ਬਿੱਗ ਬੌਸ 'ਚ ਸਲਮਾਨ ਖ਼ਾਨ ਦੀ ਕਹੀ ਇਹ ਗੱਲ ਮੇਰੀ ਧੀ ਕਦੇ ਨਾ ਸੁਣੇ- ਬਲਾਗ

ਤਸਵੀਰ ਸਰੋਤ, Getty Images
- ਲੇਖਕ, ਰੂਪਾ ਝਾਅ
- ਰੋਲ, ਬੀਬੀਸੀ ਭਾਰਤੀ ਭਾਸ਼ਾਵਾਂ ਦੀ ਮੁਖੀ
9ਵੀਂ ਜਮਾਤ ਵਿੱਚ ਪੜ੍ਹਨ ਵਾਲੀ ਮੇਰੀ ਬੇਟੀ ਨੇ ਲੰਘੇ ਦਿਨੀਂ ਆਪਣੀ ਪੁਰਾਣੀ ਕਲਾਸ ਟੀਚਰ ਨੂੰ ਇੱਕ ਨੋਟ ਲਿਖਿਆ ਜਿਸ ਵਿੱਚ ਉਸ ਨੇ ਆਪਣੀ ਪਿਛਲੀ ਕਲਾਸ ਦੇ ਮੁੰਡਿਆਂ ਵੱਲੋਂ ਆਏ ਦਿਨ ਕੀਤੇ ਜਾਂਦੇ ਰੇਪ ਜੋਕਸ (ਬਲਾਤਕਾਰ ਸਬੰਧੀ ਚੁਟਕਲਿਆਂ) ਉੱਤੇ ਇਤਰਾਜ਼ ਜਤਾਇਆ।
ਇਸਦੇ ਨਾਲ ਹੀ ਉਸ ਨੇ ਆਪਣੇ ਨੋਟ ਵਿੱਚ ਦੱਸਿਆ ਕਿ ਇਸ ਨਾਲ ਕਲਾਸ ਦੀਆਂ ਕੁੜੀਆਂ ਕਿੰਨਾ ਅਸਹਿਜ ਮਹਿਸੂਸ ਕਰਦੀਆਂ ਸਨ।
ਉਹ ਸਾਲ ਕੁ ਪਹਿਲਾਂ ਆਪਣੇ ਨਾਲ ਦੀਆਂ ਕੁੜੀਆਂ ਅਤੇ ਆਪਣੇ ਉੱਤੇ ਕਹੀ ਜਾਣ ਵਾਲੀ ਮਾੜੀ ਸ਼ਬਦਾਵਲੀ ਦੀਆਂ ਗੱਲਾਂ 'ਤੇ ਕੁਝ ਬੋਲ ਸਕਣ ਦੀ ਹਿੰਮਤ ਨਹੀਂ ਜੁਟਾ ਪਾਈ ਸੀ।
ਇੱਕ ਸਾਲ ਬਾਅਦ ਕਿਸੇ ਸੰਦਰਭ 'ਚ ਉਸ ਨੂੰ ਉਹ ਸਭ ਕੁਝ ਮੁੜ ਚੇਤੇ ਆ ਰਿਹਾ ਸੀ। ਮੁੰਡਿਆਂ ਦਾ ਇੱਕ ਸਮੂਹ ਕਲਾਸ ਦੀਆਂ ਕੁੜੀਆਂ ਦੇ ਸਰੀਰ 'ਤੇ, ਉਨ੍ਹਾਂ ਦੇ ਗੁਪਤ ਅੰਗ 'ਤੇ, ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਮਜ਼ਾਕ ਕਰਦੇ ਜਾਂ ਬਲਾਤਕਾਰ ਵਰਗੀਆਂ ਹਿੰਸਕ ਗੱਲਾਂ ਨੂੰ ਮਾਮੂਲੀ ਬਣਾ ਦਿੰਦੇ।
