ਜਿਸ ਨੂੰ ਹੀਰਾ ਸਮਝਣ ਖੋਜਣ ਲਈ ਨਿਕਲੇ ਹਜ਼ਾਰਾਂ ਲੋਕ, ਉਹ ਨਿਕਲਿਆ ਚਮਕੀਲਾ ਪੱਥਰ

ਤਸਵੀਰ ਸਰੋਤ, AFP
ਦੱਖਣੀ ਅਫ਼ਰੀਕਾ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕਵਾਜ਼ੁਲੂ ਨੇਟਲ ਇਲਾਕੇ ਵਿੱਚ ਮਿਲਣ ਵਾਲਾ ਪੱਥਰ ਹੀਰਾ ਨਹੀਂ ਬਲਕਿ ਇੱਕ ਤਰ੍ਹਾਂ ਦੇ ਬਲਕਿ ਇੱਕ ਤਰ੍ਹਾਂ ਦੇ ਚਮੀਕਲੇ ਪੱਥਰ ਹਨ।
ਕੁਝ ਦਿਨ ਪਹਿਲਾਂ ਇੱਕ ਚਰਵਾਹੇ ਨੂੰ ਇਹ ਪੱਥਰ ਮਿਲੇ ਸਨ ਜਿਸ ਤੋਂ ਬਾਅਦ ਇੱਥੇ ਭੀੜ ਲੱਗ ਗਈ।
ਪੱਥਰ ਨੂੰ ਹੀਰਾ ਸਮਝਿਆ ਗਿਆ ਤੇ ਇਸ ਕਾਰਨ ਹਜ਼ਾਰਾਂ ਲੋਕ ਕਵਾਜ਼ੁਲੂ ਨੇਟਲ ਇਲਾਕੇ ਆਉਣ ਲਈ ਪ੍ਰੇਰਿਤ ਹੋਏ, ਜਿਨ੍ਹਾਂ ਵਿਚੋਂ ਵਧੇਰੇ ਕਰੀਬ 300 ਕਿਲੋਮੀਟਰ ਦੂਰ ਜੋਹਾਨਸਬਰਗ ਦੇ ਦੱਖਣੀ-ਪੂਰਬੀ ਤੋਂ ਸਨ।
ਪਰ ਪ੍ਰੀਖਣ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਕਆਰਜ਼ ਕ੍ਰਿਸਟਲ (ਇੱਕ ਤਰ੍ਹਾਂ ਦਾ ਚਮਕੀਲਾ ਪੱਥਰ) ਹੈ ਜੋ ਬੇਹੱਦ ਘੱਟ ਮੁੱਲ ਵਾਲਾ ਹੈ।
ਫੈਲਡਸਪਾਰ ਤੋਂ ਬਾਅਦ ਕੁਆਰਜ਼ ਪ੍ਰਿਥਵੀ ਦੀ ਸਤਹਿ 'ਚ ਸਭ ਤੋਂ ਵੱਧ ਮਾਤਰਾ ਮਿਲਣ ਵਾਲਾ ਖਣਿਜ ਹੈ।
ਇਹ ਵੀ ਪੜ੍ਹੋ-
ਸਥਾਨਕ ਸਰਕਾਰ ਦੇ ਬਿਆਨ ਮੁਤਾਬਕ, "ਪ੍ਰੀਖਣਾਂ ਤੋਂ ਬਾਅਦ ਲਗਦਾ ਹੈ ਕਿ ਇਹ ਪੱਥਰ ਹੀਰਾ ਨਹੀਂ ਹੈ।"
ਇਹ ਭੀੜ ਦੱਖਣੀ ਅਫ਼ੀਰਕਾ ਦੇ ਸਭ ਤੋਂ ਗਰੀਬ ਖੇਤਰ ਵਿੱਚ ਇਕੱਠੀ ਹੋਈ ਸੀ।
ਦੇਸ਼, ਜੋ ਪਹਿਲਾਂ ਤੋਂ ਉੱਚ ਪੱਧਰੀ ਆਰਥਿਕ ਅਸਮਾਨਤਾ ਨਾਲ ਜੂਝ ਰਿਹਾ ਹੈ, ਉਥੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਦੇਖਿਆ ਗਿਆ ਹੈ।
