ਪਿਊਸ਼ ਜੈਨ: ਜਿਸ ਕਾਰੋਬਾਰੀ ਦੇ ਘਰੋਂ 250 ਕਰੋੜ ਨਕਦ ਅਤੇ ਕਿਲੋਆਂ ਵਿਚ ਸੋਨਾ ਚਾਂਦੀ ਮਿਲਿਆ, ਉਸ ਨੂੰ ਕਿਸ ਦਾ ਬੰਦਾ ਦੱਸ ਰਹੇ ਮੋਦੀ, ਯੋਗੀ ਤੇ ਅਖਿਲੇਸ਼

ਤਸਵੀਰ ਸਰੋਤ, ANI
ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਦੋਂ ਹੋਣਗੀਆਂ। ਹੋਣਗੀਆਂ ਵੀ ਜਾਂ ਟਲ ਜਾਣਗੀਆਂ, ਇਨ੍ਹਾਂ ਸਾਰੇ ਸਵਾਲਾਂ ਬਾਰੇ ਸ਼ਸ਼ੋਪੰਜ ਬਣੀ ਹੋਈ ਹੈ।
ਫਿਰ ਵੀ ਜੋ ਗੱਲ ਸਪਸ਼ਟ ਹੈ ਉਹ ਇਹ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿੱਚ ਸਿਆਸੀ ਸੰਗਰਾਮ ਪੂਰਾ ਭਖਿਆ ਹੋਇਆ ਹੈ।
ਇਸ ਸਭ ਕਾਸੇ ਵਿੱਚ ਇੱਕ ਮੁੱਦਾ ਪੂਰੇ ਜ਼ੋਰਾਂ ਨਾਲ ਉੱਠ ਰਿਹਾ ਹੈ। ਉਹ ਹੈ ਯੂਪੀ ਦੇ ਚਰਚਿਤ ਕਾਰੋਬਾਰੀਆਂ ਦੇ ਘਰਾਂ 'ਤੇ ਪਏ ਛਾਪੇ।
ਕਾਨ੍ਹਪੁਰ ਸਥਿਤ ਕਾਰੋਬਾਰੀ ਪਿਊਸ਼ ਜੈਨ ਦੇ ਟਿਕਾਣਿਆਂ ਉੱਪਰ ਪਏ ਛਾਪਿਆਂ ਵਿੱਚ ਢਾਈ ਸੌ ਕਰੋੜ ਤੋਂ ਜ਼ਿਆਦਾ ਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਸੋਨਾ, ਚਾਂਦੀ ਵੱਖਰਾ। ਜੈਨ ਨੂੰ ਟੈਕਸ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਾਲਾਂਕਿ ਪਿਊਸ਼ ਜੈਨ ਕੋਲੋਂ ਜੋ ਰਕਮ ਬਰਾਮਦ ਕੀਤੀ ਗਈ ਹੈ, ਕੀ ਉਸ ਦੇ ਤਾਰ ਸਿਆਸਤ ਨਾਲ ਜੁੜੇ ਹਨ? ਜੇ ਜੁੜੇ ਹਨ ਤਾਂ ਕਿਹੜੀ ਪਾਰਟੀ ਨਾਲ?
