You’re viewing a text-only version of this website that uses less data. View the main version of the website including all images and videos.
'ਜਦੋਂ ਤੱਕ ਹਿੰਦੂ ਬਹੁ ਗਿਣਤੀ ਵਿੱਚ ਰਹਿਣਗੇ ਦੇਸ਼ ਵਿੱਚ ਕਨੂੰਨ ਦਾ ਰਾਜ, ਸੰਵਿਧਾਨ ਅਤੇ ਧਰਮ ਨਿਰਪੱਖਤਾ ਕਾਇਮ ਰਹੇਗੀ' : ਨਿਤਨ ਪਟੇਲ- ਪ੍ਰੈੱਸ ਰਿਵੀਊ
ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਮੁਤਾਬਕ 'ਜਦੋਂ ਤੱਕ ਹਿੰਦੂ ਬਹੁ ਗਿਣਤੀ ਵਿੱਚ ਰਹਿਣਗੇ ਦੇਸ਼ ਵਿੱਚ ਕਨੂੰਨ ਦਾ ਰਾਜ, ਸੰਵਿਧਾਨ ਅਤੇ ਧਰਮ ਨਿਰਪੱਖਤਾ ਕਾਇਮ ਰਹੇਗੀ ਅਤੇ ਜਦੋਂ ਹਿੰਦੂ ਦਾ ਗਿਣਤੀ ਘਟੇਗੀ ਤਾਂ ਇਹ ਸਭ ਵੀ ਖ਼ਤਮ ਹੋ ਜਾਵੇਗਾ।'
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਨੂੰ ਜਦੋਂ ਉਨ੍ਹਾਂ ਨੂੰ ਸ਼ੁੱਕਰਵਾਰ ਦੇ ਬਿਆਨ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, "ਹਿੰਦੂ ਆਪਣੀ ਸੋਚ ਵਿੱਚ ਉਦਾਰਵਾਦੀ ਹਨ, ਇਸੇ ਲਈ ਦੇਸ਼ ਵਿੱਚ ਲੋਕਤੰਤਰ ਵੱਧ-ਫੁੱਲ ਰਿਹਾ ਹੈ।"
ਹਾਲਾਂਕਿ ਉਨ੍ਹਾਂ ਨੇ ਕਿਹਾ,"ਇਹ ਮੇਰੀ ਦੀ ਵਿਅਕਤੀਗਤ ਰਾਇ ਹੈ। ਲੋਕਤੰਤਰ ਉੱਥੇ ਕੰਮ ਕਰਦਾ ਹੈ, ਜਿੱਥੇ ਬਹੁਗਿਣਤੀ ਲੋਕਤੰਤਰੀ ਕਦਰਾਂ - ਕੀਮਤਾਂ ਦੀ ਧਾਰਨਾ ਹੋਵੇ। ਦੇਸ਼ ਜਿੱਥੇ ਲੋਕ ਮੰਨਦੇ ਹਨ ਕਿ ਉਹ ਜੋ ਕਹਿੰਦੇ ਹਨ ਉਹੀ ਠੀਕ ਹੈ, ਉੱਥੇ ਕਨੂੰਨ ਦਾ ਰਾਜ, ਲੋਕਤੰਤਰ ਅਤੇ ਨਿਆਂਪਾਲਿਕਾ ਵਿੱਚ ਕਮੀ ਆਉਂਦੀ ਹੈ। ਅਫ਼ਗਾਨਿਸਤਾਨ ਇਸ ਦੀ ਤਾਜ਼ਾ ਮਿਸਾਲ ਹੈ।"
ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ ਸੀ,"ਮੇਰੇ ਸ਼ਬਦ ਯਾਦ ਰੱਖਣਾ ਜਿੰਨੀ ਦੇਰ ਤੱਕ ਦੇਸ਼ ਵਿੱਚ ਹਿੰਦੂ ਬਹੁ ਗਿਣਤੀ ਵਿੱਚ ਹਨ, ਇਹ ਲੋਕ ਸੰਵਿਧਾਨ, ਕਨੂੰਨ ਦੇ ਰਾਜ ਅਤੇ ਧਰਮ ਨਿਰਪੱਖਤਾ ਦੀ ਗੱਲ ਕਰਨਗੇ। ਰੱਬ ਮਾਫ਼ ਕਰੇ ਜੇ 1000 ਜਾਂ 2000 ਸਾਲਾਂ ਬਾਅਦ ਹਿੰਦੂਆਂ ਦੀ ਗਿਣਤੀ ਘਟ ਗਈ ਤਾਂ ਕੋਈ ਅਦਾਲਤਾਂ, ਕੋਈ ਲੋਕ ਸਭਾ, ਕੋਈ ਸੰਵਿਧਾਨ ਕੁਝ ਨਹੀਂ ਰਹੇਗਾ।"
ਇਹ ਵੀ ਪੜ੍ਹੋ:
ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨੂੰ ਪੰਜਾਬ ਬਾਰੇ ਕੀ ਦੱਸਿਆ?
ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਸ਼ਨਿੱਚਰਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਕਾਂਗਰਸ ਦੀ ਸਥਿਤੀ ਤੋਂ ਜਾਣੂੰ ਕਰਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਦੀ ਖਹਿਬਾਜ਼ੀ ਖ਼ਤਮ ਨਹੀ ਹੋ ਰਹੀ ਹੈ ਸਗੋਂ ਤੇਜ਼ੀ ਨਾਲ਼ ਵਧ ਰਹੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਵਤ ਨੇ ਰਾਹੁਲ ਗਾਂਧੀ ਨੂੰ ਪੰਜਾਬ ਦੀ ਸਰਕਾਰ ਅਤੇ ਸਿਆਸੀ ਪਹੁੰਚ ਬਾਰੇ ਅਤੇ 18 ਨੁਕਾਤੀ ਏਜੰਡੇ ਬਾਰੇ ਹੋਏ ਕੰਮ ਤੋਂ ਇਲਾਵਾ ਦੋਵਾਂ ਆਗੂਆਂ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾਂਦੇ ਸ਼ਕਤੀ ਪ੍ਰਗਟਾਵਿਆਂ ਬਾਰੇ ਵੀ ਦੱਸਿਆ।
ਰਾਵਤ ਨੇ ਹਾਲਾਂਕਿ ਸਿੱਧੂ ਦੇ "ਫ਼ੈਸਲਾ ਨਾ ਕਰਨ ਦਿੱਤੇ ਜਾਣ ਦੀ ਸੂਰਤ ਵਿੱਚ ਇੱਟ ਨਾਲ਼ ਇੱਟ ਖੜਕਾਉਣ" ਵਾਲੇ਼ ਬਿਆਨ ਬਾਰੇ ਉਨ੍ਹਾਂ ਨੇ ਕਿਹਾ ਕਿ "ਸਾਰਿਆਂ ਦੀ ਬੋਲਣ ਦੀ ਇੱਕ ਸ਼ੈਲੀ ਹੁੰਦੀ ਹੈ ਅਤੇ ਸੂਬੇ ਦੇ ਸਾਰੇ ਆਗੂ ਨਿਮਰ ਹਨ।"
ਕਾਬੁਲ ਵਿੱਚ ਇੱਕ ਹੋਰ ਹਮਲੇ ਦੇ ਭਰੋਸੇਯੋਗ ਸੰਭਾਵਨਾ-ਬਾਇਡਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉੱਪਰ ਇੱਕ ਹੋਰ ਹਮਲੇ ਦੀ ਭਰੋਸੇਯੋਗ ਸੰਭਾਵਨਾ ਹੈ।
ਰਾਸ਼ਟਰਪਤੀ ਨੇ ਬੀਬੀਸੀ ਦੀ ਖ਼ਬਰ ਮੁਤਾਬਕ ਕਿਹਾ ਕਿ ਉਨ੍ਹਾਂ ਨੂੰ ਕਮਾਂਡਰਾਂ ਨੇ ਦੱਸਿਆ ਹੈ ਕਿ ਇਹ ਐਤਵਾਰ ਤੱਕ ਹੋ ਸਕਦਾ ਹੈ।
ਅਫ਼ਗਾਨਿਸਤਾਨ ਵਿੱਚੋਂ ਅਮਰੀਕਾ ਅਜੇ ਲੋਕਾਂ ਨੂੰ ਕੱਢ ਰਿਹਾ ਹੈ ਪਰ ਬ੍ਰਿਟੇਨ ਦੇ ਕੂਟਨੀਤਿਕ ਅਤੇ ਅਧਿਕਾਰੀ ਕਾਬੁਲ ਛੱਡ ਚੁੱਕੇ ਹਨ।
ਹਾਲਤ ਦੇ ਮੱਦੇ ਨਜ਼ਰ ਖ਼ਬਰ ਏਜੰਸੀ ਏਐੱਫਪੀ ਮੁਤਾਬਕ ਕਾਬੁਲ ਹਵਾਈ ਅੱਡੇ ਦੇ ਆਸ-ਪਾਸ ਤੋਂ ਸਾਰੇ ਅਮਰੀਕੀ ਨਾਗਿਰਕਾਂ ਨੂੰ ਦੂਰ ਹਟ ਜਾਣ ਦੀ ਇਤਲਾਹ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: