ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਖੇਤੀ ਨਾਲ ਸਬੰਧਿਤ ਖ਼ੁਦਕੁਸ਼ੀਆਂ ਵਿੱਚ ਕਮੀ, ਮਾਹਿਰਾਂ ਨੇ ਨਕਾਰੇ ਅੰਕੜੇ - ਪ੍ਰੈਸ ਰਿਵੀਊ

ਤਸਵੀਰ ਸਰੋਤ, Getty Images
ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਲਗਾਤਾਰ ਦੂਸਰੇ ਸਾਲ ਖੇਤੀਬਾੜੀ ਨਾਲ ਸਬੰਧਿਤ ਖ਼ੁਦਕੁਸ਼ੀਆਂ ਵਿੱਚ ਕਮੀ ਆਈ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਇਸ ਰਿਪੋਰਟ ਬਾਰੇ ਕਿਹਾ ਕਿ ਇਹ ਕੇਵਲ ਪੁਲਿਸ ਦੇ ਅੰਕੜੇ ਹਨ ਅਤੇ ਖੇਤੀਬਾੜੀ ਦੇ ਅਸਲੀ ਹਾਲਾਤ ਬਿਆਨ ਨਹੀਂ ਕਰਦੇ।
ਰਿਪੋਰਟ ਮੁਤਾਬਕ 2020 ਦੌਰਾਨ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਕੁੱਲ 257 ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 2019 ਵਿੱਚ ਇਹ ਅੰਕੜਾ 302 ਸੀ ਅਤੇ 2018 ਵਿੱਚ ਇਹ ਅੰਕੜਾ 323 ਸੀ।
2015 ਤੋਂ ਬਾਅਦ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। 2016 ਦੌਰਾਨ 280 ਅਤੇ 2017 ਦੌਰਾਨ 291 ਅਜਿਹੇ ਮਾਮਲੇ ਦਰਜ ਹੋਏ ਸਨ।
ਭਾਵੇਂ ਇਨ੍ਹਾਂ ਅੰਕੜਿਆਂ ਵਿੱਚ ਕਮੀ ਆਈ ਹੈ ਪਰ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦੀਆਂ ਘਟਨਾਵਾਂ ਵਧੀਆਂ ਹਨ। ਜਿੱਥੇ 2019 ਵਿੱਚ 63 ਖੇਤ ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਉੱਥੇ ਹੀ 2020 ਵਿੱਚ ਇਹ ਅੰਕੜਾ 83 ਸੀ। ਇਨ੍ਹਾਂ ਵਿੱਚ ਛੇ ਔਰਤਾਂ ਵੀ ਸ਼ਾਮਿਲ ਸਨ।
ਇਹ ਵੀ ਪੜ੍ਹੋ:
ਪੰਜਾਬ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖ਼ੁਦਕੁਸ਼ੀ ਦੇ ਮਾਮਲੇ ਕਈ ਸਾਲਾਂ ਤੋਂ ਵਧੇ ਹਨ। ਖ਼ਬਰ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੁਖਦੇਵ ਸਿੰਘ ਕੋਕਰੀ ਨੇ ਆਖਿਆ ਕਿ ਸਰਕਾਰ ਅੰਕੜਿਆਂ ਵਿੱਚ ਫੇਰਬਦਲ ਕਰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਵਾਰ ਮੌਤ ਤੋਂ ਬਾਅਦ ਐਫਆਈਆਰ ਦਰਜ ਨਹੀਂ ਹੁੰਦੀ ਜਿਸ ਕਰਕੇ ਇਹ ਮਾਮਲੇ ਘੱਟ ਲੱਗਦੇ ਹਨ।
ਡਾ. ਰਣਜੀਤ ਸਿੰਘ ਘੁੰਮਣ ਜੋ ਆਰਥਿਕ ਮਾਮਲਿਆਂ ਦੇ ਮਾਹਿਰ ਹਨ, ਮੁਤਾਬਕ ਤਿੰਨ ਯੂਨੀਵਰਸਿਟੀਆਂ ਵੱਲੋਂ ਕੀਤੇ ਸਰਵੇ ਵਿੱਚ 2000-2016 ਦੌਰਾਨ 16,606 ਖ਼ੁਦਕੁਸ਼ੀਆਂ ਹੋਈਆਂ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਹਰ ਸਾਲ ਇੱਕ ਹਜ਼ਾਰ ਤੋਂ ਵੱਧ ਅਜਿਹੀਆਂ ਮੌਤਾਂ ਹਨ ਪਰ ਪੁਲਿਸ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਹਮੇਸ਼ਾਂ ਇਸ ਤੋਂ ਘੱਟ ਹੁੰਦੇ ਹਨ।
2022 ਦੇ ਅੰਤ ਤੱਕ ਭਾਰਤ ਪੰਜ ਅਰਬ ਕੋਵਿਡ ਵੈਕਸੀਨ ਬਣਾਉਣ ਲਈ ਤਿਆਰ: ਨਰਿੰਦਰ ਮੋਦੀ
ਇਟਲੀ ਵਿਖੇ ਜੀ-20 ਲੀਡਰਸ ਸਮਿਟ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਵੈਕਸੀਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਗਲੇ ਸਾਲ ਦੇ ਅੰਤ ਤੱਕ ਭਾਰਤ ਪੰਜ ਅਰਬ ਡੋਜ਼ ਤਿਆਰ ਕਰ ਸਕਦਾ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਪ੍ਰਧਾਨਮੰਤਰੀ 'ਗਲੋਬਲ ਇਕਾਨਮੀ ਅਤੇ ਗਲੋਬਲ ਹੈਲਥ' ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਟੀਕੇ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰੀ ਮਿਲਣ 'ਤੇ ਦੂਸਰੇ ਦੇਸ਼ਾਂ ਦੀ ਸਹਾਇਤਾ ਉਪਰ ਵੀ ਜ਼ੋਰ ਦਿੱਤਾ।
ਪ੍ਰਧਾਨਮੰਤਰੀ ਨੇ ਟੀਕਾਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਭਾਰਤ ਨੇ ਨਾ ਕੇਵਲ ਆਪਣੇ ਇੱਕ ਅਰਬ ਨਾਗਰਿਕਾਂ ਦੇ ਟੀਕਾਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਸਗੋਂ ਅਗਲੇ ਸਾਲ ਤਕ ਪੰਜ ਅਰਬ ਖੁਰਾਕਾਂ ਤਿਆਰ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਸਹਾਇਤਾ ਮਿਲੇਗੀ।