ਸੱਤਾ ਅਤੇ ਵਿਰੋਧੀ ਧਿਰਾਂ ਦੇ ਵਿਰੋਧਾਭਾਸੀ ਦਾਅਵਿਆਂ ਕਾਰਨ ਇਨ੍ਹਾਂ ਸਵਾਲਾਂ ਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲ ਰਿਹਾ ਹੈ।
ਆਓ ਪਹਿਲਾਂ ਦੇਖਦੇ ਹਾਂ ਇਸ ਬਾਰੇ ਕੌਣ ਕੀ ਕਹਿ ਰਿਹਾ ਹੈ-
ਇਹ ਵੀ ਪੜ੍ਹੋ:

ਤਸਵੀਰ ਸਰੋਤ, Ani
ਹਮਲਾਵਰ ਪੀਐਮ ਮੋਦੀ, ਸੀਐਮ ਯੋਗੀ ਅਤੇ ਅਮਿਤ ਸ਼ਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਲਸਿਆਂ ਦੌਰਾਨ ਇਸ ਮਸਲੇ ਉੱਤੇ ਖੁੱਲ੍ਹ ਕੇ ਸ਼ਬਦੀ ਹਮਲਾ ਰੁਖ਼ ਅਖ਼ਤਿਆਰ ਕੀਤਾ।
28 ਦਸੰਬਰ ਨੂੰ ਕਾਨ੍ਹਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ,"ਇਹ ਲੋਕ ਜ਼ਰੂਰ ਕਹਿੰਦੇ ਹਨ, ਇਹ ਅਸੀਂ ਕੀਤਾ ਸੀ, ਇਹ ਤਾਂ ਅਸੀਂ ਕੀਤਾ ਸੀ। ਮੈਂ ਸੋਚ ਰਿਹਾ ਸੀ ਕਿ ਪਿਛਲੇ ਦਿਨਾਂ ਦੌਰਾਨ ਜੋ ਬਕਸੇ ਭਰ-ਭਰ ਕੇ ਨੋਟ ਮਿਲੇ ਹਨ, ਉਸ ਤੋਂ ਬਾਅਦ ਵੀ ਇਹ ਲੋਕ ਆਖਣਗੇ ਕਿ ਇਹ ਅਸੀਂ ਕੀਤਾ ਹੈ।
ਸਾਲ 2017 ਤੋਂ ਪਹਿਲਾਂ ਭ੍ਰਿਸ਼ਟਾਚਾਰ ਦਾ ਜੋ ਇਤਰ ਉਨ੍ਹਾਂ ਨੇ ਯੂਪੀ ਵਿੱਚ ਛਿੜਕ ਰੱਖਿਆ ਸੀ, ਉਹ ਫਿਰ ਸਾਰਿਆਂ ਦੇ ਸਾਹਮਣੇ ਆ ਗਿਆ ਹੈ। (ਪਰ) ਹੁਣ ਉਹ ਮੂੰਹ ਨੂੰ ਤਾਲਾ ਮਾਰੀ ਬੈਠੇ ਹਨ, ਕ੍ਰੈਡਿਟ ਲੈਣ ਅੱਗੇ ਨਹੀਂ ਆ ਰਹੇ ਹਨ। ਨੋਟਾਂ ਦਾ ਜੋ ਪਹਾੜ ਪੂਰੇ ਦੇਸ਼ ਨੇ ਦੇਖਿਆ, ਉਹੀ ਉਨ੍ਹਾਂ ਦੀ ਉਪਲੱਬਧੀ ਸੀ, ਇਹੀ ਉਨ੍ਹਾਂ ਦੀ ਸਚਾਈ ਹੈ"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 28 ਦਸੰਬਰ ਨੂੰ ਹਰਦੋਈ ਵਿੱਚ ਇੱਕ ਜਲਸੇ ਵਿੱਚ ਖੁੱਲ੍ਹ ਕੇ ਅਖਿਲੇਸ਼ ਯਾਦਵ ਦਾ ਨਾਮ ਲਿਆ।
