12ਵੀਂ ਦੀ ਬੋਰਡ ਪ੍ਰੀਖਿਆ ਰੱਦ, ਤਾਂ ਕਿਹੜੇ ਮਾਪਦੰਡਾਂ ਦੇ ਆਧਾਰ 'ਤੇ ਮਿਲੇਗਾ ਕਾਲਜਾਂ 'ਚ ਦਾਖ਼ਲਾ

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 12ਵੀਂ ਦੀ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਫ਼ੈਸਲਾ ਹੋ ਗਿਆ ਹੈ ਪਰ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਅਜੇ ਵੀ ਬਣੇ ਹੋਏ ਹਨ
    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਬਾਰ੍ਹਵੀਂ ਦੇ ਬੋਰਡ ਦੀ ਟੈਂਸ਼ਨ, ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ, ਫਿਰ ਕਾਲਜ ਵਿੱਚ ਦਾਖਲੇ ਲਈ ਭੱਜ-ਦੌੜ ਅਤੇ ਕੱਟਆਫ਼ ਲਿਸਟ। ਹਰ ਸਾਲ ਦਿਖਣ ਵਾਲਾ ਇਹ ਮਾਹੌਲ ਇਸ ਸਾਲ ਕੁਝ ਵੱਖਰਾ ਹੋਵੇਗਾ।

ਇਸ ਸਾਲ ਨਾ ਬੋਰਡ ਦੀਆਂ ਪ੍ਰੀਖਿਆਵਾਂ ਹਨ ਅਤੇ ਨਾ ਹੀ ਉਸ ਤਰ੍ਹਾਂ ਦੀ ਭੱਜ-ਦੌੜ ਕਿਉਂਕਿ ਹੁਣ ਬਾਰ੍ਹਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਹੋ ਚੁੱਕੀਆਂ ਹਨ।

ਕੋਰੋਨਾਵਾਇਰਸ ਤੋਂ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ CBSE ਨੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਆਈਸੀਐੱਸਈ ਅਤੇ ਸੀਆਈਐੱਸਸੀਏ ਦੀਆਂ ਬੋਰਡ ਪ੍ਰੀਖਿਆਵਾਂ ਵੀ ਰੱਦ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰ੍ਹਵੀਂ ਦੀ ਬੋਰਡ ਪ੍ਰੀਖਿਆਵਾਂ ਰੱਦ ਹੋਣ ਦੇ ਐਲਾਨ ਤੋਂ ਬਾਅਦ ਅਧਿਕਾਰੀਆਂ ਨੂੰ ਨਤੀਜੇ ਤਿਆਰ ਕਰਨ ਨੂੰ ਲੈ ਕੇ ਨਿਰਦੇਸ਼ ਦਿੱਤੇ ਹਨ।

ਦੱਸਿਆ ਗਿਆ ਹੈ ਕਿ ਅਧਿਕਾਰੀਆਂ ਦੀ ਇੱਕ ਕਮੇਟੀ ਹੁਣ ਇਸ ਸਬੰਧੀ ਮਾਪਦੰਡ ਤੈਅ ਕਰੇਗੀ।

ਫਿਲਹਾਲ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬਣੀ ਕਸ਼ਮਕਸ਼ ਜ਼ਰੂਰ ਖ਼ਤਮ ਹੋ ਗਈ ਹੈ ਪਰ ਇਸ ਨਾਲ ਉੱਚ ਸਿੱਖਿਆ ਵਿੱਚ ਦਾਖਲੇ ਦੇ ਖਦਸ਼ੇ ਪੈਦਾ ਹੋ ਗਏ ਹਨ।

Please wait...

ਕਿਵੇਂ ਹੁੰਦਾ ਹੈ ਦਾਖਲਾ

ਹੁਣ ਤਕ ਉੱਚ ਸਿੱਖਿਆ ਵਿੱਚ ਵੱਖ-ਵੱਖ ਕਾਲਜਾਂ ਲਈ ਦੋ ਤਰ੍ਹਾਂ ਨਾਲ ਦਾਖਲਾ ਮਿਲਦਾ ਹੈ। ਇੱਕ ਕੱਟਆਫ਼ ਦੇ ਆਧਾਰ 'ਤੇ ਮਤਲਬ ਬਾਰ੍ਹਵੀਂ ਦੇ ਅੰਕਾਂ ਦੇ ਆਧਾਰ ਉੱਪਰ ਕੱਟਆਫ਼ ਲਿਸਟ ਤਿਆਰ ਹੁੰਦੀ ਹੈ ਅਤੇ ਉਸ ਮੁਤਾਬਕ ਐਡਮਿਸ਼ਨ ਮਿਲਦਾ ਹੈ।

