ਕੋਰੋਨਾਵਾਇਰਸ ਤੇ ਮੈਡੀਕਲ ਵਿਗਿਆਨ ਬਾਰੇ ਰਾਮਦੇਵ ਦੇ ਬਿਆਨ ਤੇ ਦਾਅਵੇ ਇੰਝ ਵਿਵਾਦ ਬਣ ਰਹੇ ਹਨ

ਤਸਵੀਰ ਸਰੋਤ, Getty Images
ਰਾਮਦੇਵ ਨੇ ਐਲੋਪੈਥੀ 'ਤੇ ਦਿੱਤਾ ਆਪਣਾ ਵਿਵਾਦਿਤ ਬਿਆਨ ਵਾਪਸ ਤਾਂ ਲੈ ਲਿਆ ਪਰ ਉਸ ਮਗਰੋਂ ਸਵਾਲਾਂ ਦੀ ਲੰਬੀ ਲਿਸਟ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਅਤੇ ਫਾਰਮਾ ਕੰਪਨੀਆਂ ਤੋਂ ਭੇਜੀ ਹੈ।
ਇਸ ਲਿਸਟ ਵਿੱਚ ਕੁੱਲ੍ਹ 25 ਸਵਾਲ ਹਨ। ਇਨ੍ਹਾਂ ਸਵਾਲਾਂ ਵਿੱਚੋਂ ਕੁਝ ਤਾਂ ਕਾਫੀ ਅਜੀਬੋਗਰੀਬ ਵੀ ਹਨ। ਜਿਵੇਂ ਆਦਮੀ ਬਹੁਤ ਹਿੰਸਕ, ਕਰੂਰ ਅਤੇ ਹੈਵਾਨੀਅਤ ਕਰ ਰਿਹਾ ਹੈ, ਉਸ ਨੂੰ ਇਨਸਾਨ ਬਣਾਉਣ ਵਾਲੀ ਕੋਈ ਦਵਾਈ ਐਲੋਪੈਥੀ ਵਿੱਚ ਦੱਸੋ, ਆਦਮੀ ਦੇ ਸਾਰੇ ਨਸ਼ੇ ਖ਼ਤਮ ਕਰਨ ਦੀ ਦਵਾਈ ਦੱਸੋ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸੇ ਤਰ੍ਹਾਂ ਇੱਕ ਹੋਰਨਾਂ ਸਵਾਲ ਹੈ: ਐਲੋਪੈਥੀ ਸਰਬਸ਼ਕਤੀਮਾਨ ਅਤੇ ਸਰਬਗੁਣ ਸੰਪੰਨ ਹੈ ਤਾਂ ਫਿਰ ਐਲੋਪੈਥੀ ਦੇ ਡਾਕਟਰ ਤਾਂ ਬਿਮਾਰ ਹੋਣ ਹੀ ਨਹੀਂ ਚਾਹੀਦੇ?
ਰਾਮਦੇਵ ਦੇ ਇਨ੍ਹਾਂ ਸਵਾਲਾਂ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ। ਸੋਮਵਾਰ ਰਾਤ ਇਨ੍ਹਾਂ ਸਵਾਲਾਂ ਨੂੰ ਲੈ ਕੇ ਸਮਾਚਾਰ ਚੈਨਲਾਂ 'ਤੇ ਆਈਐੱਮਏ ਦੇ ਮੈਂਬਰ ਅਤੇ ਰਾਮਦੇਵ ਵਿਚਾਲੇ ਬਹਿਸ ਹੁੰਦੀ ਵੀ ਦਿੱਖੀ ਸੀ।
ਇਹ ਵੀ ਪੜ੍ਹੋ-
ਰਾਮਦੇਵ ਦਾ ਕਿਹੜਾ ਬਿਆਨ ਵਿਵਾਦਿਤ ਬਣਿਆ?
ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਰਾਮਦੇਵ ਦਾ ਇੱਕ ਵੀਡੀਓ ਸਰਕੂਲੇਟ ਹੋ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਹਾਲ ਦੇ ਦਿਨਾਂ ਵਿੱਚ ਕੋਵਿਡ-19 ਦੇ ਮੁਕਾਬਲੇ ਐਲੋਪੈਥੀ ਇਲਾਜ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਵੀਡੀਓ ਵਿੱਚ ਉਹ ਪਲਾਜ਼ਮਾ ਥੈਰੇਪੀ ਦੇ ਕੋਵਿਡ-19 ਦੇ ਇਲਾਜ ਦੀ ਸੂਚੀ ਤੋਂ ਹਟਾਏ ਜਾਣ 'ਤੇ ਤੰਜ ਕੱਸਦਿਆਂ ਦਿਖ ਰਹੇ ਹਨ।
ਵੀਡੀਓ ਵਿੱਚ ਰਾਮਦੇਵ ਕਹਿ ਰਹੇ ਹਨ, "ਐਲੋਪੈਥੀ ਇੱਕ ਅਜਿਹੀ ਸਟੂਪਿਡ ਅਤੇ ਦਿਵਾਲੀਆ ਸਾਇੰਸ ਹੈ ਕਿ ਪਹਿਲਾਂ ਕਲੋਰੋਕਵਿਨ ਫੇਲ੍ਹ ਹੋਇਆ, ਫਿਰ ਐਂਟੀ ਬਾਓਟਿਕ ਫੇਲ੍ਹ ਹੋਇਆ, ਫਿਰ ਸਟੇਰੌਇਡ ਫੇਲ੍ਹ ਹੋਇਆ ਅਤੇ ਕੱਲ੍ਹ ਪਲਾਜ਼ਮਾ ਥੈਰੇਪੀ ਵੀ ਫੇਲ੍ਹ ਹੋ ਗਈ।"
ਵਿਵਾਦ ਵਧਣ 'ਤੇ ਪਤੰਜਲੀ ਯੋਗ ਪੀਠ ਨੇ ਇਨ੍ਹਾਂ ਇਲਜ਼ਾਮਾਂ 'ਤੇ ਸਫਾਈ ਦਿੱਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਰਾਮਦੇਵ ਦਾ ਵੀਡੀਓ ਸੋਸ਼ਲ ਮੀਡੀਆ ਵਿੱਚ ਸਰਕੂਲੇਟ ਕੀਤਾ ਗਿਆ ਉਹ ਸੰਦਰਭ ਤੋਂ ਪਰੇ ਹੈ।
ਬਿਆਨ ਵਿੱਚ ਕਿਹਾ ਗਿਆ ਹੈ, "ਰਾਮਦੇਵ ਨੇ ਇਹ ਗੱਲਾਂ ਨੂੰ ਇੱਕ ਨਿੱਜੀ ਪ੍ਰੋਗਰਾਮ ਵਿੱਚ ਆਖਿਆ ਅਤੇ ਉਸ ਦੌਰਾਨ ਉਹ ਵਟਸਐਪ 'ਤੇ ਆਏ ਕੁਝ ਮੈਸਜ ਪੜ੍ਹ ਰਹੇ ਸਨ। ਰਾਮਦੇਵ ਨੇ ਆਧੁਨਿਕ ਵਿਗਿਆਨ ਦੇ ਪ੍ਰਤੀ ਕਦੇ ਬੇਰੋਸਗੀ ਜ਼ਾਹਿਰ ਨਹੀਂ ਕੀਤੀ ਹੈ।"
IMA ਦੀ ਸਿਹਤ ਮੰਤਰੀ ਨੂੰ ਚਿੱਠੀ, ਕਿਹਾ 'ਮੁਕੱਦਮਾ ਹੋਵੇ'
ਰਾਮਦੇਵ ਦੇ ਇਸ ਬਿਆਨ ਤੋਂ ਨਾਰਾਜ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਬਾਬਾ ਰਾਮਦੇਵ ਉੱਤੇ ਮੁਕੱਦਮਾ ਹੋਵੇ।
ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਅਖਵਾਉਣ ਵਾਲੇ ਰਾਮਦੇਵ ਉੱਤੇ ਐਲੋਪੈਥੀ ਇਲਾਜ ਖ਼ਿਲਾਫ਼ ਝੂਠ ਫੈਲਾਉਣ ਦਾ ਇਲਜ਼ਾਮ ਲਗਾਇਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਿਹਤ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ ਸੀ?
