ਰਵਾਇਤ ਦੇ ਨਾਂ 'ਤੇ ਨਾਬਾਲਗ਼ ਕੁੜੀਆਂ ਨੂੰ ‘ਬਿਨਾਂ ਕੱਪੜਿਆਂ ਦੇ ਪੂਰੇ ਪਿੰਡ ਵਿੱਚ ਘੁਮਾਇਆ’

ਤਸਵੀਰ ਸਰੋਤ, Getty Images
ਮੱਧ ਭਾਰਤ ਵਿੱਚ ਇੱਕ ਪੇਂਡੂ ਪਰੰਪਰਾ ਮੁਤਾਬਕ ਛੇ ਨਾਬਾਲਗ਼ ਕੁੜੀਆਂ ਨੂੰ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਸਰੇਆਮ ਘੁਮਾਇਆ ਗਿਆ ਅਤੇ ਇਹ ਸਭ ਕੁਝ ਇਸ ਲਈ ਕੀਤਾ ਗਿਆ ਤਾਂ ਜੋ ਇਲਾਕੇ ਵਿੱਚ ਮੀਂਹ ਪੈ ਸਕੇ।
ਇਹ ਮਾਮਲਾ ਮੱਧ ਪ੍ਰਦੇਸ਼ ਸੂਬੇ ਦੇ ਬੁੰਦੇਲਖੰਡ ਖੇਤਰ ਦੇ ਸੋਕੇ ਨਾਲ ਗ੍ਰਸਤ ਇੱਕ ਪਿੰਡ ਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਨੌਜਵਾਨ ਕੁੜੀਆਂ ਬਿਨਾਂ ਕੱਪੜਿਆਂ ਦੇ ਤੁਰਦੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਨੇ ਆਪਣੇ ਮੋਢਿਆਂ 'ਤੇ ਲੱਕੜ ਦੇ ਛੱਜੇ ਰੱਖੇ ਹੋਏ ਹਨ ਅਤੇ ਉਨ੍ਹਾਂ ਛੱਜਿਆਂ ਨਾਲ ਇੱਕ-ਇੱਕ ਡੱਡੂ ਬੰਨ੍ਹਿਆ ਹੋਇਆ ਹੈ।
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਰਸਮ ਮੀਂਹ ਦੇ ਦੇਵਤਾ ਨੂੰ ਖੁਸ਼ ਕਰੇਗੀ ਜਿਸ ਨਾਲ ਇਲਾਕੇ ਵਿੱਚ ਮੀਂਹ ਪਏਗਾ।
ਭਾਰਤ ਦੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ਨੇ ਦਮੋਹ ਜ਼ਿਲ੍ਹੇ ਦੇ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ, ਜਿਸ ਦੇ ਅਧੀਨ ਇਹ ਪਿੰਡ ਪੈਂਦਾ ਹੈ।
ਇਹ ਵੀ ਪੜ੍ਹੋ-
ਨਹੀਂ ਮਿਲੀ ਕੋਈ ਸ਼ਿਕਾਇਤ˸ ਪੁਲਿਸ
ਸਥਾਨਕ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਮੋਹ ਦੇ ਪੁਲਿਸ ਸੁਪਰੀਟੇਂਡੇਂਟ ਡੀ. ਆਰ. ਤੇਨੀਵਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਜੇ ਸਾਨੂੰ ਪਤਾ ਲਗਦਾ ਹੈ ਕਿ ਕੁੜੀਆਂ ਨੂੰ ਬਿਨਾਂ ਕੱਪੜਿਆਂ ਦੇ ਤੁਰਨ ਲਈ ਜ਼ਬਰਦਸਤੀ ਮਜਬੂਰ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।"
ਵੀਡੀਓ ਵਿੱਚ ਦਿਖਾਈ ਦੇਣ ਵਾਲੀਆਂ ਕੁੜੀਆਂ ਵਿੱਚੋਂ ਕੁਝ ਦੀ ਉਮਰ ਮਹਿਜ਼ ਪੰਜ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਿ ਇੱਕ ਜਲੂਸ ਵਿੱਚ ਇਕੱਠੀਆਂ ਤੁਰ ਰਹੀਆਂ ਹਨ ਅਤੇ ਜਿਨ੍ਹਾਂ ਦੇ ਅੱਗੇ ਭਜਨ-ਗੀਤ ਗਾਉਂਦੀਆਂ ਕੁਝ ਔਰਤਾਂ ਵੀ ਚੱਲ ਰਹੀਆਂ ਹਨ।