ਰੇਪ ਉੱਤੇ ਜੋਕ ਕਰਨਾ ਇੱਕ ਆਮ ਹਾਸੇ-ਮਜ਼ਾਕ ਦਾ ਵਿਸ਼ਾ ਬਣ ਗਿਆ ਸੀ।
ਇੱਕ ਸਾਲ ਬਾਅਦ ਵੀ ਉਹ ਗੱਲਾਂ ਉਸ ਦੇ ਜ਼ਹਿਨ ਵਿੱਚ ਤਾਜ਼ਾ ਸਨ ਅਤੇ ਵਿਰੋਧ ਨਾ ਕਰ ਸਕਣ ਦੀ ਗੱਲ ਜ਼ਿਆਦਾ।
ਲਿਖਣ ਤੋਂ ਪਹਿਲਾਂ ਉਸ ਨੇ ਮੈਨੂੰ ਜ਼ਰੂਰ ਪੁੱਛਿਆ ਕਿ ਕੀ ਇੱਕ ਸਾਲ ਬਾਅਦ ਇਹ ਸ਼ਿਕਾਇਤ ਕਰਨਾ ਸਹੀ ਹੋਵੇਗਾ। ਜ਼ਾਹਿਰ ਹੈ ਉਸ ਨੂੰ ਇਹ ਲੱਗਿਆ ਕਿ ਇੱਕ ਲੰਬੇ ਵਕਫ਼ੇ ਤੋਂ ਬਾਅਦ ਅਜਿਹੀਆਂ ਸ਼ਿਕਾਇਤਾਂ ਨੂੰ ਸਾਹਮਣੇ ਲਿਆਉਣਾ ਲੋਕਾਂ ਨੂੰ ਗ਼ਲਤ ਲੱਗ ਸਕਦਾ ਹੈ।
ਪਰ ਚੰਗਾ ਹੋਇਆ ਕਿ ਉਸ ਨੇ ਆਪ ਹੀ ਫ਼ੈਸਲਾ ਲਿਆ ਕਿ ਜਦੋਂ ਹਿੰਮਤ ਬਣੇ ਅਤੇ ਸਮਾਂ ਸਹੀ ਲੱਗੇ ਤਾਂ ਬੋਲਣਾ ਜ਼ਰੂਰ ਚਾਹੀਦਾ ਹੈ। ਇੱਕ ਸਾਲ ਬਾਅਦ ਹੀ ਸਹੀ ਉਹ ਆਪਣੇ ਲਈ ਅਤੇ ਆਪਣੇ ਦੋਸਤਾਂ ਲਈ ਖੜ੍ਹੀ ਹੋ ਸਕੀ।
ਇਹ ਵੀ ਪੜ੍ਹੋ:
ਆਖ਼ਿਰ ਕਿਉਂ ਕਈ ਵਾਰ ਸਮੇਂ ਦੀਆਂ ਸਰਹੱਦਾਂ ਸਾਡੇ ਵਿਰੋਧ ਨੂੰ ਦਰਜ ਕਰਨ ਦੇ ਫ਼ੈਸਲੇ ਉੱਤੇ ਸਵਾਲੀਆ ਨਿਸ਼ਾਨ ਚੁੱਕਦੀਆਂ ਹਨ। ਜੇ ਪਹਿਲੀ ਵਾਰ ਵਿਰੋਧ ਨਹੀਂ ਕੀਤਾ ਤਾਂ ਬਾਅਦ ਵਿੱਚ ਭਲਾ ਕਿਉਂ?
