ਗੁਰਮੁਖੀ ਪੜ੍ਹਨ ਲਿਖਣ ਦੇ ਟੈਸਟ ਵਿਚ ਫੇਲ੍ਹ ਹੋਏ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਬਣਨ ਦਾ ਰਾਹ ਔਖਾ ਹੋਇਆ

- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਵਿੱਚ ਐੱਸਜੀਪੀਸੀ ਦੇ ਨਾਮਜ਼ਦ ਮੈਂਬਰ ਬਣਨ ਦੀ ਪ੍ਰਕਿਰਿਆ ਦੌਰਾਨ ਆਯੋਗ ਕਰਾਰ ਦਿੱਤਾ ਗਿਆ ਹੈ।
ਮਨਜਿੰਦਰ ਸਿੰਘ ਸਿਰਸਾ ਇਸ ਵਾਰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਪੰਜਾਬੀ ਬਾਗ ਸੀਟ ਤੋਂ ਚੋਣ ਹਾਰ ਗਏ ਸਨ।
ਉਨ੍ਹਾਂ ਨੂੰ ਸਰਨਾ ਭਰਾਵਾਂ ਵਿਚੋਂ ਇੱਕ ਹਰਵਿੰਦਰ ਸਿੰਘ ਸਰਨਾ ਨੇ ਚੋਣ ਵਿੱਚ ਹਰਾਇਆ ਸੀ।
ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਐੱਸਜੀਪੀਸੀ ਦੇ ਨਾਮਜ਼ਦ ਮੈਂਬਰ ਵਜੋਂ ਐਲਾਨਿਆ ਸੀ।
ਅਸਲ ਵਿਚ ਐੱਸਜੀਪੀਸੀ ਦੀ ਤਰਫ਼ੋ ਸਿਰਸਾ ਨੂੰ ਦਿੱਲੀ ਕਮੇਟੀ ਵਿਚ ਨਾਮਜ਼ਦ ਮੈਂਬਰ ਬਣਾਕੇ ਮੁੜ ਪ੍ਰਧਾਨ ਦੀ ਕੁਰਸੀ ਉੱਤੇ ਬਿਠਾਉਣਾ ਮੁੱਖ ਮਕਸਦ ਸੀ।
ਮਨਜਿੰਦਰ ਸਿੰਘ ਸਿਰਸਾ ਨੇ ਇਸ ਸਾਰੇ ਮਾਮਲੇ ਨੂੰ ਆਪਣੇ ਖ਼ਿਲਾਫ਼ ਸਾਜ਼ਿਸ ਦੱਸਦਿਆਂ ਅਦਾਲਤ ਵਿਚ ਚੁਣੌਤੀ ਦੇਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ-
ਗੁਰਮੁਖੀ ਟੈਸਟ ਦੌਰਾਨ ਫੇਲ੍ਹ ਹੋਏ ਸਿਰਸਾ
ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਜਾਰੀ ਨੋਟੀਫੀਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 10 ਤਹਿਤ ਆਯੋਗ ਸਾਬਿਤ ਹੋਏ ਹਨ।
ਗੁਰਦੁਆਰਾ ਕਮਿਸ਼ਨ ਵਲੋਂ ਇਹ ਨੋਟੀਫਿਕੇਸ਼ਨ ਮੰਗਲਵਾਰ 21 ਸਿੰਤਬਰ ਨੂੰ ਜਾਰੀ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਗੁਰਬਾਣੀ ਪੜ੍ਹਨ ਤੇ ਪੰਜਾਬ ਲਿਖਣ ਦਾ ਟੈਸਟ ਪਾਸ ਨਹੀਂ ਕਰ ਸਕੇ ਹਨ।
ਉਸ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਕੋਈ ਸਕੂਲ ਦਾ ਵਿਸ਼ਾ ਨਹੀਂ ਹੈ, ਜਿਸ ਵਿੱਚ ਪਾਸ ਹੋਣ ਲਈ ਕੁਝ ਨੰਬਰ ਨਿਧਾਰਿਤ ਹੋਣ।

ਟੈਸਟ ਵਿਚ ਕੀ ਪੁੱਛਿਆ ਗਿਆ ਸੀ