ਜੌਹਨ ਹਾਪਕਿਨਸ ਦੇ ਅੰਕੜਿਆਂ ਮੁਤਾਬਕ, ਦੱਖਣੀ ਅਫ਼ਰੀਕਾ ਦੇ ਮਹਾਂਦੀਪ 'ਤੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿੱਚ ਵਧੇਰੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 180 ਕਰੋੜ ਪੁਸ਼ਟ ਮਾਮਲੇ ਦਰਜ ਕੀਤੇ ਗਏ ਹਨ, 60 ਹਜ਼ਾਰ ਮੌਤਾਂ ਦਰਜ ਹੋਈਆਂ ਹਨ।
ਹੀਰੇ ਲੱਗੀ ਭੀੜ ਤੇ ਡੂੰਘੀ ਚਿੰਤਾ
ਬੀਬੀਸੀ ਸਾਊਥਰਨ ਅਫਰੀਕਨ ਕੋਰੈਸਪੋਡੈਂਟ ਮੁਤਾਬਕ ਕਵਾਜ਼ੁਲੂ ਨੇਟਲ ਇਲਾਕੇ ਵਿੱਚ ਹੀਰੇ ਦੀ ਖੋਜ ਨੇ ਗਰੀਬੀ ਵਿੱਚੋਂ ਬਾਹਰ ਨਿਕਲਣ ਦੀ ਆਸ ਵਿੱਚ ਬੇਤਾਬ ਭਾਈਚਾਰੇ ਵਿੱਚ ਡੂੰਘੀ ਨਿਰਾਸ਼ਾ ਪੈਦਾ ਕੀਤੀ ਹੈ।

ਤਸਵੀਰ ਸਰੋਤ, AFP
ਖੇਤਰ ਵਿੱਚ ਕੀਤੇ ਗਏ ਅਧਿਐਨਾਂ ਮੁਤਾਬਕ ਪਤਾ ਲਗਦਾ ਹੈ ਕਿ ਜਿਸ ਥਾਂ 'ਤੇ ਪੱਥਰ ਮਿਲੇ ਭੂਗੌਲਿਕ ਤੌਰ 'ਤੇ ਕਾਰੂ ਡੋਲੇਰਾਈਟ ਸਿਲ ਦੇ ਕੰਢੇ ਹੈ, ਜੋ ਉਸ ਖੇਤਰ ਵਿੱਚ ਨਹੀਂ ਆਉਂਦਾ ਜਿੱਥੇ ਹੀਰੇ ਪਾਏ ਜਾਂਦੇ ਹਨ।
ਜੀਓਸਾਇੰਸ ਕਾਊਂਸਿਲ ਇਹ ਪਤਾ ਲਗਾਉਣ ਲਈ ਅੱਗੇ ਅਧਿਐਨ ਕਰ ਰਹੀ ਹੈ ਕਿ ਕੀ ਕੋਈ ਹੋਰ ਖਣਿਜ ਹੈ ਜੋ ਰੁਜ਼ਗਾਰ ਪੈਦਾ ਕਰ ਸਕਦਾ ਹੈ ਤਾਂ ਜੋ ਇਲਾਕੇ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਸਰਕਾਰ ਨੇ ਲੋਕਾਂ ਨੂੰ ਖੁਦਾਈ ਬੰਦ ਕਰਨ ਲਈ ਕਿਹਾ ਹੈ ਕਿਉਂਕਿ ਗ਼ੈਰਕਾਨੂੰਨੀ ਖੁਦਾਈ ਨਾਲ ਵਾਤਾਵਰਨ 'ਤੇ ਮਾੜਆ ਅਸਰ ਪੈ ਸਕਦਾ ਹੈ।
ਕੀ ਸੀ ਮਾਮਲਾ
"ਮੈਂ ਆਪਣੀ ਜ਼ਿੰਦਗੀ ਵਿੱਚ ਨਾ ਕਦੇ ਹੀਰਾ ਦੇਖਿਆ ਹੈ ਅਤੇ ਨਾ ਹੀ ਛੋਹਿਆ ਹੈ। ਮੈਂ ਪਹਿਲੀ ਵਾਰੀ ਇੱਥੇ ਇਸ ਨੂੰ ਛੋਹ ਕੇ ਦੇਖ ਰਿਹਾ ਹਾਂ।"
ਸਕੂਮਬੂਜ਼ੋ ਭੇਲੇ ਉਨ੍ਹਾਂ ਸੈਂਕੜੇ ਲੋਕਾਂ ਵਿੱਚੋਂ ਇੱਕ ਹੈ ਜੋ ਦੱਖਣੀ ਅਫ਼ਰੀਕਾ ਦੇ ਛੋਟੇ ਜਿਹੇ ਪਿੰਡ ਵੱਲ ਆਏ ਹਨ। ਇਨ੍ਹਾਂ ਲੋਕਾਂ ਨੂੰ ਆਸ ਹੈ ਕਿ ਇਹ ਜਗ੍ਹਾ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ।
ਡਰਬਨ ਤੋਂ 250 ਕਿਲੋਮੀਟਰ ਦੂਰ ਕਵਾਲਾਥੀ ਵਿੱਚ ਹੀਰਿਆਂ ਨੂੰ ਲੱਭਣ ਲਈ ਇਹ ਭੀੜ ਲਗਭਗ ਹਫਤਾ ਪਹਿਲਾਂ ਸ਼ੁਰੂ ਹੋਈ ਹੈ। ਸਥਾਨਕ ਸਰਕਾਰ ਲੋਕਾਂ ਨੂੰ ਇਸ ਦੇ ਗ਼ੈਰਕਾਨੂੰਨੀ ਹੋਣ ਦੀ ਚਿਤਾਵਨੀ ਦੇ ਰਹੀ ਹੈ ਪਰ ਲੋਕਾਂ ਵਾਸਤੇ ਇਹ ਉਨ੍ਹਾਂ ਦੀ ਜ਼ਿੰਦਗੀ ਬਦਲਣ ਦਾ ਇਕ ਮੌਕਾ ਹੈ।
ਇਹ ਵੀ ਪੜ੍ਹੋ
ਕਿਸ ਤਰ੍ਹਾਂ ਸ਼ੁਰੂ ਹੋਈ ਹੀਰਿਆਂ ਲਈ ਇਹ ਦੌੜ?
ਖੁੱਲ੍ਹੇ ਇਲਾਕੇ ਵਿੱਚ ਇੱਕ ਚਰਵਾਹੇ ਨੂੰ ਕੁਝ ਸਮਾਂ ਪਹਿਲਾਂ ਇਨ੍ਹਾਂ ਪੱਥਰਾਂ ਬਾਰੇ ਪਤਾ ਲੱਗਿਆ।
ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਫੋਟੋ ਅਤੇ ਵੀਡੀਓ ਆਉਣ ਲੱਗੇ ਜਿਸ ਵਿੱਚ ਹੋਰ ਲੋਕ ਵੀ ਹੀਰਿਆਂ ਵਰਗੇ ਇਨ੍ਹਾਂ ਪੱਥਰਾਂ ਦੇ ਮਿਲਣ ਦੇ ਦਾਅਵੇ ਕਰਨ ਲੱਗੇ।
ਸੋਸ਼ਲ ਮੀਡੀਆ ’ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਤੇ ਕਸਬਿਆਂ 'ਚੋਂ ਸੈਂਕੜੇ ਲੋਕ ਇੱਥੇ ਆ ਕੇ ਇਹ ਪੱਥਰ ਲੱਭਣ ਲੱਗੇ।
ਕੌਣ ਹਨ ਇਹ ਲੋਕ?