ਜਦੋਂ ਇਸ ਬਿਆਨ ਬਾਰੇ ਕੇਂਦਰ ਸਰਕਾਰ ’ਤੇ ਸਵਾਲ ਖੜ੍ਹੇ ਹੋਣ ਲੱਗੇ ਤਾਂ ਐਤਵਾਰ ਸ਼ਾਮੀਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰਾਮਦੇਵ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਐਲੋਪੈਥੀ ਵਿਰੋਧੀ ਬਿਆਨ ਵਾਪਸ ਲੈਣ ਨੂੰ ਕਿਹਾ ਸੀ।
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਚਿੱਠੀ 'ਚ ਲਿਖਿਆ ਸੀ ਕਿ ਰਾਮਦੇਵ ਨੇ ਆਪਣੇ ਬਿਆਨ ਨਾਲ ਕੋਰੋਨਾ ਯੋਧਾਵਾਂ ਦਾ ਨਿਰਾਦਰ ਕਰ ਕੇ, ਪੂਰੇ ਦੇਸ਼ ਦੀਆਂ ਭਾਵਾਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਲਈ ਉਨ੍ਹਾਂ ਨੇ ਆਪਣਾ ਇਤਰਾਜ਼ਯੋਗ ਬਿਆਨ ਵਾਪਸ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਲਿਖਿਆ ਸੀ, "ਤੁਹਾਡਾ ਇਹ ਕਹਿਣਾ ਬੇਹੱਦ ਬਦਕਿਸਮਤੀ ਵਾਲਾ ਹੈ ਕਿ ਲੱਖਾਂ ਕੋਰੋਨਾ ਮਰੀਜ਼ਾਂ ਦੀ ਮੌਤ ਐਲੋਪੈਥੀ ਦਵਾਈ ਖਾਣ ਨਾਲ ਹੋਈ। ਅੱਜ ਜੇਕਰ ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ ਸਿਫ਼ 1.13 ਫੀਸਦੀ ਅਤੇ ਰਿਕਵਰੀ ਰੇਟ 88 ਫੀਸਦ ਤੋਂ ਵੱਧ ਹੈ ਤਾਂ ਇਸ ਦੇ ਪਿੱਛੇ ਐਲੋਪੈਥੀ ਅਤੇ ਉਸ ਦੇ ਡਾਕਟਰਾਂ ਦਾ ਅਹਿਮ ਯੋਗਦਾਨ ਹੈ।"

ਤਸਵੀਰ ਸਰੋਤ, DR. HARSHWARDHAN/TWITTER
ਉਨ੍ਹਾਂ ਨੇ ਲਿਖਿਆ ਸੀ ਕਿ ਰਾਮਦੇਵ ਨੇ ਜੋ ਸਪੱਸ਼ਟੀਕਰਨ ਦਿੱਤਾ ਹੈ ਉਹ ਲੋਕਾਂ ਦੀਆਂ ਜਖ਼ਮੀ ਭਾਵਨਾਵਾਂ 'ਤੇ ਮਰਹਮ ਲਗਾਉਣ ਲਈ ਨਾਕਾਫੀ ਹੈ।
ਸਿਹਤ ਮੰਤਰੀ ਨੇ ਲਿਖਿਆ, "ਤੁਸੀਂ ਆਪਣੇ ਸਪੱਸ਼ਟੀਕਰਨ ਵਿੱਚ ਸਿਰਫ਼ ਇਹ ਕਿਹਾ ਹੈ ਕਿ ਤੁਹਾਡੀ ਮੰਸ਼ਾ ਮੌਡਰਨ ਸਾਇੰਸ ਅਤੇ ਚੰਗੇ ਡਾਕਟਰਾਂ ਖ਼ਿਲਾਫ਼ ਨਹੀਂ ਹੈ। ਮੈਂ ਤੁਹਾਡੇ ਵੱਲੋਂ ਦਿੱਤੇ ਗਏ ਸਪੱਸਟੀਸ਼ਕਰਨ ਨੂੰ ਕਾਫੀ ਨਹੀਂ ਮੰਨਦਾ ਇਸ ਲਈ ਤੁਸੀਂ ਆਪਣਾ ਬਿਆਨ ਵਾਪਸ ਲਓ।"
ਰਾਮਦੇਵ ਨੇ ਬਿਆਨ ਵਾਪਸ ਲੈ ਕੇ ਜਤਾਇਆ ਸੀ ਖੇਦ
ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਦੀ ਚਿੱਠੀ ਤੋਂ ਬਾਅਦ ਯੋਗਗੁਰੂ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ।