ਇਸ ਮਾਨਸਿਕਤਾ ਦੀ ਵਜ੍ਹਾ ਨੂੰ ਲੱਭਣਾ ਔਖਾ ਨਹੀਂ ਹੈ। ਉਸ ਵੇਲੇ ਤਾਂ ਹੋਰ ਵੀ ਨਹੀਂ ਜਦੋਂ ਇਸ ਦੇਸ਼ ਦੀਆਂ ਆਮ ਹੀ ਨਹੀਂ ਖ਼ਾਸ ਕੁੜੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਦਰਅਸਲ ਇਹ ਗੱਲਾਂ ਮਜ਼ਾਕ ਹਨ, ਕੁੜੀਆਂ ਜ਼ਿਆਦਾ ਤਰਜੀਹ ਦੇ ਰਹੀਆਂ ਹਨ ਜਾਂ ਫ਼ਿਰ ਮੁੰਡੇ ਬੋਲਦੇ ਹੋਏ ਕੈਰਿਡ ਓਵਰ ਹੋ ਜਾਂਦੇ ਹਨ ਜਾਂ ਅਜਿਹੇ ਕਮੈਂਟ ਇਗਨੋਰ ਕਰ ਦੇਣੇ ਚਾਹੀਦੇ ਹਨ।
ਸਲਮਾਨ ਖ਼ਾਨ ਨੇ ਕੀ ਕਿਹਾ ਸੀ
ਹੈਰਾਨੀ ਇਸ ਗੱਲ ਉੱਤੇ ਹੈ ਕਿ ਇੱਕ ਵੱਡੇ ਚੈਨਲ ਦੇ ਇੱਕ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਇੱਕ ਮਹਿਲਾ ਕੰਟੈਸਟੇਂਟ ਨੂੰ ਨਾ ਸਿਰਫ਼ ਇਹ ਸਲਾਹ ਦੇ ਰਹੇ ਸਨ, ਸਗੋਂ ਇਸ ਸ਼ੋਅ ਵਿੱਚ ਉਸ ਮਹਿਲਾ ਕੰਟੈਸਟੇਂਟ ਦੇ ਵਿਰੋਧ ਨੂੰ ਗ਼ਲਤ ਦੱਸ ਕੇ ਉਸ ਨੂੰ ਹੀ ਦੋਸ਼ੀ ਬਣਾਉਂਦੇ ਦਿਖੇ।

ਤਸਵੀਰ ਸਰੋਤ, Getty Images
ਸੁਪਰ ਸਟਾਰ ਸਲਮਾਨ ਖ਼ਾਨ 'ਬਿੱਗ ਬੌਸ' ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਕੁੜੀਆਂ ਨੂੰ ਇਹ ਸਲਾਹ ਦੇ ਰਹੇ ਸਨ ਕਿ 'ਜੇ ਕੋਈ ਮੁੰਡਾ ਤੁਹਾਡੇ ਉੱਤੇ ਲੂਜ਼ ਕਮੈਂਟ ਕਰੇ ਤਾਂ ਇਗਨੋਰ ਕਰੋ, ਦੂਜੀ ਵਾਰ ਵੀ ਇਗਨੋਰ ਕਰੋ - ਤੀਜੀ ਵਾਰ ਟੋਕੋ ਅਤੇ ਅੱਗੇ ਵੱਧ ਜਾਓ, ਮਤਲਬ ਉਸ ਉੱਤੇ ਕੋਈ ਸਖ਼ਤ ਰਵੱਈਏ ਦੀ ਲੋੜ ਨਹੀਂ ਹੈ।'
ਉਹ ਇਸ ਸਮਝ ਦੇ ਸਮਰਥਨ ਵਿੱਚ ਦਿਖੇ ਕਿ 'ਕੁੜੀ ਜੇ ਉਂਗਲੀ ਦੇਵੇਗੀ ਤਾਂ ਹੱਥ ਤਾਂ ਮੁੰਡਾ ਫੜੇਗਾ ਹੀ' ਅਤੇ ਪ੍ਰੋਗਰਾਮ ਵਿੱਚ ਇੱਕ ਮਾੜੀ ਹਰਕਤ ਨੂੰ 'ਕੈਰਿਡ ਓਵਰ - ਪਲ ਵਿੱਚ ਵਹਿ ਜਾਣ' ਦਾ ਨਾਮ ਦੇ ਰਹੇ ਸਨ।