ਹੀਰਿਆਂ ਦੀ ਆਸ ਵਿੱਚ ਆਏ ਇਹ ਲੋਕ ਜ਼ਿਆਦਾਤਰ ਬੇਰੁਜ਼ਗਾਰ ਹਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।
ਦੱਖਣੀ ਅਫ਼ਰੀਕਾ ਵਿੱਚ ਬੀਬੀਸੀ ਪੱਤਰਕਾਰ ਨੋਮਸਾਂ ਮਾਸੇਖੋ ਅਨੁਸਾਰ, "ਅਸੀਂ ਇੱਥੇ ਸਵੇਰੇ ਪੁੱਜੇ ਸੀ। ਉਸ ਸਮੇਂ ਤੋਂ ਹੁਣ ਤੱਕ ਸੈਂਕੜੇ ਲੋਕ ਇਸ ਜਗ੍ਹਾ ’ਤੇ ਆ ਚੁੱਕੇ ਹਨ। ਇਨ੍ਹਾਂ ਕੋਲ ਕੁਹਾੜੀਆਂ ਅਤੇ ਹੋਰ ਅਜਿਹੀਆਂ ਚੀਜ਼ਾਂ ਹਨ ਜਿਸ ਨਾਲ ਜਗ੍ਹਾ ਖੋਦੀ ਜਾ ਰਹੀ ਹੈ। ਕੁਹਾੜਿਆਂ ਦੀ ਮਦਦ ਨਾਲ ਇਹ ਉਸ ਦੀ ਖੋਜ ਕਰ ਰਹੇ ਹਨ ਜੋ ਇਨ੍ਹਾਂ ਨੂੰ ਹੀਰੇ ਲੱਗਦੇ ਹਨ।"
"ਬਹੁਤ ਸਾਰੀਆਂ ਮਹਿਲਾਵਾਂ ਵੀ ਇੱਥੇ ਮੌਜੂਦ ਹਨ ਜਿਨ੍ਹਾਂ ਨੇ ਪੂਰੀ ਰਾਤ ਜ਼ਮੀਨ ਖੋਦੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਵਿਲੀ ਵੀਲਾਕਾਜ਼ੀ ਨਾਮਕ ਸਥਾਨਕ ਮਹਿਲਾ ਨੇ ਨਿਊਜ਼ ਏਜੰਸੀ ਰੌਇਟਰਜ਼ ਨੂੰ ਦੱਸਿਆ, "ਇਸ ਨਾਲ ਲੋਕਾਂ ਨੂੰ ਮਦਦ ਮਿਲੇਗੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਸਾਡੇ ਇਲਾਕੇ ਵਿੱਚ ਅਪਰਾਧ ਘੱਟ ਜਾਵੇਗਾ। ਬੇਰੁਜ਼ਗਾਰੀ ਹੋਣ ਕਰਕੇ ਇੱਥੇ ਅਪਰਾਧ ਬਹੁਤ ਜ਼ਿਆਦਾ ਹੁੰਦੇ ਹਨ, ਖ਼ਾਸ ਕਰਕੇ ਔਰਤਾਂ ਦੇ ਖ਼ਿਲਾਫ਼।"
ਸਕੂਮਬੂਜ਼ੋ ਭੇਲੇ ਦਾ ਕਹਿਣਾ ਹੈ, "ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ। ਮੈਂ ਆਸ ਕਰਦਾ ਹਾਂ ਕਿ ਇਸ ਨਾਲ ਸਾਡੀ ਜ਼ਿੰਦਗੀ ਵਿੱਚ ਚੀਜ਼ਾਂ ਠੀਕ ਹੋ ਜਾਣ।"
ਦੱਖਣੀ ਅਫ਼ਰੀਕਾ ਵਿੱਚ ਬੇਰੁਜ਼ਗਾਰੀ ਦੀ ਮੌਜੂਦਾ ਦਰ 33% ਹੈ। ਸਟੈਟਿਕਸ ਸਾਊਥ ਅਫ਼ਰੀਕਾ ਮੁਤਾਬਕ 15-34 ਸਾਲ ਦੀ ਉਮਰ ਦੇ ਲੋਕਾਂ ਵਿੱਚ ਇਹ ਦਰ 46 ਫ਼ੀਸਦ ਹੈ।
ਡਾ. ਮੇਲਿੰਡਾ, ਜੋ ਜੌਹਾਨਸਬਰਗ ਯੂਨੀਵਰਸਿਟੀ ਵਿੱਚ ਖੋਜੀ ਮਨੋਵਿਗਿਆਨਕ ਹੈ, ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਕੁਝ ਵੀ ਨਹੀਂ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੁਦਰਤ ਦਾ ਇੱਕ ਤੋਹਫ਼ਾ ਹੈ।
"ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ 'ਹੀਰੇ' ਰੱਬ ਦਾ ਤੋਹਫ਼ਾ ਹੈ, ਧਰਤੀ ਦਾ ਤੋਹਫ਼ਾ ਹੈ ਅਤੇ ਸਾਨੂੰ ਉਮੀਦ ਹੈ ਕਿ ਕੁਝ ਚੰਗਾ ਹੋਵੇਗਾ।"
ਸਰਕਾਰ ਦਾ ਕੀ ਹੈ ਕਹਿਣਾ?