ਦੂਜਾ ਪੇਸ਼ੇਵਰ ਡਿਗਰੀ ਲਈ ਪ੍ਰੀਖਿਆਵਾਂ ਦੇ ਆਧਾਰ 'ਤੇ ਐਡਮਿਸ਼ਨ ਹੁੰਦੀ ਹੈ। ਇਸ ਵਿੱਚ ਬਾਰ੍ਹਵੀਂ ਦੇ ਅੰਕਾਂ ਨੂੰ ਵੇਟੇਜ ਮਿਲ ਵੀ ਸਕਦੀ ਹੈ ਅਤੇ ਨਹੀਂ ਵੀ।

ਪਰ ਦਾਖਲਾ ਪ੍ਰੀਖਿਆ ਵਿੱਚ ਮਿਲੇ ਅੰਕਾਂ ਦੇ ਆਧਾਰ 'ਤੇ ਕੋਰਸ ਵਿੱਚ ਐਡਮਿਸ਼ਨ ਮਿਲਦਾ ਹੈ ਜਿਵੇਂ ਨੀਟ ਪ੍ਰੀਖਿਆ, ਬੀਬੀਏ, ਜੇਈਈ, ਪੱਤਰਕਾਰੀ ਅਤੇ ਭਾਸ਼ਾ ਕੋਰਸ ਆਦਿ।

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰ੍ਹਵੀਂ ਦੀ ਬੋਰਡ ਪ੍ਰੀਖਿਆਵਾਂ ਰੱਦ ਹੋਣ ਦੇ ਐਲਾਨ ਤੋਂ ਬਾਅਦ ਅਧਿਕਾਰੀਆਂ ਨੂੰ ਨਤੀਜੇ ਤਿਆਰ ਕਰਨ ਨੂੰ ਲੈ ਕੇ ਨਿਰਦੇਸ਼ ਦਿੱਤੇ

ਜਾਣਕਾਰ ਮੰਨਦੇ ਹਨ ਕਿ ਬਾਰ੍ਹਵੀਂ ਦੀ ਪ੍ਰੀਖਿਆ ਨੂੰ ਰੱਦ ਕਰਨਾ ਦਸਵੀਂ ਦੀ ਪ੍ਰੀਖਿਆ ਨੂੰ ਰੱਦ ਕਰਨ ਤੋਂ ਵੱਖ ਹੈ। ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਸਕੂਲ ਵਿੱਚ ਹੀ ਐਡਮਿਸ਼ਨ ਹੁੰਦਾ ਹੈ ਪਰ ਬਾਰ੍ਹਵੀਂ ਦੀ ਪ੍ਰੀਖਿਆ ਤੋਂ ਬਾਅਦ ਉੱਚ ਸਿੱਖਿਆ ਲਈ ਐਡਮਿਸ਼ਨ ਹੁੰਦਾ ਹੈ।

ਅਜਿਹੇ ਵਿੱਚ ਇਹ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰੀਖਿਆਵਾਂ ਰੱਦ ਹੋਣ ਦਾ ਉੱਚ ਸਿੱਖਿਆ ਵਿੱਚ ਦਾਖਲੇ ਉੱਪਰ ਕੀ ਅਸਰ ਪਵੇਗਾ।

ਮੁਲਾਂਕਣ ਦਾ ਤਰੀਕਾ

ਇਸ ਬਾਰੇ ਸੀਬੀਐਸਸੀ ਦੇ ਸਾਬਕਾ ਚੇਅਰਮੈਨ ਅਸ਼ੋਕ ਗਾਂਗੁਲੀ ਆਖਦੇ ਹਨ ਕਿ ਮੌਜੂਦਾ ਸਥਿਤੀਆਂ ਵਿੱਚ ਸਭ ਤੋਂ ਜ਼ਰੂਰੀ ਹੈ ਮੁਲਾਂਕਣ ਦਾ ਸਹੀ ਤਰੀਕਾ ਖੋਜਣਾ।

