ਗੁਰਦੁਆਰੇ ਦੀ ਕਾਰ ਸੇਵਾ ਦੀ ਗੱਦੀ ਨੂੰ ਲੈ ਕੇ ਝਗੜਾ, ਗੋਲੀਬਾਰੀ 'ਚ ਇੱਕ ਮੌਤ, 5 ਜ਼ਖ਼ਮੀ

ਕੈਥਲ

ਤਸਵੀਰ ਸਰੋਤ, KAMAN SAINI/BBC

ਕੈਥਲ, ਹਰਿਆਣਾ ਦੇ ਡੋਗਰਾ ਗੇਟ ਵਿਚਲੇ ਗੁਰਦੁਆਰਾ ਨਿੰਮ ਸਾਹਿਬ ਵਿੱਚ ਕਾਰ-ਸੇਵਾ ਦੀ ਪ੍ਰਧਾਨਗੀ ਬਾਰੇ ਝਗੜਾ ਹੋ ਗਿਆ। ਦੋਵਾਂ ਪੱਖਾਂ ਵੱਲੋਂ ਕੀਤੀ ਫਾਇਰਿੰਗ ਵਿੱਚ 5 ਜਣਿਆਂ ਨੂੰ ਗੋਲੀਆਂ ਲੱਗੀਆਂ।

ਕੈਥਲ ਦੇ ਡੀਐੱਸਪੀ ਵਿਵੇਕ ਚੌਧਰੀ ਦੇ ਮੁਤਾਬਕ ਗੁਰਦੁਆਰੇ ਵਿੱਚ ਕਾਰਸੇਵਾ ਦੀ ਗੱਦੀ ਦੇ ਵਿਵਾਦ ਨੂੰ ਲੈ ਕੇ ਇੱਕ ਧੜੇ ਨੇ ਦੂਜੇ ਧੜ੍ਹੇ ਉੱਪਰ ਗੋਲੀਆਂ ਚਲਾ ਦਿੱਤੀਆਂ।

ਜਦਕਿ ਫੱਟੜਾਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆਂ ਗਿਆ ਪਰ ਇੱਕ ਜਣੇ ਜੋਗਾ ਸਿੰਘ ਨੂੰ ਪੇਟ ਵਿੱਚ ਗੋਲੀ ਲੱਗਣ ਅਤੇ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਪੀਜੀਆਈ ਵਿੱਚ ਜੋਗਾ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-

ਫਾਇਰਿੰਗ ਕਰਨ ਵਾਲੇ ਕੌਣ ਸਨ?

ਮੌਕੇ ਉੱਪਰ ਮੌਜੂਦ ਗੁਰਦੁਆਰੇ ਨਾਲ ਜੁੜੇ ਲੋਕਾਂ ਨੇ ਬੀਬੀਸੀ ਦੇ ਸਹਿਯੋਗੀ ਕਮਲ ਸੈਣੀ ਨੂੰ ਦੱਸਿਆ ਕਿ ਕਾਰ ਸੇਵਾ ਦੇ ਪ੍ਰਧਾਨ ਗੋਪਾਲ ਉਰਫ਼ ਪਾਲਾ ਰਾਮ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਿਹੋਵਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਬਾ ਮਹਿੰਦਰ ਸਿੰਘ ਨੂੰ ਕਾਰ ਸੇਵਾ ਸਪੁਰਦ ਕੀਤੀ ਗਈ ਸੀ।

ਸਿੱਲਾਖੇੜਾ ਦੇ ਰਹਿਣ ਵਾਲੇ ਕੁਲਬੀਰ ਸਿੰਘ ਉਰਫ਼ ਬਿੱਟੂ ਪਹਿਲਾਂ ਪ੍ਰਧਾਨ ਕੋਲ ਡਰਾਈਵਰ ਸਨ ਅਤੇ ਪਾਲਾ ਰਾਮ ਦੀ ਮੌਤ ਤੋਂ ਬਾਅਦ ਪ੍ਰਧਾਨ ਬਣਨਾ ਚਾਹੁੰਦੇ ਸਨ।

ਚਸ਼ਮਦੀਦਾਂ ਦਾ ਇਲਜ਼ਾਮ ਹੈ ਕਿ ਸੰਗਤ ਨੇ ਪ੍ਰਧਾਨ ਮਹਿੰਦਰ ਸਿੰਘ ਨੂੰ ਬਣਾ ਦਿੱਤਾ ਜਿਸ ਗੱਲੋਂ ਬਿੱਟੂ ਇਸ ਤੋਂ ਨਰਾਜ਼ ਸਨ।

