ਪੰਜਾਬ ਵਿਧਾਨ ਸਭਾ ਚੋਣਾਂ: 15 ਜਨਵਰੀ ਤੱਕ ਰੈਲੀਆਂ ਉੱਤੇ ਰੋਕ ਸਣੇ ਹੋਰ ਕੀ ਹਨ ਪਾਬੰਦੀਆਂ

ਤਸਵੀਰ ਸਰੋਤ, Nasir Kachroo/NurPhoto via Getty Images
ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸੱਤ ਗੇੜਾਂ ਵਿੱਚ ਵੰਡੀਆਂ ਗਈਆਂ ਹਨ ਜਦਕਿ ਮਨੀਪੁਰ ਵਿੱਚ ਦੋ ਗੇੜਾਂ ਵਿੱਚ ਕਰਵਾਈਆਂ ਜਾਣਗੀਆਂ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ ਸਾਰੇ ਸੂਬਿਆਂ ਦੇ ਇਕੱਠੇ 10 ਮਾਰਚ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣਗੀਆਂ ਅਤੇ ਇਸ ਸੰਬੰਧ ਵਿੱਚ ਖ਼ਾਸ ਤਿਆਰੀ ਕਮਿਸ਼ਨ ਵੱਲੋਂ ਕੀਤੀ ਗਈ ਹੈ।
ਕੋਰੋਨਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਨੇ ਲੋਕਾਂ ਨੂੰ ਇਕੱਠੇ ਕਰਨ ਉੱਪਰ ਇੱਕ ਕਿਸਮ ਦੀ ਰੋਕ ਲਗਾ ਦਿੱਤੀ ਹੈ ।

ਇਹ ਵੀ ਪੜ੍ਹੋ
ਕੋਰੋਨਾਵਾਇਰਸ ਬਾਰੇ ਪਾਰਟੀਆਂ ਅਤੇ ਉਮੀਦਵਾਰਾਂ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਚੋਣ ਕਮਿਸ਼ਨ ਨੇ ਕੋਰੋਨਾਵਾਇਰਸ ਕਾਰਨ ਕੀ ਪਾਬੰਦੀਆਂ ਲਗਾਈਆਂ
- 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਸਾਈਕਲ ਯਾਤਰਾ, ਪੈਦਲ ਮਾਰਚ ਵਗੈਰਾ ਨਹੀਂ ਕੀਤੇ ਜਾ ਸਕਣਗੇ।
- 15 ਜਨਵਰੀ ਤੱਕ ਸਿਆਸੀ ਪਾਰਟੀਆਂ ਜਾਂ ਸੰਭਾਵੀ ਉਮੀਦਵਾਰ ਰੈਲੀ ਵਗੈਰਾ ਵੀ ਨਹੀਂ ਕਰ ਸਕਣਗੇ।
- ਅਗਲਾ ਹੁਕਮ 15 ਜਨਵਰੀ ਨੂੰ ਸਥਿਤੀ ਦੀ ਨਜ਼ਰਸਾਨੀ ਕਰਨ ਤੋਂ ਬਾਅਦ ਲਿਆ ਜਾਵੇਗਾ।
- ਸਵੇਰੇ ਅੱਠ ਵਜੇ ਤੋਂ ਪਹਿਲਾਂ ਤੇ ਰਾਤ ਵਜੇ ਤੋਂ ਬਾਅਦ ਕੋਈ ਸਿਆਸੀ ਕੈਂਪੇਨ ਨਹੀਂ ਹੋ ਸਕੇਗੀ।

ਤਸਵੀਰ ਸਰੋਤ, ECI Youtube
- ਉਮੀਦਵਾਰਾਂ ਦੇ ਡੋਰ ਟੂ ਡੋਰ ਕੈਂਪੇਨ ਦੌਰਾਨ ਵੱਧ ਤੋਂ ਵੱਧ ਪੰਜ ਜਣੇ ਵੋਟਰਾਂ ਦੇ ਘਰ ਵੋਟਾਂ ਮੰਗਣ ਜਾ ਸਕਣਗੇ।
- ਉਂਲਘਣਾ ਕਰਨ ਵਾਲਿਆਂ ਉੱਪਰ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਆਪੀਸੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਦੇ ਉਮੀਦਵਾਰ 40 ਲੱਖ ਰੁਪਏ ਆਪਣੇ ਚੋਣ ਪ੍ਰਚਾਰ ਉੱਪਰ ਖ਼ਰਚ ਕਰ ਸਕਣਗੇ।
- ਨਸ਼ੇ ਅਤੇ ਪੈਸੇ ਦੀ ਦੁਰਵਰਤੋਂ ਰੋਕਣ ਲਈ ਖ਼ਾਸ ਕਦਮ ਚੁੱਕੇ ਗਏ ਹਨ।
- ਨਾਗਰਿਕ ਚੋਣਾਂ ਵਿੱਚ ਨਿਯਮਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਦੀ ਇਤਲਾਹ ਦੇਣ ਲਈ ਨਾਗਰਿਕ ਸੀ-ਵਿਜੀਲੈਂਸ ਐਪ ਡਾਊਨਲੋਡ ਕਰ ਸਕਦੇ ਹਨ