ਇਹ ਜਲੂਸ ਪਿੰਡ ਦੇ ਹਰ ਘਰ ਵਿੱਚ ਰੁਕਿਆ, ਜਿੱਥੋਂ ਬੱਚਿਆਂ ਨੇ ਅਨਾਜ ਇਕੱਠਾ ਕੀਤਾ, ਜੋ ਬਾਅਦ ਵਿੱਚ ਇੱਕ ਸਥਾਨਕ ਮੰਦਰ ਦੇ ਭੰਡਾਰੇ ਵਿੱਚ ਦਾਨ ਕਰ ਦਿੱਤਾ ਗਿਆ।
ਪੀਟੀਆਈ ਨੇ ਦੱਸਿਆ ਕਿ ਜਲੂਸ ਵਿੱਚ ਸ਼ਾਮਲ ਔਰਤਾਂ ਦਾ ਕਹਿਣਾ ਹੈ, "ਸਾਡਾ ਮੰਨਣਾ ਹੈ ਕਿ ਇਸ ਨਾਲ ਮੀਂਹ ਆਵੇਗਾ।"
ਦਮੋਹ ਜ਼ਿਲ੍ਹਾ ਕੁਲੈਕਟਰ ਐੱਸ ਕ੍ਰਿਸ਼ਨਾ ਚੈਤਨਿਆ ਨੇ ਕਿਹਾ ਕਿ ਕੁੜੀਆਂ ਦੇ ਮਾਪਿਆਂ ਨੇ ਇਸ ਰਸਮ ਲਈ ਸਹਿਮਤੀ ਦਿੱਤੀ ਸੀ ਅਤੇ ਉਨ੍ਹਾਂ ਨੇ ਆਪ ਵੀ ਇਸ ਵਿੱਚ ਹਿੱਸਾ ਲਿਆ ਸੀ।
ਉਨ੍ਹਾਂ ਕਿਹਾ, "ਅਜਿਹੇ ਮਾਮਲਿਆਂ ਵਿੱਚ, ਪ੍ਰਸ਼ਾਸਨ ਸਿਰਫ ਪਿੰਡ ਵਾਸੀਆਂ ਨੂੰ ਅਜਿਹੇ ਅੰਧਵਿਸ਼ਵਾਸ ਦੇ ਵਿਅਰਥ ਹੋਣ ਬਾਰੇ ਜਾਗਰੂਕ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਸਮਝਾ ਸਕਦਾ ਹੈ ਕਿ ਅਜਿਹੀਆਂ ਪ੍ਰਥਾਵਾਂ ਲੋੜੀਂਦੇ ਨਤੀਜੇ ਨਹੀਂ ਦਿੰਦੀਆਂ।"
ਭਾਰਤੀ ਖੇਤੀ ਮੁੱਖ ਤੌਰ 'ਤੇ ਮਾਨਸੂਨ ਬਾਰਸ਼ਾਂ 'ਤੇ ਨਿਰਭਰ ਕਰਦੀ ਹੈ ਅਤੇ ਬਹੁਤ ਸਾਰੇ ਖੇਤਰਾਂ ਵਿੱਚ ਅਜਿਹੀਆਂ ਕਈ ਰਸਮਾਂ ਹਨ ਜੋ ਕਿ ਸਥਾਨਕ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਅਨੁਸਾਰ ਬਾਰਿਸ਼ ਦੇ ਦੇਵਤਿਆਂ ਨੂੰ ਸਮਰਪਿਤ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਝ ਭਾਈਚਾਰੇ ਯੱਗ (ਹਿੰਦੂ ਧਰਮ ਅਨੁਸਾਰ ਅਗਨੀ ਰੀਤੀ-ਰਿਵਾਜ) ਕਰਦੇ ਹਨ, ਕਈ ਹੋਰ ਹਨ ਜੋ ਡੱਡੂਆਂ ਜਾਂ ਗਧਿਆਂ ਦਾ ਵਿਆਹ ਕਰਵਾਉਂਦੇ ਹਨ ਜਾਂ ਮੀਂਹ ਦੇ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਗੀਤ ਗਾਉਂਦੇ ਹੋਏ ਜਲੂਸ ਕੱਢਦੇ ਹਨ।
ਸੱਭਿਆਚਾਰਕ ਮਾਹਰ ਕਹਿੰਦੇ ਹਨ ਕਿ ਇਹ ਪ੍ਰਥਾਵਾਂ ਉਨ੍ਹਾਂ ਲੋਕਾਂ ਵਿੱਚ ਨਿਰਾਸ਼ਾ ਦਾ ਇੱਕ ਪੈਮਾਨਾ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਹੋਰ ਕਿਸੇ ਪਾਸਿਓਂ ਮਦਦ ਦੀ ਕੋਈ ਉਮੀਦ ਨਹੀਂ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