ਸ਼ਾਹ ਨੇ ਕਿਹਾ,"ਕੁਝ ਦਿਨ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ, ਭਾਈ ਅਖਿਲੇਸ਼ ਦੇ ਢਿੱਡ ਵਿੱਚ ਬਹੁਤ ਪੀੜਾ ਹੋਈ। ਇਹ ਸਿਆਸੀ ਈਰਖਾ ਕਾਰਨ ਛਾਪਾ ਮਾਰਿਆ ਗਿਆ ਹੈ। ਅੱਜ ਉਨ੍ਹਾਂ ਨੂੰ ਜਵਾਬ ਨਹੀਂ ਆ ਰਿਹਾ ਕਿ ਸਮਾਜਵਾਦੀ ਇਤਰ ਬਣਾਉਣ ਵਾਲਿਆਂ ਤੋਂ ਢਾਈ ਸੌ ਕਰੋੜ ਰੁਪਿਆ ਨਗਦ ਮਿਲਿਆ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸੇ ਤਰ੍ਹਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 26 ਦਸੰਬਰ ਦੀ ਇੱਕ ਸਭਾ ਵਿੱਚ ਕਿਹਾ,"ਤੁਸੀਂ ਦੇਖਿਆ ਹੋਵੇਗਾ, ਪਿਛਲੇ 2-3 ਦਿਨਾਂ ਤੋਂ ਲਗਾਤਾਰ ਸਮਾਜਵਾਦੀ ਪਾਰਟੀ ਨਾਲ ਜੁੜੇ ਇੱਕ ਵਿਅਕਤੀ ਨੇ ਜੋ ਕਦੇ ਸਮਾਜਵਾਦੀ ਇਤਰ ਦੀ ਗੱਲ ਕਰਦਾ ਸੀ, ਉਸ ਸਮੇਂ ਸਾਡੇ ਸੂਬਾ ਪ੍ਰਧਾਨ ਨੇ ਕਿਹਾ ਸੀ ਇਹ ਸਮਾਜਵਾਦੀ ਇਤਰ ਨਹੀਂ ਸਮਾਜਵਾਦੀ ਬਦਬੂ ਹੈ, ਜੋ ਸੂਬੇ ਵਿੱਚ ਫ਼ੈਲਾਈ ਜਾ ਰਹੀ ਹੈ।
ਯੋਗੀ ਨੇ ਕਿਹਾ,"ਜੋ ਪੈਸਾ ਇਨ੍ਹਾਂ ਨੇ ਲੁੱਟ ਕੇ ਰੱਖਿਆ ਸੀ, ਉਹ ਕੰਧਾਂ ਵਿੱਚੋਂ ਨਿਕਲ ਰਿਹਾ ਹੈ। ਇਸਦਾ ਸਬੂਤ ਤੁਸੀਂ ਦੇਖ ਰਹੇ ਹੋਵੋਂਗੇ। ਕੱਲ 257 ਕਰੋੜ ਅਤੇ ਕਈ ਕਿੱਲੋ ਸੋਨਾ ਅਤੇ ਚਾਂਦੀ ਨਿਕਲੀ, ਅੱਜ ਵੀ ਕਈ ਕਰੋੜ ਰੁਪਏ ਅਤੇ ਸੋਨਾ ਚਾਂਦੀ ਨਿਕਲਿਆ, ਇਹ ਗ਼ਰੀਬ ਦਾ ਪੈਸਾ ਹੈ।"
ਸਮਾਜਵਾਦੀ ਪਾਰਟੀ ਦਾ ਪਲਟਵਾਰ
ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਇਤਰ ਕਾਰੋਬਾਰੀ ਨਾਲ ਆਪਣੇ ਸੰਬੰਧ ਹੋਣ ਤੋਂ ਇਨਕਾਰ ਕੀਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਸਪੱਸ਼ਟ ਤੌਰ ਤੇ ਕਿਹਾ ਕਿ ਯੋਗੀ ਝੂਠ ਬੋਲ ਰਹੇ ਹਨ।