ਨੋਟੀਫਿਕੇਸ਼ਨ ਵਿੱਚ ਲਿਖਿਆ ਹੈ, "ਮਨਜਿੰਦਰ ਸਿੰਘ ਸਿਰਸਾ ਨੂੰ ਗੁਰੂ ਗ੍ਰੰਥ ਸਾਹਿਬ ਦੇ 1358 ਅੰਗ ਤੋਂ ਗੁਰਬਾਣੀ ਪੜ੍ਹਨ ਲਈ ਕਿਹਾ ਗਿਆ ਸੀ ਜੋ ਉਹ ਨਹੀਂ ਪੜ੍ਹ ਸਕੇ। ਉਨ੍ਹਾਂ ਨੂੰ 46 ਗੁਰਬਾਣੀ ਦੇ ਸ਼ਬਦ ਲਿਖਣ ਲਈ ਕਹੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 27 ਸ਼ਬਦ ਗਲਤ ਲਿਖੇ ਹਨ।"
ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਕਿਹਾ, "ਭਾਵੇਂ ਮਨਜਿੰਦਰ ਸਿੰਘ ਸਿਰਸਾ ਪੰਜਾਬੀ ਦੇ ਕੁਝ ਸ਼ਬਦ ਲਿਖ ਸਕਦੇ ਹਨ ਪਰ ਐਕਟ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੇ ਗੁਰਮੁਖੀ ਲਿਖਣ 'ਤੇ ਅਧਾਰਿਤ ਹੈ, ਜਿਸ ਵਿੱਚ ਮਨਜਿੰਦਰ ਸਿੰਘ ਸਿਰਸਾ ਬੁਰੀ ਤਰੀਕੇ ਨਾਲ ਫੇਲ੍ਹ ਸਾਬਿਤ ਹੋਏ ਹਨ।"
"ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਮੁਖੀ ਦੀ ਜਾਣਕਾਰੀ ਸਾਬਿਤ ਕਰਨ ਲਈ ਪੇਸ਼ ਦਸਤਾਵੇਜ਼ ਪ੍ਰਵਾਨ ਨਹੀਂ ਹਨ, ਜਦੋਂ ਵਿਅਕਤੀ ਗੁਰਮੁਖੀ ਪੜ੍ਹਨ ਤੇ ਲਿਖਣ ਦੇ ਟੈਸਟ ਵਿੱਚ ਬੁਰੇ ਤਰੀਕੇ ਨਾਲ ਫੇਲ੍ਹ ਹੋਇਆ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਕਹਿੰਦਾ ਹੈ ਐਕਟ
"ਇਨ੍ਹਾਂ ਹਾਲਾਤ ਵਿੱਚ ਕੋਈ ਵੀ ਕਾਨੂੰਨ ਦੀ ਤਜਵੀਜ਼ ਟੈਸਟ ਦੇ ਰਿਜ਼ਲਟ ਨੂੰ ਗਲਤ ਨਹੀਂ ਸਾਬਿਤ ਕਰ ਸਕਦੀ ਹੈ। ਮੈਨੂੰ ਲਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜ੍ਹਨ ਲਿਖਣ ਵਿੱਚ ਸਮਰੱਥ ਨਹੀਂ ਹਨ।"
"ਇਸ ਲਈ ਦਿੱਲੀ ਗੁਰਦੁਆਰਾ ਐਕਟ ਤਹਿਤ ਹੋ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਆਯੋਗ ਕਰਾਰ ਦਿੱਤਾ ਜਾਂਦਾ ਹੈ।"
ਦਿੱਲੀ ਗੁਰਦੁਆਰਾ ਐਕਟ ਤਹਿਤ ਦੇ ਸੈਕਸ਼ਨ 10 ਵਿੱਚ ਲਿਖਿਆ ਹੈ ਕਿ ਜੇ ਵਿਅਕਤੀ ਗੁਰਮੁਖੀ ਲਿਖ ਤੇ ਪੜ੍ਹ ਨਹੀਂ ਸਕਦਾ ਹੈ ਤਾਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਹੈ।
ਐਕਟ ਵਿੱਚ ਇਹ ਵੀ ਲਿਖਿਆ ਹੈ ਕਿ ਮੈਂਬਰ ਗੁਰੂ ਗ੍ਰੰਥ ਸਾਹਿਬ ਤੋਂ ਗੁਰਮੁਖੀ ਵਿੱਚ ਗੁਰਬਾਣੀ ਪੜ੍ਹਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਆਪਣਾ ਨਾਮਜ਼ਦਗੀ ਦਾ ਪੇਪਰ ਵੀ ਖੁਦ ਗੁਰਮੁਖੀ ਵਿੱਚ ਭਰਨਾ ਹੁੰਦਾ ਹੈ।
ਜੇ ਉਮੀਦਵਾਰ ਦੇ ਗੁਰਮੁਖੀ ਪੜ੍ਹਨ ਤੇ ਲਿਖਣ 'ਤੇ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਉਸ ਦੀ ਤੈਅ ਨਿਯਮਾਂ ਤਹਿਤ ਜਾਂਚ ਹੁੰਦੀ ਹੈ।