- ਐਪ ਤੋਂ ਸ਼ਿਕਾਇਤ ਮਿਲਣ ਦੇ 100 ਮਿੰਟਾਂ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ।
- ਮਤਦਾਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਸਟਾਫ਼ ਦੇ ਦੋ ਟੀਕੇ ਲੱਗੇ ਹੋਣਗੇ।
- ਸਾਰੇ ਸਟਾਫ਼ ਨੂੰ ਫਰੰਟਲਾਈਨ ਵਰਕਰ ਮੰਨਿਆ ਜਾਵੇਗਾ ਤੇ ਬੂਸਟਰ ਖ਼ੁਰਾਕ ਵੀ ਦਿੱਤੀ ਜਾਵੇਗੀ।
- ਸਾਰੇ ਸੂਬਿਆਂ ਨੂੰ ਯੋਗ ਲੋਕਾਂ ਦਾ ਵੱਧੋ-ਵੱਧ ਟੀਕਾਰਨ ਕਰਨ ਦੀ ਅਪੀਲ ਕੀਤੀ ਹੈ।
- ਪੌਜ਼ੀਟਿਵਿਟੀ ਰੇਟ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ, ਪੰਜਾਬ ਵਿੱਚ ਇਹ ਰੇਟ ਦੋ ਫ਼ੀਸਦੀ ਦੇਖੀ ਗਈ।
- ਪੰਜਾਂ ਸੂਬਿਆਂ ਵਿੱਚ ਮਤਦਾਨ ਦਾ ਸਮਾਂ ਇੱਕ-ਇੱਕ ਘੰਟਾ ਵਧਾਇਆ ਗਿਆ ਹੈ। ਸਟੀਕ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਜਾਵੇਗੀ।
- ਹਰ ਚੋਣ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਹੋਵੇਗਾ ਜੋ ਔਰਤਾਂ ਵੱਲੋਂ ਸਾਂਭਿਆ ਜਾਵੇਗਾ।

ਪੰਜਾਬ ਵਿਧਾਨ ਸਭਾ ਚੋਣਾਂ: ਸਿਆਸੀ ਪਾਰਟੀਆਂ ਨੇ ਤਰੀਕਾਂ ਦੇ ਐਲਾਨ 'ਤੇ ਕੀ ਕਿਹਾ
ਖ਼ਬਰ ਏਜੰਸੀ ਏਐਨਆਈ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੁਣ ਤੱਕ ਉਹ ਕਾਰਜਕਾਰੀ ਸਰਕਾਰ ਸਮ ਅਤੇ ਹੁਣ ਅਸੀਂ ਚੋਣਾਂ ਬਾਰੇ ਸੋਚ ਸਕਾਂਗੇ।
ਉਨ੍ਹਾਂ ਨੇ ਕਿਹਾ ਕਿ ਉਹ, ''ਪੰਜਾਬ ਦੇ ਲੋਕਾਂ ਅਤੇ ਕਾਂਗਰਸ ਦਾ ਹੱਥ ਬੰਨ੍ਹ ਕੇ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ 111 ਦਿਨ ਮੁੱਖ ਮੰਤਰੀ ਬਣਨ ਦੇ ਯੋਗ ਸਮਝਿਆ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਨੇ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ, ਓਮੀਕਰੋਨ ਬਾਰੇ ਕਿਹਾ, ''ਕੋਵਿਡ ਦੀ ਤੀਜੀ ਲਹਿਰ ਬਹੁਤ ਹੀ ਸੰਵੇਦਨਸ਼ੀਲ ਸਥਿਤੀ ਪੈਦਾ ਕਰ ਰਹੀ ਹੈ। ਜਦੋਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਸੂਬਿਆਂ ਵਿੱਚ ਚੋਣਾਂ ਹੋਈਆਂ ਸਨ ਤਾਂ ਮਦਰਾਸ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਫਟਕਾਰ ਲਗਾਈ ਸੀ 'ਤੇ ਕਿਹਾ ਸੀ ਕਿ ਕਿਉਂ ਨਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਕਰਕੇ ਉਨ੍ਹਾਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ। ਇਸ ਲਈ ਚੋਣ ਕਮਿਸ਼ਨ ਨੇ ਸਹੀ ਫ਼ੈਸਲਾ ਲਿਆ ਹੈ।''