ਤਸਵੀਰ ਸਰੋਤ, NARENDRA MODI/TWITTER
ਜ਼ਿਕਰਯੋਗ ਹੈ ਕਿ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਹਾਲੇ ਬਾਕੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਸ਼ਰਿੰਗਲਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਬਾਰੇ ਜਾਣਕਾਰੀ ਦਿੱਤੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਨੇ ਦੱਸਿਆ ਪ੍ਰਧਾਨਮੰਤਰੀ ਨੇ ਮਹਾਂਮਾਰੀ ਦੌਰਾਨ 150 ਦੇਸ਼ਾਂ ਨੂੰ ਮੈਡੀਕਲ ਸਪਲਾਈ ਬਾਰੇ ਜਾਣਕਾਰੀ ਵੀ ਦਿੱਤੀ।
ਸ਼ਨੀਵਾਰ ਨੂੰ ਮੋਦੀ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਇਨੈਮਲ ਮੈਕਰੋਂ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹੈਸਿਨ ਲੂਗ ਨਾਲ ਵੀ ਬੈਠਕ ਕੀਤੀ।
ਵਿਆਹ 'ਤੇ ਸੰਗੀਤ ਰੋਕਣ ਲਈ ਚੱਲੀ ਗੋਲੀ, ਤਿੰਨ ਦੀ ਮੌਤ
ਅਫ਼ਗਾਨਿਸਤਾਨ ਦੇ ਨਾਨਗਰਹਰ ਸੂਬੇ ਵਿੱਚ ਬੰਦੂਕਧਾਰੀਆਂ ਵੱਲੋਂ ਵਿਆਹ ਦੌਰਾਨ ਸੰਗੀਤ ਰੋਕਣ ਲਈ ਗੋਲੀ ਚਲਾਈ ਗਈ। ਇਸ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ।
ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਖ਼ਬਰ ਮੁਤਾਬਕ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਬੰਦੂਕਧਾਰੀਆਂ ਦੇ ਤਾਲਿਬਾਨ ਨਾਲ ਸਬੰਧ ਹੋਣ ਦੀ ਗੱਲ ਨੂੰ ਬੁਲਾਰੇ ਨੇ ਨਕਾਰਿਆ ਹੈ।

ਤਸਵੀਰ ਸਰੋਤ, Reuters
ਜ਼ਬੀਹੁੱਲਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੋ ਬੰਦੂਕਧਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਖ਼ਬਰ ਮੁਤਾਬਕ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਆਖਿਆ ਕਿ ਤਾਲਿਬਾਨੀ ਲੜਾਕਿਆਂ ਨੇ ਸੰਗੀਤ ਚਲਾਉਣ ਤੋਂ ਬਾਅਦ ਗੋਲੀਆਂ ਚਲਾਈਆਂ ਹਨ। ਤਾਲਿਬਾਨ ਦੇ ਬੁਲਾਰੇ ਨੇ ਆਖਿਆ ਹੈ ਕਿ ਜੇਕਰ ਕੋਈ ਤਾਲੀਬਾਨੀ ਲੜਾਕਾ ਵੀ ਕਿਸੇ ਨੂੰ ਮਾਰਦਾ ਹੈ ਤਾਂ ਇਹ ਜੁਰਮ ਹੈ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
1996-2001 ਦੌਰਾਨ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸੱਤਾ ਵਿੱਚ ਸੀ ਅਤੇ ਇਸ ਦੌਰਾਨ ਦੇਸ਼ ਵਿੱਚ ਸੰਗੀਤ ਉੱਪਰ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












