪਰ ਨਿਲਾਮੀ, ਨਿਸ਼ਾਨਾ ਬਣਾਉਣ ਵਾਲੀਆਂ ਔਰਤਾਂ ਨੇ ਕਿਹਾ, ਇਹ ਤਜਰਬਾ ਕਿਸੇ ਵੀ ਚੀਜ਼ ਤੋਂ ਉਲਟ ਸੀ, ਜਿਸ ਦਾ ਉਨ੍ਹਾਂ ਨੇ ਪਹਿਲਾਂ ਤਜਰਬਾ ਕੀਤਾ ਸੀ।

ਭਾਵਿਨੀ ਨੇ ਕਿਹਾ ਕਿ ਹਿੱਸਾ ਲੈਣ ਵਾਲੇ ਪੁਰਸ਼ਾਂ ਨੇ ਉਨ੍ਹਾਂ ਦੀਆਂ ਛਾਤੀਆਂ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦੇ ਕਲੀਵੇਜ ਦੀਆਂ ਨਜ਼ਦੀਕੀ ਤਸਵੀਰਾਂ ਦਾ ਹਵਾਲਾ ਦਿੱਤਾ।

ਇਹ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਏ ਗਏ ਸਨ, ਉਨ੍ਹਾਂ ਫੋਟੋਆਂ ਤੋਂ ਜਿੱਥੇ ਉਨ੍ਹਾਂ ਨੇ ਇੱਕ ਵੀ-ਨੈੱਕ ਟੌਪ ਜਾਂ ਸਵਿਮਵੀਅਰ ਪਹਿਨਿਆ ਹੋਇਆ ਹੈ।

ਇੱਕ ਰਿਕਾਰਡਿੰਗ ਵਿੱਚ, ਇੱਕ ਆਦਮੀ ਹੱਸਿਆ ਅਤੇ ਬ੍ਰੈਸਟ ਮਿਲਕ ਬਾਰੇ ਬੋਲੀ ਲਗਾਈ।

ਰੇਖਾ ਕੁਝ ਮਿੰਟਾਂ ਲਈ ਉਸੇ ਰੂਮ ਵਿੱਚ ਦਾਖ਼ਲ ਹੋਈ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਜਣਨ ਅੰਗਾਂ 'ਤੇ ਬੋਲੀ ਲਗਾਉਂਦਿਆਂ ਤੇ ਆਦਮੀਆਂ ਨੂੰ ਹੱਸਦੇ ਸੁਣਿਆ।

ਉਨ੍ਹਾਂ ਨੇ ਯੂਜਰਜ਼ ਨੂੰ ਜਿਨਸੀ ਕਿਰਿਆਵਾਂ ਕਰਨ ਬਾਰੇ ਗੱਲ ਕਰਦਿਆਂ ਸੁਣਿਆ ਅਤੇ ਪਾਕਿਸਤਾਨੀਆਂ ਅਤੇ ਸਿੱਖਾਂ ਬਾਰੇ ਅਪਮਾਨਜਨਕ ਬੋਲੀ ਬੋਲਦਿਆਂ ਵੀ ਸੁਣਿਆ।

ਉਨ੍ਹਾਂ ਨੇ ਕਿਹਾ, "ਜਿਹੜਾ ਵੀ ਸਸਤਾ ਮੁੱਲ ਲਗਾਏਗਾ, ਮੈਂ ਉਨ੍ਹਾਂ ਨੂੰ ਵੀਜਾਈਨਾ ਦਿਆਂਗਾ। ਇੱਕ ਪੈਸਾ... ਅੱਧੀ ਪੈਨੀ...ਮੈਂ ਮੁਫ਼ਤ 'ਚ ਦੇ ਦਿਆਂਗਾ।"

""ਮੈਂ ਉਲੰਘਣ ਮਹਿਸੂਸ ਕੀਤਾ। ਇਹ ਸਭ ਤੋਂ ਗੰਦੀ ਚੀਜ਼ ਹੈ ਜੋ ਮੈਂ ਕਦੇ ਆਪਣੇ ਬਾਰੇ ਸੁਣੀ ਹੋਵੇਗੀ, ਮੇਰੀ ਵੀਜਾਈਨਾ ਦੀ ਨਿਲਾਮੀ ਕੀਤੀ ਜਾ ਰਹੀ ਹੈ।"

"ਸੁਲੀ ਡੀਲਜ਼" ਵਿੱਚ ਨਿਸ਼ਾਨਾ ਬਣਾਈ ਗਈ ਇੱਕ ਔਰਤ ਨੂੰ ਜਾਨਣ ਵਾਲੀ ਰੇਖਾ ਨੇ ਕਿਹਾ, "ਕੁਝ ਸਮਾਂ ਪਹਿਲਾਂ, ਮੈਂ ਇੱਕ ਐਪ 'ਤੇ ਨਿਲਾਮੀ ਹੋਣ ਲਈ ਉਸ ਨੂੰ ਦਿਲਾਸਾ ਦੇ ਰਹੀ ਸੀ ਪਰ ਹੁਣ ਮੇਰੇ ਨਾਲ ਅਜਿਹਾ ਹੋ ਰਿਹਾ ਹੈ।"