ਅਖਿਲੇਸ਼ ਯਾਦਵ ਨੇ ਕਿਹਾ,"ਇਸ ਵਿਅਕਤੀ ਦਾ ਸਮਾਜਵਾਦੀ ਇਤਰ ਬਣਾਉਣ ਵਾਲਿਆਂ ਨੂੰ ਜੋ ਰਿਸ਼ਤਾ ਜੋੜਿਆ ਜਾ ਰਿਹਾ ਹੈ, ਉਹ ਸਰਾਰਸ ਝੂਠ ਹੈ। ਇਸ ਤੋਂ ਵੱਡਾ ਝੂਠ ਮੁੱਖ ਮੰਤਰੀ ਬੋਲ ਨਹੀਂ ਸਕਦੇ ਜੋ ਬੋਲ ਰਹੇ ਹਨ।
ਆਖ਼ਰ ਜ਼ਿੰਮੇਵਾਰੀ ਕਿਸਦੀ ਸੀ। ਇਹ ਜੋ ਪੈਸਾ ਨਿਕਲਿਆ ਹੈ, ਕੀ ਇਹ ਹਵਾਈ ਜਹਾਜ਼ ਤੋਂ ਆਇਆ ਹੋਵੇਗਾ- ਉਹ ਤਾਂ ਭਾਰਤ ਸਰਕਾਰ ਹੈ। ਕੀ ਰੇਲ ਤੋਂ ਆਇਆ ਹੋਵੇਗਾ- ਤਾਂ ਇਨ੍ਹਾਂ ਦੀ ਸਰਕਾਰ ਹੈ। ਸੜਕ ਰਾਹੀਂ ਆਇਆ ਹੋਵੇਗਾ- ਤਾਂ ਇਨ੍ਹਾਂ ਦੀ ਸਰਕਾਰ ਹੈ। ਪਾਣੀ ਦੇ ਜਹਾਜ਼ ਰਾਹੀਂ ਆਇਆ ਹੋਵੇਗਾ - ਤਾਂ ਇਨ੍ਹਾਂ ਦੀ ਸਰਕਾਰ ਹੈ। ਆਖ਼ਿਰਕਾਰ ਜ਼ਿੰਮੇਵਾਰ ਕੌਣ ਹੈ?"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸਪਾ ਦੇ ਡਿਜੀਟਲ ਮੀਡੀਆ ਕੋਆਰਡੀਨੇਟਰ ਮਨੀਸ਼ ਜਗਨ ਅਗਰਵਾਲ ਲਗਾਤਾਰ ਇਸ ਮਾਮਲੇ ਵਿੱਚ ਆਪਣੇ ਵਿਚਾਰ ਰੱਖ ਰਹੇ ਹਨ। ਪਾਰਟੀ ਮੁਖੀ ਅਖਿਲੇਸ਼ ਯਾਦਵ ਵੀ ਉਨ੍ਹਾਂ ਦੇ ਟਵੀਟ ਰੀਟਵੀਟ ਕਰ ਰਹੇ ਹਨ।
ਬੁੱਧਵਾਰ ਨੂੰ ਵੀ ਉਨ੍ਹਾਂ ਨੇ ਕੁਝ, ਅਖ਼ਬਾਰਾਂ ਦੀਆਂ ਰਿਪੋਰਟਾਂ ਸਾਂਝੀਆਂ ਕਰਦੇ ਹੋਏ ਇਲਜ਼ਾਮ ਲਾਇਆ ਕਿ ਇਹ ਮਾਮਲਾ ਕੁਝ ਹੋਰ ਹੈ।
ਮਨੀਸ਼ ਅਗਰਵਾਲ ਨੇ ਲਿਖਿਆ,"ਭਾਜਪਾ ਨੇ ਚੰਦਾ ਮੰਗਿਆ ਸੀ ਅਤੇ ਕਾਰੋਬਾਰੀ ਨੇ ਨਹੀਂ ਦਿੱਤਾ ਤਾਂ ਛਾਪਾ ਮਰਵਾ ਦਿੱਤਾ। ਹੁਣ ਬਰਾਮਦ ਨਗਦੀ ਨੂੰ ਟਰਨਓਵਰ ਮੰਨ ਲਿਆ ਗਿਆ।"
"ਹੁਣ ਕਾਲੀ ਰਕਮ ਨੂੰ ਸਫ਼ੈਦ ਕਰਨ ਦਾ ਰਾਹ ਦੇ ਦਿੱਤਾ ਗਿਆ। ਹੁਣ ਭਾਜਪਾ ਨੇ ਕਾਰੋਬਾਰੀ ਨਾਲ ਸੈਟਿੰਗ ਕਰ ਲਈ, ਇਹ ਕਾਰੋਬਾਰੀ ਭਾਜਪਾਈ ਹੈ, ਸਪਾ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ, ਮਾਮਲਾ ਚੰਦਾ ਵਸੂਲੀ ਦਾ ਸੀ।"
