ਕੋਟਕਪੂਰਾ ਗੋਲੀਕਾਂਡ: SIT ਨੇ ਕਿਉਂ ਬਦਲੀ ਪ੍ਰਕਾਸ਼ ਸਿੰਘ ਬਾਦਲ ਲਈ ਪੁੱਛਗਿੱਛ ਦੀ ਥਾਂ

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Pti

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਏਡੀਜੀਪੀ ਵਿਜੀਲੈਂਸ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤਾ ਹੈ।

ਇਸ ਟੀਮ ਦੀ ਜਾਂਚ ਕੋਟਕਪੂਰਾ ਵਿਖੇ 2015 ਵਿੱਚ ਵਾਪਰੀਆਂ ਘਟਨਾਵਾਂ ਉੱਤੇ ਕੇਂਦਰਿਤ ਹੈ।

ਐਸਆਈਟੀ ਨੇ 16 ਜੂਨ ਲਈ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਭੇਜੇ ਸਨ ਪਰ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਇਸ ਦਿਨ ਪੇਸ਼ ਨਹੀਂ ਹੋ ਸਕੇ। ਐਸਆਈਟੀ ਨੇ ਉਨ੍ਹਾਂ ਨੂੰ ਮੋਹਾਲੀ ਵਿਖੇ ਬੁਲਾਇਆ ਸੀ।

ਇਹ ਵੀ ਪੜ੍ਹੋ:

ਪ੍ਰਕਾਸ਼ ਸਿੰਘ ਬਾਦਲ ਵੱਲੋਂ 14 ਜੂਨ ਨੂੰ ਐਸਆਈਟੀ ਮੁਖੀ ਨੂੰ ਲਿਖੀ ਚਿੱਠੀ ਮੁਤਾਬਕ ਉਹ ਪੁੱਛਗਿੱਛ ਵਿੱਚ ਪੂਰਾ ਸਹਿਯੋਗ ਦੇਣਗੇ ਅਤੇ ਹੁਣ ਉਨ੍ਹਾਂ ਦੇ ਆਪਣੇ ਮੌਜੂਦਾ ਰਿਹਾਇਸ਼ ਵਿਖੇ ਪੁੱਛਗਿੱਛ ਹੋਵੇਗੀ।

ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਾ ਰਿਹਾਇਸ਼ ਚੰਡੀਗਡ਼੍ਹ ਦੇ ਸੈਕਟਰ 4 ਵਿਖੇ ਹੈ।

ਕੀ ਪੁੱਛ ਪੜਤਾਲ ਲਈ ਐਸਆਈਟੀ ਕਿਸੇ ਵਿਅਕਤੀ ਕੋਲ ਜਾ ਸਕਦੀ ਹੈ?

ਬੀਬੀਸੀ ਨਾਲ ਗੱਲਬਾਤ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ, "ਜੇ ਕੋਈ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ, ਗ੍ਰਿਫ਼ਤਾਰ ਹੈ, ਜੁਡੀਸ਼ੀਅਲ ਕਸਟਡੀ ਵਿੱਚ ਹੈ ਤਾਂ ਉਸ ਲਈ ਪੁੱਛਗਿੱਛ ਦੀ ਜਗ੍ਹਾਂ ਅਕਸਰ ਪੁਲਿਸ ਸਟੇਸ਼ਨ ਹੀ ਹੁੰਦੀ ਹੈ।"

ਬੈਂਸ ਮੁਤਾਬਕ ,"ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਉਮਰ ਅਤੇ ਸਿਹਤ ਦੇ ਕਾਰਨ ਐਸਆਈਟੀ ਨੂੰ ਜਗ੍ਹਾ ਅਤੇ ਸਮਾਂ ਬਦਲਣ ਦੀ ਅਪੀਲ ਕਰ ਸਕਦੇ ਹਨ।''

''ਬਜ਼ੁਰਗ ਨਾਗਰਿਕ ਜਿੰਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਉੱਪਰ ਹੈ, ਐਸਆਈਟੀ ਕੋਲ ਆ ਸਕਦੇ ਹਨ ਪਰ ਜੇ ਉਨ੍ਹਾਂ ਦੀ ਸਿਹਤ ਠੀਕ ਨਾ ਹੋਵੇ ਤਾਂ ਜਾਂਚ ਕਰਨ ਵਾਲੀ ਟੀਮ ਵੀ ਉਨ੍ਹਾਂ ਕੋਲ ਜਾ ਸਕਦੀ ਹੈ।"