ਉਨ੍ਹਾਂ ਨੇ ਆਪਣੇ ਬਿਆਨ ਲਈ ਖ਼ੇਦ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਧੁਨਿਕ ਮੈਡੀਕਲ ਵਿਗਿਆਨ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਨ।
ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਜਾਰੀ ਕਰਦਿਆਂ ਉਨ੍ਹਾਂ ਨੇ ਲਿਖਿਆ, "ਮੈਡੀਕਲ ਪ੍ਰੈਕਟਿਸ ਦੇ ਸੰਘਰਸ਼ ਦੇ ਇਸ ਪੂਰੇ ਵਿਵਾਦ ਨੂੰ ਖ਼ੇਦ ਸਹਿਤ ਵਿਰਾਮ ਦਿੰਦਿਆਂ ਹੋਇਆ ਮੈ ਆਪਣਾ ਬਿਆਨ ਵਾਪਸ ਲੈਂਦਾ ਹਾਂ।"
ਆਪਣੀ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, "ਜੋ ਮੇਰਾ ਬਿਆਨ ਕੋਟ ਕੀਤਾ ਗਿਆ ਹੈ, ਇਹ ਇੱਕ ਵਰਕਰ ਮੀਟਿੰਗ ਦਾ ਬਿਆਨ ਹੈ, ਜਿਸ ਵਿੱਚ ਮੈਂ ਇੱਕ ਆਏ ਹੋਏ ਵਟਸਐਪ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਸੀ। ਉਸ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਖ਼ੇਦ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, "ਐਲੋਪੈਥੀ ਨਾਲ ਕੋਰੋਨਾ ਕਾਲ ਵਿੱਚ ਡਾਕਟਰਾਂ ਨੇ ਆਪਣੀ ਜਾਨ ਦਾਅ 'ਤੇ ਲਗਾ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ, ਅਸੀਂ ਉਨ੍ਹਾਂ ਸਨਮਾਨ ਕਰਦੇ ਹਾਂ। ਅਸੀਂ ਆਯੁਰਵੇਦ ਅਤੇ ਯੋਗ ਨਾਲ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ, ਇਸ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ।"


ਹਰਿਆਣਾ ਸਰਕਾਰ ਵੰਡੇਗੀ ਕੋਰੋਨਾ ਕਿੱਟ: ਅਨਿਲ ਵਿਜ
ਇਸ ਵਿਚਾਲੇ ਹਰਿਆਣਾ ਸਰਕਾਰ ਨੇ ਸੂਬੇ ਦੇ ਕੋਰੋਨਾ ਮਰੀਜ਼ਾਂ ਨੂੰ ਪਤੰਜਲੀ ਆਯੁਰਵੈਦ ਦੀ ਕੋਰੋਨਿਲ ਕਿਟ ਵੰਡਣ ਦਾ ਫ਼ੈਸਲਾ ਕੀਤਾ ਹੈ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਡ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਤਸਵੀਰ ਸਰੋਤ, PTI
ਉਹ ਫ਼ੈਸਲਾ ਉਸ ਸਮੇਂ ਲਿਆ ਹੈ ਜਦੋਂ ਯੋਗ ਗੁਰੂ ਰਾਮਦੇਵ ਐਲੋਪੈਥੀ 'ਤੇ ਟਿੱਪਣੀ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹੈ।
