ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ

ਬੇਨਿਆਮਿਨ ਅਹਿਮਦ

ਤਸਵੀਰ ਸਰੋਤ, BENYAMIN AHMED

ਤਸਵੀਰ ਕੈਪਸ਼ਨ, ਬੇਨਿਆਮਿਨ ਅਹਿਮਦ

ਲੰਡਨ ਵਿੱਚ 12 ਸਾਲ ਦੇ ਇੱਕ ਮੁੰਡੇ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।

ਦਰਅਸਲ 12 ਸਾਲਾ ਬੇਨਿਆਮਿਨ ਅਹਿਮਦ ਨੇ ਆਪਣੀਆਂ ਸਕੂਲ ਦੀਆਂ ਛੁੱਟੀਆਂ ਦੌਰਾਨ, 'ਵੀਅਰਡ ਵ੍ਹੇਲਸ' ਨਾਂ ਦਾ ਇੱਕ ਪਿਕਸੇਲੇਟਿਡ ਆਰਟਵਰਕ ਬਣਾਇਆ, ਜਿਸਨੂੰ ਵੇਚ ਕੇ ਉਨ੍ਹਾਂ ਨੇ ਦੋ ਕਰੋੜ ਰੁਪਏ ਕਮਾਏ ਹਨ।

ਪਿਕਸਲ ਆਰਵਰਕ ਅਸਲ ਵਿੱਚ ਇੱਕ ਡਿਜੀਟਲ ਕਲਾ ਹੈ। ਇਸ ਵਿੱਚ ਸੌਫਟਵੇਅਰ ਦਾ ਇਸਤੇਮਾਲ ਕਰਕੇ ਪਿਕਸਲ ਲੈਵਲ ’ਤੇ ਤਸਵੀਰਾਂ ਬਣਾਈਆਂ ਜਾਂਦੀਆਂ ਹਨ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਡਿਜੀਟਲ ਤਕਨੀਕ ਨਾਲ ਤਸਵੀਰ ਬਣਾਉਣੀ

ਬੇਨਿਆਮਿਨ ਨੇ ਇਹ ਡਿਜੀਟਲ ਤਸਵੀਰਾਂ ਐਨਐਫਟੀ (ਨਾਨ-ਫਿਜ਼ੀਬਲ ਟੋਕਨਜ਼) ਨੂੰ ਵੇਚੀਆਂ ਹਨ ਅਤੇ ਉਨ੍ਹਾਂ ਨੂੰ ਲਗਭਗ 2 ਕਰੋੜ 93 ਲੱਖ ਰੁਪਏ ਅਦਾ ਕੀਤੇ ਗਏ ਹਨ।

ਐਨਐਫਟੀ ਦੁਆਰਾ ਕਿਸੇ ਆਰਟਵਰਕ ਨੂੰ 'ਟੋਕਨਾਈਜ਼ਡ' ਕੀਤਾ ਜਾ ਸਕਦਾ ਹੈ। ਇਸ ਨਾਲ ਰਚਨਾ (ਆਰਟਵਰਕ) ਦਾ ਇੱਕ ਡਿਜੀਟਲ ਸਰਟੀਫਿਕੇਟ ਤਿਆਰ ਹੁੰਦਾ ਹੈ ਅਤੇ ਫਿਰ ਉਸ ਰਚਨਾ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਉਹ ਆਮ ਤੌਰ 'ਤੇ ਖਰੀਦਾਰ ਨੂੰ ਅਸਲ ਰਚਨਾ ਜਾਂ ਉਸਦਾ ਕਾਪੀਰਾਈਟ ਨਹੀਂ ਦਿੰਦੇ ਹਨ।

ਬੇਨਿਆਮਿਨ ਅਹਿਮਦ ਨੂੰ ਇਸ ਰਕਮ ਦਾ ਭੁਗਤਾਨ ਏਥੇਰੀਅਮ (ਕ੍ਰਿਪਟੋ ਮੁਦਰਾ) ਦੇ ਰੂਪ ਵਿੱਚ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਕੀਮਤ ਵਧ ਵੀ ਸਕਦੀ ਹੈ ਅਤੇ ਘੱਟ ਵੀ ਹੋ ਸਕਦੀ ਹੈ।

ਮਾਣ ਦੀ ਗੱਲ

ਬੇਨਿਆਮਿਨ ਦੇ ਨਾਲ ਪੜ੍ਹਨ ਵਾਲੇ ਬੱਚਿਆਂ ਨੂੰ ਸ਼ਾਇਦ ਅਜੇ ਤੱਕ ਪਤਾ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਘਰ ਬੈਠ ਕੇ ਦੋ ਕਰੋੜ ਵਰਗੀ ਮੋਟੀ ਰਕਮ ਕਮਾ ਲਈ ਹੈ।