ਮਨਜਿੰਦਰ ਸਿਰਸਾ ਨੇ ਕੀ ਕਿਹਾ
ਮੀਡੀਆ ਨਾਲ ਗੱਲ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ''ਮੈਂ 9 ਸਾਲ ਤੱਕ ਜਨਰਲ ਸਕੱਤਰ ਅਤੇ ਪ੍ਰਧਾਨ ਰਿਹਾ ਹਾਂ। ਤਿੰਨ ਵਾਰ ਮੇਰੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਹੁਣ ਵੀ ਚਾਰ ਮਹੀਨ ਪਹਿਲਾਂ ਮੇਰਾ ਪੇਪਰ ਪੰਜਾਬੀ ਪੜ੍ਹਾ ਕੇ ਤੇ ਲਿਖਾ ਕੇ ਸਵਿਕਾਰ ਕੀਤਾ ਗਿਆ।''
ਉਨ੍ਹਾਂ ਕਿਹਾ ਕਿ 9 ਤਰੀਖ਼ ਨੂੰ ਮੈਂ ਐੱਸਜੀਪੀਸੀ ਦਾ ਮੈਂਬਰ ਬਣਨਾ ਸੀ, 9 ਤਾਰੀਖ ਨੂੰ ਮੇਰਾ ਨਾਂ ਅਨਾਊਸ ਹੋਣਾ ਸੀ , ਤਾਂ ਤੁਸੀਂ ਦੇਖਿਆ ਇਨ੍ਹਾਂ (ਵਿਰੋਧੀਆਂ) ਨੇ ਲੜਾਈ ਝਗੜੇ ਸਭ ਕੀਤੇ।
''ਹੈਰਾਨੀ ਦੀ ਗੱਲ ਇਹ ਕਿ ਐਕਟ ਵਿਚ ਲਿਖਿਆ ਹੈ ਕਿ ਮੈਂ ਗੁਰਬਾਣੀ ਪੜ੍ਹ ਸਕਦਾ ਹੋਵਾਂ ਅਤੇ ਆਪਣਾ ਨੌਮੀਨੇਸ਼ਨ ਪੇਪਰ ਪੰਜਾਬੀ ਵਿਚ ਲਿਖ ਸਕਦਾ ਹੋਵਾਂ।''
ਸਿਰਸਾ ਨੇ ਕਿਹਾ, ''ਮੈਂ ਦਿੱਲੀ ਯੂਨੀਵਰਸਿਟੀ ਦੀ ਪੰਜਾਬੀ ਆਨਰਜ਼ ਦਾ ਵਿਦਿਆਰਥੀ ਰਿਹਾ ਹਾਂ। ਮੇਰੀ ਡਿਗਰੀ ਪੰਜਾਬੀ ਆਨਰਜ਼ ਹੈ। ਮੇਰੇ ਕੋਲੋ ਗੁਰਬਾਣੀ ਵਿਚ ਜਿਹੜੇ ਸਭ ਤੋਂ ਔਖੇ ਸ਼ਬਦ ਹਨ, ਉਹ ਪੜ੍ਹਵਾਏ ਗਏ। ਮੈਂ ਉਹ ਵੀ ਪੜ੍ਹ ਹਨ, ਜੋ ਪ੍ਰੀ ਸਸੰਕ੍ਰਿਤ ਦੇ ਹਨ।''
ਸਿਰਸਾ ਮੁਤਾਬਕ ਇਨ੍ਹਾਂ ਕਿਤੇ ਨਹੀਂ ਲਿਖਿਆ ਕਿ ਮੈਂ ਪਾਠ ਗਲਤ ਕੀਤਾ ਹੈ, ਬਲਕਿ ਲ਼ਿਖਿਆ ਹੈ ਕਿ ਮੈਂ ਲੈਅ ਵਿਚ ਨਹੀਂ ਕੀਤਾ।
ਸਿਰਸਾ ਨੇ ਕਿਹਾ, ''ਇੱਕ ਪਤਿਤ ਸਿੱਖ ਡਾਇਰੈਕਟਰ ਜਿਸ ਨੂੰ ਆਪ ਪੰਜਾਬੀ ਨਹੀਂ ਆਉਂਦੀ ਉਹ ਮੈਨੂੰ ਦੱਸ ਰਿਹਾ ਹੈ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ।''
''ਮੈਨੂੰ ਕਿਹਾ ਗਿਆ ਕਿ ਕੁੜੀ ਗੁਰੂ ਗ੍ਰੰਥ ਸਾਹਿਬ ਦੇ ਸਲ਼ੋਕ ਬੋਲੇਗੀ ਤੁਸੀਂ ਲਿਖਣਾ ਹੈ, ਮੈਂ ਕਿਹਾ ਕਿ ਬੋਲਣ ਤੇ ਲਿਖਣ ਵਿਚ ਅੰਤਰ ਹੁੰਦਾ ਹੈ। ਮੈਂ ਗੁਰਮੁਖੀ ਵਿਚ ਇਸ ਨੂੰ ਅਰਜੀ ਵੀ ਹੱਥ ਲਿਖਤ ਦਿੱਤੀ।''
ਸਿਰਸਾ ਨੇ ਕਿਹਾ ਕਿ ਉਹ ਆਪਣਾ ਕਾਨੂੰਨੀ ਰਾਹ ਅਪਣਾਉਣਗੇ ਅਤੇ ਇਸ ਫੈਸਲੇ ਨੂੰ ਚੁਣੌਤੀ ਦੇਣਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