ਇਹ ਨਾ ਸਿਰਫ਼ ਪ੍ਰੀਖਿਆਵਾਂ ਵਿੱਚ ਨੰਬਰ ਦੇਣ ਨੂੰ ਲੈ ਕੇ ਹੈ ਸਗੋਂ ਕਾਲਜ ਵਿੱਚ ਦਾਖਲੇ ਦੇ ਬਾਰੇ ਵੀ ਹੈ।

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੀਖਿਆਵਾਂ ਰੱਦ ਹੋਣ ਦਾ ਉੱਚ ਸਿੱਖਿਆ ਵਿੱਚ ਪ੍ਰਵੇਸ਼ ਉੱਪਰ ਕੀ ਅਸਰ ਪਵੇਗਾ

ਅਸ਼ੋਕ ਗਾਂਗੁਲੀ ਆਖਦੇ ਹਨ,"ਸਿਰਫ਼ ਪ੍ਰੀ-ਬੋਰਡ ਦੇ ਆਧਾਰ 'ਤੇ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਉਹ ਸਹੀ ਮੁਲਾਂਕਣ ਨਹੀਂ ਹੋਵੇਗਾ। ਇਸ ਵਿੱਚ ਕਈ ਤਰੀਕਿਆਂ ਨਾਲ ਕੰਮ ਕਰਨਾ ਪਵੇਗਾ। ਇੰਟਰਨਲ ਅਸੈਸਮੈਂਟ ਦੇ ਇਕ ਤੋਂ ਜ਼ਿਆਦਾ ਆਧਾਰ ਹੋ ਸਕਦੇ ਹਨ ਜਿਵੇਂ-

1) ਵਿਦਿਆਰਥੀਆਂ ਦੇ ਗਿਆਰ੍ਹਵੀਂ ਜਮਾਤ ਵਿੱਚ ਜੋ ਨਤੀਜੇ ਆਏ ਹਨ ਉਸ ਦੇ ਕੁਝ ਫੀਸਦ ਨੰਬਰ ਲਏ ਜਾ ਸਕਦੇ ਹਨ।

2) ਬਾਰ੍ਹਵੀਂ ਜਮਾਤ ਵਿੱਚ ਕੁਝ ਪ੍ਰੀ ਬੋਰਡ ਪ੍ਰੀਖਿਆਵਾਂ ਦਿੱਤੀਆਂ ਗਈਆਂ ਹਨ, ਉਸ ਦੇ ਕੁਝ ਫੀਸਦ ਲੈ ਸਕਦੇ ਹਨ।

3) ਤੀਜਾ ਇਹ ਹੈ ਕਿ ਬੱਚਿਆਂ ਨੇ ਜੋ ਛਿਮਾਹੀ ਪ੍ਰੀਖਿਆਵਾਂ ਅਤੇ ਯੂਨਿਟ ਟੈਸਟ ਦਿੱਤੇ ਹੋਣਗੇ ਉਨ੍ਹਾਂ ਨੂੰ ਆਧਾਰ ਬਿੰਦੂ ਬਣਾਇਆ ਜਾ ਸਕਦਾ ਹੈ। ਇੰਟਰਨਲ ਅਸੈਸਮੈਂਟ ਲਈ ਚਾਰ ਪੰਜ ਤਰੀਕਿਆਂ ਦਾ ਇਸਤੇਮਾਲ ਕਰਨਾ ਪਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੌਜੂਦਾ ਸਮੇਂ ਵਿੱਚ ਨਤੀਜੇ ਐਲਾਨ ਕਰਨਾ ਹੀ ਇਕਮਾਤਰ ਮਕਸਦ ਨਹੀਂ ਹੈ ਸਗੋਂ ਸਹੀ ਮੁਲਾਂਕਣ ਵੀ ਜ਼ਰੂਰੀ ਹੈ ਤਾਂ ਕਿ ਬੱਚਿਆਂ ਨਾਲ ਇਨਸਾਫ਼ ਹੋ ਸਕੇ।

ਬਾਰ੍ਹਵੀਂ ਜਮਾਤ ਦੇ ਕਈ ਬੱਚੇ ਪ੍ਰੀ ਬੋਰਡ, ਟੈਸਟ,ਪ੍ਰਾਜੈਕਟ ਵਿੱਚ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਬੋਰਡ ਦੀ ਤਿਆਰੀ ਉੱਪਰ ਜ਼ੋਰ ਦਿੰਦੇ ਹਨ। ਅਜਿਹੇ ਵਿੱਚ ਉਹ ਵੀ ਅੰਕਾਂ ਵਿੱਚ ਪਿਛੜ ਸਕਦੇ ਹਨ ।