ਬੇਨਿਆਮਿਨ ਦਾ ਆਪਣਾ ਇੱਕ ਯੂਟਿਊਬ ਚੈਨਲ ਵੀ ਹੈ, ਜਿੱਥੇ ਉਹ ਅਕਸਰ ਆਪਣੇ ਸ਼ੌਕ, ਪਸੰਦ ਅਤੇ ਨਾਪਸੰਦ ਨਾਲ ਜੁੜੇ ਬਹੁਤ ਸਾਰੇ ਵੀਡੀਓ ਸਾਂਝਾ ਕਰਦੇ ਰਹਿੰਦੇ ਹਨ।

12 ਸਾਲਾ ਬੇਨਿਆਮਿਨ ਨੂੰ ਤੈਰਾਕੀ, ਬੈਡਮਿੰਟਨ ਖੇਡਣਾ ਅਤੇ ਤਾਇਕਵਾਂਡੋ ਦਾ ਅਭਿਆਸ ਕਰਨਾ ਪਸੰਦ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਹ ਕਹਿੰਦੇ ਹਨ, "ਦੂਜੇ ਬੱਚੇ ਜੋ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ਕਿਸੇ ਵੀ ਦਬਾਅ ਵਿੱਚ ਨਾ ਆਓ ਅਤੇ ਜ਼ਬਰਦਸਤੀ ਆਪਣੇ ਆਪ ਨੂੰ ਕੋਡਿੰਗ ਕਰਨ ਲਈ ਮਜਬੂਰ ਨਾ ਕਰੋ। ਹੋ ਸਕਦਾ ਹੈ ਕਿ ਤੁਹਾਡੇ ਉੱਪਰ ਤੁਹਾਡੇ ਆਲੇ-ਦੁਆਲੇ ਵਾਲੇ ਲੋਕਾਂ ਦਾ ਦਬਾਅ ਹੋਵੇ।ਪਰ ਤੁਹਾਨੂੰ ਇਸਨੂੰ ਆਪਣੀ ਯੋਗਤਾ ਅਨੁਸਾਰ ਕਰਨਾ ਚਾਹੀਦਾ ਹੈ।"

ਬੇਨਿਆਮਿਨ ਦੇ ਪਿਤਾ ਇਮਰਾਨ ਇੱਕ ਸੌਫਟਵੇਅਰ ਡਿਵੈਲਪਰ ਹਨ। ਉਨ੍ਹਾਂ ਨੇ ਹੀ ਬੇਨਿਆਮਿਨ ਅਤੇ ਉਸਦੇ ਭਰਾ ਜੋਸਫ ਨੂੰ ਪੰਜ-ਛੇ ਸਾਲ ਦੀ ਉਮਰ ਤੋਂ ਕੋਡਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।

ਇਮਰਾਨ ਕਹਿੰਦੇ ਹਨ, "ਇਹ ਸੱਚ ਹੈ ਕਿ ਬੱਚਿਆਂ ਨੂੰ ਤਕਨੀਕੀ ਮਾਹਰਾਂ ਨਾਲ ਗੱਲ ਕਰਕੇ ਸਲਾਹ ਅਤੇ ਮਦਦ ਮਿਲੀ ਪਰ ਫਿਰ ਵੀ ਉਹ ਅਜਿਹਾ ਕਰ ਸਕੇ, ਇਹ ਮਾਣ ਦੀ ਗੱਲ ਹੈ।"

ਮਜ਼ੇ-ਮਜ਼ੇ ਵਿੱਚ ਹੋਈ ਸ਼ੁਰੂਆਤ

ਇਮਰਾਨ ਦੱਸਦੇ ਹਨ, "ਇਹ ਇੱਕ ਮਨੋਰੰਜਕ ਅਭਿਆਸ ਵਾਂਗ ਸ਼ੁਰੂ ਹੋਇਆ ਸੀ ਪਰ ਜਲਦੀ ਹੀ ਇਹ ਮਹਿਸੂਸ ਹੋ ਗਿਆ ਕਿ ਬੱਚੇ ਇਸ ਨੂੰ ਤੇਜ਼ੀ ਨਾਲ ਸਮਝ ਰਹੇ ਹਨ ਅਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਉਹ ਸੱਚਮੁੱਚ ਚੰਗਾ ਕਰ ਰਹੇ ਸਨ।"