ਵਰਚੂਅਲ ਰੈਲੀਆਂ ਦੇ ਚੋਣ ਕਮਿਸ਼ਨ ਦੇ ਤਜ਼ਰਬੇ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਚੋਣਾਂ ਹੁੰਦੀਆਂ ਹਨ ਪਰ ਪਤਾ ਨਹੀਂ ਲਗਦਾ, ਇੱਥੇ ਭਾਰਤ ਵਿੱਚ ਹੀ ਪਤਾ ਨਹੀਂ ਕੀ ਹੋ ਜਾਂਦਾ ਹੈ। ਇਸ ਲਈ ਨਵੇਂ ਤਜ਼ਰਬੇ ਨੂੰ ਸਕਾਰਾਤਮਿਕਤਾ ਨਾਲ ਲਏ ਜਾਣ ਦੀ ਲੋੜ ਹੈ।''
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ਼ ਦਲਜੀਤ ਸਿੰਘ ਚੀਮਾ ਨੇ ਤਰੀਕਾਂ ਦੇ ਐਲਾਨ ਉੱਪਰ ਖ਼ੁਸ਼ੀ ਜ਼ਾਹਰ ਕੀਤੀ।
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਦਿਨ ਆ ਗਿਆ ਹੈ ਜਿਸ ਦਿਨ ਦੀ ਉਹ ਕਾਂਗਰਸ ਅਤੇ ਆਮ ਆਦਮੀ ਨੂੰ ਸਬਕ ਸਿਖਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਉਹਾਂ ਨੇ ਕਿਹਾ,''ਸ਼੍ਰੋਮਣੀ ਅਕਾਲੀ ਦਲ ਦੀ ਸਥਿਰ ਅਤੇ ਯੋਗ ਸਰਕਾਰ ਬਣਾ ਕੇ ਸਾਂਝੀਵਾਲਤਾ ਅਤੇ ਸ਼ਾਂਤੀ ਦਾ ਮਾਹੌਲ ਸਿਰਜਿਆ ਜਾ ਸਕੇ ਅਤੇ ਕਾਂਗਹਸ ਤੋਂ ਵੀ ਅਤੇ ਆਮ ਆਦਮੀ ਪਾਰਟੀ ਤੋਂ ਵੀ ਹਿਸਾਬ-ਕਿਤਾਬ ਲਿਆ ਜਾਵੇ।''
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ''ਇਸ ਐਲਾਨ ਨਾਲ ਸੂਬੇ ਵਿੱਚ ਫੈਲਾ ਅਨਾਰਕੀ, ਸ਼ਸ਼ੋਪੰਜ, ਅਤੇ ਬਦਇੰਤਜ਼ਾਮੀ ਵੱਲ ਇਸ਼ਾਰਾ ਕਰਾਦਾ ਹੈ।'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਆਮ ਆਦਮੀ ਪਾਕਟੀ ਚੋਣਾਂ ਲਈ ਤਿਆਰ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਆਮ ਆਮਦੀ ਪਾਰਟੀ ਦੇ ਪੰਜਾਬ ਇੰਚਾਰਜ ਇੰਚਾਰਜ ਰਾਘਵ ਚੱਢਾ ਨੇ ਕਾਮਨਾ ਕੀਤੀ ਕਿ ਆਉਣ ਵਾਲੇ ਸਾਰੇ ਸੂਬਿਆਂ ਵਿੱਚ ਬਹੁਤ ਸਫ਼ਲਤਾ ਵਾਲਾ ਰਹੇਗਾ।
ਉਨ੍ਹਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ 14 ਫ਼ਰਵਰੀ ਨੂੰ ਵੈਲੰਟਾਈਨ ਡੇ ਦੇ ਦਿਨ ''ਸਾਰਾ ਪੰਜਾਬ ਇਕ ਸੁਰ ਵਿੱਚ ਆਈ ਲਵ ਯੂ ਕੇਜੀਰਵਾਲ ਬੋਲੇਗਾ ਅਤੇ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਦੇਵੇਗਾ।''
ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਓਮੀਕਰੋਨ ਅਤੇ ਚੋਣਾਂ ਬਾਰੇ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੂੰ ਕਿਹਾ,''ਚੋਣਾਂ ਦੀ ਸਪਿਰਟ ਰੱਖਣੀ ਜ਼ਰੂਰੀ ਹੈ ਪਰ ਸਾਰਿਆਂ ਨੂੰ ਅਪੀਲ ਹੈ ਕਿ ਜਾਨ ਹੈ ਤਾਂ ਜਹਾਨ ਹੈ। ਆਪਣੀ ਅਤੇ ਆਪਣੇ ਨੇੜਲਿਆਂ ਦੀ ਸਿਹਤ ਦਾ ਸਾਰੇ ਧਿਆਨ ਰੱਖਣ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