ਤਸਵੀਰ ਸਰੋਤ, AFP
ਕਵਾਜ਼ੁਲੂ ਨੇਟਲ ਸੂਬੇ ਦੀ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਇਹ ਜਗ੍ਹਾ ਛੱਡ ਕੇ ਚਲੇ ਜਾਣ ਬਾਰੇ ਆਖਿਆ ਹੈ।
ਸਰਕਾਰੀ ਅਧਿਕਾਰੀ ਜ਼ਿਕਾਲਾਲਾ ਅਨੁਸਾਰ, "ਸਾਨੂੰ ਡਰ ਹੈ ਕਿ ਜੇਕਰ ਇਨ੍ਹਾਂ ਹਾਲਾਤਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਇੱਥੇ ਭੀੜ ਕਾਰਨ ਭਗਦੜ ਮੱਚ ਸਕਦੀ ਹੈ।"
ਸਰਕਾਰੀ ਅਧਿਕਾਰੀਆਂ ਅਨੁਸਾਰ ਖਣਿਜ ਮਾਹਿਰਾਂ ਵੱਲੋਂ ਇਨ੍ਹਾਂ ਪੱਥਰਾਂ ਦੀ ਜਾਂਚ ਬਾਕੀ ਹੈ।
ਹੀਰਿਆਂ ਦੀ ਉਮੀਦ ਵਿੱਚ ਆ ਰਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ geology.com ਅਨੁਸਾਰ ਦੱਖਣੀ ਅਫ਼ਰੀਕਾ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਹੀਰਿਆਂ ਦਾ ਸਰੋਤ ਦੇਸ਼ ਹੈ।
1905 ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਜੇੱਮ ਕੁਆਲਟੀ ਰੱਫ ਹੀਰਾ - ਕੁਲੀਨਨ ਵੀ ਇਥੋਂ ਹੀ ਮਿਲਿਆ ਸੀ।
ਪਰ ਸਟਾਲਿਨਬੋਸ ਯੂਨੀਵਰਸਿਟੀ ਵਿੱਚ ਮਿੱਟੀ ਵਿਗਿਆਨ ਦੀ ਖੋਜੀ ਮਿਸ਼ੇਲ ਫ੍ਰਾਂਸਿਸ ਅਨੁਸਾਰ ਇਹ ਕੁਆਰਟਜ਼ ਹੋ ਸਕਦਾ ਹੈ।
ਕੁਆਰਟਜ਼ ਹੀਰੇ ਵਰਗਾ ਦਿੱਸਦਾ ਹੈ ਪਰ ਕੀਮਤ ਵਿੱਚ ਉਸ ਤੋਂ ਕਿਤੇ ਘੱਟ ਹੈ।
ਫਰਾਂਸਿਸ ਨੇ ਬੀਬੀਸੀ ਨੂੰ ਦੱਸਿਆ, "ਹੀਰੇ ਬਹੁਤ ਦੁਰਲੱਭ ਹੁੰਦੇ ਹਨ। ਮਾਈਨਿੰਗ ਕੰਪਨੀਆਂ ਹੀਰਿਆਂ ਦੀਆਂ ਖਾਣਾਂ ਲੱਭਣ ਉੱਪਰ ਬਹੁਤ ਪੈਸਾ ਖ਼ਰਚ ਕਰਦੀਆਂ ਹਨ। ਇਸ ਤਰ੍ਹਾਂ ਮਿੱਟੀ ਵਿੱਚ ਹੀਰੇ ਲੱਭਣ ਦੀ ਸੰਭਾਵਨਾ ਨਾ ਦੇ ਬਰਾਬਰ ਹੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