ਫ਼ਰੀਦਕੋਟ

ਤਸਵੀਰ ਸਰੋਤ, BBC/Arshdeep Kaur

ਤਸਵੀਰ ਕੈਪਸ਼ਨ, ਫ਼ਰੀਦਕੋਟ ਵਿੱਚ SIT ਦਾ ਦਫ਼ਤਰ

14 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਐਸਆਈਟੀ ਦੇ ਚੇਅਰਮੈਨ ਨੂੰ ਚਿੱਠੀ ਰਾਹੀਂ ਦੱਸਿਆ ਸੀ ਕਿ ਡਾਕਟਰ ਨੇ ਉਨ੍ਹਾਂ ਨੂੰ 10 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਐਸਆਈਟੀ ਨੂੰ ਨਵੀਂ ਤਰੀਕ ਤੈਅ ਕਰਨ ਲਈ ਆਖਿਆ ਸੀ।

ਇਸ ਦੌਰਾਨ ਬਾਦਲ ਨੇ ਜਾਂਚ ਲਈ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਐਮਐਲਏ ਫਲੈਟ 37, ਸੈਕਟਰ 4 ਨੂੰ ਤਰਜੀਹ ਦਿੱਤੀ ਹੈ।

ਚਿੱਠੀ ਵਿੱਚ ਬਾਦਲ ਨੇ ਕਾਨੂੰਨ ਨਾਲ ਸਹਿਯੋਗ ਦੀ ਗੱਲ ਵੀ ਲਿਖੀ ਹੈ।

ਇਸ ਤੋਂ ਇਲਾਵਾ ਐਡਵੋਕੇਟ ਬੈਂਸ ਨੇ ਦੱਸਿਆ ਕਿ ਜੇਕਰ ਕਿਸੇ ਕੇਸ ਵਿੱਚ ਬੱਚਿਆਂ ਅਤੇ ਔਰਤਾਂ ਤੋਂ ਪੁੱਛਗਿੱਛ ਜਾਂ ਗਵਾਹੀ ਦੀ ਲੋੜ ਹੈ ਤਾਂ ਉਸ ਲਈ ਵੀ ਵੱਖਰੇ ਨਿਯਮ ਹਨ।

ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਔਰਤਾਂ ਤੋਂ ਥਾਣੇ ਵਿੱਚ ਪੁੱਛਗਿੱਛ ਨਹੀਂ ਹੁੰਦੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੱਚਿਆਂ ਨੂੰ ਵੀ ਪੁਲਿਸ ਸਟੇਸ਼ਨ ਬੁਲਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਜੇ ਕੋਈ ਵਿਅਕਤੀ ਬੀਮਾਰ ਹੈ ਜਾਂ ਹਸਪਤਾਲ ਵਿੱਚ ਦਾਖ਼ਲ ਹੈ ਤਾਂ ਉਸ ਨੂੰ ਪੁਲਿਸ ਸਟੇਸ਼ਨ ਬੁਲਾਉਣ ਦੀ ਜਗ੍ਹਾਂ ਹਸਪਤਾਲ ਵਿਖੇ ਪੁੱਛਗਿੱਛ ਹੋ ਸਕਦੀ ਹੈ।

ਜੇ ਕੋਈ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਕੀ ਹੋ ਸਕਦਾ ਹੈ?

ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਚਿੱਠੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਵਾਰ-ਵਾਰ ਕਿਹਾ ਗਿਆ ਹੈ ਕਿ ਉਹ ਐਸਆਈਟੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।

ਕੋਟਕਪੂਰਾ

ਤਸਵੀਰ ਸਰੋਤ, BBC/Arshdeep Kaur

ਤਸਵੀਰ ਕੈਪਸ਼ਨ, ਕੋਟਕਪੂਰਾ ਰੇਲਵੇ ਸਟੇਸ਼ਨ

ਐਡਵੋਕੇਟ ਬੈਂਸ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਐਸਆਈਟੀ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

ਅਕਸਰ ਐਸਆਈਟੀ ਗ੍ਰਿਫ਼ਤਾਰੀ ਨਹੀਂ ਕਰਦੀ ਪਰ ਜੇ ਵਾਰ-ਵਾਰ ਨੋਟਿਸ ਭੇਜਣ ਅਤੇ ਬਿਨਾਂ ਕੋਈ ਕਾਰਨ ਦੱਸੇ ਵਿਅਕਤੀ ਪੇਸ਼ ਨਹੀਂ ਹੁੰਦਾ ਜਾਂ ਕੋਈ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਇਹ ਗ੍ਰਿਫ਼ਤਾਰੀ ਦਾ ਕਾਰਨ ਬਣ ਸਕਦਾ ਹੈ।

2018 ਵਿੱਚ ਵੀ ਜਗ੍ਹਾ ਅਤੇ ਮਿਤੀ ਵਿੱਚ ਹੋਇਆ ਸੀ ਬਦਲਾਅ

2015 ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। ਕੋਟਕਪੂਰਾ ਵਿਖੇ ਅਕਤੂਬਰ 2015 ਵਿੱਚ ਬੇਅਦਬੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਪਰ 14 ਅਕਤੂਬਰ ਨੂੰ ਗੋਲੀ ਚਲਾਈ ਗਈ ਸੀ।