"ਇਸ ਲਈ ਅਸੀਂ ਵੀ ਥੋੜਾ ਹੋਰ ਗੰਭੀਰ ਹੋਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇੱਕ ਅੱਜ ਦਾ ਦਿਨ ਹੈ ਜੋ ਸਾਡੇ ਸਾਰਿਆਂ ਦੇ ਸਾਹਮਣੇ ਹੈ। ਪਰ ਤੁਸੀਂ ਇਸ ਚੀਜ਼ ਨੂੰ ਰੱਟਾ ਨਹੀਂ ਮਾਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤਿੰਨ ਮਹੀਨਿਆਂ ਵਿੱਚ ਕੋਡਿੰਗ ਸਿੱਖਣ ਜਾ ਰਿਹਾ ਹਾਂ।"

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੇ ਹਰ ਰੋਜ਼ 20 ਜਾਂ 30 ਮਿੰਟ ਕੋਡਿੰਗ ਦਾ ਅਭਿਆਸ ਕੀਤਾ ਹੈ ਅਤੇ ਉਹ ਛੁੱਟੀ ਦੇ ਦਿਨ ਵੀ ਇਸਨੂੰ ਸਮਾਂ ਦਿੰਦੇ ਸਨ।

ਵੀਅਰਡ ਵ੍ਹੇਲ ਬੇਨਿਆਮਿਨ ਦਾ ਦੂਜਾ ਡਿਜੀਟਲ-ਕਲਾ ਸੰਗ੍ਰਹਿ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ ਮਾਇਨਕਰਾਫਟ (Minecraft) ਤੋਂ ਪ੍ਰੇਰਿਤ ਰਚਨਾ ਬਣਾਈ ਸੀ। ਹਾਲਾਂਕਿ, ਉਹ ਬਹੁਤ ਚੰਗੀ ਕੀਮਤ 'ਤੇ ਨਹੀਂ ਵਿਕ ਸਕੀ ਸੀ।

ਬੇਨਿਆਮਿਨ ਦੀ ਰਚਨਾ 'ਵੀਅਰਡ ਵ੍ਹੇਲਸ'

ਤਸਵੀਰ ਸਰੋਤ, BENYAMIN AHMED

ਤਸਵੀਰ ਕੈਪਸ਼ਨ, ਬੇਨਿਆਮਿਨ ਦੀ ਰਚਨਾ 'ਵੀਅਰਡ ਵ੍ਹੇਲਸ'

ਇਸ ਵਾਰ ਉਨ੍ਹਾਂ ਨੇ ਪ੍ਰਸਿੱਧ ਪਿਕਸੇਲੇਟਡ ਵ੍ਹੇਲ ਮੀਮ ਤੋਂ ਪ੍ਰੇਰਨਾ ਲਈ ਸੀ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਤੋਂ 3,350 ਕਿਸਮਾਂ ਦੀਆਂ ਇਮੋਜੀ-ਟਾਈਪ ਵ੍ਹੇਲ ਮੱਛੀਆਂ ਬਣਾਈਆਂ।

ਬੇਨਿਆਮਿਨ ਕਹਿੰਦੇ ਹਨ, "ਉਨ੍ਹਾਂ ਸਾਰਿਆਂ ਨੂੰ ਹੈਚ ਕਰਦੇ ਹੋਏ ਦੇਖਣਾ ਦਿਲਚਸਪ ਸੀ ਕਿਉਂਕਿ ਉਹ ਹੌਲੀ-ਹੌਲੀ ਮੇਰੀ ਸਕ੍ਰੀਨ 'ਤੇ ਬਣਦੀਆਂ ਦਿੱਸ ਰਹੀਆਂ ਸਨ।"

ਬੇਨਿਆਮਿਨ ਨੇ ਹੁਣ ਆਪਣੇ ਤੀਜੇ, ਸੁਪਰਹੀਰੋ-ਥੀਮ ਵਾਲੇ ਸੰਗ੍ਰਹਿ 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।

ਇਮਰਾਨ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਬੇਟੇ ਨੇ ਕੋਈ ਵੀ ਕਾਪੀਰਾਈਟ ਕਾਨੂੰਨ ਨਹੀਂ ਤੋੜਿਆ ਹੈ। ਉਹ ਇਸ ਕੰਮ ਦਾ ਆਡਿਟ ਕਰਨ ਦੇ ਨਾਲ-ਨਾਲ ਡਿਜ਼ਾਈਨਾਂ ਨੂੰ ਟ੍ਰੇਡਮਾਰਕ ਕਰਨ ਬਾਰੇ ਕਾਨੂੰਨੀ ਸਲਾਹ ਵੀ ਲੈ ਰਹੇ ਹਨ।

ਹਾਲਾਂਕਿ ਕਲਾ ਜਗਤ, ਐਨਐਫਟੀ ਦੇ ਮੌਜੂਦਾ ਰੁਝਾਨ ਬਾਰੇ ਮਿਲੀ-ਜੁਲੀ ਰਾਏ ਰੱਖਦਾ ਹੈ।

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)