ਬਿੱਗ ਬੌਸ ਨਾਮ ਦੇ ਮਸ਼ਹੂਰ ਰਿਐਲਿਟੀ ਸ਼ੋਅ ਵਿੱਚ ਇੱਕ ਗੇਮ ਦੌਰਾਨ ਕੁਝ ਅਜਿਹਾ ਹੀ ਹੋਇਆ ਜਿੱਥੇ ਅਭਿਜੀਤ ਬਿਚੁਕਲੇ ਨਾਮ ਦੇ ਇੱਕ ਪੁਰਸ਼ ਕੰਟੈਸਟੇਂਟ ਨੇ ਦੇਵੋਲੀਨਾ ਨਾਮ ਦੀ ਇੱਕ ਮਹਿਲਾ ਕੰਟੈਸਟੇਂਟ ਨੂੰ ਗੇਮ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਦੇ ਨਾਮ 'ਤੇ ਉਸ ਨੂੰ ਵਾਰ-ਵਾਰ ਚੁੰਮਣ ਦੀ ਮੰਗ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦੇਵੋਲੀਨਾ ਨੇ ਇੱਕ-ਦੋ ਵਾਰ ਉਸ ਉੱਤੇ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਉਸ ਗੱਲ ਉੱਤੇ ਵਿਰੋਧ ਜਤਾਇਆ। ਹੁਣ ਸਵਾਲ ਦੇਵੋਲੀਨਾ ਉੱਤੇ ਹੀ ਚੁੱਕਿਆ ਗਿਆ ਕਿ ਇਹ ਇੱਕ ਮਜ਼ਾਕ ਵਿੱਚ ਕਹੀ ਗੱਲ ਸੀ, ਜੇ ਉਨ੍ਹਾਂ ਨੂੰ ਮਾੜੀ ਲੱਗੀ ਤਾਂ ਉਨ੍ਹਾਂ ਨੂੰ ਪਹਿਲੀ ਵਾਰ ਵਿੱਚ ਹੀ ਵਿਰੋਧ ਕਰਨਾ ਚਾਹੀਦਾ ਸੀ।
ਇੱਕ ਨੌਜਵਾਨ ਕੁੜੀ ਦੀ ਮਾਂ ਅਤੇ ਇੱਕ ਔਰਤ ਹੋਣ ਨਾਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਜਾਂ ਕੋਈ ਵੀ ਕੁੜੀ ਇਹ ਸਲਾਹ ਮੰਨੇ।
ਇਸੇ ਨੂੰ ਵਿਕਟਿਮ ਸ਼ੇਮਿੰਗ (ਪੀੜਤ ਨੂੰ ਸ਼ਰਮਿੰਦਾ ਕਰਨਾ) ਕਹਿੰਦੇ ਹਨ। ਕਿਉਂ ਇਹ ਛੋਟੀ-ਜਿਹੀ ਗੱਲ ਸਮਝਣੀ ਇੰਨੀ ਔਖੀ ਹੈ ਕਿ ਪਹਿਲੀ, ਦੂਜੀ ਜਾਂ 10ਵੀਂ ਵਾਰ ਵੀ ਜਿਸ ਹਰਕਤ ਤੋਂ ਰੋਕਿਆ ਨਹੀਂ ਗਿਆ ਉਸ ਨੂੰ 11ਵੀਂ ਵਾਰ ਵਿੱਚ ਰੋਕਣ ਦਾ ਹੱਕ ਹੈ ਤੁਹਾਡਾ।
ਸ਼ੋਅ ਦੇ ਹੋਸਟ ਸਲਮਾਨ ਖ਼ਾਨ ਦੇਵੋਲੀਨਾ ਉੱਤੇ ਸਵਾਲ ਚੁੱਕ ਕੇ ਉਸ ਮਾਨਸਿਕਤਾ ਦੀ ਨੁਮਾਇੰਦਗੀ ਕਰਦੇ ਦਿਖੇ ਹਨ ਜਿਸ ਵਿੱਚ ਵਿਕਟਿਮ ਸ਼ੇਮਿੰਗ ਬਹੁਤ ਸੌਖਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