2018 ਵਿੱਚ ਵੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤਾ ਸੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੀ ਜਗ੍ਹਾ ਅਤੇ ਮਿਤੀ ਵਿੱਚ ਤਬਦੀਲੀ ਦੀ ਅਪੀਲ ਕੀਤੀ ਸੀ।

ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਲਈ 16 ਨਵੰਬਰ 2018 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਬੁਲਾਇਆ ਗਿਆ ਸੀ।

ਪੱਤਰ

ਬਾਅਦ ਵਿੱਚ ਪੁੱਛਗਿੱਛ ਲਈ ਜਗ੍ਹਾ ਤਬਦੀਲ ਹੋ ਕੇ ਚੰਡੀਗੜ੍ਹ ਵਿਖੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਹੋ ਗਈ ਸੀ।

ਕੌਣ-ਕੌਣ ਐਸਆਈਟੀ ਅੱਗੇ ਹੋ ਚੁੱਕਿਆ ਹੈ ਪੇਸ਼?

ਕੋਟਕਪੂਰਾ ਵਿਖੇ ਹੋਏ ਗੋਲੀਕਾਂਡ ਦੀ ਜਾਂਚ ਲਈ ਏਡੀਜੀਪੀ ਵਿਜੀਲੈਂਸ ਐੱਲ ਕੇ ਯਾਦਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸਆਈਟੀ ਦਾ ਗਠਨ 7 ਮਈ ਨੂੰ ਕੀਤਾ ਗਿਆ ਹੈ।

ਲੁਧਿਆਣਾ ਰੇਂਜ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਵੀ ਇਸ ਐਸਆਈਟੀ ਦਾ ਹਿੱਸਾ ਹਨ।

ਇਸ ਟੀਮ ਅੱਗੇ 2015 ਵਿੱਚ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ, ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ, 2015 ਵਿੱਚ ਕੋਟਕਪੂਰਾ ਦੇ ਵਿਧਾਇਕ ਮਨਤਾਰ ਬਰਾੜ, ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਬਰਾੜ ਪੇਸ਼ ਹੋ ਚੁੱਕੇ ਹਨ।

ਕੋਟਕਪੂਰਾ

ਤਸਵੀਰ ਸਰੋਤ, BBC/Arshdeep Kaur

ਤਸਵੀਰ ਕੈਪਸ਼ਨ, 2015 ਵਿੱਚ ਕੋਟਕਪੂਰਾ 'ਚ ਇਸੇ ਥਾਂ ਉੱਤੇ ਗੋਲੀ ਚੱਲੀ ਸੀ

ਇਸ ਦੇ ਨਾਲ ਹੀ ਰਿਟਾਇਰਡ ਡੀਆਈਜੀ ਰਣਬੀਰ ਸਿੰਘ ਖੱਟੜਾ, 2015 ਵਿੱਚ ਡੀਆਈਜੀ ਅਮਰ ਸਿੰਘ ਚਾਹਲ ਅਤੇ ਉਸ ਵੇਲੇ ਫ਼ਰੀਦਕੋਟ ਦੇ ਐੱਸਐੱਸਪੀ ਰਹੇ ਸੁਖਮਿੰਦਰ ਸਿੰਘ ਮਾਨ ਤੋਂ ਵੀ ਐਸਆਈਟੀ ਨੇ ਪੁੱਛਗਿੱਛ ਕੀਤੀ ਹੈ।

ਇਸ ਐਸਆਈਟੀ ਵੱਲੋਂ ਇਸ ਕੇਸ ਨਾਲ ਸਬੰਧਤ ਜਾਣਕਾਰੀ ਲਈ ਈਮੇਲ ਆਈਡੀ [email protected] ਅਤੇ ਵੱਟਸਐਪ ਨੰਬਰ 9875983237 ਵੀ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਬਾਰਡਰ ਰੇਂਜ ਅੰਮ੍ਰਿਤਸਰ ਦੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਿੱਚ ਇੱਕ ਐਸਆਈਟੀ ਫ਼ਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ ਅਤੇ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਹੈ।

ਬਹਿਬਲ ਕਲਾਂ ਵਿਖੇ ਗੋਲੀਕਾਂਡ, ਜਿਸ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ, ਦੀ ਜਾਂਚ ਲੁਧਿਆਣਾ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਸਿੰਘ ਅਧੀਨ ਬਣੀ ਐਸਆਈਟੀ ਕਰੇਗੀ।

ਕੁੰਵਰ ਵਿਜੇ ਪ੍ਰਤਾਪ ਵੱਲੋਂ ਰਿਟਾਇਰਮੈਂਟ ਲਏ ਜਾਣ ਤੋਂ ਬਾਅਦ ਇਸ ਐਸਆਈਟੀ ਦਾ ਗਠਨ 15 ਮਈ ਨੂੰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)