ਇਸ ਲਈ ਜਾਣਕਾਰ ਕਿਸੇ ਇੱਕ ਬਿੰਦੂ ਨੂੰ ਆਧਾਰ ਬਣਾਉਣ ਦੀ ਬਜਾਏ ਕਈ ਬਿੰਦੂਆਂ ਉੱਤੇ ਜ਼ੋਰ ਦਿੰਦੇ ਹਨ।

ਇਹ ਵੀ ਪੜ੍ਹੋ-

ਕਾਲਜ ਐਡਮਿਸ਼ਨ ਉੱਪਰ ਪ੍ਰਭਾਵ

ਪ੍ਰੀਖਿਆਵਾਂ ਦੇ ਨਤੀਜੇ ਆਉਣ ਤੋਂ ਬਾਅਦ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਵੀ ਚੁਣੌਤੀ ਤੋਂ ਘੱਟ ਨਹੀਂ ਹੈ।

ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵੀ ਇਹ ਵਿਚਾਰ ਕਰਨਾ ਪਵੇਗਾ ਕਿ ਉਨ੍ਹਾਂ ਦੇ ਸੰਸਥਾਨ ਵਿੱਚ ਦਾਖਲੇ ਲਈ ਕੀ ਮਾਪਦੰਡ ਅਪਣਾਏ ਜਾਣਗੇ ਕਿਉਂਕਿ ਹਰ ਸਾਲ ਅਪਣਾਏ ਜਾਣ ਵਾਲੇ ਮਾਪਦੰਡ ਇਸ ਵਾਰ ਕੰਮ ਨਹੀਂ ਆਉਣਗੇ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਯੂਨੀਵਰਸਿਟੀ ਨੇ ਵੀ ਆਪਣਾ ਰੁਖ਼ ਜ਼ਾਹਿਰ ਕੀਤਾ ਹੈ।

ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀ ਪੀਸੀ ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਅਸਾਧਾਰਨ ਸਥਿਤੀ ਨੂੰ ਦੇਖਦੇ ਹੋਏ ਬਿਨਾਂ ਗੁਣਵੱਤਾ ਨਾਲ ਸਮਝੌਤਾ ਕੀਤੇ ਦਾਖਲੇ ਨੂੰ ਅਨੁਕੂਲ ਬਣਾਇਆ ਜਾਵੇਗਾ।

ਦਿੱਲੀ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੀਖਿਆਵਾਂ ਦੇ ਨਤੀਜੇ ਆਉਣ ਤੋਂ ਬਾਅਦ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਵੀ ਚੁਣੌਤੀ ਤੋਂ ਘੱਟ ਨਹੀਂ ਹੈ

ਉਨ੍ਹਾਂ ਨੇ ਕਾਮਨ ਐਂਟਰੈਂਸ ਟੈਸਟ ਨੂੰ ਇੱਕ ਚੰਗਾ ਬਦਲ ਦੱਸਿਆ।

ਪੀ ਸੀ ਜੋਸ਼ੀ ਨੇ ਕਿਹਾ, "ਯੋਗਤਾ ਜਾਂਚਣ ਦਾ ਕੋਈ ਤਰੀਕਾ ਹੋਵੇਗਾ। ਇਹ ਹਾਲਾਤ ਅਸਾਧਾਰਨ ਹਨ। ਸੈਂਟਰਲ ਯੂਨੀਵਰਸਿਟੀਜ਼ ਕਾਮਨ ਐਂਟਰੈਂਸ ਟੈਸਟ ਇੱਕ ਚੰਗਾ ਤਰੀਕਾ ਹੋ ਸਕਦਾ ਹੈ ਜੋ ਪੂਰੇ ਭਾਰਤ ਦੇ ਮੈਰਿਟ ਦੇ ਆਧਾਰ 'ਤੇ ਹੁੰਦਾ ਹੈ।''

ਅਸੀਂ ਨਵੀਆਂ ਸਥਿਤੀਆਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖਦੇ ਹਾਂ ਕਿ ਕੀ ਤਰੀਕਾ ਨਿਕਲਦਾ ਹੈ। ਅਸੀਂ ਬਾਰ੍ਹਵੀਂ ਦੇ ਅੰਕਾਂ ਨੂੰ ਲੈ ਕੇ ਬੋਰਡ ਦੇ ਨਤੀਜਿਆਂ ਦਾ ਇੰਤਜ਼ਾਰ ਕਰਾਂਗੇ।"