ਸੋਮਵਾਰ ਨੂੰ ਅਨਿਲ ਵਿਜ ਨੇ ਕੋਰੋਨਿਲ ਵੰਡਣ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕਿਟ ਦੀ ਅੱਧੀ ਕੀਮਤ ਪਤੰਜਲੀ ਕਰੇਗੀ ਅਤੇ ਅੱਧੀ ਹਰਿਆਣਾ ਸਰਕਾਰ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਕੋਰੋਨਿਲ ਕਿੱਟ ਨੂੰ ਲੈ ਕੇ ਵਿਵਾਦ
ਇਸ ਤੋਂ ਇਲਾਵਾ ਇਸੇ ਸਾਲ ਦੀ ਸ਼ੁਰੂਆਤ ਵਿੱਚ ਫਰਵਰੀ ਮਹੀਨੇ ਵਿੱਚ ਰਾਮਦੇਵ ਦੇ ਅਦਾਰੇ ਪਤੰਜਲੀ ਵੱਲੋਂ 'ਕੋਰੋਨਿਲ' ਕਿੱਟ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਸਬੂਤ ਅਧਾਰਿਤ ਹੋਣ ਦੇ ਦਾਅਵੇ ਉੱਤੇ ਤਿੱਖਾ ਵਿਵਾਦ ਖੜਾ ਹੋ ਗਿਆ ਸੀ।
ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿਚ ਕੀਤੇ ਗਏ ਇਸ ਦਾਅਵੇ ਉੱਤੇ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਸੀ।
ਉਸ ਵੇਲੇ 'ਕੋਰੋਨਿਲ' ਦੇ ਸਮਾਗਮ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹੋਏ ਸਨ। ਬਾਬਾ ਰਾਮਦੇਵ ਅਤੇ ਦੋਵਾਂ ਮੰਤਰੀਆਂ ਦੇ ਪਿੱਛੇ ਲੱਗੇ ਇੱਕ ਵੱਡੇ ਪੋਸਟਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੈਡੀਸਨ ਸਰਟੀਫਿਰੇਟ ਆਫ਼ ਫਾਰਮੇਸੂਟੀਕਲ ਪ੍ਰੋਡਕਟ (CoPP) ਅਤੇ WHO GMP ਸਰਟੀਫਾਇਡ ਹੈ।

ਤਸਵੀਰ ਸਰੋਤ, THE INDIA TODAY GROUP
ਬਾਅਦ ਵਿੱਚ WHO ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਇਲਾਜ ਲਈ ਕਿਸੇ ਵੀ ਰਵਾਇਤੀ ਮੈਡੀਸਿਨ ਨੂੰ ਰਿਵਿਊ ਨਹੀਂ ਕੀਤਾ ਗਿਆ ਹੈ।
ਉਸ ਵੇਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ।
ਉਨ੍ਹਾਂ ਵੱਲੋਂ ਜਾਰੀ ਬਿਆਨ ਵਿੱਚ ਪੁੱਛਿਆ "ਦੇਸ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਦੇਸ ਦੇ ਸਾਹਮਣੇ ਅਜਿਹੇ ਗਲਤ ਕਿਆਸ ਪੇਸ਼ ਕਰਨਾ ਕਿੰਨਾ ਵਾਜਬ ਹੈ? ਅਜਿਹੇ ਝੂਠੇ ਗੈਰ-ਵਿਗਿਆਨੀ ਪ੍ਰੋਡਕਟ ਨੂੰ ਦੇਸ ਦੇ ਲੋਕਾਂ ਲਈ ਜਾਰੀ ਕਰਨਾ ਕਿੰਨਾ ਨਿਆਂਸੰਗਤ ਹੈ? ਜੇ ਕੋਰੋਨਿਲ ਕੋਵਿਡ-19 ਦੇ ਇਲਾਜ ਲਈ ਕਾਰਗਰ ਹੈ ਤਾਂ ਭਾਰਤ ਸਰਕਾਰ ਵੈਕਸੀਨੇਸ਼ਨ ਲਈ 35 ਹਜ਼ਾਰ ਕਰੋੜ ਰੁਪਏ ਕਿਉਂ ਖਰਚ ਕਰ ਰਹੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