'ਕੁੜੀ ਨੇ ਕੁਝ ਕੀਤਾ ਹੋਣਾ'
'ਕੁੜੀ ਨੇ ਕੁਝ ਕੀਤਾ ਹੋਣਾ' ਤੋਂ ਲੈ ਕੇ 'ਮਰਦ, ਮਰਦ ਹੀ ਰਹਿਣਗੇ' ਦਾ ਸਹਾਰਾ ਲੈ ਕੇ ਇਹ ਮਾਨਸਿਕਤਾ ਕੁੜੀਆਂ ਨੂੰ ਹੀ ਕਥਿਤ ਦਾਇਰੇ 'ਚ ਰਹਿਣ ਦੀ ਸਲਾਹ ਦਿੰਦੀ ਹੈ - ਦਾਇਰੇ ਤੋੜ ਰਹੇ ਮੁੰਡਿਆਂ ਤੋਂ ਬਚਣ ਦੀ ਸਲਾਹ ਦਿੰਦੀ ਹੈ।
ਕਹਿਣ ਤੋਂ ਭਾਵ ਇਹ ਕਿ ਇਹ ਉਹੀ ਤਰਕ ਹੈ ਕਿ ਅਸੀਂ ਮਰਦਾਂ ਨੂੰ ਉਨ੍ਹਾਂ ਦੀ ਲਿਮਿਟ ਦੀ ਯਾਦ ਅਤੇ ਸਮਝ ਨਹੀਂ ਦਿਵਾ ਸਕਦੇ ਇਸ ਲਈ ਸਮਝਦਾਰੀ ਇਸੇ ਵਿੱਚ ਹੈ ਕਿ ਤੁਸੀਂ ਅਜਿਹੀਆਂ ਸਥਿਤੀਆਂ ਤੋਂ ਬਚੋ।
ਦੇਖਦੇ-ਦੇਖਦੇ ਸੋਸ਼ਲ ਮੀਡੀਆ ਉੱਤੇ ਵੀ ਗਰੁੱਪ ਵੰਡੇ ਗਏ ਅਤੇ ਇਸ ਗੱਲ ਦੀ ਵੀ ਦੌੜ ਸ਼ੁਰੂ ਹੋ ਗਈ ਕਿ ਮਹਿਲਾ ਕੰਟੈਸਟੇਂਟ ਉਸ ਪੁਰਸ਼ ਕੰਟੈਸਟੇਂਟ ਨਾਲ ਕਾਫ਼ੀ ਸਹਿਜ ਸੀ। ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਗੱਲ ਨੂੰ ਸਹੀ ਠਹਿਰਾਉਣ ਦੀ ਕਿ ਜੇ ਤੁਸੀਂ ਇੱਕ ਸਮੇਂ ਵਿੱਚ ਕਿਸੇ ਨਾਲ ਸਹਿਜ ਸੀ ਤਾਂ ਉਨ੍ਹਾਂ ਦੀ ਕਿਸੇ ਵੀ ਹਰਕਤ 'ਤੇ ਤੁਸੀਂ ਸਹਿਜ ਕਿਵੇਂ ਹੋ ਸਕਦੇ ਹੋ।
ਜੇ ਕਿਸੇ ਗੱਲ ਜਾਂ ਵਿਵਹਾਰ ਤੋਂ ਇੱਕ ਸਮੇਂ ਅਸਹਿਜ ਨਹੀਂ ਸੀ ਤਾਂ ਦੂਜੀ ਵਾਰ ਵਿੱਚ ਅਸਹਿਜ ਕਿਉਂ ਹੋ ਜਾਓਗੇ।

ਤਸਵੀਰ ਸਰੋਤ, Twitter/BIGGBOSS
ਇਹ ਖ਼ਤਰਨਾਕ ਹੈ। ਪੌਪੂਲਰ ਕਲਚਰ, ਪੌਪੂਲਰ ਕਲਾਕਾਰ ਜਿਨ੍ਹਾਂ ਨੂੰ ਲੋਕ ਰੋਲ ਮਾਡਲ ਵਾਂਗ ਦੇਖਦੇ ਹਨ ਅਤੇ ਪ੍ਰਭਾਵਿਤ ਰਹਿੰਦੇ ਹਨ, ਜਦੋਂ ਉਹ ਕਹਿੰਦੇ ਦਿਖਣ ਕਿ ਅਸਹਿਜ ਮਹਿਸੂਸ ਕਰਾਉਣ ਵਾਲੀਆਂ ਹਰਕਤਾਂ ਕੁੜੀਆਂ ਨੂੰ ਨਜ਼ਰਅੰਦਾਜ਼ ਕਰ ਦੇਣੀ ਚਾਹੀਦੀਆਂ ਹਨ ਜਾਂ ਪਹਿਲੀ ਵਾਰ 