ਪਿਊਸ਼ ਜੈਨ ਅਤੇ ਪੰਪੀ ਜੈਨ
ਸਮਾਜਵਾਦੀ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮਾਜਵਾਦੀ ਇਤਰ ਨਾਲ ਜੁੜੇ ਵਿਅਕਤੀ ਦਾ ਨਾਮ ਪੁਸ਼ਕਰ ਜੈਨ ਉਰਫ਼ ਪੰਪੀ ਜੈਨ ਹੈ। ਉਹ ਪਾਰਟੀ ਦੇ ਐਮਐਲਸੀ ਹਨ ਅਤੇ ਉਨ੍ਹਾਂ ਦਾ ਸੰਬੰਧ ਕਨੌਜ ਨਾਲ ਹੈ।
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੰਪੀ ਜੈਨ ਦਾ ਛਾਪੇ ਨਾਲ ਕੋਈ ਲੈਣ-ਦੇਣ ਨਹੀਂ ਹੈ।
ਪਾਰਟੀ ਆਗੂ ਪਿਊਸ਼ ਜੈਨ ਦੇ ਫ਼ੋਨ ਕਾਲ ਰਿਕਾਰਡਜ਼ ਨੂੰ ਜਨਤਕ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਹਾਲਾਂਕਿ ਸਮਾਜਵਾਦੀ ਪਾਰਟੀ ਨੇ ਇਸੇ ਦੌਰਾਨ ਸਫ਼ਾਈ ਦਿੱਤੀ ਤੋਂ ਬਾਅਦ ਵੀ ਭਾਜਪਾ ਲਗਾਤਾਰ ਜਲਸਿਆਂ ਵਿੱਚ ਸਮਾਜਵਾਦੀ ਇਤਰ ਅਤੇ ਛਾਪਿਆਂ ਨਾਲ ਸਮਾਜਵਾਦੀ ਪਾਰਟੀ ਦੇ ਸੰਬੰਧਾਂ ਦੇ ਇਲਜ਼ਾਮ ਲਗਾ ਰਹੇ ਹਨ।

ਤਸਵੀਰ ਸਰੋਤ, Ani
ਪਿਊਸ਼ ਜੈਨ ਕੌਣ ਹਨ?
ਪਿਊਸ਼ ਜੈਨ ਮੂਲ ਰੂਪ ਵਿੱਚ ਕਨੌਜ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਕੋਲ ਕਨੌਜ ਵਿੱਚ ਇੱਕ ਘਰ, ਇਤਰ ਫੈਕਟਰੀ, ਕੋਲਡ ਸਟੋਰੇਜ ਅਤੇ ਪੈਟਰੋਲ ਪੰਪ ਹਨ।
ਇਸ ਤੋਂ ਇਲਾਵਾ ਮੁੰਬਈ ਵਿੱਚ ਉਨ੍ਹਾਂ ਦਾ ਇੱਕ ਘਰ ਅਤੇ ਇੱਕ ਸ਼ੋਅਰੂਮ ਵੀ ਹੈ। ਉਨ੍ਹਾਂ ਦੀਆਂ ਕੰਪਨੀਆਂ ਮੁੰਬਈ ਵਿੱਚ ਰਜਿਸਟਰਡ ਵੀ ਹਨ।
ਅਧਿਕਾਰੀਆਂ ਮੁਤਾਬਕ, ਪਿਊਸ਼ ਜੈਨ ਕਰੀਬ 40 ਕੰਪਨੀਆਂ ਦੇ ਮਾਲਕ ਹਨ। ਜਿਨ੍ਹਾਂ ਵਿੱਚੋਂ ਦੋ ਪੱਛਮੀ ਏਸ਼ੀਆ ਵਿੱਚ ਰਜਿਸਟਰਡ ਹਨ। ਹਾਲਾਂਕਿ ਮੁੱਖ ਤੌਰ ਤੇ ਉਹ ਇਤਰ ਵਪਾਰੀ ਵਜੋਂ ਹੀ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