ਫ਼ਿਲਹਾਲ ਉਲਝਣ ਇਹ ਹੈ ਕਿ ਹਰ ਜਗ੍ਹਾ ਦਾਖਲਾ ਅੰਕਾਂ ਦੇ ਆਧਾਰ 'ਤੇ ਐਡਮਿਸ਼ਨ ਹੋਵੇ ਜਾਂ ਉਸ ਲਈ ਕੋਈ ਹੋਰ ਤਰੀਕਾ ਬਣਾਇਆ ਜਾਵੇ।

ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ ਦੇ ਪ੍ਰਿੰਸੀਪਲ ਰਾਜਿੰਦਰ ਛਿੰਦੇ ਆਖਦੇ ਹਨ,"ਫਿਲਹਾਲ ਪੂਰੀ ਅਨਿਸ਼ਚਿਤਤਾ ਦੀ ਸਥਿਤੀ ਹੈ। ਪਤਾ ਨਹੀਂ ਸਰਕਾਰ ਨਤੀਜਿਆਂ ਲਈ ਕੀ ਫਾਰਮੂਲਾ ਸੋਚੇਗੀ।''

''ਸੇਂਟ ਜੇਵੀਅਰ ਵਿੱਚ ਦਾਖਲੇ ਦੀ ਗੱਲ ਕਰੀਏ ਤਾਂ ਇੱਥੇ ਸਰਕਾਰੀ ਸਹਾਇਤਾ ਪ੍ਰਾਪਤ ਕੋਰਸਿਜ਼ ਲਈ ਕੱਟਆਫ਼ ਕੱਢੀ ਜਾਂਦੀ ਹੈ ਅਤੇ ਬਿਨਾਂ ਸਹਾਇਤਾ ਪ੍ਰਾਪਤ ਪੇਸ਼ੇਵਰ ਕੋਰਸਿਜ਼ ਨੂੰ ਲੈ ਕੇ ਦਾਖਲਾ ਪ੍ਰੀਖਿਆ ਹੁੰਦੀ ਹੈ।"

ਮਾਰਕਸ਼ੀਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਿਲਹਾਲ ਉਲਝਣ ਇਹ ਹੈ ਕਿ ਹਰ ਜਗ੍ਹਾ ਦਾਖਲਾ ਅੰਕਾਂ ਦੇ ਆਧਾਰ 'ਤੇ ਐਡਮਿਸ਼ਨ ਹੋਵੇ ਜਾਂ ਉਸ ਵਾਸਤੇ ਕੋਈ ਹੋਰ ਤਰੀਕਾ ਬਣਾਇਆ ਜਾਵੇ

ਛਿੰਦੇ ਅੱਗੇ ਆਖਦੇ ਹਨ,"ਹੁਣ ਤੱਕ ਅਸੀਂ ਦਾਖਲਾ ਪ੍ਰੀਖਿਆ ਨੂੰ 60 ਫ਼ੀਸਦ ਵੇਟੇਜ ਅਤੇ ਬਾਰ੍ਹਵੀਂ ਦੇ ਅੰਕਾਂ ਨੂੰ 40 ਫ਼ੀਸਦ ਵੇਟੇਜ ਦਿੰਦੇ ਆਏ ਹਾਂ ਪਰ ਹੁਣ ਅਸੀਂ ਦਾਖਲਾ ਪ੍ਰੀਖਿਆ ਦਾ ਵੇਟੇਜ ਵਧਾ ਸਕਦੇ ਹਾਂ।"

ਅਸ਼ੋਕ ਗਾਂਗੁਲੀ ਦਾ ਮੰਨਣਾ ਹੈ ਕਿ ਇੱਥੇ ਵੀ ਇੱਕ ਤੋਂ ਜ਼ਿਆਦਾ ਟੂਲਜ਼ ਨੂੰ ਆਧਾਰ ਬਣਾਉਣਾ ਪਵੇਗਾ। ਇਸ ਵਾਰ ਬੱਚਿਆਂ ਨੂੰ ਛਾਂਟਣ ਦੀ ਬਜਾਏ ਉਨ੍ਹਾਂ ਦੀ ਚੋਣ ਦਾ ਤਰੀਕਾ ਅਪਣਾਇਆ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੁਸ਼ਿਆਰ ਬੱਚਿਆਂ ਨੂੰ ਕਠਿਨਾਈ ਹੋ ਸਕਦੀ ਹੈ।