'ਚ ਹੀ ਮਨ੍ਹਾਂ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਮਨ੍ਹਾ ਕਰਨ ਦਾ ਅਧਿਕਾਰ ਚਲਾ ਜਾਂਦਾ ਹੈ ਅਤੇ ਉਸ ਨੂੰ ਮੌਕਾ ਪਰਸਤੀ ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ।
ਕਿਸੇ ਵੀ ਤਰ੍ਹਾਂ ਦੀ ਜਿਨਸੀ ਹਿੰਸਾ ਜਾਂ ਅਸਹਿਜ ਮਹਿਸੂਸ ਕਰਵਾਉਣ ਵਾਲੇ ਵਿਹਾਰ ਉੱਤੇ ਕਈ ਵਾਰ ਤੁਰੰਤ ਪ੍ਰਤਿਕਿਰਿਆ ਦੇਣਾ ਸਮਝ ਵਿੱਚ ਨਹੀਂ ਆਉਂਦਾ। ਕਈ ਵਾਰ ਤੁਸੀਂ ਦੁਚਿੱਤੀ ਦੀ ਸਥਿਤੀ ਵਿੱਚ ਰਹਿੰਦੇ ਹੋ, ਕਈ ਵਾਰ ਤੁਸੀਂ ਖ਼ੁਦ ਨੂੰ ਹੀ ਟਟੋਲਦੇ ਹੋ ਕਿ ਕਿਤੇ ਗ਼ਲਤੀ ਤਾਂ ਨਹੀਂ ਹੋ ਰਹੀ ਹੈ ਸਮਝਣ ਵਿੱਚ।
ਇਸ ਗੱਲ ਦੀ ਥਾਂ ਹੈ ਕਿ ਜਦੋਂ ਸਮਝ ਆਵੇ, ਉਦੋਂ ਬੋਲੋ ਅਤੇ ਉਸ ਦੇ ਲਈ ਤੁਹਾਨੂੰ ਲੋਕ ਜਜ ਨਾ ਕਰਨ। ਜਿਨਸੀ ਹਿੰਸਾ ਨਾਲ ਜੂਝਦੇ ਇਸ ਸਮਾਜ ਵਿੱਚ ਬੋਲਣ ਦੀ ਹਿੰਮਤ ਉਸੇ ਗੱਲ ਤੋਂ ਆਵੇਗੀ। ਘੜੀਆਂ-ਕਲੰਡਰ ਦੀਆਂ ਤਾਰੀਕਾਂ ਕੁੜੀਆਂ ਦੀ ਆਵਾਜ਼ ਚੁੱਕਣ ਦੇ ਸਮੇਂ ਨੂੰ ਤੈਅ ਨਹੀਂ ਕਰ ਸਕਦੀਆਂ।
ਮਾੜੀਆਂ ਗੱਲਾਂ ਨੂੰ ਆਮ ਬਣਾ ਦੇਣ ਦੀ ਇੱਕ ਅਚੇਤਨ ਸਾਜ਼ਿਸ਼ ਵਿੱਚ ਮਰਦ ਅਕਸਰ ਜਾਣੇ-ਅਣਜਾਣੇ ਵਿੱਚ ਸ਼ਾਮਲ ਹੋ ਜਾਂਦੇ ਹਨ, ਬਿਨਾਂ ਰੋਕ-ਟੋਕ ਦੇ ਉਹ ਕਦੇ ਨਹੀਂ ਸਮਝਣਗੇ ਕਿ ਅਜਿਹੇ ਮਜ਼ਾਕ ਕਿੰਨੇ ਭਿਆਨਕ ਅਪਰਾਧਾਂ ਨੂੰ ਹਾਸੇ ਵਿੱਚ ਉਡਾਉਣ ਵਾਲੀ ਗੱਲ ਬਣਾ ਰਹੇ ਹਨ।
ਇਹ ਕੋਈ ਪਹਿਲਾ ਮਾਮਲਾ ਨਹੀਂ
ਮੁਲਾਇਮ ਸਿੰਘ ਯਾਦਵ ਦੀ 'ਕੁੜੀਆਂ ਤੋਂ ਗ਼ਲਤੀ ਹੋ ਜਾਂਦੀ ਹੈ' ਜਾਂ ਫ਼ਿਰ ਕਰਨਾਟਕ ਦੇ ਵਿਧਾਇਕ ਦੀ ਤਾਜ਼ਾ ਟਿੱਪਣੀ ਨਾ ਤਾਂ ਪਹਿਲੀ ਹੈ ਅਤੇ ਨਾ ਹੀ ਆਖ਼ਰੀ। ਕੁੜੀਆਂ ਅੱਜ ਬੋਲਣਗੀਆਂ ਤਾਂ ਸ਼ਾਇਦ ਕੱਲ ਅਜਿਹੇ ਮਜ਼ਾਕ ਕਰਨ ਵਾਲਿਆਂ ਨੂੰ ਜੇ ਸਜ਼ਾ ਦੇਣ ਦਾ ਮਾਹੌਲ ਨਾ ਵੀ ਬਣੇ, ਸ਼ਰਮਿੰਦਾ ਮਹਿਸੂਸ ਹੋਣ ਵਾਲਾ ਮਾਹੌਲ ਸ਼ਾਇਦ ਬਣ ਸਕੇਗਾ।