ਬਿੱਟੂ ਉੱਤੇ ਪਿੰਡ ਦੇ ਸਰਪੰਚ ਸਾਹਿਬ ਸਿੰਘ ਵਿਰਕ ਨਾਲ ਮਿਲ ਕੇ ਪ੍ਰਧਾਨਗੀ ਉੱਪਰ ਕਾਬਜ਼ ਹੋਣ ਦੀ ਸਾਜਿਸ਼ ਰਚਣ ਦਾ ਵੀ ਇਲਜ਼ਾਮ ਲੱਗ ਰਿਹਾ ਹੈ।

ਇਹ ਵੀ ਇਲਜ਼ਾਮ ਹੈ ਕਿ ਬਿੱਟੂ ਨੇ ਗੁਰਦੁਆਰੇ ਦੇ ਦੋ ਕਮਰਿਆਂ ਉੱਪਰ ਕਬਜ਼ਾ ਕੀਤਾ ਹੋਇਆ ਸੀ। ਇਨ੍ਹਾਂ ਕਮਰਿਆਂ ਨੂੰ ਖਾਲੀ ਕਰਵਾਉਣ ਲਈ ਪਹਿਲਾਂ ਚਾਰ ਵਾਰ ਪੰਚਾਇਤ ਸੱਦੀ ਜਾ ਚੁੱਕੀ ਸੀ।

ਬੁੱਧਵਾਰ ਨੂੰ ਵੀ ਪੰਚਾਇਤ ਸੀ, ਜਦੋਂ ਪ੍ਰਬੰਧਕਾਂ ਨੇ ਕਮਰਾ ਖਾਲੀ ਕਰਵਾਉਣ ਲਈ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਹਿਣ ਗਈ ਤਾਂ ਉਨ੍ਹਾਂ ਨੇ ਸੰਗਤ ਉੱਪਰ ਫਾਇਰਿੰਗ ਖੋਲ੍ਹ ਦਿੱਤੀ।

ਰੇਤੇ ਦੇ ਢੇਰ ਨੇ ਕੀਤਾ ਬਚਾਅ

ਕੈਥਲ

ਤਸਵੀਰ ਸਰੋਤ, KAMAL SAINI/BBC

ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੱਖ ਵਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਅਤੇ ਕਰੀਬ 20-25 ਰਾਊਂਦ ਚਲਾਏ ਗਏ। ਛੇ ਜਣਿਆਂ ਨੂੰ ਗੋਲੀ ਲੱਗੀ ਅਤੇ ਜਿਨ੍ਹਾਂ ਵਿੱਚੋਂ ਇੱਕ ਜਣੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ

ਮੌਕੇ ’ਤੇ ਮੌਜੂਦ ਲੋਕਾਂ ਵਿੱਚੋਂ ਕੁਝ ਲੋਕਾਂ ਨੇ ਦੱਸਿਆ ਹੋਰ ਲੋਕਾਂ ਨੇ ਰੇਤੇ ਦੇ ਢੇਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।

ਇੱਕ ਗੋਲੀ ਸਾਹਮਣੇ ਖੜ੍ਹੀ ਕਾਰ ਦੇ ਪਿਛਲੇ ਹਿੱਸੇ ਵਿੱਚ ਲੱਗੀ ਅਤੇ ਸ਼ੀਸ਼ਾ ਵਿੰਨ੍ਹ ਕੇ ਬਾਹਰ ਨਿਕਲ ਗਈ।

ਇਸ ਤੋਂ ਇਲਾਵਾ ਹਮਲਾਵਰਾਂ ਨੇ ਦੋ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ।

ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਸੀ

ਗੁਰਦੁਆਰਾ ਨਿੰਮ ਸਾਹਿਬ ਵਿੱਚ ਹੋਈ ਫਾਇਰਿੰਗ ਦੀ ਇਤਲਾਹ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਪਹੁੰਚਣ ਲੱਗੀ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ।

ਇਸ ਤੋਂ ਇਲਾਵਾ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸਐੱਚਓ ਸੁਰਿੰਦਰ ਕੁਮਾਰ, ਸੀਆਈ ਵੰਨ ਥਾਣਾ ਇੰਚਾਰਜ ਅਮਿਤ ਕੁਮਾਰ, ਸੀਆਈ ਟੂ ਥਾਣਾ ਪ੍ਰਭਾਰੀ ਸੋਮਵੀਰ, ਸਦਰ ਥਾਣਾ ਐੱਸਐੱਚਓ ਵੀਰਭਾਨ ਅਤੇ ਡੀਐੱਸਪੀ ਵਿਵੇਕ ਚੌਧਰੀ ਮੌਕੇ ਉੱਪਰ ਪਹੁੰਚੇ।

ਪੁਲਿਸ ਮੁਤਾਬਕ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)