ਨੰਬਰਾਂ ਵਿੱਚ ਗੜਬੜੀ

ਚੁਣੌਤੀਆਂ ਸਿਰਫ਼ ਨਤੀਜਿਆਂ ਨੂੰ ਲੈ ਕੇ ਨਹੀਂ ਹਨ ਸਗੋਂ ਇਸ ਵਿੱਚ ਹੋਣ ਵਾਲੀ ਗੜਬੜੀ ਨੂੰ ਰੋਕਣ ਨੂੰ ਲੈ ਕੇ ਵੀ ਹੈ।

ਅਸ਼ੋਕ ਗਾਂਗੁਲੀ ਮੁਤਾਬਕ ਵੱਖ-ਵੱਖ ਬੋਰਡਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਬੱਚਿਆਂ ਦੇ ਨੰਬਰਾਂ ਵਿੱਚ ਬਹੁਤ ਜ਼ਿਆਦਾ ਉਛਾਲ ਆ ਜਾਵੇ।

ਜੇਕਰ ਮੁਲਾਂਕਣ ਸਕੂਲ ਵਿੱਚ ਕੀਤਾ ਗਿਆ ਤਾਂ ਨੰਬਰਾਂ ਵਿੱਚ ਉਛਾਲ ਆ ਸਕਦਾ ਹੈ ਅਤੇ ਸਾਨੂੰ ਅਜਿਹੇ ਮਾਪਦੰਡ ਯਕੀਨੀ ਬਣਾਉਣੇ ਪੈਣਗੇ ਜਿਸ ਨਾਲ ਇਸ ਨੂੰ ਰੋਕਿਆ ਜਾ ਸਕੇ।

ਵਿਦਿਆਰਥਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੁਣੌਤੀਆਂ ਸਿਰਫ਼ ਨਤੀਜਿਆਂ ਨੂੰ ਲੈ ਕੇ ਨਹੀਂ ਹਨ ਸਗੋਂ ਇਸ ਵਿੱਚ ਹੋਣ ਵਾਲੀ ਗੜਬੜੀ ਨੂੰ ਰੋਕਣ ਨੂੰ ਲੈ ਕੇ ਵੀ ਹੈ

ਅਸ਼ੋਕ ਗਾਂਗੁਲੀ ਇਸ ਤੋਂ ਬਚਣ ਦੇ ਤਰੀਕੇ ਵੀ ਦੱਸੇ ਹਨ-

1)ਪਿਛਲੇ ਸਾਲ ਦੀ ਕਲਾਸ ਵਿੱਚ ਵੱਖ -ਵੱਖ ਵਿਸ਼ਿਆਂ 'ਚ ਜੋ ਔਸਤ ਨੰਬਰ ਰਹੇ ਹਨ ਉਨ੍ਹਾਂ ਨੂੰ ਇਕ ਆਧਾਰ ਬਿੰਦੂ ਬਣਾਇਆ ਜਾਵੇ ਇਸ ਦੇ ਆਧਾਰ 'ਤੇ ਦੋ, ਤਿੰਨ ਜਾਂ ਪੰਜ ਅੰਕ ਵਧਾਏ ਜਾਂ ਘਟਾਏ ਜਾ ਸਕਦੇ ਹਨ।

2) ਵਿਦਿਆਰਥੀਆਂ ਨੇ ਦੋ ਸਾਲ ਪਹਿਲਾਂ ਦਸਵੀਂ ਦੀਆਂ ਜੋ ਪ੍ਰੀਖਿਆਵਾਂ ਦਿੱਤੀਆਂ ਸਨ ਉਨ੍ਹਾਂ ਦੇ ਅੰਕਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਅਤੇ ਇਸ ਤੋਂ ਉੱਪਰ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ।

ਰਾਜਿੰਦਰ ਛਿੰਦੇ ਇਸ ਨੂੰ ਵੀ ਲੈ ਕੇ ਚਿੰਤਾ ਜ਼ਾਹਿਰ ਕਰਦੇ ਹਨ। ਉਹ ਆਖਦੇ ਹਨ ਕਿ ਸਰਕਾਰ ਨੂੰ ਨਤੀਜਿਆਂ ਨੂੰ ਲੈ ਕੇ ਸਖ਼ਤ ਅਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਦੇਣੇ ਪੈਣਗੇ ਨਹੀਂ ਤਾਂ ਸਕੂਲ ਚੰਗੇ ਨਤੀਜਿਆਂ ਲਈ ਇਹ ਤਰੀਕੇ ਅਪਣਾ ਸਕਦੇ ਹਨ।