ਗੱਲ ਬਹੁਤ ਛੋਟੀ ਜਿਹੀ ਹੈ - ਨੋਅ ਮੀਨਜ਼ ਨੋਅ (ਨਾ ਮਤਲਬ ਨਾ) - ਕਾਂਸੇਂਟ ਜਾਂ ਸਹਿਮਤੀ ਨੂੰ ਸਮਝਣਾ ਇੰਨਾ ਮੁਸ਼ਕਿਲ ਤਾਂ ਨਹੀਂ ਹੋ ਸਕਦਾ ਅਤੇ ਚੁੱਪੀ ਨੂੰ ਜਾਂ ਦੇਰੀ ਨਾਲ ਆਵਾਜ਼ ਚੁੱਕਣ ਨੂੰ ਸਹਿਮਤੀ ਸਮਝਣਾ ਨਾਇਨਸਾਫ਼ੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਫ਼ਿਲਮਾਂ ਵਿੱਚ, ਰਿਐਲਿਟੀ ਸ਼ੋਅ ਅਤੇ ਮਾਸ ਮੀਡੀਆ ਦੇ ਕਈ ਪਲੇਟਫਾਰਮਾਂ ਉੱਤੇ ਅਜਿਹੀ ਮਾਨਸਿਕਤਾ ਨੂੰ ਸਾਧਾਰਨ ਕਰ ਦੇਣਾ ਆਮ ਹੈ ਅਤੇ ਜਦੋਂ ਕਰੋੜਾਂ ਲੋਕਾਂ ਦਾ ਪਸੰਦੀਦਾ ਅਦਾਕਾਰ ਇਨ੍ਹਾਂ ਗੱਲਾਂ ਦੀ ਤਸਦੀਕ ਕਰਦਾ ਹੈ ਤਾਂ ਫ਼ਿਰ ਸਾਨੂੰ ਸਕੂਲ-ਕਾਲਜ ਵਿੱਚ ਮੁੰਡਿਆਂ ਦੇ ਰੇਪ ਜੋਕਸ ਅਤੇ ਦੇਸ਼ ਵਿੱਚ ਔਰਤਾਂ ਦੇ ਖ਼ਿਲਾਫ਼ ਵਧ ਰਹੀ ਜਿਨਸੀ ਹਿੰਸਾ ਉੱਤੇ ਹੈਰਾਨ ਨਹੀਂ ਹੋਣਾ ਚਾਹੀਦਾ।
ਸਲਮਾਨ ਖ਼ਾਨ ਵਰਗੇ ਸੁਪਰ ਸਟਾਰ ਅਤੇ ਅਜਿਹੇ ਸ਼ੋਅ ਜਦੋਂ ਬਿਨਾਂ ਝਿਜਕ ਦੇ ਅਜਿਹਾ ਗ਼ੈਰ ਜਿੰਮੇਵਾਰ ਵਿਹਾਰ ਕਰਨ ਤਾਂ ਚੁੱਪ ਰਹਿਣਾ ਜਾਂ 'ਚੱਲਦਾ ਹੈ' ਕਹਿ ਕੇ ਅੱਗੇ ਨਿਕਲ ਜਾਣਾ ਜੁਰਮ ਹੈ।
2019 'ਚ ਭਾਰਤ ਵਿੱਚ ਚੱਲੀ 'ਮੀ ਟੂ' ਮੁਹਿੰਮ ਔਰਤਾਂ ਨੂੰ ਇਸ ਗੱਲ ਦੀ ਹਿੰਮਤ ਦੇ ਗਈ ਕਿ ਸਮਾਂ ਲੰਘਣ ਦੇ ਨਾਲ ਜ਼ਖ਼ਮ ਨਹੀਂ ਭਰਦੇ ਅਤੇ ਜਦੋਂ ਤੱਕ ਉਹ ਹਰੇ ਹਨ, ਉਨਾਂ 'ਤੇ ਸਮੇਂ ਦੀ ਕੋਈ ਪਾਬੰਦੀ ਅਤੇ ਕੋਈ ਪਰਤ ਨਹੀਂ ਚੜ੍ਹ ਸਕਦੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