"ਔਰਤਾਂ ਨੂੰ ਭਾਰਤ ਵਿੱਚ ਵਸਤੂਆਂ ਵਾਂਗ ਸਮਝਿਆ ਜਾਂਦਾ ਹੈ, ਜਾਂ ਤਾਂ ਵਡਿਆਈ ਕੀਤੀ ਜਾਂਦੀ ਹੈ ਜਾਂ ਸੁਵਿਧਾਜਨਕ ਹੋਣ 'ਤੇ ਵੇਚੀ ਜਾਂਦੀ ਹੈ।"

ਭਾਵਿਨੀ ਅਤੇ ਰੇਖਾ ਨੇ ਤੁਰੰਤ ਰੂਮ ਬਾਰੇ ਰਿਪੋਰਟ ਕੀਤੀ, ਪਰ ਇਹ ਘੱਟੋ-ਘੱਟ ਦੋ ਘੰਟੇ ਚੱਲਦਾ ਰਿਹਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੀਬੀਸੀ ਨੇ ਇਹ ਵੀ ਦੇਖਿਆ ਕਿ ਨਿਲਾਮੀ ਵਾਲੇ ਰੂਮ ਸਬੰਧੀ ਕਲੱਬ ਹਾਊਸ ਨੂੰ ਰਿਪੋਰਟ ਕੀਤੀ ਗਈ।

ਪਰ ਘੱਟੋ-ਘੱਟ ਇੱਕ ਯੂਜਰਜ਼ ਅਜੇ ਵੀ ਇੱਕ ਵੱਖਰੇ ਖਾਤੇ ਦੇ ਤਹਿਤ ਐਪ 'ਤੇ ਸਰਗਰਮ ਹੈ, ਜਿਸ ਨੇ ਨਿਲਾਮੀ ਵਾਲੇ ਦਿਨ ਰੂਮ ਬਣਾਇਆ ਸੀ।

ਰੇਖਾ ਨੇ ਕਿਹਾ, "ਮੈਂ ਇੱਕ ਯੂਜਰ ਨੂੰ ਕਿੰਨੀ ਵੀ ਵਾਰ ਰਿਪੋਰਟ ਕਰਾਂ, ਕੋਈ ਫਰਕ ਨਹੀਂ ਪੈਂਦਾ।"

ਇਹ ਚਿੰਤਾਵਾਂ ਹਨ ਕਿ ਲੋਕਾਂ ਨੂੰ ਐਪ 'ਤੇ ਕਿਵੇਂ ਕਾਇਮ ਰੱਖੀਏ ਕਿਉਂਕਿ ਯੂਜਰਜ਼ ਪੁਰਾਣੀ ਗੱਲਬਾਤ ਤੱਕ ਨਹੀਂ ਪਹੁੰਚ ਸਕਦੇ।

ਬਾਅਦ ਵਿੱਚ ਰਿਕਾਰਡ ਜਾਂ ਪੁਰਾਣੀ ਗੱਲਬਾਤ ਨੂੰ ਮੁੜ ਹਾਸਿਲ ਨਹੀਂ ਕੀਤਾ ਜਾ ਸਕਦਾ।

ਕਲੱਬ ਹਾਊਸ ਨੇ ਕਿਹਾ ਕਿ ਉਹ ਉਨ੍ਹਾਂ ਰੂਮਜ਼ ਦੀ ਰਿਕਾਰਡਿੰਗ ਰੱਖਦਾ ਹੈ ਕਿ ਜਿਨ੍ਹਾਂ ਬਾਰੇ ਜਾਂਚ ਦੀ ਸ਼ਿਕਾਇਤ ਮਿਲੀ ਹੋਵੇ।

ਉਨ੍ਹਾਂ ਨੇ ਇਹ ਵੀ ਕਿਹਾ, "ਇਹ ਉਨ੍ਹਾਂ ਯੂਜਰਜ਼ ਲਈ ਵਾਪਸ ਆਉਣਾ ਲਈ ਮੁਸ਼ਕਲ ਬਣਾਉਂਦਾ ਹੈ, ਜੋ ਸਸਪੈਂਡ ਕੀਤੇ ਗਏ ਹੋਣ ਅਤੇ ਇਸ ਲਈ ਹੈ ਵਿਚਾਰ ਅਧੀਨ ਰੂਮਜ਼ ਨੂੰ ਬਣਾਉਣ ਵਾਲਿਆਂ ਨਾਲ ਜੁੜੇ ਅਕਾਊਂਟ ਨੂੰ ਹਟਾਉਣ ਲਈ ਸਮਰੱਥ ਹੈ।"

ਐਂਟੀ-ਸਾਈਬਰਬੁਲਿੰਗ ਪਲੇਟਫਾਰਮ ਟੀਮਸਾਥ, ਜਿਸ ਨੇ ਨਵੰਬਰ ਵਿੱਚ ਪੁਲਿਸ ਨੂੰ ਕਲੱਬ ਹਾਊਸ ਰੂਪ ਦੀ ਸੂਚਨਾ ਦਿੱਤੀ ਸੀ, ਉਨ੍ਹਾਂ ਨੇ ਕਿਹਾ ਉਸ ਨੂੰ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

ਇਸ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਤਰ੍ਹਾਂ ਦੀ ਦੁਰਵਰਤੋਂ ਨੂੰ ਓਨੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਨ੍ਹਾਂ ਲਿਆ ਜਾਣਾ ਚਾਹੀਦਾ ਹੈ। ਸਾਨੂੰ ਸਬੰਧਿਤ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)