ਵਿਦੇਸ਼ਾਂ ਵਿੱਚ ਸਿੱਖਿਆ ਉੱਪਰ ਅਸਰ

ਭਾਰਤ ਵਿੱਚ ਪੜ੍ਹਨ ਵਾਲੇ ਬੱਚੇ ਸਿਰਫ਼ ਦੇਸ਼ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦਾਖਲੇ ਲੈਂਦੇ ਹਨ। ਅਜਿਹੇ ਵਿੱਚ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿੱਚ ਹੋਏ ਬਦਲਾਅ ਦਾ ਉਨ੍ਹਾਂ ਉੱਤੇ ਕੀ ਅਸਰ ਹੋਵੇਗਾ।

ਵਿਦਿਆਰਥੀ

ਤਸਵੀਰ ਸਰੋਤ, Getty Images

ਅਸ਼ੋਕ ਗਾਂਗੁਲੀ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਜੁਲਾਈ ਦੀ ਸ਼ੁਰੂਆਤ ਤੱਕ ਨਤੀਜੇ ਆ ਸਕਦੇ ਹਨ ਅਤੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਅਰਜ਼ੀ ਦੇ ਸਕਦੇ ਹਨ। ਉੱਥੇ ਇਹ ਨਤੀਜੇ ਸਵੀਕਾਰੇ ਜਾਣਗੇ।

ਅੱਗੇ ਦਾ ਰਾਹ

ਇਨ੍ਹਾਂ ਮੁਸ਼ਕਿਲਾਂ ਅਤੇ ਚੁਣੌਤੀਆਂ ਦੇ ਵਿੱਚ ਜਾਣਕਾਰ ਇਸ ਨੂੰ ਇੱਕ ਮੌਕਾ ਵੀ ਮੰਨਦੇ ਹਨ।

ਅਸ਼ੋਕ ਗਾਂਗੁਲੀ ਦਾ ਕਹਿਣਾ ਹੈ ਕਿ ਇਹ ਸਰਾਪ ਵਿੱਚ ਮਿਲਿਆ ਵਰਦਾਨ ਹੈ। ਇਸ ਨਾਲ ਜੋ ਕੱਟਆਫ਼ ਹੁੰਦੀ ਸੀ ਉਹ ਘੱਟ ਹੋ ਜਾਵੇਗੀ। ਹੋ ਸਕਦਾ ਹੈ ਕਿ ਕੱਟਆਫ਼ ਹੁਣ 100 ਅੰਕਾਂ ਤੱਕ ਨਾ ਪਹੁੰਚੇ। ਫਿਰ ਵੀ ਸਾਨੂੰ ਅੱਗੇ ਲਈ ਤਿਆਰੀ ਕਰਨੀ ਪਵੇਗੀ।

ਉਹ ਆਖਦੇ ਹਨ ਕਿ 'ਕਈ ਦੂਜੇ ਦੇਸ਼ਾਂ ਵਿੱਚ ਸਿੱਖਿਆ ਪ੍ਰਬੰਧ ਵਾਂਗ ਸਾਨੂੰ ਵੀ ਦਸਵੀਂ ਅਤੇ ਬਾਰ੍ਹਵੀਂ ਵਿੱਚ ਰਚਨਾਤਮਕ ਆਂਕਲਨ ਨੂੰ ਲੈ ਕੇ ਆਉਣਾ ਪਵੇਗਾ ਤਾਂ ਕਿ ਇਸ ਤਰ੍ਹਾਂ ਦੀ ਮਹਾਂਮਾਰੀ ਦੀ ਸਥਿਤੀ ਆਉਣ 'ਤੇ ਅਸੀਂ ਬਿਨਾਂ ਪ੍ਰੀਖਿਆਵਾਂ ਕਰਵਾਏ ਵੀ ਬੱਚਿਆਂ ਦੇ ਸਹੀ ਮੁਲਾਂਕਣ ਦੇ ਆਧਾਰ 'ਤੇ ਨਤੀਜਾ ਕੱਢ ਸਕੀਏ।'

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)