ਉਹ ਪਰਿਵਾਰ ਜਿਸ ਦੇ ਸਾਰੇ ਮੈਂਬਰਾਂ ਦਾ ਜਨਮ ਦਿਨ 1 ਅਗਸਤ ਨੂੰ ਹੁੰਦਾ ਹੈ

ਪਾਕਿਸਤਾਨ ਦੇ ਇੱਕ ਪਰਿਵਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ। ਇਸ ਪਰਿਵਾਰ ਦੇ 9 ਮੈਂਬਰ ਇੱਕ ਹੀ ਦਿਨ ਪਰ ਵੱਖ ਵੱਖ ਸਾਲਾਂ ਵਿੱਚ ਪੈਦਾ ਹੋਏ ਹਨ।

2012 ਤੋਂ ਇਹ ਰਿਕਾਰਡ ਪਹਿਲਾਂ ਅਮਰੀਕਾ ਦੇ ਇੱਕ ਪਰਿਵਾਰ ਦੇ ਨਾਮ ਸੀ। ਇਸ ਪਰਿਵਾਰ ਦੇ ਪੰਜ ਬੱਚਿਆਂ ਦਾ ਜਨਮ 5 ਫ਼ਰਵਰੀ ਨੂੰ ਵੱਖ ਵੱਖ ਵਰ੍ਹਿਆਂ ਵਿੱਚ ਹੋਇਆ ਸੀ।

ਸਿੰਧ ਦੇ ਲਰਕਾਨਾ ਖੇਤਰ ਵਿੱਚ ਵਸਦੇ ਆਮਿਰ ਅਲੀ ਮਾਂਗੀ, ਉਨ੍ਹਾਂ ਦੀ ਪਤਨੀ ਖਦੀਜਾ ਆਮਿਰ ਅਤੇ ਸਾਰੇ ਸੱਤ ਬੱਚਿਆਂ ਦਾ ਜਨਮ 1 ਅਗਸਤ ਨੂੰ ਹੋਇਆ ਹੈ।

ਆਮਿਰ ਦਾ ਜਨਮ 1 ਅਗਸਤ 1968, ਖਦੀਜਾ ਦਾ ਜਨਮ 1 ਅਗਸਤ 1973 ਨੂੰ ਹੋਇਆ ਹੈ।

ਇਹ ਵੀ ਪੜ੍ਹੋ:

ਵੱਡੀ ਬੇਟੀ ਸਿੰਧੂ, ਜੁੜਵਾਂ ਬੇਟਿਆਂ ਸਪਨਾ ਅਤੇ ਸੱਸੀ, ਬੇਟੇ ਆਮਿਰ, ਜੁੜਵਾ ਬੇਟੇ ਅੰਬਰ, ਅਮਰ ਮਾਂਗੀ, ਛੋਟੇ ਬੇਟੇ ਅਹਿਮਰ ਦਾ ਜਨਮ ਵੀ 1 ਅਗਸਤ ਨੂੰ ਹੀ ਹੋਇਆ ਹੈ।

ਜੁੜਵਾ ਬੇਟੀਆਂ ਦਾ ਜਨਮ 1998 ਅਤੇ ਜੁੜਵਾਂ ਬੇਟਿਆਂ ਦਾ ਜਨਮ 2003 ਵਿੱਚ ਹੋਇਆ ਹੈ।

ਆਮਿਰ ਅਤੇ ਖਦੀਜਾ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਹੈ ਅਤੇ ਆਪਣੇ ਕੰਮਕਾਜ ਦੀ ਸ਼ੁਰੂਆਤ ਵੀ ਆਮਿਰ ਨੇ 1 ਅਗਸਤ ਨੂੰ ਹੀ ਕੀਤੀ ਸੀ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

'ਦੋਸਤ ਦੇ ਕਹਿਣ 'ਤੇ ਭੇਜੀ ਅਰਜ਼ੀ'

ਆਮਿਰ ਅਲੀ ਮਾਂਗੀ ਜੋਤਿਸ਼ ਵਿੱਦਿਆ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਕਵਿਤਾਵਾਂ ਵੀ ਲਿਖਦੇ ਹਨ।

ਉਨ੍ਹਾਂ ਕੋਲ ਕਈ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਸਬੰਧ, ਅਰਥ ਸ਼ਾਸਤਰ ਅਤੇ ਸਮਾਜਿਕ ਵਿਗਿਆਨ ਸ਼ਾਮਿਲ ਹਨ।

ਆਮਿਰ ਇੱਕ ਸਕੂਲ ਟੀਚਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਸਭ ਲੋਕ ਆਪਣੇ ਜਨਮਦਿਨ ਦਾ ਕੇਕ ਇਕੱਠੇ ਕੱਟਦੇ ਹਨ।

ਉਹ ਦੱਸਦੇ ਹਨ ਕਿ ਆਪਣੇ ਇੱਕ ਦੋਸਤ ਦੇ ਕਹਿਣ 'ਤੇ ਉਨ੍ਹਾਂ ਨੇ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਨੂੰ ਆਪਣੀ ਅਰਜ਼ੀ ਭੇਜੀ ਸੀ।

ਇੱਕ ਸਾਲ ਦੇ ਅੰਦਰ ਅੰਦਰ ਉਨ੍ਹਾਂ ਨੇ ਆਮਿਰ ਤੋਂ ਇਸ ਦਾਅਵੇ ਸਬੰਧੀ ਦਸਤਾਵੇਜ਼ ਮੰਗੇ ਅਤੇ ਇੱਕ ਸਾਲ ਬਾਅਦ ਉਨ੍ਹਾਂ ਨੂੰ ਅਧਿਕਾਰਿਕ ਦਸਤਾਵੇਜ਼ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:

ਇਹ ਵੀ ਵੇਖੋ: